Ahmed Rahi
ਅਹਿਮਦ ਰਾਹੀ

ਅਹਿਮਦ ਰਾਹੀ (੧੨ ਨਵੰਬਰ ੧੯੨੩-੨ ਸਿਤੰਬਰ ੨੦੦੨) ਪੰਜਾਬੀ ਕਵੀ ਅਤੇ ਲੇਖਕ ਸਨ । ਉਨ੍ਹਾਂ ਦਾ ਜਨਮ ਅੰਮ੍ਰਿਤਸਰ ਵਿੱਚ ਹੋਇਆ । ਉਹਨਾਂ ਨੇ ੧੯੪੭ ਦੀ ਵੰਡ ਅਤੇ ਉਸ ਕਾਰਣ ਪੰਜਾਬੀਆਂ ਦੇ ਹੰਢਾਏ ਸੰਤਾਪ ਬਾਰੇ ਲਿਖਿਆ । ਉਨ੍ਹਾਂ ਦੀ ਕਾਵਿ ਰਚਨਾ ਤ੍ਰਿੰਞਣ ੧੯੫੨ ਵਿਚ ਪ੍ਰਕਾਸ਼ਿਤ ਹੋਈ । ਉਨ੍ਹਾਂ ਨੇ ਕਈ ਮਸ਼ਹੂਰ ਫ਼ਿਲਮਾਂ ਲਈ ਗੀਤ ਵੀ ਲਿਖੇ; ਇਨ੍ਹਾਂ ਵਿਚ ਹੀਰ ਰਾਂਝਾ, ਮਿਰਜ਼ਾ ਜੱਟ, ਮੁਰਾਦ ਬਲੋਚ, ਨਾਜੋ, ਯੱਕੇਵਾਲੀ ਆਦਿ ਸ਼ਾਮਿਲ ਹਨ ।