Harpreet Kaur Sandhu
ਹਰਪ੍ਰੀਤ ਕੌਰ ਸੰਧੂ

ਹਰਪ੍ਰੀਤ ਕੌਰ ਸੰਧੂ ਪਟਿਆਲਾ ਵੱਸਦੀ ਪੰਜਾਬੀ ਕਵਿੱਤਰੀ ਹੈ ਜੋ ਨਾਲੋ ਨਾਲ ਹਿੰਦੀ ਚ ਵੀ ਸਮਰੱਥ ਕਵਿਤਾਵਾਂ ਲਿਖਦੀ ਹੈ। ਪੰਜਾਬ ਦੇ ਸਕੂਲ ਵਿਭਾਗ ਵਿਚ ਹਿੰਦੀ ਅਧਿਆਪਕਾ ਵਜੋਂ ਪਟਿਆਲਾ 'ਚ ਹੀ ਪੜ੍ਹਾ ਰਹੀ ਹੈ। ਹਰਪ੍ਰੀਤ ਦੇ ਮਾਪਿਆਂ ਦਾ ਜੱਦੀ ਪਿੰਡ ਆਸਲ ਉਤਾੜ (ਨੇੜੇ ਪੱਟੀ) ਜ਼ਿਲ੍ਹਾ ਤਰਨਤਾਰਨ ਹੈ ਪਰ ਉਸ ਦੇ ਸਤਿਕਾਰਯੋਗ ਪਿਤਾ ਜੀ ਪ੍ਰੋ. ਕਰਤਾਰ ਸਿੰਘ ਸੰਧੂ (ਪਹਿਲਵਾਨ) ਲੰਮੇ ਸਮੇਂ ਤੋਂ ਸਰੀਰਕ ਸਿੱਖਿਆ ਕਾਲਿਜ ਚ ਪੜ੍ਹਾਉਣ ਲਈ ਪਟਿਆਲਾ ਆ ਵੱਸੇ ਸਨ। ਇਥੇ ਹੀ ਉਨ੍ਹਾਂ ਦਾ ਜਨਮ ਮਾਤਾ ਬਖਸ਼ੀਸ਼ ਕੌਰ ਸੰਧੂ ਦੇ ਘਰ 9 ਮਾਰਚ 1971 ਨੂੰ ਹੋਇਆ। ਮਾਪਿਆਂ ਨੇ ਉਸ ਦੀ ਪਰਵਰਿਸ਼ ਇਸ ਤਰੀਕੇ ਨਾਲ ਕੀਤੀ ਕਿ ਉਹ ਆਪਣੀ ਆਜ਼ਾਦ ਹਸਤੀ ਤੇ ਸੋਚ ਵਿਕਸਤ ਕਰਨ ਚ ਵਿਸ਼ਵਾਸ ਰੱਖਦੀ ਹੈ। ਉਸਮਾਨ ਸ਼ਹੀਦ (ਹੋਸ਼ਿਆਰਪੁਰ) ਦੇ ਜੰਮਪਲ ਸ: ਮਨਪ੍ਰੀਤ ਸਿੰਘ ਚੀਮਾ ਉਸ ਦੇ ਜੀਵਨ ਸਾਥੀ ਹਨ ਜੋ ਵਰਤਮਾਨ ਸਮੇਂ ਬਾਰਡਰ ਸਿਕਿਓਰਿਟੀ ਫੋਰਸ ਵਿਚ ਡਿਪਟੀ ਕਮਾਂਡੈਂਟ ਵਜੋਂ ਕਾਰਜਸ਼ੀਲ ਹਨ।

ਹਰਪ੍ਰੀਤ ਦੇ ਪਰਿਵਾਰ ਵਿਚ ਸੋਚਣ ਦੀ ਸਮਝਣ ਦੀ ਸੰਪੂਰਨ ਆਜ਼ਾਦੀ ਹੈਨਅਤੇ ਪਰਿਵਾਰ ਦਾ ਹਰੇਕ ਵਿਅਕਤੀ ਆਪਣੇ ਨਿਜੀ ਵਿਚਾਰ ਰੱਖਦਾ ਹੈ। ਇਹ ਵੀ ਜ਼ਰੂਰੀ ਨਹੀਂ ਮੰਨਿਆ ਜਾਂਦਾ ਕਿ ਦੂਜਾ ਉਸ ਨਾਲ ਲਾਜ਼ਮੀ ਸਹਿਮਤ ਹੋਏ । ਉਸ ਦਾ ਜੀਵਨ ਫਲਸਫਾ ਹੈ ਕਿ ਜੋ ਜਿਵੇਂ ਹੈ ਉਸ ਨੂੰ ਉਸੇ ਤਰ੍ਹਾਂ ਹੀ ਅਪਨਾਇਆ ਜਾਏ ਉਸ ਕਦੀ ਵੀ ਕਿਸੇ ਨੂੰ ਆਪਣੇ ਸੰਚੇ ਮੁਤਾਬਕ ਢਾਲਣ ਦੀ ਕੋਸ਼ਿਸ਼ ਨਹੀਂ ਕੀਤੀ। ਹਰਪ੍ਰੀਤ ਕੌਰ ਸੰਧੂ ਦੇ ਵਿਚਾਰ ਮੁਤਾਬਕ ਆਜ਼ਾਦੀ ਬੀਜ ਵਾਂਗ ਪੁੰਗਰਦੀ ਹੈ ਪੌਦੇ ਦੀ ਤਰ੍ਹਾਂ ਵਧਦੀ ਹੈ ਤੇ ਦਰਖਤ ਦੀ ਤਰ੍ਹਾਂ ਫੈਲਦੀ ਹੈ। ਗੌਰਮਿੰਟ ਕਾਲਿਜ ਫਾਰ ਵਿਮੈੱਨ ਪਟਿਆਲਾ ਤੋਂ ਗਰੈਜੂਏਸ਼ਨ ਕਰਕੇ ਹਰਪ੍ਰੀਤ ਕੌਰ ਸੰਧੂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ 1993 ਚ ਮਨੋਵਿਗਿਆਨ (psychology) ਵਿਚ ਐੱਮ ਏ ਦੀ ਪੜ੍ਹਾਈ ਕੀਤੀ। ਕਵਿਤਾ ਲਿਖਣ ਪੜ੍ਹਨ ਤੇ ਬੋਲਣ ਦਾ ਸ਼ੌਕਉਸ ਅੰਦਰ ਕਾਲਿਜ ਪੜ੍ਹਾਈ ਸਮੇਂ ਤੋਂ ਹੀ ਪ੍ਰਬਲ ਸੀ। ਮਨੋਵਿਗਿਆਨ ਦੀ ਪੜ੍ਹਾਈ ਨੇ ਉਸਦੀ ਜੀਵਨ ਪ੍ਰਤੀ ਸੋਚ ਨੂੰ ਬੇਹੱਦ ਬਦਲਿਆ ਹੈ। ਹੁਣ ਉਹ ਹਰੇਕ ਨੂੰ ਸਮਝਣ ਦੀ ਕੋਸ਼ਿਸ਼ ਕਰਦੀ ਹੈ ਤੇ ਹਰ ਪੱਖ ਤੋਂ ਹਰ ਚੀਜ਼ ਨੂੰ ਵੱਖ ਵੱਖ ਜ਼ਾਵੀਏ ਤੋਂ ਦੇਖਦੀ ਹੈ। ਉਸ ਜ਼ਿੰਦਗੀ ਵਿੱਚ ਹਰ ਚੀਜ਼ ਨੂੰ ਅਪਨਾਇਆ ਹੈ ਕਦੀ ਵੀ ਕਿਸੇ ਕੰਮ ਤੇ ਪਛਤਾਵਾ ਨਹੀਂ ਕੀਤਾ। ਹਰਪ੍ਰੀਤ ਕੌਰ ਸੰਧੂ ਹਾਂ ਪੱਖੀ ਸੋਚ ਲੈ ਕੇ ਅੱਗੇ ਵਧਦੀ ਜਾ ਰਹੀ ਹੈ। ਉਸ ਦੀਆਂ ਲਿਖਤਾਂ ਚੋਂ ਵੀ ਇਹੀ ਝਲਕਦਾ ਹੈ।

ਹਰਪ੍ਰੀਤ ਕੌਰ ਸੰਧੂ ਪੰਜਾਬੀ ਕਵਿਤਾਵਾਂ

  • ਯਕੀਨ ਰੱਖ
  • ਸੌਖਾ ਨਹੀਂ ਹੁੰਦਾ
  • ਕਣਕ ਕਿਸਾਨ ਦੀ
  • ਤਿੰਨ ਸੌ ਸੱਠ ਡਿਗਰੀ
  • ਪਿਆਰ ਮਗਰੋਂ
  • ਸੁਫ਼ਨਾ ਅਤੇ ਦਰਦ
  • ਮਨੀਸ਼ਾ!
  • ਪਿਆਰ ਵਿੱਚ
  • ਔਰਤ ਤੇ ਜ਼ਮੀਨ
  • ਬਹੁਤ ਕੁਝ ਕਹਿ ਗਿਆ
  • ਇੱਕ ਅੱਖਰ
  • ਮਰ ਤਾਂ ਕਦੋਂ ਦੀ ਗਈ ਹੁੰਦੀ
  • ਜਾਹ ਮੁੜ ਜਾ
  • ਸ਼ਾਇਦ ਜ਼ਰੂਰੀ ਸੀ
  • ਸੁਣਿਆ ਸੀ
  • ਬੂਟੇ ਤੋਂ ਬੂਟਾ ਬਣੇ
  • ਮੈਂ ਨਾਲ ਹਾਂ ਸਦਾ
  • ਗਵਾਹੀ
  • ਔਰਤ ਲਈ
  • ਆਜ਼ਾਦ ਔਰਤ ਦੀ ਗਾਥਾ
  • ਮਰਦ ਨੂੰ ਮਰਦਾਨਗੀ ਦਿਖਾਉਣ ਲਈ
  • ਕਿਤੇ ਸੁੰਨਸਾਨ ਹੈ
  • ਧੀਆਂ ਕੀ ਸਿਰਫ਼
  • ਤੇਰੇ ਅਲਫਾਜ਼
  • ਕਿਤੋਂ ਲਿਆ ਦਿਓ ਮਿਟਾਉਣ ਵਾਲੀ ਰਬੜ
  • ਅਜੀਬ ਦਸਤੂਰ ਹੈ ਦੁਨੀਆਂ ਦਾ
  • ਹਰੀਏ ਨੀਂ ਰਸ ਭਰੀਏ ਖਜ਼ੂਰੇ
  • ਧੁੱਪ ਨੇ ਬਦਲ ਲਿਆ ਰੰਗ
  • ਕਵਿਤਾ ਪੁੱਛਦੀ
  • ਇਕੱਲੇ ਹੋਣਾ
  • ਇਕ ਮਾਂ ਨੇ ਮੈਨੂੰ ਜਨਮ ਦਿੱਤਾ
  • ਗੰਗਾ ਕੀ ਕੀ ਢੋਏ
  • ਬਚਪਨ ਵਿੱਚ
  • ਤੁਸੀਂ ਹਰ ਉਸ ਰਿਸ਼ਤੇ ਤੋਂ ਬਿਨਾਂ
  • ਹਾਂ ਮੈਂ ਔਰਤ ਹਾਂ
  • ਤੁਰੇ ਸੀ ਦੋਵੇਂ ਨਾਲ ਨਾਲ
  • ਜਿਨ੍ਹਾਂ ਔਰਤਾਂ ਕੋਲ
  • ਤੂੰ ਗੈਰ ਵੀ ਲੱਗਦਾ ਨਹੀਂ
  • ਚਾਹੁੰਦੀ ਹਾਂ ਤੇਰੇ ਨਾਲ ਜੀਣਾ
  • ਨਹੁੰ ਪਾਲਿਸ਼ ਸਾਫ ਕਰਨ ਵਾਲੀ
  • ਸੁਣਿਆ ਦੁਨੀਆ ਗੋਲ ਹੈ
  • ਘੜੀ ਹਰ ਸਮੇਂ ਚਲਦੀ ਰਹਿੰਦੀ ਹੈ
  • ਕਈ ਵਾਰ ਪ੍ਰੇਸ਼ਾਨ ਹੋ ਜਾਂਦੀ ਹਾਂ
  • ਅਣਗੌਲੀਆ ਚੀਜ਼ਾਂ
  • ਮੈਂ ਰਬੜ ਦੀ ਗੁੱਡੀ ਨਹੀਂ ਹਾਂ
  • ਅੱਜ ਮੈਂ ਤਾਰੀਆਂ ਨੇ
  • ਤੇਰੀਆਂ ਗੱਲਾਂ ਵਿੱਚ ਸੱਚਾਈ ਲੱਗਦੀ ਹੈ
  • ਸਮਝ ਨਹੀਂ ਆਉਂਦੀ
  • ਜ਼ਿੰਦਗੀ ਦੀ ਕਿਤਾਬ
  • ਸਾਡੇ ਤਾਂ
  • ਜ਼ਿੰਦਗੀ ਦੇ
  • ਦੇਖ
  • ਬਹੁਤ ਅਜੀਬ ਲੱਗਦਾ ਹੈ
  • ਤੈਨੂੰ ਆਪਣੇ ਚੋਂ ਮਨਫ਼ੀ ਕਰਦੀ ਹਾਂ
  • ਜ਼ਮਾਨਾ ਬਦਲ ਗਿਆ ਹੈ
  • ਲਿਸ਼ਕਦੀ ਕੜਕਦੀ ਧੁੱਪ ਵਿੱਚ
  • ਕਹਿੰਦੇ ਨੇ ਪੁੱਤਰ ਜੇ ਪਿਉ ਦੇ
  • ਭੈਣਾਂ ਨੂੰ ਵੀਰਾਂ ਤੇ ਬੜਾ ਮਾਣ ਹੁੰਦਾ
  • ਜ਼ਿੰਦਗੀ ਜੀਣ ਦਾ ਹੁਨਰ
  • ਮਰਦਾਂ ਕੋਲ ਬੜੀ ਤਰੀਕੇ ਨੇ
  • ਕਹਿਣਾ ਤਾਂ ਸਭ ਨੂੰ ਆਉਂਦਾ ਹੈ
  • ਮੈਂ ਸੱਚ ਬੋਲਦੀ ਹਾਂ
  • ਮੈਂ, ਤੂੰ ਅਤੇ ਸੋਚ
  • ਅਕਸਰ ਦੇਖਦੀ ਹਾਂ
  • ਮੇਰੀ ਗ਼ਲਤੀ
  • ਖੁਸਰਾ ਉਹ ਨਹੀਂ ਹੁੰਦਾ
  • ਮੇਰੀਆਂ ਖਾਹਿਸ਼ਾਂ
  • ਮੇਰਾ ਚਿਹਰਾ
  • ਚਿੜੀ ਨੇ ਆਲ੍ਹਣਾ ਬਣਾਇਆ
  • ਜਦੋਂ ਤੂੰ ਮੈਨੂੰ ਫਲਸਫੇ
  • ਸੱਚੋ ਸੱਚ ਦੱਸ
  • ਤੋਤੇ ਨੇ ਜਿਉਂ ਹੀ ਉੱਡਣਾ ਸਿੱਖਿਆ
  • ਬੰਦੇ ਦਾ ਬੰਦਾ ਹੋਣਾ ਜ਼ਰੂਰੀ ਹੈ
  • ਵੇਸਵਾ
  • ਮੁਹੱਬਤ
  • ਹਜ਼ਾਰਾਂ ਦੀ ਭੀੜ
  • ਘਰਦਿਆ ਕਿਹਾ
  • ਕਿਸੇ ਤੀਜੇ ਦਾ
  • ਕਹਿੰਦੇ ਨੇ ਯੁੱਗ ਬਦਲ ਗਿਆ
  • ਕਸ਼ਮਕਸ਼
  • ਪ੍ਰੇਮਿਕਾ
  • ਕਿਤੇ ਸੁਣਿਆ ਸੀ
  • ਮੈਨੂੰ ਲੱਗਦਾ ਸੀ
  • ਕਈ ਦਿਨ ਤੋਂ
  • ਮਾਰੂਥਲ
  • ਲੋਕ ਪਤਾ ਨਹੀਂ ਕਿਵੇਂ
  • ਸਾਡੀ ਪਤੀ ਪਤਨੀ ਦੀ
  • ਸੱਤਾਧਾਰੀ ਕਿਉਂ ਚੁੱਪ ਹਨ
  • ਮਨੁੱਖ ਨੂੰ
  • ਉਸ ਬੂਹਾ ਢੋਇਆ
  • ਅਜ ਦੇ ਦੌਰ ਵਿੱਚ
  • ਪੁਰਸ਼
  • ਮਰਦ ਨੂੰ
  • ਤੂੰ ਅਜ ਵੀ
  • ਤੂੰ ਧੁੱਪ ਬਣ ਲਿਸ਼ਕਿਆ
  • ਤੇਰਾ ਹੱਥ
  • ਮੈ ਤੇਰੇ ਨਾਲ ਜੀਣਾ
  • ਬੜਾ ਔਖਾ ਹੁੰਦੈ
  • ਪਿਆਰ
  • ਅਜੀਬ ਜ਼ਿੰਦਗੀ ਹੈ
  • ਤੂੰ
  • ਬਿਨਾਂ ਸਵਾਲ ਕੀਤੇ
  • ਨੇੜੇ ਹੋ ਕੇ ਵੀ ਤੂੰ ਦਿਲ ਤੋਂ ਦੂਰ ਰਿਹਾ
  • ਦਿਲ ਚ ਵੱਸ ਕੇ ਵੀ ਰਖਦੈਂ ਸਾਥੋਂ ਦੂਰੀਆਂ
  • ਮੇਰੇ ਵੱਲ ਏਦਾਂ ਨਾ ਝਾਕਿਆ ਕਰੋ
  • ਇਸ ਵਾਰ
  • ਉਦਾਸ ਹੋ ਜਾਂਦੀ
  • ਫੁੱਲਾਂ ਦੀ ਅਜੀਬ ਹੀ ਕਹਾਣੀ
  • ਮੈਂ ਇੱਕ ਸ਼ਾਂਤ ਨਦੀ
  • ਇੱਛਾਵਾਂ ਦਾ ਕੀ ਹੈ
  • ਬੇਸ਼ੱਕ ਦੱਬਿਆ ਹੈ ਫ਼ਿਕਰਾਂ ਨੇ
  • ਬੇਸ਼ੱਕ ਤੈਨੂੰ ਦੱਬ ਰੱਖਿਆ ਹੈ ਫ਼ਿਕਰਾਂ ਨੇ
  • ਕਿੱਥੇ ਕਿੱਥੇ ਤੇਰੀ ਯਾਰੀ
  • ਤੇਰਾ ਕੱਦ
  • ਇੱਕ ਇੱਕ ਕਦਮ ਪੁੱਟਦੇ ਹੋਏ
  • ਲੋੜ ਤੋਂ ਵੱਧ
  • ਕਿਸੇ ਕੋਲ ਸਮਾਂ ਹੀ ਨਹੀਂ
  • ਤੂੰ ਏਂ ਨਾ ਸਮਝ
  • ਸੁਣਿਆ ਦੁਨੀਆ ਗੋਲ ਹੈ
  • ਚਾਹੁੰਦੀ ਹਾਂ ਤੈਨੂੰ ਮਹਿਸੂਸ ਕਰਨਾ
  • ਸੁੱਕੀ ਨਦੀ
  • ਉਸ ਨੂੰ ਦੇਵਤਾ ਕੀ ਮੰਨਿਆ
  • ਸੜਕ ਕਿਨਾਰੇ ਰੋੜੀ ਕੁੱਟਦੀ
  • ਰੇਸ਼ਮ ਦੇ ਧਾਗੇ ਨਾਲ
  • ਵੀਰਾ
  • ਹਰ ਕਿਸੇ ਨੂੰ
  • ਮਾਰੂਥਲ ਜਿਹੀ ਜ਼ਿੰਦਗੀ ਵਿਚ
  • ਕੀ ਹੈ ਅਜਿਹਾ
  • ਜੋ ਦਿਸਦਾ
  • ਇੰਝ ਲੱਗਿਆ
  • ਮੈਨੂੰ ਪਿੰਡ ਹੀ ਰਹਿਣ ਦਿਓ
  • ਜ਼ੈਲਾ
  • ਇਜ਼ਹਾਰ
  • ਮੁਹੱਬਤ ਵਿਹੂਣੇ
  • ਦੇਵਤਾ ਹੋਇਆ ਪੱਥਰ
  • ਹੱਥ
  • ਹੋਲੀ
  • ਅੱਜ ਦੀ ਨਾਰੀ
  • ਬੇਲਿਹਾਜ਼ ਔਰਤ
  • ਅਸਲ ਧਰਮ
  • ਤੇਰਾ ਮੇਰਾ ਸਾਥ
  • ਮੀਂਹ
  • ਤਰਤੀਬ
  • ਰਿਸ਼ਤਾ
  • ਮਨ
  • ਅਜੀਬ ਦਸਤੂਰ
  • ਮੁੱਕ ਰਿਹਾ ਸਭ ਕੁਝ
  • ਮੈਲੀਆਂ ਨਿਗਾਹਾਂ
  • ਫ਼ਰਕ
  • ਮੁਹੱਬਤ
  • ਹੰਭਲਾ
  • ਮਾਰੂਥਲ
  • ਲੜਾਂਗੀ
  • ਮਸਲੇ
  • ਤਸਵੀਰਾਂ
  • ਤੇਰਾ ਮੇਰਾ ਮਿਲਣਾ
  • ਜੀ.ਐੱਸ.ਟੀ
  • ਸਮਝਾਉਣਾ
  • ਔਰਤ
  • ਨਾਟਕ
  • ਆਪਣਾ ਰਿਸ਼ਤਾ
  • ਬੁਨਿਆਦੀ ਹੱਕ
  • ਗਲਵੱਕੜੀ
  • ਧੁੱਪ ਨੇ ਬਦਲ ਲਿਆ ਰੰਗ
  • ਕਵਿਤਾ
  • ਫ਼ਰਕ ਨਹੀਂ ਪੈਂਦਾ
  • ਸਰ੍ਹਾਣਾ