Harivansh Rai Bachchan ਹਰਿਵੰਸ਼ ਰਾਏ ਬੱਚਨ

ਹਰਿਵੰਸ਼ ਰਾਏ ਬੱਚਨ (੨੭ ਨਵੰਬਰ ੧੯੦੭-੧੮ ਜਨਵਰੀ ੨੦੦੩) ਦਾ ਜਨਮ ਉੱਤਰ ਪ੍ਰਦੇਸ਼ ਦੇ ਜਿਲਾ ਪ੍ਰਤਾਪ ਗੜ੍ਹ ਦੇ ਪਿੰਡ ਬਾਬੂਪੱਟੀ (ਰਾਣੀਗੰਜ) ਵਿੱਚ ਇਕ ਸ਼ੀਵਾਸਤਵਾ ਕਾਯਸਥ ਪਰਿਵਾਰ ਵਿਚ ਹੋਇਆ । ਉਨ੍ਹਾਂ ਨੂੰ ਬਚਪਨ ਵਿਚ ਬੱਚਨ ਕਿਹਾ ਜਾਂਦਾ ਸੀ ਜੋ ਕਿ ਉਨ੍ਹਾਂ ਨੇ ਆਪਣੇ ਨਾਂ ਨਾਲ ਜੋੜ ਲਿਆ ।ਉਹ ਹਿੰਦੀ ਸਾਹਿਤ ਦੇ ਛਾਇਆਵਾਦ ਯੁੱਗ ਦੇ ਮੰਨੇ ਪ੍ਰਮੰਨੇ ਕਵੀ ਹਨ । ਉਨ੍ਹਾਂ ਦੀਆਂ ਪ੍ਰਮੁੱਖ ਰਚਨਾਵਾਂ ਵਿਚ ਮਧੂਸ਼ਾਲਾ, ਨਿਸ਼ਾ ਨਿਮੰਤ੍ਰਣ, ਸਤਰੰਗਿਣੀ, ਬੰਗਾਲ ਕਾ ਕਾਲ, ਮਿਲਨ ਯਾਮਿਨੀ, ਦੋ ਚੱਟਾਨੇ ਆਦਿ ਸ਼ਾਮਿਲ ਹਨ ।