Gurbhajan Gill
ਗੁਰਭਜਨ ਗਿੱਲ

ਗੁਰਭਜਨ ਸਿੰਘ ਗਿੱਲ (ਪ੍ਰੋਃ)ਦਾ ਜਨਮ 2 ਮਈ 1953 ਨੂੰ ਗੁਰਦਾਸਪੁਰ ਜ਼ਿਲ੍ਹੇ ਦੀ ਡੇਰਾ ਬਾਬਾ ਨਾਨਕ ਤਹਿਸੀਲ ਦੇ ਪਿੰਡ ਬਸੰਤ ਕੋਟ (ਨੇੜੇ ਧਿਆਨਪੁਰ )ਵਿਖੇ ਪਿਤਾ ਸਰਦਾਰ ਹਰਨਾਮ ਸਿੰਘ ਗਿੱਲ ਅਤੇ ਮਾਤਾ ਤੇਜ ਕੌਰ ਦੇ ਘਰ ਹੋਇਆ। ਉਸ ਦੇ ਵੱਡੇ ਭੈਣ ਜੀ ਪ੍ਰਿੰਸੀਪਲ ਮਨਜੀਤ ਕੌਰ ਵੜੈਚ(ਕਰਨਾਲ)ਵੱਡੇ ਵੀਰ ਪ੍ਰਿੰਸੀਪਲ ਜਸਵੰਤ ਸਿੰਘ ਗਿੱਲ (ਸਿਡਨੀ -ਆਸਟਰੇਲੀਆ)ਤੇ ਪ੍ਰੋ: ਸੁਖਵੰਤ ਸਿੰਘ ਗਿੱਲ (ਬਟਾਲਾ) ਨੇ ਆਪਣੇ ਨਿੱਕੇ ਵੀਰ ਪ੍ਰੋਃ ਗੁਰਭਜਨ ਸਿੰਘ ਗਿੱਲ ਦਾ ਹਮੇਸ਼ਾਂ ਹਰ ਚਾਅ ਪੂਰਾ ਕੀਤਾ ਹੈ।

ਪ੍ਰੋਃ ਗੁਰਭਜਨ ਸਿੰਘ ਗਿੱਲ ਸਮਰੱਥ ਤੇ ਲਗਾਤਾਰ ਕ੍ਰਿਆਸ਼ੀਲ ਪੰਜਾਬੀ ਕਵੀ, ਸਾਹਿਤਕ ਟਿੱਪਣੀਕਾਰ, ਖੇਤੀਬਾੜੀ ਵਿਗਿਆਨ ਸਾਹਿੱਤ ਸੰਪਾਦਕ , ਸੰਸਥਾਗਤ ਪ੍ਰਬੰਧਕ ਅਤੇ ਪੇਂਡੂ ਖੇਡਾਂ ਤੇ ਸਭਿਆਚਾਰਕ ਮੇਲਿਆਂ ਦੇ ਸਰਪ੍ਰਸਤ ਵਜੋਂ ਬਹੁਤ ਹੀ ਸਰਗਰਮ ਸਖਸ਼ੀਅਤ ਹਨ।

ਸਿੱਖਿਆ : ਆਪਣੇ ਪਿੰਡ ਬਸੰਤਕੋਟ ਦੇ ਸਰਕਾਰੀ ਸਕੂਲ ਤੋਂ ਪ੍ਰਾਇਮਰੀ, ਸ਼੍ਰੀ ਬਾਵਾ ਲਾਲ ਹਾਈ ਸਕੂਲ ਧਿਆਨਪੁਰ ਤੋਂ ਦਸਵੀਂ ਤੇ ਗੁਰੂ ਨਾਨਕ ਕਾਲਿਜ ਕਾਲਾ ਅਫਗਾਨਾ(ਗੁਰਦਾਸਪੁਰ) ਤੋਂ ਬੀਏ ਭਾਗ ਪਹਿਲਾ ਪਾਸ ਕਰਕੇ ਉਹ 1971 ਵਿੱਚ ਜੀ ਜੀ ਐੱਨ ਖ਼ਾਲਸਾ ਕਾਲਿਜ ਲੁਧਿਆਣਾ ਵਿੱਚ ਪੜ੍ਹਨ ਆ ਗਏ ਜਿੱਥੋਂ 1974 ਵਿੱਚ ਗਰੈਜੂਏਸ਼ਨ ਕਰਕੇ ਉਨ੍ਹਾਂ 1976 ਚ ਗੌਰਮਿੰਟ ਕਾਲਿਜ ਲੁਧਿਆਣਾ ਤੋਂ ਐੱਮ ਏ ਪੰਜਾਬੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਚੋਂ ਦੂਜੀ ਪੁਜ਼ੀਸ਼ਨ ਹਾਸਿਲ ਕਰਕੇ ਪਹਿਲੇ ਦਰਜ਼ੇ ‘ਚ ਪਾਸ ਕੀਤੀ।

ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਵਿੱਚ ਸੇਵਾਵਾਂ :

1954 ਚ ਸਥਾਪਤ ਹੋਈ ਮਹਾਨ ਸਾਹਿੱਤਕ ਤੇ ਅਕਾਡਮਿਕ ਖੋਜ ਸੰਸਥਾ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਉਹ 1980 ਤੋਂ ਸਾਧਾਰਨ ਮੈਂਬਰ, 1984 ਤੋਂ 1988 ਤੀਕ ਕਾਰਜਕਾਰਨੀ ਮੈਬਰ, 1996 ਤੋਂ 2002 ਤੀਕ ਮੀਤ ਪ੍ਰਧਾਨ, 2002 ਤੋਂ 2008 ਤੀਕ ਸੀਨੀਅਰ ਮੀਤ ਪ੍ਰਧਾਨ ਤੇ 2010 ਤੋਂ 2014 ਤੀਕ ਪ੍ਰਧਾਨ ਰਹੇ। ਵਰਨਣ ਯੋਗ ਗੱਲ ਇਹ ਹੈ ਕਿ ਉਨ੍ਹਾਂ ਤੋਂ ਪਹਿਲਾਂ ਇਸ ਮਹਾਨ ਸੰਸਥਾ ਦੇ ਭਾਈ ਸਾਹਿਬ ਭਾਈ ਜੋਧ ਸਿੰਘ, ਡਾਃ ਮ ਸ ਰੰਧਾਵਾ, ਪ੍ਰੋਃ ਪ੍ਰੀਤਮ ਸਿੰਘ, ਗਿਆਨੀ ਲਾਲ ਸਿੰਘ, ਡਾਃ ਸ ਸ ਜੌਹਲ, ਸਃ ਅਮਰੀਕ ਸਿੰਘ ਪੂਨੀ, ਡਾਃ ਸੁਰਜੀਤ ਪਾਤਰ,ਡਾਃ ਦਲੀਪ ਕੌਰ ਟਿਵਾਣਾ ਵੀ ਪ੍ਰਧਾਨ ਰਹਿ ਚੁਕੇ ਸਨ। ਵਰਤਮਾਨ ਸਮੇਂ ਵੀ ਆਪ ਇਸ ਦੀ ਕਾਰਜਕਾਰਨੀ ਕਮੇਟੀ ਦੇ ਆਜੀਵਨ ਮੈਂਬਰ ਤੇ ਪ੍ਰਕਾਸ਼ਨ ਕਮੇਟੀ ਦੇ ਚੇਅਰਮੈਨ ਹਨ।

ਸੱਭਿਆਚਾਰਕ ਖੇਤਰ ਵਿੱਚ ਕਾਰਜ :

ਪ੍ਰੋਃ ਮੋਹਨ ਸਿੰਘ ਯਾਦਗਾਰੀ ਮੇਲਾ ਕਰਵਾਉਂਦੀ ਸੰਸਥਾ ਪ੍ਰੋਃ ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ (ਰਜਿਃ) ਲੁਧਿਆਣਾ ਦੇ ਬਾਨੀਆਂ ਵਿੱਚੋਂ ਇੱਕ ਹਨ ਪ੍ਰੋਃ ਗੁਰਭਜਨ ਸਿੰਘ ਗਿੱਲ। ਇਸ ਸੰਸਥਾ ਦੇ ਉਹ 1978 ਤੋਂ 2014 ਤੀਕ ਜਨਰਲ ਸਕੱਤਰ ਤੇ ਸਕੱਤਰ ਜਨਰਲ ਵਜੋਂ ਕਾਰਜਸ਼ੀਲ ਰਹੇ ਹਨ। ਇਸ ਵਕਤ ਉਹ ਇਸ ਦੇ ਸਰਪ੍ਰਸਤ ਹਨ।

ਖੇਡ ਸੱਭਿਆਚਾਰ ਵਿੱਚ ਯੋਗਦਾਨ :

ਪੇਂਡੂ ਖੇਡਾਂ ਦੀ ਉਲੰਪਿਕਸ ਕਿਲ੍ਹਾ ਰਾਏਪੁਰ, ਗੁੱਜਰਵਾਲ (ਲੁਧਿਆਣਾ) ਤੇ ਬਟਾਲਾ ਨੇੜੇ ਪਿੰਡ ਕੋਟਲਾ ਸ਼ਾਹੀਆ (ਗੁਰਦਾਸਪੁਰ) ਵਿੱਚ ਹੁੰਦੀਆਂ ਕਮਲਜੀਤ ਖੇਡਾਂ ਦੀ ਪ੍ਰਬੰਧਕ ਸੁਰਜੀਤ ਸਪੋਰਟ ਅਸੋਸੀਏਸ਼ਨ ਦੇ ਚੇਅਰਮੈਨ ਵਜੋਂ ਵੀ ਸੇਵਾ ਕਰ ਰਹੇ ਹਨ।

ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਟਰਸਟ ਰਾਏਕੋਟ-ਬੱਸੀਆਂ (ਲੁਧਿਆਣਾ) ਦੇ ਬਾਨੀ ਚੇਅਰਮੈਨ ਵਜੋਂ 2012 ਤੋਂ ਕਾਰਜਸ਼ੀਲ ਹਨ। ਇਸ ਟਰਸਟ ਦੀ ਦੇਖ ਰੇਖ ਹੇਠ ਹੀ ਪੰਜਾਬ ਸਰਕਾਰ ਨੇ 5ਕਰੋੜ 80 ਲੱਖ ਦੀ ਲਾਗਤ ਨਾਲ ਬੱਸੀਆਂ (ਨੇੜੇ ਰਾਏਕੋਟ)ਵਿਖੇ ਜਿੱਥੇ ਪੰਜਾਬ ਦੇ ਆਖ਼ਰੀ ਪ੍ਰਭਸੱਤਾ ਸੰਪੰਨ ਮਹਾਰਾਜਾ ਦਲੀਪ ਸਿੰਘ ਨੇ ਜਲਾਵਤਨੀ ਤੋਂ ਪਹਿਲਾਂ ਪੰਜਾਬ ਵਿੱਚ ਆਖ਼ਰੀ ਰਾਤ ਕੱਟੀ , ਉਨ੍ਹਾਂ ਦੀ ਯਾਦਗਾਰ ਦੀ ਉਸਾਰੀ ਕਰਵਾਈ ਗਈ ਹੈ ਜੋ ਇਸ ਵੇਲੇ ਮਾਲਵੇ ਦੇ ਪ੍ਰਸਿੱਧ ਯਾਤਰਾ ਸਥਾਨ ਵਜੋਂ ਪ੍ਰਸਿੱਧ ਹੈ।

ਅਧਿਆਪਨ :

ਆਪ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਚ 30 ਅਪ੍ਰੈਲ1983 ਤੋਂ 31 ਮਈ 2013 ਤੀਕ ਸੀਨੀਅਰ ਸੰਪਾਦਕ ਰਹੇ। ਇਥੋਂ ਸੇਵਾਮੁਕਤ ਹੋ ਕੇ ਉਹ ਕੁਝ ਸਮਾਂ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ(ਬਠਿੰਡਾ) ਵਿੱਚ ਡਾਇਰੈਕਟਰ ਯੋਜਨਾ ਤੇ ਵਿਕਾਸ ਰਹੇ।

ਇਸ ਤੋਂ ਪਹਿਲਾਂ ਉਹ 1976 ਵਿੱਚ ਗੁਰੂ ਨਾਨਕ ਨੈਸ਼ਨਲ ਕਾਲਿਜ ਦੋਰਾਹਾ ਵਿੱਚ ਪਹਿਲੀ ਵਾਰ ਪੜ੍ਹਾਉਣ ਲੱਗੇ। ਅਗਸਤ 1977 ਤੋਂ ਅਪ੍ਰੈਲ 1983 ਤੀਕ ਲਾਜਪਤ ਰਾਏ ਮੈਮੋਰੀਅਲ ਕਾਲਿਜ ਜਗਰਾਉਂ (ਲੁਧਿਆਣਾ) ਵਿੱਚ ਪੜ੍ਹਾਇਆ।

ਉਨਾਂ ਦੀਆਂ ਰਚਨਾਵਾਂ ਇਹ ਹਨ :

ਸ਼ੀਸ਼ਾ ਝੂਠ ਬੋਲਦਾ ਹੈ (ਕਾਵਿ ਸੰਗ੍ਰਹਿ), ਹਰ ਧੁਖਦਾ ਪਿੰਡ ਮੇਰਾ ਹੈ (ਗਜ਼ਲ ਸੰਗ੍ਰਹਿ), ਸੁਰਖ਼ ਸਮੁੰਦਰ (ਕਾਵਿ ਸੰਗ੍ਰਹਿ), ਦੋ ਹਰਫ਼ ਰਸੀਦੀ (ਗ਼ਜ਼ਲ ਸੰਗ੍ਰਹਿ), ਅਗਨ ਕਥਾ (ਕਾਵਿ ਸੰਗ੍ਰਹਿ), ਮਨ ਦੇ ਬੂਹੇ ਬਾਰੀਆਂ (ਗ਼ਜ਼ਲ ਸੰਗ੍ਰਹਿ), ਧਰਤੀ ਨਾਦ (ਕਾਵਿ ਸੰਗ੍ਰਹਿ), ਖ਼ੈਰ ਪੰਜਾਂ ਪਾਣੀਆਂ ਦੀ (ਹਿੰਦ ਪਾਕ ਰਿਸ਼ਤਿਆਂ ਤੇ ਪੰਜਾਬੀਅਤ ਬਾਰੇ ਕਵਿਤਾਵਾਂ), ਫੁੱਲਾਂ ਦੀ ਝਾਂਜਰ (ਗੀਤ ਸੰਗ੍ਰਹਿ), ਪਾਰਦਰਸ਼ੀ (ਕਾਵਿ ਸੰਗ੍ਰਹਿ), ਮੋਰਪੰਖ (ਗ਼ਜ਼ਲ ਸੰਗ੍ਰਹਿ), ਮਨ ਤੰਦੂਰ (ਕਾਵਿ ਸੰਗ੍ਰਹਿ), ਤਾਰਿਆਂ ਦੇ ਨਾਲ ਗੱਲਾਂ ਕਰਦਿਆਂ (ਸੁਲੱਖਣ ਸਿੰਘ ਸਰਹੱਦੀ ਵੱਲੋਂ ਸੰਪਾਦਿਤ ਗ਼ਜ਼ਲ ਸੰਗ੍ਰਹਿ), ਗੁਲਨਾਰ (ਗ਼ਜ਼ਲ ਸੰਗ੍ਰਹਿ), ਮਿਰਗਾਵਲੀ (ਗ਼ਜ਼ਲ ਸੰਗ੍ਰਹਿ), ਰਾਵੀ ( ਗ਼ਜ਼ਲ ਸੰਗ੍ਰਹਿ), ਸੁਰਤਾਲ (ਗ਼ਜ਼ਲ ਸੰਗ੍ਰਹਿ), ਚਰਖ਼ੜੀ (ਕਵਿਤਾਵਾਂ), ਪਿੱਪਲ ਪੱਤੀਆਂ (ਗੀਤ ਸੰਗ੍ਰਹਿ ), ਜਲ ਕਣ (ਰੁਬਾਈਆਂ), ਪੱਤੇ ਪੱਤੇ ਲਿਖੀ ਇਬਾਰਤ, (ਕੁਦਰਤ ਬਾਰੇ 103 ਰੁਬਾਈਆਂ, ਤੇਜ ਪ੍ਰਤਾਪ ਸਿੰਘ ਸੰਧੂ ਦੇ ਫੋਟੋ ਚਿਤਰਾਂ ਸਮੇਤ (ਕੌਫੀ ਟੇਬਲ ਕਿਤਾਬ) ਛਪ ਚੁਕੀਆਂ ਹਨ।

1973 ਤੋਂ 2023 ਵਿਚਕਾਰ ਉਨ੍ਹਾਂ ਵੱਲੋਂ ਲਿਖੇ ਅੱਠ ਗ਼ਜ਼ਲ ਸੰਗ੍ਰਹਿਾਂ ਹਰ ਧੁਖਦਾ ਪਿੰਡ ਮੇਰਾ ਹੈ, ਮੋਰ ਪੰਖ, ਗੁਲਨਾਰ, ਮਿਰਗਾਵਲੀ, ਰਾਵੀ, ਮਨ ਪਰਦੇਸੀ, ਸੁਰਤਾਲ ਤੇ ਜ਼ੇਵਰ ਨੂੰ ਇੱਕ ਜਿਲਦ ਵਿੱਚ ਅੱਖਰ ਅੱਖਰ ਨਾਮ ਦੇਠ ਪ੍ਰਕਾਸ਼ਿਤ ਕੀਤਾ ਗਿਆ ਹੈ।

ਵਾਤਾਵਰਣ ਬਾਰੇ ਇਕਲੌਤੀ ਵਾਰਤਕ ਪੁਸਤਕ ਕੈਮਰੇ ਦੀ ਅੱਖ ਬੋਲਦੀ 1999 ਚ ਛਪੀ ਸੀ ਜੋ ਪਹਿਲਾਂ ਰੋਜ਼ਾਨਾ ਅਖ਼ਬਾਰ ਅਜੀਤ ਚ ਲਗਾਤਾਰ ਤਿੰਨ ਸਾਲ ਛਪੇ ਲੇਖਾਂ ਤੇ ਸ: ਤੇਜਪ੍ਰਤਾਪ ਸਿੰਘ ਸੰਧੂ ਜੀ ਦੇ ਫੋਟੋ ਚਿਤਰਾਂ ਨਾਲ ਸੁਸੱਜਿਤ ਹੈ।

ਸੰਪਾਦਤ ਮਹੱਤਵ ਪੂਰਨ ਪੁਸਤਕਾਂ :

ਧਰਤ ਵੰਗਾਰੇ ਤਖ਼ਤ ਨੂੰ (ਕਿਸਾਨ ਸੰਘਰਸ਼ ਬਾਰੇ ਕਵਿਤਾਵਾਂ), ਸੂਰਜ ਦੀ ਲਿਸ਼ਕੋਰ (ਲੋਕ ਕਵੀ ਪ੍ਰੀਤਮ ਦਾਸ ਠਾਕੁਰ ਦੀ ਚੋਣਵੀਂ ਸ਼ਾਇਰੀ), ਮਹਿਕ ਪੰਜਾਬ ਦੀ ( ਲੋਕ ਕਵੀ ਕਰਤਾਰ ਸਿੰਘ ਕਵੀ ਦੀ ਰਚਨਾ), ਸਃ ਸੋਭਾ ਸਿੰਘ ਸਿਮਰਤੀ ਗ੍ਰੰਥ ( ਪੁਰਦਮਨ ਸਿੰਘ ਬੇਦੀ ਨਾਲ ਸਹਿ ਸੰਪਾਦਨ), ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਲਈ 50 ਤੋਂ ਵੱਧ ਵਿਗਿਆਨਕ ਪੁਸਤਕਾਂ ਤੋਂ ਇਲਾਵਾ ਸਾਲਾਨਾ ਪੀ ਏ ਯੂ ਡਾਇਰੀ, ਫ਼ਸਲ ਕਲੰਡਰ ਤੇ ਆਡਿਉ ਕੈਸਿਟਸ।, 1985 ਵਿੱਚ ਪੀ ਏ ਯੂ ਵੱਲੋਂ ਤਿਆਰ ਕੀਤੀ ਆਡਿਉ ਕੈਸਿਟ ਬੱਲੀਏ ਕਣਕ ਦੀਏ ਲਈ ਗੀਤ ਲਿਖੇ। ਦੇਸ਼ ਭਰ ਵਿੱਚ ਵਿਗਿਆਨ ਪਸਾਰ ਲਈ ਬਣੀ ਇਸ ਪਹਿਲੀ ਕੈਸਿਟ ਨੂੰ ਪਹਿਲਾ ਪੁਰਸਕਾਰ ਮਿਲਿਆ।,

ਪੰਜਾਬੀ ਲੋਕ ਸੰਗੀਤ ਵਿੱਚ ਹਿੱਸਾ :

ਸ਼੍ਰੀਮਤੀ ਨਰਿੰਦਰ ਬੀਬਾ, ਜਗਮੋਹਨ ਕੌਰ, ਅਮਰਜੀਤ ਗੁਰਦਾਸਪੁਰੀ, ਸੁਰਿੰਦਰ ਸ਼ਿੰਦਾ, ਬਰਕਤ ਸਿੱਧੂ, ਦਿਲਜੀਤ ਕੈਸ, ਅਮਰੀਕ ਸਿੰਘ ਗਾਜ਼ੀਨੰਗਲ, ਹੰਸ ਰਾਜ ਹੰਸ, ਕਸ਼ਮੀਰਾ, ਰਾਮ ਸਿੰਘ ਅਲਬੇਲਾ,ਹਰਭਜਨ ਮਾਨ, ਜਸਬੀਰ ਜੱਸੀ ਗੁਰਦਾਸਪੁਰੀ, ਗੁਰਦੀਪ ਸਿੰਘ ਹੋਸ਼ਿਆਰਪੁਰ, ਸਾਬਰ ਕੋਟੀ, ਪੰਮੀ ਬਾਈ, ਕਰਨੈਲ ਗਿੱਲ, ਪਾਲੀ ਦੇਤਵਾਲੀਆ, ਸੁਰਜੀਤ ਭੁੱਲਰ,ਬਲਧੀਰ ਮਾਹਲਾ, ਲਾਭ ਜੰਜੂਆ, ਸੁਰਜੀਤ ਮਾਧੋਪੁਰੀ, ਜਸਬੀਰ ਸਿੰਘ ਕੂਨਰ ਯੂ ਕੇ,, ਰਣਜੀਤ ਬਾਵਾ, ਕੁਦਰਤ ਸਿੰਘ, ਵਿਜੈ ਯਮਲਾ ਜੱਟ ,ਸੁਰੇਸ਼ ਯਮਲਾ ਜੱਟ, ਪਵਨਦੀਪ ਚੌਹਾਨ ਤੇ ਯਾਕੂਬ ਸਮੇਤ ਕਈ ਹੋਰ ਪ੍ਰਸਿੱਧ ਗਾਇਕਾਂ ਨੇ ਉਨ੍ਹਾਂ ਦੇ ਲਿਖੇ ਗੀਤ ਤੇ ਗ਼ਜ਼ਲਾਂ ਗਾਈਆਂ ਹਨ।

ਅਹੁਦੇਦਾਰੀਆਂ :

ਵਰਤਮਾਨ ਸਮੇਂ ਆਪ ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਟਰਸਟ ਬੱਸੀਆਂ -ਰਾਏਕੋਟ (ਲੁਧਿਆਣਾ) ਹਾਕੀ ਉਲੰਪੀਅਨ ਸੁਰਜੀਤ ਸਿੰਘ ਰੰਧਾਵਾ ਦੀ ਯਾਦ ਵਿੱਚ ਬਣੀ ਸੁਰਜੀਤ ਸਪੋਰਟਸ ਅਸੋਸੀਏਸ਼ਨ ਕੋਟਲਾ ਸ਼ਾਹੀਆ(ਬਟਾਲਾ),ਸਃ ਸੋਭਾ ਸਿੰਘ ਮੈਮੋਰੀਅਲ ਫਾਉਂਡੇਸ਼ਨ ਸ਼੍ਰੀ ਹਰਗੋਬਿੰਦਪੁਰ (ਗੁਰਦਾਸਪੁਰ) ਅਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਹਨ।

ਪੁਰਸਕਾਰਾਂ ਦੀ ਸੂਚੀ ਇਹ ਹੈ :
ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੋਮਣੀ ਪੰਜਾਬੀ ਕਵੀ ਪੁਰਸਕਾਰ 2014
ਸ਼ਿਵ ਕੁਮਾਰ ਬਟਾਲਵੀ ਗੋਲਡ ਮੈਡਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 1975
ਭਾਈ ਵੀਰ ਸਿੰਘ ਯਾਦਗਾਰੀ ਕਵਿਤਾ ਪੁਰਸਕਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ 1979
ਸ਼ਿਵ ਕੁਮਾਰ ਪੁਰਸਕਾਰ ਵਿਯਨ ਆਫ਼ ਪੰਜਾਬ ਟੋਰੰਟੋ 1992
ਸ ਸ ਮੀਸ਼ਾ ਪੁਰਸਕਾਰ ਸਿਰਜਣਾ ਕੇਂਦਰ ਕਪੂਰਥਲਾ 2002
ਬਾਵਾ ਬਲਵੰਤ ਪੁਰਸਕਾਰ ਸਾਹਿੱਤ ਟਰਸਟ ਢੁੱਡੀਕੇ (ਮੋਗਾ)1998
ਪ੍ਰੋਃ ਪੂਰਨ ਸਿੰਘ ਪੁਰਸਕਾਰ ਨਵੀਂ ਦਿੱਲੀ 2002
ਗਿਆਨੀ ਸੁੰਦਰ ਸਿੰਘ ਪੁਰਸਕਾਰ ਨਾਭਾ 2002
ਜਨਵਾਦੀ ਪੰਜਾਬੀ ਲੇਖਕ ਮੰਚ ਵੱਲੋਂ ਸਫ਼ਦਰ ਹਾਸ਼ਮੀ ਪੁਰਸਕਾਰ 2003
ਪੰਜਾਬੀ ਲਿਖਾਰੀ ਸਭਾ ਰਾਮਪੁਰ (ਲੁਧਿਆਣਾ) ਵੱਲੋਂ ਸੁਰਜੀਤ ਰਾਮਪੁਰੀ ਪੁਰਸਕਾਰ 2005
ਕਲਮ ਵੱਲੋਂ ਬਲਵਿੰਦਰ ਰਿਸ਼ੀ ਯਾਦਗਾਰੀ ਗ਼ਜ਼ਲ ਪੁਰਸਕਾਰ 2005
ਸਃ ਮੁਖਤਿਆਰ ਸਿੰਘ ਮੰਡ ਪੁਰਸਕਾਰ ਕੈਲਗਰੀ 2010
ਪੰਜਾਬ ਕਲਚਰਲ ਕਲੱਬ ਲੁਧਿਆਣਾ ਵੱਲੋਂ ਸ਼ਾਹ ਹੁਸੈਨ ਯਾਦਗਾਰੀ ਪੁਰਸਕਾਰ 2011
ਗਰੇਵਾਲ ਸਪੋਰਟਸ ਅਸੋਸੀਏਸ਼ਨ ਵੱਲੋਂ ਕਿਲ੍ਹਾ ਰਾਏਪੁਰ ਖੇਡਾਂ ਪੁਰਸਕਾਰ 2012
ਪ੍ਰੋਃ ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ(ਰਜਿਃ) ਲੁਧਿਆਣਾ ਵੱਲੋਂ ਪ੍ਰੋਃ ਮੋਹਨ ਸਿੰਘ ਕਵਿਤਾ ਪੁਰਸਕਾਰ 2008
ਮਾਲਵਾ ਸਭਿਆਚਾਰ ਮੰਚ ਲੁਧਿਆਣਾ ਵੱਲੋਂ ਧਨੀ ਰਾਮ ਚਾਤ੍ਰਿਕ ਪੁਰਸਕਾਰ 2014
ਲਿਖਾਰੀ ਸਭਾ ਬਰਨਾਲਾ ਵੱਲੋਂ ਕਰਤਾਰ ਸਿੰਘ ਕੈਂਥ ਯਾਦਗਾਰੀ ਪੁਰਸਕਾਰ 2014
ਰਤਨ ਸਿੰਘ ਹਲਵਾਰਾ ਮੈਮੋਰੀਅਲ ਟਰਸਟ ਹਲਵਾਰਾ ਵੱਲੋਂ ਹਰਿਭਜਨ ਹਲਵਾਰਵੀ ਯਾਦਗਾਰੀ ਪੁਰਸਕਾਰ 2018
ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਜਨਮ 550ਵਾਂ ਸਮਾਰੋਹ ਮੌਕੇ ਗੁਰੂ ਨਾਨਕ ਸਨਮਾਨ 2019
ਸਿੱਖ ਐਜੂਕੇਸ਼ਨਲ ਸੋਸਾਇਟੀ ਚੰਡੀਗੜ੍ਹ ਵੱਲੋਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਯਾਦਗਾਰੀ ਪੁਰਸਕਾਰ 2022
ਲੋਕ ਮੰਚ ਪੰਜਾਬ ਵੱਲੋਂ ਪਹਿਲਾ ਨੰਦ ਲਾਲ ਨੂਰਪੁਰੀ ਯਾਦਗਾਰੀ ਪੁਰਸਕਾਰ 2023

ਫ਼ੈਲੋਸ਼ਿਪ :

ਪੰਜਾਬੀ ਯੂਨੀਵਰਸਿਟੀ ਪਟਿਆਲਾ 2015
ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ 2015

ਪ੍ਰੋਃ ਗੁਰਭਜਨ ਸਿੰਘ ਗਿੱਲ ਲੁਧਿਆਣਾ ਸ਼ਹਿਰ ਵਿੱਚ 113 ਐੱਫ, ਸ਼ਹੀਦ ਭਗਤ ਸਿੰਘ ਨਗਰ ,ਪੱਖੋਵਾਲ ਰੋਡ ਲੁਧਿਆਣਾ ਵਿਖੇ ਰਹਿੰਦੇ ਹਨ।- ਤ੍ਰੈਲੋਚਨ ਲੋਚੀ

  • ਸ਼ੀਸ਼ਾ ਝੂਠ ਬੋਲਦਾ ਹੈ (ਕਾਵਿ ਸੰਗ੍ਰਹਿ)
  • ਹਰ ਧੁਖ਼ਦਾ ਪਿੰਡ ਮੇਰਾ ਹੈ (ਗ਼ਜ਼ਲ ਸੰਗ੍ਰਹਿ)
  • ਬੋਲ ਮਿੱਟੀ ਦਿਆ ਬਾਵਿਆ (ਪੰਜਾਬ ਸੰਤਾਪ ਬਾਰੇ ਕਵਿਤਾਵਾਂ)
  • ਸੁਰਖ਼ ਸਮੁੰਦਰ (ਪਹਿਲੇ ਦੋ ਕਾਵਿ ਸੰਗ੍ਰਹਿ)
  • ਸੁਰਖ਼ ਸਮੁੰਦਰ (ਪਹਿਲੇ ਦੋ ਕਾਵਿ ਸੰਗ੍ਰਹਿ) pdf
  • ਦੋ ਹਰਫ਼ ਰਸੀਦੀ (ਗ਼ਜ਼ਲ ਸੰਗ੍ਰਹਿ)
  • ਅਗਨ ਕਥਾ (ਕਾਵਿ ਸੰਗ੍ਰਹਿ)
  • ਮਨ ਦੇ ਬੂਹੇ ਬਾਰੀਆਂ (ਗ਼ਜ਼ਲ ਸੰਗ੍ਰਹਿ)
  • ਖ਼ੈਰ ਪੰਜਾਂ ਪਾਣੀਆਂ ਦੀ (ਹਿੰਦ ਪਾਕਿ ਰਿਸ਼ਤਿਆਂ ਬਾਰੇ ਕਾਵਿ ਰਚਨਾਵਾਂ)
  • ਖ਼ੈਰ ਪੰਜਾਂ ਪਾਣੀਆਂ ਦੀ (ਹਿੰਦ ਪਾਕਿ ਰਿਸ਼ਤਿਆਂ ਬਾਰੇ ਕਾਵਿ ਰਚਨਾਵਾਂ) pdf
  • ਫੁੱਲਾਂ ਦੀ ਝਾਂਜਰ (ਗੀਤ ਸੰਗ੍ਰਹਿ)
  • ਧਰਤੀ ਨਾਦ (ਕਾਵਿ ਸੰਗ੍ਰਹਿ)
  • ਪਾਰਦਰਸ਼ੀ (ਕਾਵਿ ਸੰਗ੍ਰਹਿ)
  • ਮੋਰ ਪੰਖ (ਗ਼ਜ਼ਲ ਸੰਗ੍ਰਹਿ)
  • ਮਨ ਤੰਦੂਰ (ਕਾਵਿ ਸੰਗ੍ਰਹਿ)
  • ਤਾਰਿਆਂ ਦੇ ਨਾਲ ਗੱਲਾਂ ਕਰਦਿਆਂ (ਗ਼ਜ਼ਲ ਸੰਗ੍ਰਹਿ)
  • ਗੁਲਨਾਰ (ਗ਼ਜ਼ਲ ਸੰਗ੍ਰਹਿ)
  • ਮਿਰਗਾਵਲੀ (ਗ਼ਜ਼ਲ ਸੰਗ੍ਰਹਿ)
  • ਸੰਧੂਰਦਾਨੀ (ਰੁਬਾਈ ਸੰਗ੍ਰਹਿ)
  • ਰਾਵੀ (ਗ਼ਜ਼ਲ ਸੰਗ੍ਰਹਿ)
  • ਮਨ ਪਰਦੇਸੀ (ਗ਼ਜ਼ਲ ਸੰਗ੍ਰਹਿ)
  • ਮਨ ਪਰਦੇਸੀ (ਗ਼ਜ਼ਲ ਸੰਗ੍ਰਹਿ) pdf
  • ਸੁਰਤਾਲ (ਗ਼ਜ਼ਲ ਸੰਗ੍ਰਹਿ)
  • ਚਰਖ਼ੜੀ (ਕਾਵਿ ਸੰਗ੍ਰਹਿ)
  • ਕੈਮਰੇ ਦੀ ਅੱਖ ਬੋਲਦੀ : ਗੁਰਭਜਨ ਗਿੱਲ ਤੇ ਤੇਜਪ੍ਰਤਾਪ ਸਿੰਘ ਸੰਧੂ
  • ਜਲ ਕਣ (ਰੁਬਾਈ ਸੰਗ੍ਰਹਿ)
  • ਪਿੱਪਲ ਪੱਤੀਆਂ (ਗੀਤ ਸੰਗ੍ਰਹਿ)
  • ਜ਼ੇਵਰ (ਨਵੀਆਂ ਗ਼ਜ਼ਲਾਂ)
  • ਵਕਤ ਗਵਾਹੀ (ਕਾਵਿ ਸੰਗ੍ਰਹਿ)
  • ਪੱਤੇ ਪੱਤੇ ਲਿਖੀ ਇਬਾਰਤ (ਕੁਦਰਤ ਬਾਰੇ 103 ਰੁਬਾਈਆਂ)
  • ਗ਼ਜ਼ਲਾਂ
  • ਆਡੀਓ ਕਵਿਤਾ
  • ਰਚਨਾਵਾਂ ਦੇ ਮੁਖ ਬੰਦ
  • ਗੁਰਭਜਨ ਗਿੱਲ ਸੰਬੰਧੀ ਆਲੋਚਨਾਤਮਿਕ ਲੇਖ
  • ਹੋਰਨਾਂ ਕਵੀਆਂ ਸੰਬੰਧੀ ਲੇਖ ਤੇ ਕੁਝ ਹੋਰ ਲੇਖ
  • ਅੱਖਰ ਅੱਖਰ (ਗ਼ਜ਼ਲ ਸੰਗ੍ਰਹਿ)
  • ਸੁਰਤਾਲ ਗੁਰਭਜਨ ਗਿੱਲ

  • ਸਿਰ ਚੜ੍ਹ ਕੇ ਅੱਜ ਬੋਲੇਗੀ ਜੀ
  • ਪਿਆਰ ਦਾ ਬੂਟਾ
  • ਸੱਜਣਾਂ ਬਗੀਚਿਉਂ
  • ਕਿਹੜੇ ਕੰਮ ਆਈਆਂ
  • ਸੁਣ ਲਓ ਜੀ ਕੰਨ ਖੋਲ੍ਹ ਕੇ ਸੁਣ ਲਉ
  • ਬਿਰਖ਼ ਤਾਂ ਹਰਿਆਵਲੇ ਸੀ
  • ਐਵੇਂ ਗੁੰਮ ਸੁੰਮ
  • ਲੋਕ ਉਡੀਕ ਰਹੇ ਨੇ ਝੰਡੇ
  • ਇਹ ਤੂੰ ਕਿੱਧਰ ਤੁਰਿਆ ਫਿਰਦੈਂ
  • ਪੁੱਛਦੇ ਨੇ ਲੋਕ ਜੀ
  • ਧੇਤੇ ਨਾਲ ਪੁਤੇਤੇ ਰਲ਼ ਗਏ
  • ਹੱਕ ਸੱਚ ਤੇ ਇਨਸਾਫ਼ ਦੀ ਵੇਖੀ
  • ਆ ਕੋਠੇ ਤੇ ਮੰਜੀਆਂ ਡਾਹ ਕੇ
  • ਮਨ ਮੰਦਰ ਦੀ ਟੱਲੀ ਨੂੰ
  • ਅੰਬਰੋਂ ਕਿਰਿਆ ਇੱਕ ਅੱਧ ਅੱਥਰੂ
  • ਕੀ ਬਦਸ਼ਗਨੀ ਹੋ ਗਈ ਮੈਥੋਂ
  • ਮੇਰੀ ਮਾਂ ਤੇ ਬਾਬਲ ਬਣ ਗਏ
  • ਨੀਮ ਗੁਲਾਬੀ ਹੋਠਾਂ ਉੱਤੋਂ
  • ਕੁੰਡੇ ਜੰਦਰੇ ਕਿਉਂ ਲਾਉਂਦੇ ਹੋ
  • ਫਿਰ ਰਿਹਾ ਇਹ ਕੌਣ
  • ਮਹਿਕ ਰਹੀ ਮੁਸਕਾਨ ਪਿਆਰੀ
  • ਕਤਰਾ ਕਤਰਾ ਤੁਪਕਾ ਤੁਪਕਾ
  • ਸ਼ਹਿਨਸ਼ਾਹੀ ਕੁਫ਼ਰ
  • ਖ਼ਬਰ ਹੀ ਨਹੀਂ
  • ਚੱਲ ਨੀ ਭੈਣੇ ਆਪਾਂ ਰਲ਼ ਕੇ
  • ਕਿਉਂ ਹੋਲੀ ਦਾ ਭਰਮ ਪਾਲਦੈਂ
  • ਮੈਂ ਸਤਰੰਗੀ ਪੀਂਘ ਚੜ੍ਹਾਈ
  • ਮਨ ਮਸਤਕ ਵਿੱਚ ਪਹਿਲਾਂ ਆਪੇ
  • ਮਾਂ ਜਾਏ ਵੀ ਆਪਣੀ ਥਾਂ ਨੇ
  • ਹੋਸ਼ ਦੇ ਨਾਲੋਂ ਮਸਤੀ ਚੰਗੀ
  • ਜਗ ਰਿਹਾ ਸੂਰਜ ਦਾ ਗੋਲਾ
  • ਸਰਦ ਸਿਆਲ ਤਰੇਲ਼ 'ਚ ਭਿੱਜੀਆਂ
  • ਹੱਕ ਸੱਚ ਤੇ ਇਨਸਾਫ਼ ਦੀ ਖ਼ਾਤਰ
  • ਬੰਦਿਆਂ ਕੋਲੋਂ ਛਾਵਾਂ ਮੰਗਣ
  • ਜ਼ਿੰਦਗੀ 'ਚ ਕਦੇ ਬੀਬਾ
  • ਤਨ ਮਨ ਅੰਦਰ ਸਵਾਸ ਵਾਂਗਰਾਂ
  • ਸਾਡੇ ਮਨ ਦੀ ਗਲੀ 'ਚੋਂ
  • ਮਰ ਚੱਲੇ ਹਾਂ ਦਮ ਦਮ ਕਰਕੇ
  • ਪਿਆਰ ਦੇ ਰਾਹ ਵਿੱਚ ਦੱਸੋ
  • ਨਿਸ਼ਚਾ ਧਾਰ ਤੁਰੋ ਤਾਂ ਕਾਦਰ
  • ਤਾਰਿਆਂ ਦੇ ਨਾਲ ਐਵੇਂ
  • ਮਾਰਨ-ਖੰਡਾ ਸਾਨ੍ਹ ਹਮੇਸ਼ਾਂ
  • ਕੀ ਪੁੱਛਦੇ ਹੋ ਬਾਤਾਂ ਯਾਰੋ
  • ਵੇਖੋ ਪਿਆਰ ਨਾਲ
  • ਧਰਤੀ ਮੇਰੇ ਚਾਰ ਚੁਫ਼ੇਰੇ
  • ਸ਼ੇਰਾਂ ਦੇ ਸ਼ਿਕਾਰੀ ਕਦੇ
  • ਮੈਂ ਉਹ ਬਿਰਖ਼ ਕਿਤੇ ਨਹੀਂ ਡਿੱਠਾ
  • ਪੌਣਾਂ ਹੱਥ ਸੁਨੇਹਾ ਘੱਲਿਆ
  • ਇਸ ਧਰਤੀ ਤੇ ਦੱਸੋ ਕਿਹੜੈ
  • ਵਤਨ ਅਸਾਡਾ ਚੋਰਾਂਵਾਲੀ
  • ਤੁਰ ਰਿਹਾ ਹੈ ਵਕਤ ਸਹਿਜੇ
  • ਕਹਿ ਦਿੰਦਾਂ, ਪਰ ਵਰਤਾਂ ਨਾ ਮੈਂ
  • ਵਿਹੜੇ ਦੇ ਵਿੱਚ ਰੁੱਖੜਾ
  • ਰਾਜਿਆਂ ਨੂੰ ਯਾਦ ਨਾ
  • ਨਾ ਮਤਲਾ ਨਾ ਮਕਤਾਅ
  • ਕੱਚਿਆਂ ਘਰਾਂ ਦੇ ਬੂਹੇ
  • ਨਾ ਘਬਰਾਵੀਂ ਜੀਣ ਜੋਗਿਆ
  • ਇੱਕ ਪੁੜ ਥੱਲੇ ਦੂਜਾ ਉੱਤੇ
  • ਦਾਸ ਕਬੀਰ ਦੀ ਝੁੱਗੀ ਹੈ
  • ਸਾਡੇ ਹੁੰਦੇ ਸੁੰਦਿਆਂ
  • ਬੜਾ ਹੀ ਵਰਜਿਆ ਖ਼ੁਦ ਨੂੰ
  • ਚੁੱਕੀ ਫਿਰਦੈਂ ਲਾਸ਼ ਅਜੇ ਵੀ
  • ਬਚ ਜਾਹ ਪੰਜਾਬ ਸਿੰਹਾਂ
  • ਮਾਧੋ ਲਾਲ ਹੁਸੈਨ ਦੇ ਹੁਜਰੇ
  • ਰਾਤ ਹਨ੍ਹੇਰੀ ਹੋਕਾ ਦੇਵੇਂ
  • ਮੈਂ ਤੇਰੇ ਸਾਹਾਂ 'ਚ ਹਾਜ਼ਰ,
  • ਮੇਰੇ ਹੱਥ ਵਿੱਚ ਸੂਰਜ ਨਹੀਂਉਂ
  • ਦਿਨ ਚੜ੍ਹਦੇ ਤੋਂ ਸ਼ਾਮ ਤੀਕ
  • ਹਮੇਸ਼ਾਂ ਢਾਲ ਹੀ ਬਣਨਾ
  • ਮੈਂ ਵੀ ਨਿਰਮਲ ਨੀਰ ਕਦੇ ਸੀ
  • ਰਣਭੂਮੀ ਨੇ ਰੂਪ ਬਦਲਿਆ
  • ਕੀਹਦੀ ਏ ਮਜਾਲ ਸਾਨੂੰ
  • ਪਲਕਾਂ ਉਹਲੇ ਲੁਕਿਆ ਸੂਰਜ
  • ਤਨ ਦੀ ਭਟਕਣ, ਮਨ ਦੀ ਅਟਕਣ
  • ਜਿੰਨ੍ਹਾਂ ਦੇ ਹੱਥ ਕੁੰਜੀਆਂ ਨੇ
  • ਏਸ ਵਤਨ ਵਿੱਚ ਘਰ ਕਿੱਥੇ ਹੈ
  • ਤਾਣ ਦਿਉ ਹਰਿਆਲੀ ਛਤਰੀ
  • ਭਗਤ ਸਰਾਭਾ ਊਧਮ ਸਿੰਘ
  • ਸਾਰਾ ਜੰਗਲ ਸਾੜ ਲਿਆ ਹੈ
  • ਕਦੇ ਵੀ ਆਸ ਦੇ ਦੀਵੇ
  • ਚੀਕਦੇ ਸਾਰੇ ਕਿ ਇਹ ਤਾਂ
  • ਮੈਂ ਅੱਖੀਂ ਤੱਕਿਐ ਕਈ ਵਾਰੀ
  • ਸੁਣਿਆ ਸੀ ਰੁੱਤਾਂ ਇੱਕਸਾਰ
  • ਬਿਨ ਮਿਲਿਆਂ ਤੂੰ ਮੇਰੇ ਦਿਲ ਦੀ
  • ਢੇਰੀ ਢਾਹ ਕੇ ਬਹਿ ਜਾਂਦਾ ਏਂ
  • ਜ਼ਿੰਦਗੀ ਤੇਰੇ ਵਰਗੇ ਸੱਜਣ
  • ਮੈਂ ਜੋ ਆਖਿਐ, ਉਹ ਮੇਰਾ ਹੈ
  • ਚੱਲ ਘੁਮਿਆਰਾ ਗੁੰਨ੍ਹ ਕੇ ਮਿੱਟੀ
  • ਜਬਰ ਜ਼ੁਲਮ ਦੀ ਪੀਂਘ ਸਿਖ਼ਰ
  • ਕਿਸ ਦਰਵਾਜ਼ੇ ਦੀਪ ਧਰਾਂ ਮੈਂ
  • ਤੱਕ ਲੈ ਬੁੱਲ੍ਹਿਆ ਧਰਮਾਂ ਵਾਲੇ
  • ਕੀ ਦੱਸਾਂ ਨੀ ਖੁਸ਼ਬੂ ਜਹੀਏ
  • ਛੱਡ ਦੇ ਆਲਸ ਭਰਾਵਾ
  • ਸਬਰ ਸਿਦਕ ਸੰਤੋਖ ਸਮਰਪਣ
  • ਤੇਰਾ ਦਿੱਤਾ ਜ਼ਖ਼ਮ ਮੈਂ
  • ਸ਼ਬਦ ਹਮੇਸ਼ਾਂ ਚੁੱਪ ਰਹਿੰਦੇ ਨੇ
  • ਬਣੀ ਜ਼ਿੰਦਗੀ ਨਿਮਾਣੀ ਲੱਗੀ
  • ਸ਼ਯਾਮ ਘਟਾਂ ਚੜ੍ਹ ਆਈਆਂ ਮੁੜ
  • ਅੰਬਰਾਂ 'ਚ ਉੱਡਦੇ ਗੁਬਾਰੇ
  • ਰੰਗਲੇ ਚੂੜੇ ਵਾਲੀ ਧੀ ਨੂੰ
  • ਛਾਂਗਿਆ ਬਿਰਖ਼ ਉਦਾਸ ਖੜ੍ਹਾ ਹਾਂ
  • ਰਾਤੀਂ ਤੈਨੂੰ ਯਾਦ ਕਰਦਿਆਂ
  • ਸਦੀਆਂ ਤੋਂ ਹੀ ਲੋਕ ਵਿਚਾਰੇ
  • ਸੁੱਕਦੇ ਸੁੱਕਦੇ ਸੁੱਕ ਚੱਲੇ ਨੇ
  • ਇਸ ਤਰ੍ਹਾਂ ਕਿਉਂ ਜਾਪਦਾ
  • ਸ਼ਹਿਰ ਖਾਮੋਸ਼ ਦੇ ਬੂਹੇ ਬੰਦ ਨੇ
  • ਤੂੰ ਪੁੱਛਿਆ ਹੈ, ਗ਼ਜ਼ਲ ਲਿਖਾਂ ਮੈਂ
  • ਸੋਚ ਦੇ ਡੂੰਘੇ ਸਮੁੰਦਰ
  • ਕਈ ਜਨਮਾਂ ਤੋਂ ਵਿੱਛੜੇ ਆਪਾਂ
  • ਮੇਰੀ ਰੂਹ ਦੇ ਅੰਦਰ ਵਾਰ ਕਿਤੇ
  • ਸੁੰਗੜੇ ਨੇ ਲੋਕ ਜਿਹੜੇ
  • ਬੜਾ ਸੋਚਿਆ ਕਿ ਤੈਨੂੰ
  • ਵੇਖਣ ਵਾਲੀ ਅੱਖ ਨਹੀਂ ਲੱਭਦੀ
  • ਮਨ ਦੀ ਬਸਤੀ ਵੇਖਣ ਨੂੰ ਤਾਂ
  • ਕੰਨ ਕਰ ਕੋਲ ਮੇਰੇ
  • ਮੇਰੇ ਸਾਹਾਂ 'ਚ ਜੇ
  • ਕਾਹਲੀ ਕਾਹਲੀ ਹਰ ਪਲ ਕਾਹਲੀ
  • ਦਿਲ ਤੇ ਭਾਰ ਬੜਾ ਹੈ ਭਾਵੇਂ
  • ਭੁੱਲ ਕੇ ਵੀ ਵਿਰਲਾਪ ਨਾ ਕਰੀਏ
  • ਕਿਉਂ ਮਰਦੇ ਹੋ ਮਾਰਨ ਲੱਗਿਆਂ
  • ਵੇਖੀਂ ਇੱਕ ਦਿਨ ਖੁੱਲ੍ਹ ਜਾਵਣਗੇ
  • ਤਿਤਲੀ ਦੇ ਖੰਭਾਂ ਤੇ ਲਿਖ ਕੇ
  • ਤੂੰ ਤੁਰਿਐਂ ਤਾਂ ਏਦਾਂ ਲੱਗਿਐ
  • ਆ ਲਖਵਿੰਦਰ ਚੱਲ ਤੁਰ ਚੱਲੀਏ
  • ਕਿੰਨੇ ਸੂਰਜ ਚੜ੍ਹ ਕੇ ਲਹਿ ਗਏ
  • ਨਾ ਸੀ ਕਾਲ਼ੀ ਐਨਕ ਅੱਖੀਂ
  • ਗੋਲ਼ੀ ਮਾਰ, ਬੰਦੂਕ ਚਲਾਉ
  • ਸਾਲ ਮਗਰੋਂ ਫੇਰ ਮੁੜ ਕੇ
  • ਦਿੱਲੀ ਵਿੱਚ ਦਰਬਾਰੀ ਵੇਖੋ
  • ਸ਼ਹਿਨਸ਼ਾਹੀ ਕੁਫ਼ਰ ਜਦ
  • ਅੱਜ ਕਾਹਨੂੰ ਹੋਈਆਂ
  • ਸੁੱਤਿਆਂ ਅੰਦਰ ਸੁਪਨ
  • ਕੌਣ ਕਹਿੰਦਾ ਹੈ ਮੁਹੱਬਤ
  • ਤੂੰ ਤੇ ਮੈਨੂੰ ਆਪ ਕਿਹਾ ਸੀ
  • ਟਿਕਿਆ ਰਹਿ ਹਮਦਰਦਾ ਵੱਡਿਆ
  • ਗਰਦ ਗੁਬਾਰ ਹਨੇਰ ਚੁਫ਼ੇਰਾ
  • ਦਿਲ ਦਾ ਕਮਾਲ ਵੇਖ
  • ਉਮਰ ਗੁਜ਼ਾਰੀ ਜਿੰਨ੍ਹਾਂ ਸਾਰੀ
  • ਮਾਂ ਧਰਤੀ, ਜਣਨੀ, ਮਾਂ ਬੋਲੀ
  • ਐ ਦਿਲਾ! ਜਦ ਤੱਕ ਤੁਰੇਂਗਾ
  • ਸੂਰਜ ਜਾਣ ਤੋਂ ਮਗਰੋਂ ਤਾਂ ਬੱਸ
  • ਦਰਦ ਸਿਆਹੀ ਨਾਲ ਤੂੰ
  • ਇਸ ਧਰਤੀ ਤੇ ਵਿਰਲੇ ਵਿਰਲੇ
  • ਮਿਲਦਿਆਂ ਤੈਨੂੰ ਮੇਰਾ ਕੈਸਾ
  • ਇੱਕ ਅੱਧ ਬੋਲ ਸੁਣਾ ਦੇ ਮੈਨੂੰ
  • ਟਾਹਲੀ ਤੂਤ ਫੁਟਾਰਾ ਫੁੱਟਿਆ
  • ਅੱਗ ਨਾਲ ਖੇਡੀਏ
  • ਜਾਣ ਵਾਲਿਆ ਜਾਹ ਨਾ ਬੀਬਾ
  • ਸ਼ਾਮਾਂ ਨੂੰ ਸੂਰਜ ਜਾਂਦਿਆਂ
  • ਵਾਤਾਵਰਣ ਵਿਗੜਦਾ ਜਾਵੇ
  • ਦੇਸ ਪੰਜਾਬ ਦੇ ਬਰਖ਼ੁਰਦਾਰਾ
  • ਰਾਤ ਪਈ ਹੈ, ਫਿਰ ਕੀ ਹੋਇਆ
  • ਝੜ ਗਏ ਪੱਤ ਪੁਰਾਣੇ ਭਾਵੇਂ
  • ਸਤਿਲੁਜ ਕੰਢੇ ਬੇਟ 'ਚ ਜੰਮੀ
  • ਮੈਂ ਸੁਣਿਆ ਸੀ ਅੰਬਰੀਂ ਵੱਸਦਾ
  • ਕਿੰਨੀ ਵਾਰ ਕਿਹਾ ਏ ਤੈਨੂੰ
  • ਚਰਖ਼ੜੀ : ਗੁਰਭਜਨ ਗਿੱਲ

  • ਚਰਖ਼ੜੀ
  • ਨੰਦੋ ਬਾਜ਼ੀਗਰਨੀ
  • ਦੁਸਹਿਰਾ ਯੁੱਧ ਦਾ ਆਖ਼ਰੀ ਦਿਨ ਨਹੀਂ...
  • ਸੂਰਜ ਦੀ ਜ਼ਾਤ ਨਹੀਂ ਹੁੰਦੀ
  • ਉਹ ਪੁੱਛਦੇ ਨੇ ਅੱਥਰਾ ਘੋੜਾ ਕੀ ਹੁੰਦੈ
  • ਬਦਲ ਗਏ ਮੰਡੀਆਂ ਦੇ ਭਾਅ
  • ਪਰਮਾਣੂੰ ਦੇ ਖ਼ਿਲਾਫ਼
  • ਅਜਬ ਸਰਕਸ ਵੇਖਦਿਆਂ
  • ਡਾਰਵਿਨ ਝੂਠ ਬੋਲਦਾ ਹੈ
  • ਉਹ ਕਲਮ ਕਿੱਥੇ ਹੈ ਜਨਾਬ
  • ਕੰਕਰੀਟ ਦਾ ਜੰਗਲ ਬੇਲਾ
  • ਜਾਗਦੀ ਹੈ ਮਾਂ ਅਜੇ
  • ਮੇਰੀ ਮਾਂ
  • ਭੱਠੇ ’ਚ ਤਪਦੀ ਮਾਂ
  • ਮੇਰੀ ਮਾਂ ਤਾਂ ਰੱਬ ਦੀ ਕਵਿਤਾ
  • ਕਰੋਸ਼ੀਏ ਨਾਲ ਮਾਂ
  • ਬਹੁਤ ਯਾਦ ਆਉਂਦੀ ਹੈ ਲਾਲਟੈਣ
  • ਮਾਵਾਂ ਨਹੀਂ ਥੱਕਦੀਆਂ
  • ਮਜ਼ਦੂਰ ਦਿਹਾੜਾ
  • ਮੇਰਾ ਬਾਬਲ
  • ਆਸਿਫ਼ਾ ਤੂੰ ਨਾ ਜਗਾ
  • ਪਤਾ ਰੱਖਿਆ ਕਰੋ
  • ਜਿਨ੍ਹਾਂ ਕੋਲ ਹਥਿਆਰ ਹਨ
  • ਰੰਗੋਲੀ ਵਿੱਚ ਰੰਗ ਭਰਦੇ ਬੱਚੇ
  • ਸਰਹਿੰਦ ਦਾ ਸੁਨੇਹਾ
  • ਬੱਚੇ ਨਹੀਂ ਜਾਣਦੇ
  • ਉਨ੍ਹਾਂ ਨੂੰ ਕਹੋ
  • ਸ਼ਬਦ-ਅਬੋਲ
  • ਜਦੋਂ ਬਹੁਤ ਕੁਝ ਗੁਆਚਦੈ ਮਾਂ ਸਣੇ
  • ਸ਼ੀਸ਼ਾ ਸਵਾਲ ਕਰਦਾ ਹੈ
  • ਲੰਮੀ ਉਮਰ ਇਕੱਠਿਆਂ
  • ਕਵਿਤਾ ਲਿਖਿਆ ਕਰੋ
  • ਮਿਲ ਜਾਇਆ ਕਰ
  • ਕੋਰੀ ਸਲੇਟ ਨਹੀਂ ਹੁੰਦੇ ਬੱਚੇ
  • ਕੋਲੋਂ ਲੰਘਦੇ ਹਾਣੀਓ
  • ਸਾਈਂ ਲੋਕ ਗਾਉਂਦੇ
  • ਕਾਲਾ ਟਿੱਕਾ
  • ਥੋੜੇ ਜਹੇ ਪੈਸਿਆਂ ਵਿੱਚ
  • ਮੈਂ ਉਸਨੂੰ ਪੁੱਛਿਆ
  • ਕੰਧ ਤੋਂ ਲਿਖਿਆ ਪੜ੍ਹੋ
  • ਸਿਤਾਰ ਵਾਦਨ ਸੁਣਦਿਆਂ
  • ਸੂਰਜ ਨਾਲ ਖੇਡਦਿਆਂ
  • ਬੂਬੂ ਨੂੰ ਕੁੱਤਾ ਨਾ ਕਹੋ
  • ਅਸੀਸ
  • ਭਾਸ਼ੋ ਜਦ ਵੀ ਬੋਲਦੈ
  • ਦਿੱਲੀ ਆਪ ਨਹੀਂ ਉੱਜੜਦੀ
  • ਕੂਕੇ ਸ਼ਹੀਦਾਂ ਨੂੰ ਚਿਤਵਦਿਆਂ
  • ਪ੍ਰਕਾਸ਼ ਜਾਈ
  • ਭੈਣ ਨਾਨਕੀ ਗੁਰੂ ਨਾਨਕ ਵੀਰ ਨੂੰ...
  • ਹੁਣ ਅਗਲੀ ਗੱਲ ਕਰੋ
  • ਪਹਿਲੀ ਵਾਰ
  • ਦਿਨ ਚੜ੍ਹਿਆ ਹੈ
  • ਦਰਦਨਾਮਾ
  • ਪਰਜਾ ਪੱਤ
  • ਸਾਡੀ ਚਿੰਤਾ ਨਾ ਕਰਨਾ
  • ਝੁੱਗੀਆਂ ਵਾਲੇ
  • ਨੇਤਾ ਜੀ ਨੇ ਮੈਨੂੰ ਪੁੱਛਿਆ
  • ਤਰੱਕੀ ਰਾਮ
  • ਉਹ ਕੁਝ ਵੀ ਕਰ ਸਕਦੇ ਨੇ
  • ਆ ਗਈ ਪ੍ਰਭਾਤ ਫੇਰੀ
  • ਸਾਂ ਸਾਂ ਸ਼ਬਦ ਸੁਣੇ
  • ਮਿਲੋ ਤਾਂ ਇੰਜ ਮਿਲੋ
  • ਪਤਾ ਹੋਵੇ ਤਾਂ ਦੱਸਣਾ
  • ਸੁਣ ਨੀ ਡਫ਼ਲੀ ਵਾਲੀਏ ਧੀਏ
  • ਧਰਮ ਤਬਦੀਲੀ
  • ਵਕਤ ਬੋਲਦਾ ਹੈ
  • ਫ਼ਤਹਿਬੀਰ ਬੱਚਿਆ
  • ਵਕਤਨਾਮਾ ਸੰਸਾਰ
  • ਬਿਨ ਬੂਹਿਉਂ ਦਰਵਾਜ਼ੇ ਖੁੱਲ੍ਹੇ
  • ਅੰਨ੍ਹਾ ਖ਼ੂਹ
  • ਸੱਥਾਂ ਚੌਂਕ ਚੁਰਸਤੇ ਚੁੱਪ ਨੇ
  • ਬੰਦ ਬੂਹਿਆਂ ਨੂੰ ਖੋਲ੍ਹ ਕੇ ਵੇਖੋ
  • ਆਸ ਉਮੀਦ ’ਤੇ ਜੱਗ ਜੀਂਦਾ ਹੈ
  • ਹੁਣ ਦੁਸ਼ਮਣ ਨੇ ਭੇਸ ਬਦਲਿਆ
  • ਮੇਰੇ ਨਾਲ ਅਵਾਜ਼ ਮਿਲਾਉ
  • ਖੇਡ ਮੈਦਾਨ ਉਦਾਸ ਨਾ ਰਹਿਣੇ
  • ਪਾਠਸਾਲ ਵਿੱਚ
  • ਕਿੱਧਰ ਗਏ ਅਸਵਾਰ
  • ਜਾਗ ਮੁਸਾਫ਼ਰ
  • ਇਸ ਵਾਰੀ ਦੀ ਅਜਬ ਵਿਸਾਖੀ
  • ਬਾਹਰ ਛਲ਼ੇਡਾ ਤੁਰਿਆ ਫਿਰਦਾ
  • ਰੱਬ ਦੇ ਘਰ ਵਿੱਚ ਰੱਬ ਇਕੱਲ੍ਹਾ
  • ਸੜਕਾਂ ਜਿਵੇਂ ਦੋਮੂੰਹੀਆਂ ਸੁੱਤੀਆਂ
  • ਉਹ ਦਰਿਆ ਸੀ
  • ਕਿਤੇ ਨਹੀਂ ਜਾਵੇਗਾ ਖੱਯਾਮ
  • ਹੁਣੇ ਆਏਗਾ ਪੌੜੀਆਂ ਚੜ੍ਹਦਾ
  • ਭੂਸ਼ਨ ਧਿਆਨਪੁਰੀ ਨੂੰ ਮਿਲਦਿਆਂ
  • ਪੱਕਿਆ ਸੰਧੂਰੀ ਅੰਬ
  • ਪਰਵੇਜ਼ ਸੰਧੂ
  • ਨਿਰਮਲ ਨੀਰ
  • ਪੰਜਾਬੀ ਗ਼ਜ਼ਲਾਂ ਗੁਰਭਜਨ ਗਿੱਲ

  • ਉਸਲਵੱਟੇ ਲੈਂਦਿਆਂ ਰਾਤ ਗੁਜ਼ਾਰ ਲਈ ਹੈ
  • ਅੱਥਰੂ 'ਕੱਲ੍ਹੇ ਪਾਣੀ ਨਹੀਓਂ
  • ਅੰਬਰਾਂ ਨੂੰ ਉਡਾਰੀ ਭਰਨ ਲਈ, ਅੱਖੀਆਂ ’ਚੋਂ ਨੀਂਦਰ ਟਾਲ ਦਿਉ
  • ਅੰਬਰਾਂ ਵਿਚ ਤਾਰੀ ਲੱਗਣੀ ਨਹੀਂ, ਜੇ ਖੰਭਾਂ ਵਿਚ ਪਰਵਾਜ਼ ਨਹੀਂ
  • ਆਸ ਬੇਗਾਨੀ ʼਤੇ ਜੇ ਰਹਿੰਦੇ, ਹੁਣ ਨੂੰ ਆਪਾਂ ਮਰ ਜਾਣਾ ਸੀ
  • ਆਹ ਫੜ ਸੂਰਜ ਆਹ ਫੜ ਕਿਰਨਾਂ ਖਿੜੇ ਗੁਲਾਬ ਨੇ ਤੇਰੇ ਲਈ
  • ਆਹ ਫੜ ਸੂਰਜ ਮੱਥੇ ਜੜ ਲੈ ਅੰਬਰ ਵਿਚਲੇ ਚੰਨ ਸਿਤਾਰੇ
  • ਆਟੇ ਦੀ ਇੱਕ ਲੱਪ ਦੇ ਬਦਲੇ ਵਿਕਦੇ ਰਹੀਏ
  • ਆਪਣੀ ਜਾਚੇ ਉਹ ਤਾਂ ਵੱਡੇ ਘਰ ਜਾਂਦਾ ਹੈ
  • ਇਸ ਤਰ੍ਹਾਂ ਕਿਉਂ ਜਾਪਦਾ ਨੀਵਾਂ ਹੈ ਅੰਬਰ ਹੋ ਗਿਆ।
  • ਇਨਕਲਾਬ ਦੀ ਪਹਿਲੀ ਝਲਕੀ, ਵੇਖ ਲਈ ਹੈ ਬੱਲੇ ਬੱਲੇ
  • ਇੱਕ ਟਟਹਿਣਾ ਵੇਖ ਰਿਹਾ ਏ, ਦਿਨ ਦੇ ਚਿੱਟੇ ਚਾਨਣ ਅੰਦਰ
  • ਇੱਕ ਪਾਸੇ ਕੰਜਕਾਂ ਨੂੰ ਪੂਜੋ ਦੂਜੇ ਬੰਨੇ ਕੁੱਖ ਵਿੱਚ ਮਾਰੋ
  • ਏਸ ਆਜ਼ਾਦੀ ਅੱਥਰੂ ਦਿੱਤੇ, ਜਸ਼ਨ ਮਨਾ ਨਹੀਂ ਹੋਇਆ
  • ਏਸ ਫ਼ਿਕਰ ਨੇ ਮਾਰ ਲਿਆ ਹੈ ,ਕਿਹੜਾ ਅੱਜ ਕੱਲ੍ਹ ਕੀ ਕਰਦਾ ਹੈ
  • ਏਸੇ ਦਾ ਪਛਤਾਵਾ ਹੁਣ ਵੀ, ਦਰਦ ਦਿਲੇ ਦਾ ਕਹਿ ਨਹੀਂ ਹੋਇਆ
  • ਸਤਿਲੁਜ ਬਿਆਸ ਝਨਾਂ ਤੇ ਜਿਹਲਮ ਪੰਜਵਾਂ ਦਰਿਆ ਮੇਰੀ ਮਾਂ ਹੈ
  • ਸਦੀਆਂ ਮਗਰੋਂ ਅੱਜ ਵੀ ਡਾਢੇ ਮਾਰਨ ਗਊ ਗਰੀਬ ਤੇ ਧਾੜਾ
  • ਸਦੀਆਂ ਲੰਮਾ ਸਫ਼ਰ ਮੁਕਾ ਕੇ ਮੇਰੇ ਹੱਥ ਅਜੇ ਵੀ ਕੜੀਆਂ
  • ਸਭ ਕੁੜੀਆਂ ਨਹੀਂ ਚੰਨ ਤੇ ਜਾਂਦੀਆਂ ਨਾ ਹੀ ਲਾਉਣ ਉਡਾਰੀਆਂ ਜੀ
  • ਸਿਆਸਤਦਾਨ ਜਿੱਤਣਗੇ ਤੂੰ ਵੇਖੀਂ ਲੋਕ ਹਾਰਨਗੇ
  • ਸੁਣ ਰਿਹਾ ਹਾਂ ਗੀਤ ਵੀ, ਸੁਰ ਤਾਲ ਤੇਰੇ
  • ਸੁਰਮ ਸਲੇਟੀ ਰੰਗ ‘ਚ ਰੂਹ ਨੂੰ ਡੋਬ ਲਿਆ ਦਿਲਦਾਰ ਅਸੀਂ
  • ਸੁੰਗੜੇ ਨੇ ਲੋਕ ਜਿਹੜੇ ਰਲ਼ੇ ਧਨਵਾਨਾਂ ਵਿੱਚ
  • ਸ਼ਹਿਰ ਤੇਰੇ ਤਿਰਕਾਲਾਂ ਮਗਰੋਂ, ਅੰਬਰ ਦੇ ਵਿੱਚ ਕਿੰਨੇ ਤਾਰੇ
  • ਹਨੇਰੀ ਰਾਤ ਅੰਦਰ ਵਸਤ ਦਾ ਸਾਇਆ ਨਹੀਂ ਹੁੰਦਾ
  • ਹੁਣੇ ਹੁਣੇ ਬੱਸ ਚੇਤੇ ਕੀਤਾ, ਓਸੇ ਪਲ ਆਹ ਸੂਰਜ ਚੜ੍ਹਿਆ
  • ਕਮਲ਼ੇ ਨੇ ਲੋਕ ਜਿਹੜੇ ਕਹਿਣ ਮਰ ਜਾਣੀਆਂ
  • ਕਿਓਂ ਹੋਲੀ ਦਾ ਭਰਮ ਪਾਲਦੈਂ ਇਹ ਰੰਗ ਕੱਚੇ ਲਹਿ ਜਾਣੇ ਨੇ
  • ਕਿਹੜੇ ਕੰਮ ਆਈਆਂ ਸਾਡੇ ਦੋਸਤੋ ਫ਼ਕੀਰੀਆਂ
  • ਕੀ ਆਖਾਂ ਹੁਣ ਇਸ ਤੋਂ ਵੱਧ ਮੈਂ, ਦਰਦ ਸੁਣਾ ਕੇ ਦਿਲ ਨਹੀਂ ਭਰਿਆ
  • ਕੁਤਰਿਆ ਉਸ ਇਸ ਤਰ੍ਹਾਂ ਸਾਡੇ ਪਰਾਂ ਨੂੰ
  • ਖ਼ੁਸ਼ਬੂ ਦਾ ਫੁੱਲ ਤੋਂ ਵਿਛੜਨਾ ਕੀ ਕਹਿਰ ਕਰ ਗਿਆ
  • ਖ਼ੁਰ ਗਿਆ ਜੀ, ਭੁਰ ਗਿਆ ਜੀ, ਕੌਮ ਦਾ ਕਿਰਦਾਰ ਹੈ
  • ਖ਼ੂਨ ਜਿਗਰ ਦਾ ਪਾਉਣਾ ਪੈਂਦਾ ਸ਼ਬਦ ਸਦਾ ਕੁਰਬਾਨੀ ਮੰਗਦੇ
  • ਗਲ ਗਲ ਤੀਕ ਗ਼ਮਾਂ ਦਾ ਪਹਿਰਾ ਬੇਗ਼ਮ ਪੁਰਾ ਸ਼ਹਿਰ ਨਹੀਂ ਵੱਸਿਆ
  • ਚਾਤਰ ਸ਼ਾਤਰ ਸਾਨੂੰ ਪੁੱਠੇ ਸਬਕ ਪੜ੍ਹਾਈ ਜਾਂਦੇ ਨੇ
  • ਛੱਡ ਤਰਲੋਚਨ ਬੀਤੀਆਂ ਗੱਲਾਂ ਕੀ ਲੈਣਾ ਏਂ ਹਾਉਕੇ ਭਰ ਕੇ
  • ਛਾਂਗੇ ਰੁੱਖ ਦੀ ਟੀਸੀ ਬਹਿ ਕੇ ਸੁਣ ਲਉ ਕੀ ਕੁਝ ਮੋਰ ਬੋਲਦਾ
  • ਜਬਰ ਜ਼ੁਲਮ ਦਾ ਟੋਲਾ ਜਦ ਵੀ, ਹੱਲੇ ਕਰ ਕਰ ਆਉਂਦਾ ਹੈ
  • ਜਾਣ ਵਾਲਿਆ ਤੁਰ ਤਾਂ ਚੱਲਿਐਂ ਇਹ ਨਾ ਕਹਿਰ ਗੁਜ਼ਾਰ ਵੇ ਬੀਬਾ
  • ਜਿਸ ਦਿਨ ਤੂੰ ਨਜ਼ਰੀਂ ਆ ਜਾਵੇਂ ਓਹੀ ਦਿਵਸ ਗੁਲਾਬ ਦੇ ਵਰਗਾ
  • ਜੀਵੇ ਜਾਗੇ ਭਾਵੇਂ ਸਭ ਪਰਿਵਾਰ ਮਿਰਾ
  • ਜੇ ਤੁਰਿਐਂ ਆਪਣੇ ਤੋਂ ਪਾਰ ਜਾਵੀਂ
  • ਜ਼ਖ਼ਮੀ ਹੈ ਕਿਸ ਦਾ ਚਿਹਰਾ ਲੱਗਦੈ ਮੈਨੂੰ ਵਤਨ ਪਿਆਰਾ
  • ਜ਼ਿੰਦਗੀ ਕਿਸ ਦੋਸ਼ ਬਦਲੇ ਦੇ ਗਈ ਕਰੜੀ ਸਜ਼ਾ
  • ਟੁੱਟਿਆ ਸੌ ਵਾਰ ਫਿਰ ਵੀ ਟਾਹਣੀਆਂ ’ਤੇ ਜੁੜ ਗਿਆ
  • ਡਾਲਰਾਂ ਦੇ ਅੱਗੇ ਮੁੱਲ ਘਟਿਆ ਰੁਪਈਆਂ ਦਾ
  • ਤਪਿਆ ਖਪਿਆ ਸੂਰਜ ਸ਼ਾਮੀਂ ’ਨ੍ਹੇਰੇ ਦੇ ਘਰ ਢਲ ਜਾਂਦਾ ਹੈ
  • ਤੜਪ ਰਿਹੈ ਸੌ ਸਾਲ ਤੋਂ ਮਗਰੋਂ ਜੱਲ੍ਹਿਆਂ ਵਾਲਾ ਬਾਗ ਅਜੇ ਵੀ
  • ਤੁਰਦੀ ਏ ਗੱਲ ਅੱਗੇ, ਖ਼ਤਾਂ ਦਾ ਜੁਆਬ ਲਿਖੋ
  • ਤੁਰ ਰਿਹਾ ਹੈ ਵਕਤ ਸਹਿਜੇ, ਸਿਰਫ਼ ਇਕੋ ਚਾਲ ਨਾਲ
  • ਤੁਰ ਰਿਹੈ, ਵੇਖੋ ਸਦਾ, ਮੇਰੇ ਬਰਾਬਰ ਦੋਸਤੋ
  • ਤੂੰ ਤੇ ਮੈਨੂੰ ਆਪ ਕਿਹਾ ਸੀ, ਧਰਤੀ ਧਰਮ ਨਿਭਾਈਏ ਰਲ਼ ਕੇ
  • ਤੂੰ ਮਿਲੀ ਮੁੱਦਤ ਪਿਛੋਂ ਅੱਜ ਮੈਨੂੰ
  • ਤੇਰੀ ਚੁੱਪ ਦਾ ਪਹਾੜ ਮੇਰੀ ਹਿੱਕ 'ਤੇ ਸਵਾਰ
  • ਦਿਨ ਚੜ੍ਹਿਆਂ ਤੇ ਵੇਖੀ ਜਦ ਮੈਂ ਚੰਨ ਦੇ ਟੁਕੜੇ ਸਿਰ ਫ਼ੁਲਕਾਰੀ
  • ਦਿੱਲੀ ਵਿੱਚ ਦਰਬਾਰੀ ਵੇਖੋ ਦੁੱਧ ਵਿੱਚ ਕਾਂਜੀ ਘੋਲ ਰਹੇ ਨੇ।
  • ਦੀਵੇ ਨਾਲ ਤੂਫ਼ਾਨ ਲੜਾਈ ਕਰਦਾ ਕਰਦਾ ਹਾਰ ਗਿਆ ਹੈ
  • ਧਰਤ ਬੇਗਾਨੀ, ਕੋਈ ਨਾ ਮੈਨੂੰ, ਲੈ ਕੇ ਨਾਮ ਬੁਲਾਵੇ
  • ਧਰਤੀ ਝੂਮੇ, ਅੰਬਰ ਗਾਵੇ, ਝੁਕ ਝੁਕ ਸੁਣਦੇ ਤਾਰੇ
  • ਧੁੱਪਾਂ ਤੋਂ ਵੱਧ ਛਾਵਾਂ ਤੋਂ ਡਰ ਲੱਗਦਾ ਹੈ
  • ਨਜ਼ਰ ਭਰ ਤੂੰ ਵੇਖਿਆ ਇਹ ਦਿਲ ਦੀਵਾਨਾ ਹੋ ਗਿਆ
  • ਨਦੀ ਤੂਫ਼ਾਨੀ ਉੱਛਲੀ ਸੀ ਹੁਣ ਟਿਕ ਕੇ ਬਹਿ ਗਈ ਏ
  • ਨਵੇਂ ਰੰਗ ’ਚ ਰੰਗ ਦੇ ਮੈਨੂੰ ਮਹਿਕਾਂ ਭਰ ਕੇ
  • ਨੰਗੇ ਪੈਰ ਤਾਂ ਰੱਦੀ ਚੁਗਦੇ ਰੱਜਿਆਂ ਮੋਢੇ ਬਸਤੇ ਨੇ
  • ਪੰਜ ਦਰਿਆ ਪੰਜਾਬ ਬਣ ਗਿਆ ਢਾਈ ਦਰਿਆ ਢਾਬ
  • ਪਾਣੀ ਪਹਿਰੇਦਾਰ ਚੁਫ਼ੇਰੇ, ਬਿਰਖ਼ ਇਕੱਲਾ ਨਹੀਂ ਘਬਰਾਉਂਦਾ
  • ਪਿਆਰ ਦਾ ਬੂਟਾ ਰੂਹ ਵਿੱਚ ਲਾਇਆ ਜਾਂਦਾ ਹੈ
  • ਪਿੰਡ ਗਏ ਨੂੰ ਘੂਰਦੀਆਂ ਨੇ ਧੂੜਾਂ ਅੱਟੀਆਂ ਰਾਹਵਾਂ
  • ਪੌਣਾਂ ਦੀ ਅਸਵਾਰੀ ਕਰਦੇ ਧਰਤ ਕਦੇ ਨਾ ਲਹਿੰਦੇ ਹੋ
  • ਬਹੁਤ ਸੋਹਣੀ ਅੱਜ ਰਾਤੀਂ ਚਾਨਣੀ ਸੀ
  • ਬਦਨੀਤਾਂ ਦੀ ਬਸਤੀ ਅੰਦਰ ਸ਼ੁਭ ਨੀਤਾਂ ਨੇ ਕੀਹ ਕਰਨਾ ਸੀ
  • ਬੰਸਰੀ ਵਿਚ ਫੂਕ ਮਾਰੀਂ, ਦੇ ਤੂੰ ਇਸਨੂੰ ਜ਼ਿੰਦਗੀ
  • ਬੰਦ ਬੂਹਿਆਂ ਨੂੰ ਖੋਲ੍ਹਣ ਖਾਤਰ ਮਾਂ ਧੀ ਕਰਨ ਦਿਹਾੜੀ ਚੱਲੀਆਂ
  • ਮੰਗਾਂ ਜੇ ਤੈਥੋਂ ਖ਼ੁਦ ਕਦੇ ਜੀਵਨ ਉਧਾਰ ਦੇ
  • ਮਾਰ ਉਡਾਰੀ ਚੱਲ ਹੁਣ ਚੱਲੀਏ ਅੰਬਰ ਤੋਂ ਵੀ ਪਾਰ ਬਾਬਲਾ
  • ਮਾਂ ਦੇ ਪੈਰਾਂ ਥੱਲੇ ਜੰਨਤ ਸੁਣੀਂ ਨਹੀਂ, ਮੈਂ ਜਾਣ ਲਈ ਹੈ
  • ਮਿੱਟੀ ਦਾ ਭਗਵਾਨ ਬਣਾ ਕੇ ਡਰੀ ਗਏ
  • ਮੇਰੀ ਹਿੱਕ ਵਿਚ ਮਾਰਨ ਖਾਤਰ ਉਸ ਦੇ ਹੱਥ ਵਿਚ ਖੰਜਰ ਹੈ
  • ਮੇਰੀ ਕਮਾਨ ਵਿੱਚ ਜੇ ਕੋਈ ਤੀਰ ਨਹੀਂ ਹੈ
  • ਮੈਂ ਸਾਹਾਂ ਵਿੱਚ ਸਾਂਭ ਲਵਾਂਗਾ, ਇਹ ਮੁਸਕਾਨ ਉਧਾਰੀ ਦੇ ਦੇ
  • ਯਤਨ ਕਰਾਂਗਾ ਮੱਥੇ ਵਿਚਲੀ ਬਲਦੀ ਅੱਗ ਨੂੰ ਠਾਰ ਦਿਆਂ
  • ਯਾਰੀ ਪਾਉਂਦੇ ਨਾ ਜੇ ਰੰਗਲੇ ਚੁਬਾਰਿਆਂ ਦੇ ਨਾਲ਼
  • ਰੰਗ ਕਿਉਂ ਨਹੀਂ ਭਰਿਆ ਮਿੱਤਰਾ, ਮੱਥੇ ਲੀਕਾਂ ਵਾਹੀਆਂ ਲਈ
  • ਰਾਮ ਦਾਸ ਗੁਰ ਮੋਹੜੀ ਗੱਡੀ ਜਿਹੜੀ ਥਾਂ ਸਿਫ਼ਤੀ ਦਾ ਘਰ ਹੈ
  • ਰੂਪ ਸਰੂਪ ਨਕਸ਼ਿਆਂ ਤੋਂ ਬਿਨ, ਦਿਲ ਤੋਂ ਦਿਲ ਨੂੰ ਰਾਹ ਹੁੰਦੇ ਨੇ
  • ਲੋਕ ਹੈਰਾਨ ਪਤਾ ਨਹੀਂ ਕਿਓਂ ਨੇ ਸਾਗਰ ਵਿੱਚ ਜੋ ਲਾਵਾ ਫੁੱਟਿਆ
  • ਵਕਤ ਮਿਲੇ ਤਾਂ ਹਿੰਮਤ ਕਰਕੇ ਬੰਦ ਬੂਹਿਆਂ ਨੂੰ ਖੋਲ੍ਹ ਦਿਆ ਕਰ
  • ਵੇਖ ਲਵੋ ਇਹ ਮੋਮ ਤੇ ਬੱਤੀ ਜਦ ਕਿਧਰੇ ਵੀ ਰਲ਼ ਕੇ ਜਗਦੇ
  • ਵੇਖ ਲਵੋ ਜੀ, ਸਾਡੇ ਹੁੰਦਿਆਂ, ਸੱਚ ਨੂੰ ਏਥੇ ਡੰਨ ਹੁੰਦੇ ਨੇ
  • ਕਵਿਤਾਵਾਂ ਤੇ ਗੀਤ ਗੁਰਭਜਨ ਗਿੱਲ

  • ਜਿੰਨ੍ਹਾਂ ਕੋਲ ਹਥਿਆਰ ਹਨ
  • ਲੋਰੀ
  • ਮਾਏ ਅਟੇਰਨ ਟੇਰਦੀਏ
  • ਇਹ ਕੇਹੀ ਰੁੱਤ ਆਈ
  • ਬੱਚੇ ਨਹੀਂ ਜਾਣਦੇ
  • ਆਖ ਰਿਹਾ ਇਤਿਹਾਸ
  • ਮੇਰੀ ਸੋਚ ਮੁਤਾਬਕ ਔਰਤ
  • ਟੱਪੇ
  • ਮੇਰਾ ਬਾਬਲ
  • ਕਿਰਤ ਦਿਹਾੜਾ
  • ਜ਼ਿੰਦਗੀ ਦੀ ਦੌੜ ਵਿੱਚ
  • ਛੋਟਾ ਕਿਸਾਨ
  • ਕੋਲੋਂ ਲੰਘਦੇ ਹਾਣੀਓਂ
  • ਬੋਲੀਆਂ
  • ਉਹ ਕਲਮ ਕਿੱਥੇ ਹੈ ਜਨਾਬ
  • ਨਵ ਸਵੇਰਾ ਮੁਬਾਰਕ
  • ਧੀਆਂ ਪੜ੍ਹਨ ਸਕੂਲੇ ਚੱਲੀਆਂ
  • ਮਾਏ ਵਰਜ ਨੀ ਪੁੱਤਰਾਂ ਨੂੰ
  • ਰੰਗੋਲੀ ਵਿੱਚ ਰੰਗ ਭਰਦੇ ਬੱਚੇ
  • ਧਰਮ ਤਬਦੀਲੀ ਏਦਾਂ ਨਹੀਂ ਹੁੰਦੀ ਮਾਂ
  • ਹਟ ਹਾਕਮਾਂ ਤੇ ਤੂੰ ਵੀ ਟਲ਼ ਸ਼ੇਰ ਬੱਲਿਆ
  • ਚੇਤਨਾ ਗੀਤ
  • ਪੰਜ ਸਦੀਆਂ ਪਰਤ ਕੇ
  • ਮਰਤਬਾਨ ਟੁੱਟਿਆ
  • ਅਸੀਸ
  • ਅੱਕ ਦਾ ਫੁੱਲ ਕਹੇ
  • ਅੰਨ੍ਹਾ ਖ਼ੂਹ
  • ਮੈਂ ਜਦੋਂ ਗੋਦਾਵਰੀ ਕੰਢੇ ਖੜ੍ਹਾ ਸਾਂ
  • ਬਾਬਲ ਦਿਵਸ ਤੇ ਗੀਤ
  • ਜਾਗ ਮੁਸਾਫ਼ਰ
  • ਹੁਣ ਦੁਸ਼ਮਣ ਨੇ ਭੇਸ ਬਦਲਿਆ
  • ਕਿੱਧਰ ਗਏ ਅਸਵਾਰ
  • ਮੇਰੇ ਨਾਲ ਆਵਾਜ਼ ਮਿਲਾਉ
  • ਸੜਕਾਂ ਜਿਵੇਂ ਦੋਮੂੰਹੀਆਂ ਸੁੱਤੀਆਂ
  • ਰੱਬ ਦੇ ਘਰ ਵਿੱਚ ਰੱਬ ਇਕੱਲ੍ਹਾ
  • ਇਸ ਵਾਰੀ ਦੀ ਅਜਬ ਵਿਸਾਖੀ
  • ਪਹਿਲੀ ਵਾਰ
  • ਗੁਰੂ ਦਾ ਪੂਰਨ ਸਿੰਘ
  • ਪਿੱਪਲ ਪੱਤੀਆਂ (ਗੀਤ) ਗੁਰਭਜਨ ਗਿੱਲ

  • ਆਰੰਭਿਕਾ : ਹਰਿੰਦਰ ਕੌਰ ਸੋਹਲ (ਡਾ.)
  • ਸਾਂਝੀ ਪੰਜਾਬੀ ਸਭਿਆਚਾਰਕ ਰਹਿਤਲ ਦੀ ਸੁਹਜਮਈ ਪੇਸ਼ਕਾਰੀ
  • ਤੂੰ ਦਸਤਾਰ ਪੰਜਾਬ ਦੀ ਵੀਰਾ
  • ਤੋੜ ਦਿਉ ਜੰਜ਼ੀਰਾਂ
  • ਵੇ ਵੀਰੋ ਵੇ ਅੰਮੜੀ ਜਾਇਓ
  • ਦਰੀਆਂ ਤੇ ਪਾਵਾਂ ਘੁੱਗੀਆਂ ਮੋਰ
  • ਨੈਣਾਂ ਦੇ ਪਿੱਛੇ ਇੱਕ ਦਰਿਆ
  • ਮੇਰੀ ਬਾਤ ਸੁਣੋ ਚਿੱਤ ਲਾ ਕੇ
  • ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ
  • ਕਰੀਂ ਨਾ ਸਵਾਲ ਕਦੇ
  • ਪੀਲੀ ਪੀਲੀ ਚੁੰਨੀ ਉੱਤੇ
  • ਬਾਗਾਂ ਦੇ ਵਿੱਚ ਕੋਇਲ ਕੂਕਦੀ ਅੰਬੀਂ
  • ਸਾਡਿਆਂ ਸਵਾਲਾਂ ਦੇ ਜਵਾਬ ਸਾਨੂੰ ਮੋੜ ਦੇ
  • ਮੈਥੋਂ ਦੂਰ ਨਹੀਂ ਨਨਕਾਣਾ
  • ਛੇੜ ਮਰਦਾਨਿਆ ਤੂੰ ਸੁਰਾਂ ਰੱਬ ਰੰਗੀਆਂ
  • ਕਲੀ ਕਿਸਾਨ ਦੀ
  • ਬੋਲੀਆਂ
  • ਹਾਏ! ਬਾਬਲਾ ਵੇ ਧੀਆਂ ਆਖੇਂ
  • ਬੀਬਾ ਸੁੱਚੀ ਮੁਸਕਾਨ
  • ਰੰਗ ਦਿਆ ਚਿੱਟਿਆ
  • ਫੁੱਲ ਵਿੱਚ ਜੀਕੂੰ ਰੰਗ ਖ਼ੁਸ਼ਬੋਈ
  • ਸੰਘਰਸ਼ ਬੋਲੀਆਂ
  • ਆ ਜਾ ਮੇਰੇ ਪਿੰਡ ਦੀ ਨੁਹਾਰ
  • ਵਿਹੜੇ ਅੰਦਰ ਧੀ
  • ਗੋਰੇ ਤੁਰ ਗਏ ਕਾਲ਼ੇ ਆ ਗਏ
  • ਪੁੱਤਰੋ ਪੰਜਾਬ ਦਿਉ
  • ਦੱਸ ਤੈਨੂੰ ਆਖਾਂ ਹੁਣ ਕੀ
  • ਕਿੱਥੇ ਤੁਰ ਗਈ ਵਤਨ ਮੇਰੇ ਦੀ
  • ਚੜ੍ਹਦੀ ਜਵਾਨੀ ਕਾਹਨੂੰ ਕੱਖਾਂ
  • ਟੱਪੇ
  • ਮੇਰਾ ਖ਼ੂਨ ਨਿਚੋੜ ਕੇ ਤੂੰ
  • ਛੱਡ ਗਿਉਂ ‘ਕੱਲ੍ਹਾ
  • ਫੁੱਲਾਂ ਦੀ ਅਰਜ਼ੋਈ
  • ਕਿੱਥੇ ਗਈਆਂ ਵੇ ਜੋਗੀ
  • ਫੁੱਲ ਤੋੜ ਕੇ ਕਦੇ ਨਾ ਖਾਂਦੇ
  • ਜਿੱਦਾਂ ਮੈਨੂੰ ਮਨੋਂ ਤੂੰ ਵਿਸਾਰਿਆ
  • ਇਹ ਦੱਸੋ ਜੀ ਹੁਣ ਕੀ ਕਰੀਏ
  • ਟੱਪੇ ਵਕਤ ਦੇ
  • ਰੁੱਸ ਰੁੱਸ ਕੇ ਨਾ ਮਾਰ
  • ਆਪ ਤੇ ਪੀਂਦੈਂ ਨਿੱਤ ਸ਼ਰਾਬਾਂ
  • ਮਾਹੀਆ
  • ਅਸਾਂ ਜੋਗੀ ਬਣ ਜਾਣਾ
  • ਵੇ ਮੈਂ ਤੇਰੇ ਪਿੱਛੇ
  • ਕਿੱਥੇ ਚੜ੍ਹਿਐਂ ਚੰਨਾ ਵੇ
  • ਸਮਝੇਂ ਤੂੰ ਪੁੱਤਾਂ ਨਾਲ ਸ਼ਾਨ
  • ਚੰਨ ਮਾਹੀ ਕਿੱਧਰ ਗਿਆ
  • ਇਸ ਦੂਰ ਦੇਸ ਦੀ ਧਰਤੀ 'ਤੇ
  • ਦੱਸੋ ਗੁਰੂ ਵਾਲਿਓ
  • ਪੁੱਤ ਪੰਜ ਦਰਿਆਵਾਂ ਦੇ
  • ਆ ਤੂੰ ਹੀ ਦੀਵਾ ਧਰ ਜਾ ਨੀ
  • ਐਸਾ ਗਿਉਂ ਸੱਜਣਾ
  • ਇਹ ਵੀ ਦੁੱਖ ਮੇਰੀ ਜਾਨ ਨੂੰ
  • ਉਹ ਥਾਨ ਸੁਹਾਵੇ ਹੋ ਜਾਂਦੇ
  • ਚਾਰੇ ਪਾਸੇ ਕਿੱਕਰਾਂ
  • ਬਾਰਾਂ ਸਾਲ ਮੰਗੂ ਚਾਰੇ
  • ਧੀ ਦੇ ਘਰ ਵਿਚ ਬੈਠੀਏ ਮਾਏ
  • ਥਾਂ ਥਾਂ ਫਿਰੇਂ ਭਟਕਦੀ ਕਾਹਨੂੰ
  • ਗੂੜ੍ਹੀ ਨੀਂਦਰ ਸੁੱਤੇ
  • ਪੈਰਾਂ ਥੱਲੇ ਪੱਕੀ ਏ ਜ਼ਮੀਨ
  • ਕਿੱਥੋਂ ਤੁਰੀ ਕਿੱਥੇ ਪਹੁੰਚੀ
  • ਸੋਚੋਂ ਅੰਨ੍ਹਿਆਂ ਤੇ
  • ਫ਼ੂਕ ਸ਼ਾਸਤਰ
  • ਮੈਨੂੰ ਮੈਥੋਂ ਬਚਾਉ
  • ਟੱਪੇ
  • ਧਰਤ ਬੇਗਾਨੀ
  • ਧੀਆਂ ਦੀਆਂ ਲੋਹੜੀਆਂ
  • ਹਵਾ ਮਹਿਲ
  • ਆਪਣੇ ਹੱਥੋਂ ਆਪ ਮਰਦਿਆਂ
  • ਸ਼ੁਕਰ ਕਰੋ
  • ਨਿੱਕੇ ਨਿੱਕੇ ਡਰ
  • ਹੁਣ ਹੋਰ ਨਹੀਂ ਤਸੀਹੇ ਸਹਿਣੇ
  • ਟੱਪੇ ਵਰਤਮਾਨ ਦੇ
  • ਪਰਣਾਮ ਸ਼ਹੀਦਾਂ ਨੂੰ
  • ਚਿੱਟਾ ਕੱਪੜਾ ਬਾਜ਼ਾਰ ਵਿੱਚੋਂ ਮੁੱਕ ਚੱਲਿਆ
  • ਸਿਰ ਤੇ ਲੈ ਫੁਲਕਾਰੀ ਮਾਏ
  • ਮੇਰੀ ਰੁਲ਼ਦੀ ਪਈ ਫੁਲਕਾਰੀ
  • ਦੱਸ ਵੇ ਪੁੱਤਰਾ
  • ਵੱਸਦਾ ਰਹੁ ਆਜ਼ਾਦ ਕੈਨੇਡਾ
  • ਸਾਡਾ ਸਾਂਝਾ ਦੁੱਖ ਦਰਿਆ
  • ਸਮੂਹ ਗੀਤ
  • ਮਾਏ ਨੀ ਮਾਏ
  • ਤੋੜ ਕੇ ਮੁਹੱਬਤਾਂ ਨੂੰ
  • ਕੱਢ ਕੇ ਮਿਆਨ ਵਿਚੋਂ ਗੁਰੂ ਕਿਰਪਾਨ
  • ਦੁੱਲਿਆ ਤੂੰ ਅਣਖ਼ਾਂ ਜਗਾ
  • ਪੰਜ ਸਦੀਆਂ ਪਰਤ ਕੇ
  • ਨਿਰੀ ਮਿੱਟੀ ਦੀ ਹੈ ਮੁੱਠ
  • ਅਮਨ ਗੀਤ
  • ਹਾਏ ! ਬਾਬਲਾ ਵੇ ਲੈਦੇ