Hardam Singh Maan ਹਰਦਮ ਸਿੰਘ ਮਾਨ

ਹਰਦਮ ਸਿੰਘ ਮਾਨ ਪੰਜਾਬੀ ਦੇ ਕਵੀ ਹਨ । ਉਹ ਮੁਖ ਤੌਰ ਤੇ ਗ਼ਜ਼ਲ ਲਿਖਦੇ ਹਨ। ਉਨ੍ਹਾਂ ਦਾ ਜਨਮ ਪਿੰਡ ਰਾਮੂੰਵਾਲਾ (ਡੇਲਿਆਂਵਾਲੀ) ਜ਼ਿਲਾ ਫਰੀਦਕੋਟ (ਪੰਜਾਬ) ਵਿਖੇ ਹੋਇਆ। ਉਨ੍ਹਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੰਜਾਬੀ ਦੀ ਐਮ.ਏ. ਕੀਤੀ। ਉਹ ਪੰਜਾਬੀ ਸਾਹਿਤ ਸਭਾ ਰਜਿ. ਜੈਤੋ (ਜ਼ਿਲਾ ਫਰੀਦਕੋਟ) ਦੇ ਮੁੱਢਲੇ ਸੰਸਥਾਪਕਾਂ ਵਿੱਚੋਂ ਹਨ। ਉਨ੍ਹਾਂ ਨੇ ਪੰਜਾਬੀ ਦੇ ਪ੍ਰਸਿੱਧ ਨਾਵਲਕਾਰ ਗੁਰਦਿਆਲ ਸਿੰਘ ਅਤੇ ਪੰਜਾਬੀ ਗ਼ਜ਼ਲ ਦੇ ਬਾਬਾ ਬੋਹੜ ਉਸਤਾਦ ਦੀਪਕ ਜੈਤੋਈ ਦੀ ਸਾਹਿਤਕ ਬੁੱਕਲ ਦਾ ਨਿੱਘ ਮਾਣਿਆਂ ਹੈ। ਪੰਜਾਬੀ ਸਾਹਿਤ ਸਭਾ (ਰਜਿ.) ਜੈਤੋ ਵੱਲੋਂ ਸੰਪਾਦਿਤ ਕੀਤੇ ਗ਼ਜ਼ਲ ਸੰਗ੍ਰਹਿ 'ਕਤਰਾ ਕਤਰਾ ਮੌਤ' ਵਿਚ ਉਨ੍ਹਾਂ ਦੀਆਂ ੨੦ ਗ਼ਜ਼ਲਾਂ ਸ਼ਾਮਿਲ ਹਨ। ੨੦੧੩ ਵਿਚ ਉਨ੍ਹਾਂ ਦਾ ਗ਼ਜ਼ਲ ਸੰਗ੍ਰਹਿ 'ਅੰਬਰਾਂ ਦੀ ਭਾਲ ਵਿਚ' ਪ੍ਰਕਾਸ਼ਿਤ ਹੋਇਆ।ਉਨ੍ਹਾਂ ਨੇ ਪੰਜਾਬੀ ਸ਼ਾਇਰ ਸੁਰਿੰਦਰਪ੍ਰੀਤ ਘਣੀਆਂ ਨਾਲ ਮਿਲ ਕੇ ਮਰਹੂਮ ਸ਼ਾਇਰ ਅਤੇ ਵਿਦਵਾਨ ਪ੍ਰੋ. ਰੁਪਿੰਦਰ ਮਾਨ ਦੇ ਜੀਵਨ ਅਤੇ ਰਚਨਾ ਉੱਪਰ ਪੁਸਤਕ ਸੰਪਾਦਿਤ ਕੀਤੀ ਹੈ।ਉਹ ਦਸੰਬਰ ੨੦੧੨ ਤੋਂ ਪਰਿਵਾਰ ਸਮੇਤ ਵੈਨਕੂਵਰ (ਕੈਨੇਡਾ) ਵਿਖੇ ਰਹਿ ਰਹੇ ਹਨ। ਅੱਜ ਕੱਲ੍ਹ 'ਗ਼ਜ਼ਲ ਮੰਚ ਸਰੀ' ਦੇ ਪ੍ਰਚਾਰ ਸਕੱਤਰ ਹਨ ਅਤੇ ਸਰੀ ਤੋਂ ਛਪਦੇ ਪੰਜਾਬੀ ਅਖਬਾਰ 'ਪੰਜਾਬ ਲਿੰਕ' ਵਿਚ ਆਪਣੀਆਂ ਸੇਵਾਵਾਂ ਦੇ ਰਹੇ ਹਨ।

ਹਰਦਮ ਸਿੰਘ ਮਾਨ ਪੰਜਾਬੀ ਗ਼ਜ਼ਲਾਂ

  • ਸੁਪਨਿਆਂ ਦੀ ਧਰਤ ਬੰਜਰ ਅੱਜ ਸਮੇਂ ਦੀ ਅੱਖ ਵਿਚ
  • ਸੋਚਾਂ ਦੇ ਨੈਣਾਂ ਵਿਚ ਜੇਕਰ ਚਾਨਣ ਦੀ ਲੋਅ ਪਾਉਂਦੇ
  • ਜਦੋਂ ਉਹ ਹਾਲ ਪੁੱਛਦੇ ਨੇ ਤਾਂ ਦੁਨੀਆਂ ਚੰਗੀ ਲਗਦੀ ਹੈ
  • ਕਿਰਦਾਰ ਨੇ ਵਿਕਾਊ, ਈਮਾਨ ਵਿਕ ਰਹੇ ਨੇ
  • ਕਿਸ਼ਤੀ ਡਾਵਾਂਡੋਲ ਕਿਨਾਰਾ ਦਿਸਦਾ ਨਹੀਂ
  • ਫੁੱਲ ਵਾਂਗੂੰ ਓਸ ਨੇ ਹੀ ਟਹਿਕਣਾ ਇਸ ਦੌਰ ਵਿਚ
  • ਪੱਥਰ ਅੱਗੇ ਸੀਸ ਨਿਵਾਉਣਾ ਆਉਂਦਾ ਨਈਂ
  • ਸ਼ੀਸ਼ੇ ਸਾਹਵੇਂ ਜਾਣ ਤੋਂ ਮੈਂ ਘਬਰਾਉਂਦਾ ਹਾਂ
  • ਮਨਾਂ ਅੰਦਰ, ਘਰਾਂ ਅੰਦਰ ਤੇ ਹਰ ਥਾਂ ਫੈਲਿਆ ਪਰਦਾ
  • ਰਾਹਬਰੀ ਦੇ ਪੂਜ ਕੇ ਨਿੱਤ ਪੱਥਰ ਨਵੇਂ-ਨਵੇਂ
  • ਮਨਾਂ ਵਿਚ ਬਾਲੀਏ ਦੀਵੇ ਕਿ ਘਰ-ਘਰ ਰੌਸ਼ਨੀ ਹੋਵੇ
  • ਡਲਕਦੇ ਨੈਣਾਂ ਦੇ ਵਿਚ ਸੁਪਨੇ ਲਈ ਫਿਰਦੇ ਰਹੇ
  • ਦਰਦ ਦਾ ਮੈਂ ਗੀਤ ਹਾਂ ਤੇ ਪੀੜ ਦਾ ਨਗਮਾ ਹਾਂ ਮੈਂ
  • ਹੋਣ ਚੱਲੇ ਸੀ ਅਸੀਂ ਤਾਂ ਅੱਖਰਾਂ ਦੇ ਰੂਬਰੂ
  • ਹਾਮੀ ਭਾਵੇਂ ਸ਼ੀਸ਼ਿਆਂ ਦੀ ਹਰ ਸਮੇਂ ਭਰਦੇ ਨੇ ਲੋਕ
  • ਉਨ੍ਹਾਂ ਨੇ ਇਸ ਤਰ੍ਹਾਂ ਪਾਈ ਮੇਰੇ ਵਿਸ਼ਵਾਸ ਦੀ ਕੀਮਤ
  • ਆਪਣੇ ਘਰ ਦੀ ਪਤਝੜ ਏਦਾਂ ਦੂਰ ਭਜਾਵਾਂ ਮੈਂ
  • ਬਣੇ ਖ਼ੁਦਾ ਨੇ ਪੱਥਰ ਸ਼ਹਿਰ ਦੀ ਜੂਹ ਅੰਦਰ
  • ਪਰਦੇਸਾਂ ਵਿਚ ਦੇਸਾਂ ਦਾ ਸਿਰਨਾਵਾਂ ਲੱਭਦੇ ਨੇ
  • ਕਦੇ ਮਜ਼ਬੂਰੀਆਂ ਦਾ ਵੀ ਜਿਗਰ 'ਤੇ ਭਾਰ ਹੁੰਦਾ ਹੈ
  • ਪਲ-ਪਲ ਖੇਡੇ ਚਾਲ, ਜ਼ਮਾਨਾ ਉਸ ਦਾ ਹੈ
  • ਬੋਲ ਮਸ਼ੀਨੀ ਹੋ ਗੇ, ਦਿਲ ਵੀ ਧੜਕਣ ਨਾ
  • ਮਜਿਲਸਾਂ ਅੰਦਰ ਜਦੋਂ ਮਸਲੇ ਉਠਾਏ ਜਾਣਗੇ
  • ਭੁੱਲ ਗਏ ਹਾਂ ਤੇਰੀ ਕੀਤੀ ਕਿਰਤ ਕਮਾਈ ਨਾਨਕ
  • ਨਦੀ ਤਾਂ ਵੇਖਦੇ ਸਾਰੇ, ਕਿਨਾਰੇ ਕੌਣ ਵੇਂਹਦਾ ਹੈ