Punjabi Stories/Kahanian
ਦਲੀਪ ਕੌਰ ਟਿਵਾਣਾ
Dalip Kaur Tiwana
 Punjabi Kahani
Punjabi Kavita
  

ਦਲੀਪ ਕੌਰ ਟਿਵਾਣਾ

ਦਲੀਪ ਕੌਰ ਟਿਵਾਣਾ(੪ ਮਈ,੧੯੩੫-) ਦਾ ਜਨਮ ਪਿੰਡ ਰੱਬੋਂ, ਲੁਧਿਆਣਾ ਵਿੱਚ ਸ. ਕਾਕਾ ਸਿੰਘ ਅਤੇ ਮਾਤਾ ਚੰਦ ਕੌਰ ਦੇ ਗ੍ਰਹਿ ਵਿਖੇ ਹੋਇਆ।ਪੰਜਾਬ ਯੂਨੀਵਰਸਿਟੀ ਤੋਂ ਉਨ੍ਹਾਂ ਨੇ ਪੰਜਾਬੀ ਵਿੱਚ ਐਮ. ਏ. ਕੀਤੀ ਅਤੇ ਯੂਨੀਵਰਸਿਟੀ ਵਿੱਚ ਪੰਜਾਬੀ ਦੀ ਪੀ. ਐਚ. ਡੀ. ਕਰਨ ਵਾਲੀ ਉਹ ਪਹਿਲੀ ਨਾਰੀ ਸੀ। ਡਾ. ਦਲੀਪ ਕੌਰ ਟਿਵਾਣਾ ਨੂੰ ਸਾਹਿਤ ਅਕਾਦਮੀ ਅਤੇ ਸਰਸਵਤੀ ਸਨਮਾਨ ਨਾਲ ਨਿਵਾਜਿਆ ਗਿਆ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਤੋਂ ਡੀ ਲਿੱਟ ਦੀ ਡਿਗਰੀ, ਪੰਜਾਬ ਸਰਕਾਰ ਵਲੋਂ ਪੰਜਾਬੀ ਸਾਹਿਤ ਰਤਨ ਅਤੇ ਭਾਰਤ ਸਰਕਾਰ ਵਲੋਂ ਪਦਮਸ਼੍ਰੀ ਦੀਆਂ ਉਪਾਧੀਆਂ ਉਨ੍ਹਾਂ ਨੂੰ ਮਿਲੀਆਂ ਹਨ। ਉਨ੍ਹਾਂ ਦੀਆਂ ਰਚਨਾਵਾਂ ਹਨ; ਕਹਾਣੀ ਸੰਗ੍ਰਹਿ: ਕਿਸੇ ਦੀ ਧੀ, ਸਾਧਨਾ, ਯਾਤਰਾ, ਪ੍ਰਬਲ ਵਹਿਣ, ਵੈਰਾਗੇ ਨੈਣ, ਡਾਟਾਂ, ਤੂੰ ਭਰੀਂ ਹੁੰਗਾਰਾ, ਇੱਕ ਕੁੜੀ, ਤੇਰਾ ਕਮਰਾ ਮੇਰਾ ਕਮਰਾ; ਨਾਵਲ: ਅਗਨੀ-ਪ੍ਰੀਖਿਆ, ਏਹੁ ਹਮਾਰਾ ਜੀਵਣਾ, ਤੀਲੀ ਦਾ ਨਿਸ਼ਾਨ, ਸੂਰਜ ਤੇ ਸਮੁੰਦਰ, ਦੂਸਰੀ ਸੀਤਾ, ਵਿਦ-ਇਨ ਵਿਦ-ਆਊਟ, ਸਰਕੰਡਿਆਂ ਦੇ ਦੇਸ਼, ਧੁੱਪ ਛਾਂ ਤੇ ਰੁੱਖ, ਸਭੁ ਦੇਸੁ ਪਰਾਇਆ, ਹੇ ਰਾਮ, ਲੰਮੀ ਉਡਾਰੀ, ਪੀਲੇ ਪੱਤਿਆਂ ਦੀ ਦਾਸਤਾਨ, ਹਸਤਾਖਰ, ਪੈੜ-ਚਾਲ, ਰਿਣ ਪਿਤਰਾਂ ਦਾ, ਐਰ-ਵੈਰ ਮਿਲਦਿਆਂ, ਲੰਘ ਗਏ ਦਰਿਆ, ਜਿਮੀ ਪੁਛੈ ਅਸਮਾਨ, ਕਥਾ ਕੁਕਨੂਸ ਦੀ, ਦੁਨੀ ਸੁਹਾਵਾ ਬਾਗੁ, ਕਥਾ ਕਹੋ ਉਰਵਸ਼ੀ; ਬੱਚਿਆਂ ਲਈ: ਪੰਜਾਂ ਵਿੱਚ ਪ੍ਰਮੇਸ਼ਰ, ਫੁੱਲਾਂ ਦੀਆਂ ਕਹਾਣੀਆਂ, ਪੰਛੀਆਂ ਦੀਆਂ ਕਹਾਣੀਆਂ ।ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਕਿਤਾਬਾਂ ਸੰਪਾਦਿਤ ਵੀ ਕੀਤੀਆਂ ਹਨ ਅਤੇ ਆਪਣੀ ਸਵੈ-ਜੀਵਨੀ ਅਤੇ ਹੋਰ ਜੀਵਨੀਆਂ ਵੀ ਲਿਖੀਆਂ ਹਨ ।


Dalip Kaur Tiwana Punjabi Stories/Kahanian