Guru Teg Bahadur Ji
ਗੁਰੂ ਤੇਗ ਬਹਾਦੁਰ ਜੀ

ਗੁਰੂ ਤੇਗ਼ ਬਹਾਦੁਰ ਸਾਹਿਬ (੧ ਅਪ੍ਰੈਲ ੧੬੨੧-੧੧ ਨਵੰਬਰ ੧੬੭੫) ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੰਜ ਪੁੱਤਰਾਂ ਵਿੱਚੋਂ ਸਭ ਤੋਂ ਛੋਟੇ ਸਨ, ਉਨ੍ਹਾਂ ਦੀ ਮਾਤਾ ਜੀ ਦਾ ਨਾਂ ਨਾਨਕੀ ਸੀ । ਉਹ ੨੦ ਮਾਰਚ, ੧੬੬੫ ਨੂੰ ਸਿੱਖਾਂ ਦੇ ਨੌਵੇਂ ਗੁਰੂ ਬਣੇ । ਮੁਗ਼ਲ ਬਾਦਸ਼ਾਹ ਔਰੰਗਜ਼ੇਬ ਸਾਰੇ ਭਾਰਤ ਨੂੰ ਹੀ ਇਸਲਾਮੀ ਦੇਸ਼ ਬਣਾਉਣਾ ਚਾਹੁੰਦਾ ਸੀ । ਉਸ ਦੇ ਸਤਾਏ ਕਸ਼ਮੀਰੀ ਪੰਡਿਤ ਗੁਰੂ ਜੀ ਕੋਲ ਆਏ । ਗੁਰੂ ਜੀ ਦੇ ਕਹਿਣ ਤੇ ਉਨ੍ਹਾਂ ਨੇ ਹਕੂਮਤ ਨੂੰ ਕਿਹਾ ਕਿ ਜੇਕਰ ਗੁਰੂ ਜੀ ਮੁਸਲਮਾਨ ਬਣ ਜਾਣ, ਤਾਂ ਉਹ ਸਾਰੇ ਵੀ ਮੁਸਲਮਾਨ ਬਣ ਜਾਣਗੇ । ਗੁਰੂ ਜੀ ਨੂੰ ਧਰਮ ਨਾ ਛੱਡਣ ਅਤੇ ਕਰਾਮਾਤ ਨਾ ਦਿਖਾਉਣ ਕਰਕੇ ੨੪ ਨਵੰਬਰ ੧੬੭੫ ਨੂੰ ਹੋਰ ਸਿੱਖਾਂ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਸਮੇਤ ਸ਼ਹੀਦ ਕਰ ਦਿੱਤਾ ਗਿਆ । ਉਨ੍ਹਾਂ ਦੇ ੫੯ ਸ਼ਬਦ ਅਤੇ ੫੭ ਸਲੋਕ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ ।