Guru Amar Das Ji
ਗੁਰੂ ਅਮਰ ਦਾਸ ਜੀ

ਗੁਰੂ ਅਮਰ ਦਾਸ ਜੀ (੫ ਮਈ ੧੪੭੯-੧ ਸਿਤੰਬਰ ੧੫੭੪) ਸਿੱਖਾਂ ਦੇ ਤੀਜੇ ਗੁਰੂ ਸਨ। ਉਨ੍ਹਾਂ ਦਾ ਜਨਮ ਬਾਸਰਕੇ, ਜਿਲਾ ਅੰਮ੍ਰਿਤਸਰ ਵਿਖੇ ਹੋਇਆ। ਉਨ੍ਹਾਂ ਦੇ ਪਿਤਾ ਤੇਜਭਾਨ ਜੀ ਅਤੇ ਮਾਤਾ ਸੁਲੱਖਣੀ ਜੀ ਸਨ। ਉਨ੍ਹਾਂ ਦਾ ਵਿਆਹ ਮਨਸਾ ਦੇਵੀ ਜੀ ਨਾਲ ਹੋਇਆ । ਉਨ੍ਹਾਂ ਦੇ ਦੋ ਪੁੱਤਰ ਮੋਹਨ ਜੀ ਅਤੇ ਮੋਹਰੀ ਜੀ ਅਤੇ ਦੋ ਧੀਆਂ ਬੀਬੀ ਦਾਨੀ ਅਤੇ ਬੀਬੀ ਭਾਨੀ ਜੀ ਸਨ। ਉਨ੍ਹਾਂ ਦੀਆਂ ੯੦੭ ਰਚਨਾਵਾਂ ਹਨ, ਜਿਨ੍ਹਾਂ ਵਿੱਚ 'ਅਨੰਦੁ ਸਾਹਿਬ' ਵੀ ਸ਼ਾਮਿਲ ਹੈ । ਗੁਰੂ ਅਮਰ ਦਾਸ ਜੀ ਨੇ ੧ ਸਤੰਬਰ ੧੫੭੪ ਨੂੰ ਗੁਰੂ ਰਾਮ ਦਾਸ ਜੀ ਨੂੰ ਗੁਰੂ ਗੱਦੀ ਸੌਂਪੀ ।