Baljinder Sangha
ਬਲਜਿੰਦਰ ਸੰਘਾ

ਬਲਜਿੰਦਰ ਸੰਘਾ ਕੈਨੇਡਾ ਦੇ ਸ਼ਹਿਰ ਕੈਲਗਰੀ ਦਾ ਇੱਕ ਅਗਾਂਹਵਧੂ ਸੋਚ ਦਾ ਨੌਜਵਾਨ ਲੇਖਕ ਹੈ। ਜਿਸ ਉਮਰ ਵਿਚ ਨਵੇਂ ਕਵੀ ਰੁਮਾਂਟਿਕ ਕਵਿਤਾ ਲਿਖਦੇ ਹਨ ਉਸ ਉਮਰ ਵਿਚ ਇਸਨੇ ਯਥਾਰਥਵਾਦੀ ਅਤੇ ਅਗਾਂਹਵਧੂ ਕਵਿਤਾਵਾਂ ਲਿਖਣੀਆਂ ਸ਼ੁਰੂ ਕੀਤੀਆਂ। ਉਹਨਾਂ ਦੀ ਪਹਿਲੀ ਕਿਤਾਬ 'ਕਵਿਤਾ ਮੈਂਨੂੰ ਮੁਆਫ਼ ਕਰੀ' (2008) ਇਸਦਾ ਪ੍ਰਤੱਖ ਪਰਮਾਣ ਹੈ। ਦੂਸਰੀ ਅਲੋਚਨਾ ਦੀ ਪੁਸਤਕ 'ਪੰਜਾਬੀ ਸਾਹਿਤ ਪਰਖ ਤੇ ਪੜਚੋਲ' (2015)ਉਸਦੀ ਪੰਜਾਬੀ ਸਾਹਿਤ ਪ੍ਰਤੀ ਸਮਝ ਅਤੇ ਡੂੰਘੀ ਸੋਚ ਦਾ ਸਬੂਤ ਹੈ। ਉਸਦੇ ਘਰ ਵਿਚ ਕਿਤਾਬਾਂ ਇਸ ਤਰਾਂ ਹਰ ਕੋਨੇ ਵਿਚ ਮਿਲਦੀਆਂ ਹਨ ਜਿਵੇਂ ਇਕ ਸ਼ਰਾਬੀ ਦੇ ਘਰ ਵਿਚ ਸ਼ਰਾਬ ਦੀਆਂ ਬੋਤਲਾਂ। ਇਸਤੋਂ ਸਹਿਜੇ ਹੀ ਅੰਦਾਜਾਂ ਲਗਾਇਆ ਜਾ ਸਕਦਾ ਹੈ ਕਿ ਜਿਹਨਾਂ ਕੁ ਸਮਾਂ ਉਹ ਕੈਨੇਡਾ ਦੀ ਭੱਜ-ਦੌੜ ਦੀ ਜ਼ਿੰਦਗੀ ਵਿਚ ਡਾਲਰ ਕਮਾਉਣ ਤੇ ਲਾਉਂਦਾ ਹੋਵੇਗਾ ਉਸਤੋਂ ਕਿਤੇ ਵੱਧ ਸਮਾਂ ਉਹ ਸਾਹਿਤ ਪੜ੍ਹਨ ਵਿਚ ਲਾਉਂਦਾ ਹੈ। ਕੈਲਗਰੀ, ਕੈਨੇਡਾ ਦੀਆਂ ਸਭ ਸਾਹਿਤਕ ਅਤੇ ਸਮਾਜਿਕ ਗਤੀਵਿਧੀਆਂ ਵਿਚ ਉਹ ਪਿਛਲੇ ਦੋ ਦਹਾਕਿਆਂ ਵਿਚ ਉਸ ਸਮੇਂ ਤੋਂ ਹਿੱਸਾ ਲੈਂਦਾ ਹੈ ਜਦੋਂ ਨਵੇਂ ਆਏ ਸਭ ਆਪਣੇ-ਆਪ ਨੂੰ ਡਾਲਰ ਕਮਾਉਣ ਦੀ ਮਸ਼ੀਨ ਵਿਚ ਢਾਲ ਲੈਂਦੇ ਹਨ।ਸਾਹਿਤਕ ਖੇਤਰ ਵਿਚ ਉਸਦੀ ਨਿੱਕੀ ਉਮਰ ਤੋਂ ਹੀ ਲਗਾਤਾਰਤਾ ਉਸਦਾ ਹਾਸਲ ਹੈ। ਜਿਸ ਕਰਕੇ ਮੈਂਨੂੰ ਉਸਤੋਂ ਕਾਫ਼ੀ ਵੱਡੀਆਂ ਆਸਾਂ ਹਨ-ਹਰੀਪਾਲ