Guru Ram Das Ji
ਗੁਰੂ ਰਾਮ ਦਾਸ ਜੀ

ਗੁਰੂ ਰਾਮ ਦਾਸ ਜੀ (੨੪ ਸਿਤੰਬਰ, ੧੫੩੪-੧ ਸਿਤੰਬਰ, ੧੫੮੧) ਦਾ ਜਨਮ ਚੂਨਾ ਮੰਡੀ ਲਾਹੌਰ ਵਿਖੇ ਹੋਇਆ । ਉਨ੍ਹਾਂ ਦਾ ਪਹਿਲਾ ਨਾਂ ਭਾਈ ਜੇਠਾ ਸੀ । ਉਨ੍ਹਾਂ ਦੇ ਪਿਤਾ ਜੀ ਦਾ ਨਾਂ ਹਰੀ ਦਾਸ ਜੀ ਅਤੇ ਮਾਤਾ ਜੀ ਦਾ ਨਾਂ ਅਨੂਪ ਦੇਵੀ (ਦਯਾ ਕੌਰ) ਜੀ ਸੀ । ਉਨ੍ਹਾਂ ਦੀ ਸ਼ਾਦੀ ਗੁਰੂ ਅਮਰ ਦਾਸ ਜੀ ਦੀ ਸਪੁੱਤਰੀ ਬੀਬੀ ਭਾਨੀ ਜੀ ਨਾਲ ਹੋਈ । ਉਨ੍ਹਾਂ ਦੇ ਘਰ ਤਿੰਨ ਪੁੱਤਰ ਪ੍ਰਿਥੀ ਚੰਦ ਜੀ, ਮਹਾਂਦੇਵ ਜੀ ਅਤੇ (ਗੁਰੂ) ਅਰਜਨ ਦੇਵ ਜੀ ਪੈਦਾ ਹੋਏ । ਉਹ ੧ ਸਿਤੰਬਰ, ੧੫੭੪ ਨੂੰ ਸਿੱਖਾਂ ਦੇ ਚੌਥੇ ਗੁਰੂ ਬਣੇ । ਉਨ੍ਹਾਂ ਦੀ ਬਾਣੀ ਵਿੱਚ ੩੦ ਰਾਗਾਂ ਵਿੱਚ ੬੩੮ ਰਚਨਾਵਾਂ ਹਨ । ਉਨ੍ਹਾਂ ਨੇ ਆਪਣੇ ਛੋਟੇ ਪੁੱਤਰ (ਗੁਰੂ) ਅਰਜਨ ਦੇਵ ਜੀ ਨੂੰ ਪੰਜਵੇਂ ਗੁਰੂ ਥਾਪਿਆ ।