Giani Gurmukh Singh Musafir ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ

ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ (੧੫ ਜਨਵਰੀ ੧੮੯੯-੧੮ ਜਨਵਰੀ ੧੯੭੬) ਇਕ ਪ੍ਰਸਿੱਧ ਰਾਜ ਨੇਤਾ, ਦੇਸ਼ ਭਗਤ, ਸੁਧਾਰਕ ਅਤੇ ਲੇਖਕ ਸਨ । ਉਹ ਕੁਝ ਸਮੇਂ ਲਈ ਪੰਜਾਬ ਦੇ ਮੁੱਖ-ਮੰਤਰੀ ਵੀ ਰਹੇ । ਉਨ੍ਹਾਂ ਨੂੰ ਉਨ੍ਹਾਂ ਦੀ ਕਹਾਣੀਆਂ ਦੀ ਕਿਤਾਬ ਉਰਵਾਰ ਪਾਰ ਤੇ ਸਾਹਿਤ ਅਕਾਦਮੀ ਪੁਰਸਕਾਰ ਵੀ ਮਿਲਿਆ । ਉਨ੍ਹਾਂ ਦੀਆਂ ਪੰਜਾਬੀ ਕਵਿਤਾ ਦੀਆਂ ਰਚਨਾਵਾਂ ਵਿੱਚ ਸਬਰ ਦੇ ਬਾਣ, ਪ੍ਰੇਮ ਬਾਣ, ਜੀਵਨ ਪੰਧ, ਮੁਸਾਫ਼ਰੀਆਂ, ਟੁੱਟੇ ਖੰਭ, ਕਾਵਿ ਸੁਨੇਹੇ, ਵੱਖਰਾ ਵੱਖਰਾ ਕਤਰਾ ਕਤਰਾ ਅਤੇ ਦੂਰ ਨੇੜੇ ਸ਼ਾਮਿਲ ਹਨ । ਉਨ੍ਹਾਂ ਦੇ ਕਹਾਣੀ ਸੰਗ੍ਰਹਿ ਹਨ: ਵੱਖਰੀ ਦੁਨੀਆਂ, ਆਹਲਣੇ ਦੇ ਬੋਟ, ਕੰਧਾਂ ਬੋਲ ਪਈਆਂ, ਸਤਾਈ ਜਨਵਰੀ, ਅੱਲਾ ਵਾਲੇ, ਗੁਟਾਰ, ਸਭ ਹੱਛਾ, ਸਸਤਾ ਤਮਾਸ਼ਾ ।

Selected Poetry Giani Gurmukh Singh Musafir

ਚੋਣਵੀਂ ਕਵਿਤਾ ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ