Damodar ਦਮੋਦਰ

ਦਮੋਦਰ ਦਾਸ ਅਰੋੜਾ (ਗੁਲਾਟੀ) ਮਸ਼ਹੂਰ ਪੰਜਾਬੀ ਕਿੱਸਾਕਾਰ ਸਨ, ਜਿਨ੍ਹਾਂ ਨੇ ਹੀਰ-ਰਾਂਝੇ ਦੀ ਪ੍ਰੇਮ ਕਹਾਣੀ ਨੂੰ ਸਭ ਤੋਂ ਪਹਿਲਾਂ ਕਾਵਿ ਰੂਪ ਦਿੱਤਾ । ਦਮੋਦਰ ਬਾਰੇ ਥੋੜ੍ਹੀ ਬਹੁਤ ਜਾਣਕਾਰੀ ਉਸ ਦੇ ਰਚੇ ਕਿੱਸੇ ਵਿੱਚੋਂ ਹੀ ਮਿਲਦੀ ਹੈ । ਉਨ੍ਹਾਂ ਦਾ ਜਨਮ ਲੋਧੀ ਖ਼ਾਨਦਾਨ ਦੇ ਸਮੇਂ ਹੋਇਆ ਮੌਤ ਅਕਬਰ ਸਮੇਂ ਹੋਈ। ਉਨ੍ਹਾਂ ਦਾ ਪਿੰਡ ਬਲ੍ਹਾਰਾ, ਤਹਿਸੀਲ ਚਨਿਓਟ (ਪਾਕਿਸਤਾਨ ਦੇ ਜਿਲਾ ਝੰਗ) ਵਿੱਚ ਹੈ। ਉਹ ਗੁਲਾਟੀ ਜਾਤ ਦਾ ਅਰੋੜਾ ਸੀ। ਹੀਰ-ਦਮੋਦਰ ਦੀ ਭਾਸਾ ਲਹਿੰਦੀ ਪੰਜਾਬੀ ਹੈ ਜਿਸ ਵਿੱਚ ਝਾਂਗੀ, ਮੁਲਤਾਨੀ ਤੇ ਪੋਠੋਹਾਰੀ ਰੰਗ ਮਿਲਦੇ ਹਨ। ਕਿੱਸੇ ਦੀ ਬੋਲੀ ਉੱਤੇ ਫਾਰਸੀ, ਗੁਰਮਤਿ ਅਤੇ ਸੂਫੀ ਸ਼ਬਦਾਵਲੀ ਦਾ ਵੀ ਪ੍ਰਭਾਵ ਸਪਸ਼ਟ ਵਿਖਾਈ ਦਿੰਦਾ ਹੈ । ਦਮੋਦਰ ਦੇ ਕਿੱਸੇ ਵਿੱਚ ਥਾਂ ਥਾਂ ਅਕਬਰ ਦੇ ਰਾਜ ਦੇ ਵਰਣਨ ਆਉਣ ਤੋਂ ਕਿੱਸੇ ਦੀ ਰਚਨਾ ਅਕਬਰ ਦੇ ਸਮੇਂ ਹੀ ਹੋਈ ਜਾਪਦੀ ਹੈ ।