Dr. Faqeer Muhammad Faqeer

ਡਾ. ਫ਼ਕੀਰ ਮੁਹੰਮਦ 'ਫ਼ਕੀਰ'

ਡਾ. ਫ਼ਕੀਰ ਮੁਹੰਮਦ 'ਫ਼ਕੀਰ' (੧੯੦੦-੧੯੭੪) ਦਾ ਜਨਮ ਗੁਜਰਾਂਵਾਲਾ (ਪੰਜਾਬ) ਵਿਚ ਹੋਇਆ । ਉਹ ਹਕੀਮਾਂ ਦੇ ਖ਼ਾਨਦਾਨ ਵਿਚ ਪੈਦਾ ਹੋਏ । ਉਨ੍ਹਾਂ ਨੇ ੧੯੨੩ ਵਿਚ ਹੋਮੀਓਪੈਥੀ ਵਿਚ ਡਿਪਲੋਮਾ ਹਾਸਿਲ ਕੀਤਾ । ਕੁਝ ਦੇਰ ਉਨ੍ਹਾਂ ਡਾਕਟਰੀ ਕੀਤੀ ਤੇ ਫਿਰ ਆਪਣੇ ਰੁਹਾਨੀ ਗੁਰੂ ਅਬਦੱਲ੍ਹਾ ਕਾਦਿਰੀ 'ਗੁਜਰਾਂਵਾਲਾ' ਦੇ ਕਹਿਣ ਤੇ ਕੰਟਰੈਕਟਰ ਬਣ ਗਏ । ਉਨ੍ਹਾਂ ਦੀ ਪਹਿਲੀ ਕਾਵਿ-ਰਚਨਾ ‘ਸਦਾ-ਏ-ਫ਼ਕੀਰ' ੧੯੨੪ ਵਿਚ ਛਪੀ । ਪੰਜਾਬ ਯੂਨੀਵਰਸਿਟੀ ਨੇ ੧੯੫੨ ਵਿਚ ਉਨ੍ਹਾਂ ਦੀ ਰਚਨਾ 'ਮਵਾਤੇ' ਲਈ ਉਨ੍ਹਾਂ ਨੂੰ ਸਨਮਾਨਿਆ । ਉਨ੍ਹਾਂ ਨੇ ਅਨੁਵਾਦ ਦਾ ਕੰਮ ਵੀ ਕੀਤਾ । ਫ਼ਕੀਰ ਸਾਹਿਬ ਹੋਰਾਂ ਨੇ ਪੰਜਾਬੀ ਵਿਚ ਗ਼ਜ਼ਲਾਂ, ਰੁਬਾਈਆਂ, ਦੋ ਮਿਸਰੇ, ਕਤਏ ਤੇ ਦੋਹੜੇ ਲਿਖੇ ਹਨ । ਉਨ੍ਹਾਂ ਦੀਆਂ ਰੁਬਾਈਆਂ ਦੀ ਕਿਤਾਬ ੧੯੪੬ ਵਿਚ "ਨੀਲੇ ਤਾਰੇ" ਦੇ ਨਾਂ ਹੇਠ ਤੇ ਫੇਰ ਇਹ ਕਿਤਾਬ "ਰੁਬਾਈਆਤੇ ਫ਼ਕੀਰ" ਦੇ ਨਾਂ ਹੇਠ ਵੀ ਛਾਪੀ ਗਈ । ਪੰਜਾਬੀ ਦੇ ਮਸ਼ਹੂਰ ਗ਼ਜ਼ਲਗੋ ਨੂਰ ਮੁਹੰਮਦ 'ਨੂਰ' ਹੋਰਾਂ ਨੇ 'ਕਲਾਮ-ਏ-ਫ਼ਕੀਰ' ਦੇ ਨਾਂ ਹੇਠ ਉਨ੍ਹਾਂ ਦੀ ਚੋਣਵੀਂ ਰਚਨਾ ਨੂੰ ਸੰਪਾਦਿਤ ਅਤੇ ਲਿੱਪੀਅੰਤਰ ਕੀਤਾ ਹੈ । ਉਨ੍ਹਾਂ ਦੀਆਂ ਛਪੀਆਂ ਹਨ : ਕਿਤਾਬਾਂ-ਪਾਟੇ ਗਲਮੇ (ਪੰਜਾਬੀ ਸ਼ਾਇਰੀ), ਮੁਆਤੇ (ਪੰਜਾਬੀ ਸ਼ਾਇਰੀ), ਸਤਾਰਾਂ ਦਿਨ (ਪੰਜਾਬੀ ਸ਼ਾਇਰੀ), ਸਦਾਏ ਫ਼ਕੀਰ (ਪੰਜਾਬੀ ਸ਼ਾਇਰੀ), ਕਲਾਮੇ ਫ਼ਕੀਰ (ਪੰਜਾਬੀ ਸ਼ਾਇਰੀ), ਆਖ਼ਰੀ ਨਬੀ (ਨਾਅਤੀਆ ਸ਼ਾਇਰੀ)।

ਪੰਜਾਬੀ ਗ਼ਜ਼ਲਾਂ ਡਾ. ਫ਼ਕੀਰ ਮੁਹੰਮਦ 'ਫ਼ਕੀਰ'

  • ਜ਼ੁਲਮਤ ਸਮਝਾਂ ਰਾਤ ਹਨੇਰੀ ਤੇਰਾ ਨੂਰ ਸਵੇਰਾ ਸਮਝਾਂ
  • ਮੂਰਖ ਦਿਲ ਨਾ ਇਸ਼ਕ ਦੀ ਕਦਰ ਕੀਤੀ
  • ਮੌਲਾ ਖ਼ੁਦਾ ਦੇ ਨੂਰ ਦੀ ਨੂਰੀ ਜ਼ਿਆ ਤੁਸੀਂ
  • ਹੋਇਆ ਨਾਅਤ ਮੇਰੀ ਦਾ ਏ ਅੱਜ ਮਤਲਾ
  • ਤੇਰੇ ਜ਼ਖ਼ਮ ਵਰਗੀ ਮਿਲੀ ਨਾ ਕੋਈ ਮਰਹਮ
  • ਸੁਬਹ ਅਜ਼ਲ ਦੀ ਵੇਖਿਆ ਨੂਰ ਜਿਸਦਾ
  • ਰਹਿੰਦਾ ਨਜ਼ਰ ਵਿਚ ਏ ਤੇਰੇ ਤਾਲਿਬਾਂ ਦੀ
  • ਆਵੇ ਨਾਲ ਖ਼ਿਆਲ ਕਿਸੇ ਦੇ ਜਦੋਂ ਖ਼ਿਆਲ ਗ਼ਜ਼ਲ ਦਾ
  • ਹੈ ਸੀ ਜਿਸ ਮਸਤਾਨੇ ਦਾ ਮੈਕਦਾ ਮੁਕਾਮ ਗ਼ਜ਼ਲ ਦਾ
  • ਦਿਲ ਮੇਰਾ ਨਹੀਂ ਮੇਰਾ ਹੈ ਬੇਗਾਨਾ ਕਿਸੇ ਦਾ
  • ਕੀਤੀ ਏ ਵਾਂਗ ਸੋਹਣਿਆਂ ਸੋਹਣੀ ਅਦਾ ਖ਼ੁਦਾ
  • ਰਾਂਝਾ ਜੋਗੀ, ਮੱਤੋਂ ਮਿਰਜ਼ਾ, ਪੁੰਨੂੰ ਮਜਨੂੰ ਝੱਲਾ
  • ਜਾਣ ਆਵਣ ਦਾ ਗਲੀ ਉਨ੍ਹਾਂ ਦੀ ਛੱਡਿਆ ਨਾ ਦਸਤੂਰ ਗਿਆ
  • ਸ਼ੋਖ਼ ਤਿਰਛੀ ਨਜ਼ਰ ਨੂੰ ਦਿਲਬਰ ਝੁਕਾ ਕੇ ਮਾਰਿਆ
  • ਖਿੜਦੇ ਫੁਲ ਨਾ ਹੱਸਣ ਹੋਵੇ, ਸਮਾਂ ਬਹਾਰਾਂ ਆਈਆਂ ਦਾ
  • ਮਿਲਿਆ ਨਾ ਕੋਈ ਕੀਤੀ ਗਲ ਨੂੰ, ਸੁਣ ਕੇ ਜਾਚਣ ਤੋਲਣ ਵਾਲਾ
  • ਜਾਣਾ ਉਨ੍ਹਾਂ ਵਲ ਕਦੀ ਅਵੇਰ ਆਪੇ
  • ਪੈ ਕੇ ਲੰਮਿਆਂ ਵਿਚ ਵਿਛੋੜਿਆਂ ਦੇ
  • ਕੀਤੀ ਅਸਾਂ ਬੀਮਾਰ ਦੀ ਇੰਜ ਕਾਰੀ
  • ਵਸਿਆ ਨਾ ਸ਼ਹਿਰ ਤੇਰਾ ਹੋ ਕੇ ਵੀਰਾਨਾ ਖ਼ਰਾਬ
  • ਉਡਦੀਆਂ ਜ਼ੁਲਫ਼ਾਂ ਹੇਠ ਰੁਖਾਂ ਦੇ ਆਏ ਨਜ਼ਰ ਨਜ਼ਾਰੇ ਫੇਰ
  • ਵਿਚ ਆਸ਼ਿਕਾਂ ਅਜ ਕਲ ਤੇਰੀ ਬੱਝੀ ਏ ਹਵਾ ਹੋਰ
  • ਮਹਫ਼ਿਲ ਹੁਸਨ ਜਵਾਨੀ ਦੀ ਨੇ ਰੂਪ ਸੰਵਾਰੇ ਫੇਰ
  • ਚੜ੍ਹਕੇ ਫ਼ਿਕਰ ਕਮਾਨ ਮੇਰੀ ਤੇ ਕਲਮ ਮੇਰੀ ਦਾ ਤੀਰ
  • ਕਈ ਪਾਂਡੀ ਨੇ ਚੁੱਕੀ ਫਿਰਦੇ ਧਰਤੀ ਦਾ ਇਹ ਭਾਰ
  • ਚਿਹਰਾ ਤੇਰਾ ਏ ਸਾਧ ਤਬੀਅਤ ਤੇਰੀ ਏ ਚੋਰ
  • ਦਿਸਦੇ ਵਿਚ ਹਿਆਤੀ ਦੇ ਜਦ ਆਉਂਦੇ ਖ਼ੂਨੀ ਮੋੜ
  • ਵਧ ਗਈ ਹੋਰ ਸਾਡੇ ਦਿਲ ਦੀ ਪ੍ਰੇਸ਼ਾਨੀ
  • ਮੌਤੋਂ ਸਖ਼ਤ ਅਸੀਂ ਨਹੀਂ ਮੰਨਦੇ ਕੋਈ ਯਾਰ ਉਡੀਕ
  • ਐਵੇਂ ਪਏ ਦਾਨਾਈਆਂ ਛਾਂਟਣ ਦੁਨੀਆ ਦੇ ਵਿਚ ਦਾਨੇ ਲੋਕ
  • ਪਾਉਂਦੇ ਨੇ ਮੁਕੱਦਰ ਤੇ ਬੁੱਤ ਖ਼ਾਨਾ ਖ਼ਰਾਬ ਓੜਕ
  • ਮਾਲੀ ਹੁਣ ਬੁਰੀਆਂ ਰਸਮਾਂ ਦੇ ਵਰਤਾਰੇ ਤੂੰ ਬਦਲ ਜ਼ਰੂਰ ਬਦਲ
  • ਸੱਧਰ ਮੇਰੀ ਜਹਾਦ, ਸ਼ਹਾਦਤ ਮੇਰੀ ਉਮੰਗ
  • ਪਾਉਣ ਅਕਲਾਂ ਨੂੰ ਜਿਹੜੇ ਝੱਲ
  • ਕਿੱਥੇ ਤੇਰਾ ਕਿਆਮ ਨਹੀਂ ਕਿੱਥੇ ਤੇਰਾ ਮੁਕਾਮ ਨਹੀਂ
  • ਘੂਰਨਾ ਬੰਦੇ ਨੂੰ ਰੱਬੀ ਸ਼ਾਨ ਨਹੀਂ
  • ਜੂਹਾਂ ਬੇਲਿਆਂ ਦੇ ਵਿਚ ਦੇਖੇ ਫਿਰਦੇ ਵਾਂਗ ਲਟੋਰਾਂ
  • ਦਿਲ ਵਿਚ ਨੇ ਉਹਦੇ ਪਿਆਰ ਦੀਆਂ, ਕੀ ਭੁੱਖਾਂ ਤੱਸਾਂ ਕੀ ਦੱਸਾਂ
  • ਵੇਚੇ ਪਿਆ ਗ੍ਰੰਥ ਗਰੰਥੀ ਪੰਡਤ ਵੇਦ ਪੁਰਾਨ
  • ਲੈਣ ਉਜਾੜ ਫ਼ਸਾਦੀ ਹੱਥੀਂ ਵਸਦੀਆਂ ਰਸਦੀਆਂ ਜਾਹਵਾਂ ਨੂੰ
  • ਨਿਕਲੇ ਆਪ ਮੁਹਾੜ ਜੇ ਕਦੀ ਬੰਨੇ
  • ਖ਼ਵਰੇ ਫੇਰ ਅੱਜ ਸਾਨੂੰ ਕੀਹਦੀਆਂ ਭੁੱਲੀਆਂ ਯਾਦਾਂ ਆਈਆਂ ਨੇ
  • ਖ਼ਚਰੇ ਨੇ ਇਹ ਘੋਗਲ ਕੰਨੇ ਦਿਸਦੇ ਆਲੇ-ਭੋਲੇ ਨੇ
  • ਵਿਚ ਬਹਾਰ ਪਿਆਰ ਸਮੇਂ ਦੀਆਂ ਕਿਉਂ ਨਾ ਖ਼ੈਰਾਂ ਮੰਗਾਂ ਜਾਂ
  • ਸਾਹਿਬ ਨਜ਼ਰ ਦੇਖਣ ਜਿੱਥੇ ਕੋਈ ਸੂਰਤ
  • ਸਾਵੇਂ ਤੋਲ ਨਿਗਾਹਵਾਂ ਦੇ ਅੱਜ ਨੀਵੇਂ ਤੁਲਦੇ ਵੇਖੇ ਨੇ
  • ਬਣੀ ਬਾਝ ਨੇ ਸੰਵਰ ਕੇ ਵਿਗੜ ਜਾਂਦੇ
  • ਸੰਨ੍ਹ ਮਾਰਦਿਆਂ ਚੋਰ ਨੂੰ ਵੇਖ ਅੱਖੀਂ
  • ਜਦੋਂ ਕੀਤੀਆਂ ਸਿਫ਼ਤਾਂ ਮੈਂ ਵਿੱਚ ਵਹਿਸ਼ਤ
  • ਖ਼ਾਤਰ ਸੈਰ ਦੀ ਉਹ ਸ਼ਾਹੇ ਹੁਸਨ ਯਾਰੋ
  • ਬੋਝ ਹਿਜਰ ਦੇ ਥੀਂ ਕਮਰ ਖ਼ਮ ਹੋਈ
  • ਤੇਜ਼ ਤਬ੍ਹਾ ਨਾ ਦੋਸਤੋ ਹੋਵੇ ਕੋਈ
  • ਕੀਹਨੂੰ ਪੁੱਛਾਂ ਪਤਾ ਉਹਦਾ ਹੁਣ ਕਿਹੜੇ ਪਾਸੇ ਜਾਵਾਂ ਮੈਂ
  • ਉਹ ਮੈਂ ਅੱਜ ਵੀ ਇਕ ਦੂਜੇ ਦੇ ਯਾਰ ਤੇ ਹਾਂ ਗ਼ਮਖ਼ਾਰ ਨਹੀਂ
  • ਪੁਛਦੇ ਨਹੀਂ ਭਾਵੇਂ ਕੋਈ ਚੱਜ ਚਾਲਾ
  • ਮੇਰੇ ਦਿਲ ਨੂੰ ਦਰਦਾਂ ਦੇ ਮਾਨ ਹੋਰ ਵੀ ਨੇ
  • ਸ਼ਾਕਿਰ ਰਹਵਾਂ ਰਜ਼ਾ ਦਾ ਸਦਾ ਐਸਾ
  • ਸਿੱਦੀਕੀ, ਫ਼ਾਰੂਕੀ ਨਹੀਂ ਉਹ ਉਸਮਾਨੀ, ਕੱਰਾਰੀ ਨਹੀਂ
  • ਕਿਸ ਅਦਾ ਅੱਗੇ ਤੇਰੀ ਨਾ ਸਿਰ ਝੁਕਾ ਦਿੱਤਾ ਅਸਾਂ
  • ਸਾੜੀਆਂ ਸੱਧਰਾਂ, ਆਸਾਂ ਦਿਲ ਦੀਆਂ ਅੱਗੇ ਜਿਨ੍ਹਾਂ ਨਾਲ ਤੁਸਾਂ
  • ਝੂਠੇ ਬੇਇਤਬਾਰੇ ਜੱਗ ਦੇ ਸਾਰੇ ਝੂਠੇ ਗਹਿਣੇ ਨੇ
  • ਕੀਕਣ ਦਿਲ ਦੀ ਬਾਰੀਉਂ ਬੰਨੇ ਵੇਖਣ ਆਸ ਮੁਰਾਦਾਂ
  • ਖੁੱਲ੍ਹੇ ਦਰ ਬੇਘਰਾਂ ਦੇ ਹਸਦੇ ਨੇ
  • ਤੈਥੋਂ ਦੂਰ ਯਾ ਨੇੜੇ ਦੇ ਨਹੀਂ ਉੱਕਾ ਗਿਲਾ-ਗੁਜ਼ਾਰ ਅਸੀਂ
  • ਫ਼ਿਕਰਾਂ ਵਿਚ ਨਾ ਡੁੱਬ ਕੇ ਸੋਚਦਾ ਰਹੋ
  • ਦੌਲਤ ਵਸਲ ਮਿਲੇ ਨਾ ਸੌਖੀ ਹਿਜਰ ਅਜ਼ਾਰਾਂ ਕੋਲੋਂ
  • ਤਿਰਕੇ ਬਾਹਾਂ ਦੇ ਜ਼ੋਰ ਜੋ ਪਾਰ ਲੱਗਣ
  • ਮੰਡੀ ਵਿਚ ਹਿਆਤੀ ਦੀ ਸ਼ੌਕ ਸੇਤੀ
  • ਬੱਝਣਾ ਜੋਸ਼ ਵਿਚ ਠੀਕ ਨਹੀਂ ਜ਼ਿੰਦਗੀ ਦਾ
  • ਹੈ ਸਾਂ ਗਿਆ ਜੀਹਦੇ ਲਈ ਭੁੱਲ ਅਪਣੇ ਘਰ ਨੂੰ ਮੈਂ
  • ਧੂੜ ਉਡੀ ਦੇ ਗਰਦੇ ਸੂਰਜ ਦੇ ਲਿਸ਼ਕਾਰੇ ਬਣਦੇ ਨੇ
  • ਚਾਲ ਵੇਖ ਜ਼ਮਾਨੇ ਦੀ ਨਜ਼ਰ ਬਾਜ਼ਾ
  • ਕੌਮੀ ਜ਼ਿੰਦਗੀ ਲਈ ਆਪ ਮਰਨ ਵਾਲੇ
  • ਵੇਖ ਉਨ੍ਹਾਂ ਦੀਆਂ ਕੋਰੀਆਂ ਰੀਤਾਂ
  • ਗੁੱਝੇ ਭੇਦ ਪ੍ਰੀਤਾਂ ਦੇ ਅੱਜ ਸਾਰੇ ਥੁਲਦੇ ਵੇਖੇ ਨੇ
  • ਕੱਟੇ ਕੱਲਮ ਕੱਲਿਆਂ ਜਿਹੜੇ ਫ਼ਾਕੇ ਤੇ ਜਗਰਾਤੇ ਮੈਂ
  • ਉੱਠ ਦਿਲਾ ਚੱਲ ਮੰਜ਼ਿਲ ਤੇ ਅਹਿਸਾਨ ਕਿਸੇ ਦਾ ਜਰੀਏ ਕਾਹਨੂੰ
  • ਚੰਨ ਏ ਅਜੀਬ ਲਿਸ਼ਕਦਾ ਤਾਰੇ ਅਜੀਬ ਨੇ
  • ਨਿਖੜੇ ਰਾਹ ਧੁੱਪਾਂ ਵਿਚ ਗਾਹੁੰਦਾ ਮੁੜਦਾ ਮੋੜ ਕਥਾਵੇਂ
  • ਨਜ਼ਰਬਾਜ਼, ਜਾਨਾਂ ਨਜ਼ਰ ਦੇਣ ਵਾਲੇ
  • ਖ਼ਵਰੇ ਕਿਉਂ ਮਨਮੱਤਾ ਬੰਦਾ ਕਰਦਾ ਮਨੋ ਵਿਚਾਰ ਨਹੀਂ
  • ਅੱਜ ਤੀਕ ਉਨ੍ਹਾਂ ਦੇ ਬਗ਼ੈਰ ਦੇਖੀ
  • ਕਰਦਾ ਏ ਨਾਲ ਇਕ ਸੈਨਤ ਦੇ, ਕੀ ਹੁਸਨ ਕਰਾਮਤ ਨਾ ਪੁੱਛੋ
  • ਕਰੇ ਉਹ ਜੇ ਕਰਦੈ ਮੇਰੀ ਵਫ਼ਾ ਦਾ ਗਿਲਾ
  • ਛਾਲਿਆਂ ਦੇ ਹੋਣ ਤੋਂ ਨਾ ਕੰਡਿਆਂ ਦਾ ਮੁੱਲ ਵੇਖ
  • ਕਰਨੀ ਬਾਝ ਦਲੀਲੋਂ ਐਵੇਂ ਸੁੱਕੀ ਗੱਲ ਜ਼ੁਬਾਨੀ ਕੀ
  • ਦਿਲੋਂ ਉਠਦੀ ਹੂਕ ਪਿਆਰ ਦੀ ਨਹੀਂ
  • ਨੀਂਦਰ ਨੂੰ ਤਿਆਗ ਹੁਣ ਤੇ ਖੋਲ੍ਹ ਅੱਖ ਜ਼ਰਾ ਵੇਖ
  • ਅਰਸ਼ ਦੇ ਪਤਿਆਂ ਤੋਂ ਪਹਿਲਾਂ ਕਰ ਜ਼ਰਾ ਦਿਲ ਦਾ ਪਤਾ
  • ਕਦੀ ਕੰਮ ਜਹਾਨ ਦੇ ਰਹੇ ਦੂਜੇ
  • ਦਿਨਾਂ ਚੜ੍ਹਦਿਆਂ ਲਹਿੰਦਿਆਂ ਵਾਂਗ ਉੱਕਾ
  • ਮਜਬੂਰ ਹੋ ਕੇ ਚੱਲ ਨਾ ਮਜਬੂਰੀਆਂ ਨੂੰ ਵੇਖ
  • ਰੂਪ ਜੀਹਦੇ ਥੀਂ ਅੱਖੀਂ ਦੇਖੀ ਸਦਾ ਬਹਾਰ ਚਮਨ ਦੀ
  • ਦਿਲ ਸੀ ਦਰਦ ਵਿਚ ਦਰਦ ਸੀ ਵਿਚ ਦਿਲ ਦੇ
  • ਅਚਾਨਕ ਸਲਾਮ ਹੋਣਾ ਸੀ
  • ਆਇਆ ਸੁਣ ਆਵਾਰਗੀ ਜਾਨੀ ਮੇਰੀ
  • ਰੀਸ ਮਜਨੂੰ ਦੀ ਪਿਆ ਕਰੇ ਕੋਈ
  • ਫੇਰ ਅੱਜ ਕਿਸੇ ਦੀ ਖਿਲਰੀ ਜ਼ੁਲਫ਼ ਵਾਂਗੂੰ
  • ਅਚਨਚੇਤ ਅੱਜ ਉਨ੍ਹਾਂ ਦੀ ਨਜ਼ਰ ਵਿੱਚੋਂ
  • ਹੁੰਦੀ ਏ ਜਿਨ੍ਹਾਂ ਨੂੰ ਨਿਤ ਨਵਿਆਂ ਗ਼ਮਾਂ ਦੀ ਵਾਕਫ਼ੀ
  • ਯਾਰਾਂ ਬਾਝ ਸੁਹਾਂਦੀ ਨਾਹੀਂ ਲੱਗੀ ਮਹਫ਼ਿਲ ਯਾਰਾਂ ਦੀ
  • ਐਵੇਂ ਪਏ ਕਰੀਏ ਗਿਲਾ ਯਾਰ ਦਾ ਕੀ
  • ਭੁੱਲੀ ਵੇਖ ਕਲੀਆਂ ਫੁੱਲ ਐਵੇਂ ਬੁਲਬੁਲ
  • ਮੈਂ ਤੇ ਸੀ ਦੋ-ਚਾਰ ਦਿਨ ਦੀ ਖੇਡ ਜਾਤੀ ਜ਼ਿੰਦਗੀ
  • ਨਿਕਲ ਸਕੀ ਨਾ ਦਿਲੀ ਸੱਧਰ ਮੇਰੀ ਤਹਿਰੀਰ ਦੀ
  • ਤੂੰ ਕੀ ਜਾਣੇ ਭੁੱਖ-ਨੰਗ ਨੂੰ ਤੂੰ ਕੀ ਜਾਣੇ ਤੰਗੀ
  • ਦਿਲ ਉਦਾਸ ਰਹਿੰਦਾ ਸੀ ਬਗ਼ੈਰ ਉਹਦੇ
  • ਕੁਝ ਝਗੜੇ ਜੰਨਤ ਦੋਜ਼ਖ਼ ਦੇ ਕੁਝ ਬਹਿਸ ਅਜ਼ਾਬ ਸਬਾਬਾਂ ਦੀ
  • ਰਾਖੇ ਵਿਚ ਨਜ਼ਰਾਂ ਮੈਨੂੰ ਰੱਖਦੇ ਨੇ
  • ਭੁੱਲਿਆ ਰੱਬ ਸਾਨੂੰ ਡਾਢਾ ਯਾਦ ਆਇਆ
  • ਰਹਿ ਕੇ ਦੇਸ ਵਿਚ ਵਾਂਗ ਪਰਦੇਸੀਆਂ ਦੇ
  • ਪਿੰਡ ਸ਼ਹਿਰ ਉਹੋ, ਉਹੋ ਬਸਤੀਆਂ ਨੇ
  • ਹੱਸਣ ਵਾਲੇ ਛਮ ਛਮ ਰੋਏ ਰੋਂਦੀ ਖ਼ਲਕਤ ਹੱਸੀ
  • ਨਾ ਕੋਈ ਤੋੜਿਆ ਏਸ ਗੁਲਾਬ ਬਾਗੋਂ
  • ਮੋਮਨ ਕਾਅਬਿਉਂ ਕਿਵੇਂ ਬੇਦੀਦ ਜਾਏ
  • ਝੁੱਲੇ ਵਿਚ ਬਹਾਰ ਸਮੇਂ ਦੇ ਅੰਨ੍ਹੇ ਝੱਖੜ ਝੁੱਲੇ
  • ਕੀਤਾ ਸੀ ਕਦੀ ਪਿਆਰ ਬੜੀ ਦੇਰ ਦੀ ਗੱਲ ਏ
  • ਦਰਦ ਜੁਦਾਈ ਦੇ ਪਏ ਮਾਰਣ, ਸੀਨੇ ਦੇ ਵਿਚ ਤੀਰ ਅਜੇ
  • ਓਸੇ ਗਲੀ ਇਹ ਪਾਗਲ ਮੈਨੂੰ ਮੁੜ ਪਿਆ ਨਾਲ ਲਿਜਾਂਦਾ ਏ
  • ਆਏ ਪ੍ਰਾਹੁਣੇ ਜਦ ਵਿਚ ਘਰ ਦੇ, ਕੀਕਣ ਖ਼ਾਤਰ ਯਾਰ ਨਾ ਕਰਦੇ
  • ਬਾਗ਼ਾ ਦੇ ਵਿਚ ਝੂਮਰ ਪਾਉਂਦੀ ਫਿਰੇ ਬਹਾਰ ਚੁਫ਼ੇਰੇ
  • ਜਿਹੜੇ ਗੋਸ਼ਾ ਨਸ਼ੀਨਾਂ ਨੇ ਉਮਰ ਸਾਰੀ
  • ਜਿਹੜੇ ਦਿਨ ਨੇ ਸਾਡੇ ਦਿਲ ਥੀਂ ਉਹਦੀ ਯਾਦ ਵਿਸਾਰੀ ਏ
  • ਅਪਣੇ ਕੰਮ ਦੀਆਂ ਗੱਲਾਂ ਛੱਡ ਦੇ
  • ਝਿਲ-ਮਿਲ ਕਰਦੇ ਤਾਰੇ ਕਿੱਥੇ
  • ਹਰ ਚੀਜ਼ ਦੇ ਵਿਚ ਤੇਰੀ ਤਸਵੀਰ ਪਈ ਦਿਸਦੀ ਏ
  • ਕਿਵੇਂ ਨਾ ਭੇਤ ਉਲਫ਼ਤ ਦਾ ਜ਼ਮਾਨੇ ਤੇ ਸਨਮ ਨਿਕਲੇ
  • ਮੇਰੀ ਮਿੱਟੀ ਥੀਂ ਮਰਕੇ ਵੀ ਪਿਆ ਮੇਰਾ ਭਰਮ ਨਿਕਲੇ
  • ਦਿਸਦੇ ਨੇ ਧੀਦੋ ਰਾਂਝੇ ਨੂੰ ਪਏ ਪੈਂਡੇ ਕਾਲੇ ਕੋਹਾਂ ਦੇ
  • ਹੁਣ ਤੇ ਚਾਅ ਚਮਕਾਉ ਚੰਨੋ ਬਖ਼ਤ ਸਿਆਹ ਅਸਾਡੇ
  • ਜਿਹੜੇ ਰੰਗ ਮੈਖ਼ਾਨੇ ਨੂੰ ਛੱਡਿਆ ਸੀ
  • ਜਿੱਥੇ ਰਹੇ ਹਾਂ ਰਹੇ ਹਾਂ ਅਸੀਂ ਉੱਥੇ
  • ਨਾਲ ਸੈਨਤਾਂ ਸਮਝੀਏ ਕਦੋਂ ਤੀਕਰ
  • ਪੱਟ ਅੱਖਾਂ ਦੇ ਖੋਲ੍ਹ ਦਿਲਾਂ ਵਿਚ ਡੇਰੇ ਲਾਵਣ ਵਾਲੇ
  • ਲਾਉਣ ਲਈ ਦਿਲ ਨੂੰ ਇਕ ਦਿਲ ਰੁਬਾ ਮਿਲਿਆ ਤੇ ਹੈ
  • ਬਣੇ ਕਦੀ ਨਾ ਮਹਿਰਮ ਦਰਦੀ ਸਾਡੀਆਂ ਹਿਜਰ ਬਰਾਤਾਂ ਦੇ
  • ਦਿਲ ਪ੍ਰਚਾਉਣ ਲਈ ਘਾਣੀਆਂ ਰਹੇ ਕਰਦੇ
  • ਦੁਨੀਆ ਵਿਚ ਉਹਦੇ ਪਾਗਲਪੁਣੇ ਬਾਝੋਂ
  • ਝੱਲੀ ਝਾਲ ਨਹੀਂ ਜਾਂਦੀ ਕਿਸੇ ਕੋਲੋਂ
  • ਇਹੋ ਜਿਹੇ ਮਹਿਰਮ ਕਿੱਥੋਂ ਲੱਭਣੇ ਨੇ
  • ਬੜੀਵਾਰ ਆਹੰਦੇ ਰਹੇ ਆਂ ਬੱਦਲਾਂ ਨੂੰ
  • ਪਾਗਲਪੁਣਾ ਨਾ ਜਦ ਤੱਕ ਦਿਲ ਵਿਚ ਅਕਲਾਂ ਦੇ ਦਰ ਖੋਲ੍ਹੇ
  • ਕਦੀ ਤੇ ਰੋਂਦੇ ਪਰਬਤ ਵੱਲੋਂ ਹਸਦੇ ਬੱਦਲ ਆਵਣਗੇ
  • ਰਹਿੰਦਾ ਗਿਲਾ-ਸ਼ਿਕਵਾ ਜ਼ੁਲਮ ਸਿਤਮ ਦਾ ਨਾ
  • ਗ਼ਮ ਏ ਦਿਲ ਦਾ ਹੋ ਸਕੇ ਤੇ ਦਿਲ ਦੇ ਗ਼ਮ ਨੂੰ ਪੱਕਾ ਕਰੀਏ
  • ਵੇਖ ਵੇਖ ਕੇ ਰੱਤੇ ਰੰਗ ਅੱਜ ਦੇਸ ਦਿਆਂ ਮੈਦਾਨਾਂ ਦੇ
  • ਜੂਹ ਉਜਾੜਾਂ ਵਿੱਚੋਂ ਗੁਜ਼ਰੇ ਬੇਲਿਆਂ ਬਾਰਾਂ ਵਿੱਚੋਂ ਲੰਘੇ
  • ਸਮਝੇ ਉਨ੍ਹਾਂ ਦੇ ਪਿਆਰ ਨੂੰ ਪਿਆਰ ਕਿਹੜਾ
  • ਰਹੇ ਕਿਸੇ ਦਾ ਹਾਲ ਨਾ ਸੁਨਣ ਜੋਗੇ
  • ਦਾਨੇ ਦਿਲਾਂ ਲਈ ਯਾਰ ਦੇ ਕਮਲਪੁਣਿਆਂ
  • ਮਹਫ਼ਿਲ ਵਿਚ ਉਹਦੇ ਰੁੱਸ ਜਾਣ ਪਿੱਛੋਂ
  • ਨੀਂਦਰ ਹਾਲ ਬੇਹਾਲ ਨਾ ਹੋਣ ਦਿੱਤਾ
  • ਤੱਤੀ ਰੁੱਤ ਖ਼ਿਜ਼ਾਂ ਦੀ ਵਾਂਗ ਬਾਗ਼ੇ
  • ਨਿਕਲ ਗਰਦਿਸ਼ਾਂ ਤੋਂ ਬਦਲ ਬੰਦਿਆ ਤੂੰ