Karamjit Singh Grewal
ਕਰਮਜੀਤ ਸਿੰਘ ਗਰੇਵਾਲ

ਲੇਖਕ, ਗਾਇਕ ਤੇ ਅਦਾਕਾਰ ਕਰਮਜੀਤ ਸਿੰਘ ਗਰੇਵਾਲ ਦਾ ਜਨਮ ਇਤਿਹਾਸਕ ਪਿੰਡ ਲਲਤੋਂ ਕਲਾਂ ਵਿਖੇ ਪਿਤਾ ਸ੍ਰ.ਦਲੀਪ ਸਿੰਘ ਗਰੇਵਾਲ ਮਾਤਾ:ਸਵਰਗੀ ਸ੍ਰੀਮਤੀ ਹਰਬੰਸ ਕੌਰ ਦੀ ਕੁੱਖੋਂ ਹੋਇਆ।ਸਰਕਾਰੀ ਪ੍ਰਾਇਮਰੀ ਸਕੂਲ ਲਲਤੋਂ ਕਲਾਂ ਤੋਂ ਪ੍ਰਾਇਮਰੀ ਸਿੱਖਿਆ,ਸਰਕਾਰੀ ਹਾਈ ਸਕੂਲ ਲਲਤੋਂ ਕਲਾਂ ਤੋਂ ਦਸਵੀਂ ਪਾਸ ਕੀਤੀ।ਇਸ ਸਕੂਲ ਵਿੱਚ ਐਕਟਰ ਧਰਮਿੰਦਰ ਨੇ ਪੜ੍ਹਾਈ ਕੀਤੀ।ਪ੍ਰਸਿੱਧ ਸਾਹਿਤਕਾਰ ਹਰੀ ਸਿੰਘ ਦਿਲਬਰ (31 ਕਿਤਾਬਾਂ ਦੇ ਲੇਖਕ) ਵੀ ਇਸ ਪਿੰਡ ਦੇ ਹਨ ਜਿਨ੍ਹਾਂ ਤੋਂ ਲਿਖਣ ਲਈ ਨੁਕਤੇ ਸਿੱਖੇ।ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਰਾਭਾ ਤੋਂ +2 ਅਤੇ ਈਟੀਟੀ ਡਾਇਟ ਜਗਰਾਓਂ ਤੋਂ ਪਾਸ ਕੀਤੀ।ਈਟੀਟੀ ਕਰਦਿਆਂ ਲੈਕਚਰਾਰ ਸੁਖਦੇਵ ਸਿੰਘ , ਲੈਕਚਰਾਰ ਅਵਤਾਰ ਸਿੰਘ ਨੇ ਬੱਚਿਆਂ ਲਈ ਲਿਖਣ ਲਈ ਪਰੇਰਿਆ।ਈਟੀਟੀ ਪਾਸ ਕਰਕੇ 1996 ਤੋਂ ਸਰਕਾਰੀ ਪ੍ਰਾਇਮਰੀ ਸਕੂਲ ਮੰਡ ਖਾਨਪੁਰ (ਮਾਛੀਵਾੜਾ) ਤੋਂ ਅਧਿਆਪਨ ਦੀ ਸੇਵਾ ਸ਼ੁਰੂ 2004 ਤੋਂ ਪਦਉੱਨਤ ਹੋ ਕੇ ਹਾਈ ਸਕੂਲ ਵਿੱਚ ਪੰਜਾਬੀ ਮਾਸਟਰ ਵਜੋਂ ਕਾਰਜ਼

2005 ਵਿੱਚ “ਛੱਡ ਕੇ ਸਕੂਲ ਮੈਨੂੰ ਆ” ਪਹਿਲੀ ਬਾਲ ਗੀਤ ਪੁਸਤਕ ਨੂੰ ਪੰਜਾਬੀ ਸਾਹਿਤ ਅਕਾਦਮੀ ਵੱਲੋਂ “ਸਰਵੋਤਮ ਬਾਲ ਪੁਸਤਕ” ਪੁਰਸਕਾਰ, 2009 ਵਿੱਚ ਅਧਿਆਪਕ ਰਾਜ ਪੁਰਸਕਾਰ, 2010 ਵਿੱਚ ਆਡੀਓ ਵੀਡੀਓ ‘ਪੰਜਾਬੀ ਵਰਨਮਾਲ਼ਾ” ਨੂੰ ਅਮੈਰੀਕਨ ਇੰਡੀਆ ਫਾਂਊਂਡੇਸ਼ਨ ਟ੍ਰਸਟ ਵੱਲੋਂ ਪਹਿਲਾ ਇਨਾਮ, 2011 ਵਿੱਚ ਨਹਿਰੀ ਯੁਵਾ ਕੇਂਦਰ ਵੱਲੋਂ ਜ਼ਿਲ੍ਹਾ ਯੂਥ ਅਵਾਰਡ, ਭਾਰਤ ਦੀਆਂ 7 ਭਾਸ਼ਾਵਾਂ ਵਾਲ਼ੀ ਸੀਡੀ ਵਿੱਚ ਗੀਤ ਸ਼ਾਮਿਲ । 2013 ਭਾਰਤ ਸਰਕਾਰ ਵੱਲੋਂ ਅਧਿਆਪਕ ਰਾਸ਼ਟਰੀ ਪੁਰਸਕਾਰ ਰਾਸ਼ਟਰਪਤੀ ਸ੍ਰੀ ਪ੍ਰਣਬ ਮੁਖਰਜੀ ਵੱਲੋਂ ਅਤੇ ਡਾ.ਮਨਮੋਹਨ ਸਿੰਘ ਜੀ ਪ੍ਰਧਾਨ ਮੰਤਰੀ ਸਨ ਨਿੱਕੀਆਂ ਕਰੂੰਬਲਾਂ ਅਵਾਰਡ, ਭਾਈ ਵੀਰ ਸਿੰਘ ਯਾਦਗਾਰੀ ਅਵਾਰਡ, ਨੇਤਰਹੀਣ ਬੱਚਿਆਂ ਨੂੰ ਕੋਰੀਓਗਰਾਫੀਆਂ ਤਿਆਰ ਕਰਵਾਉਣ ਕਰਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸਨਮਾਨ। ਯੂਨੀਵਰਸਿਟੀਆਂ ਦੇ ਵਾਇਸ ਚਾਂਸਲਰ ਸਾਹਿਬਾਨ ਅਤੇ ਕਈ ਹੋਰ ਸੰਸਥਾਵਾਂ ਵੱਲੋਂ ਸਨਮਾਨ।

ਪੰਜਾਬੀ ਦੇ ਪ੍ਰਸਿੱਧ ਕਵੀਆਂ ਦੀਆਂ ਉਹਨਾਂ ਦੀਆਂ ਅਵਾਜ਼ਾਂ ਵਿੱਚ ਦੋ ਸੀਡੀਆਂ ਤਿਆਰ ਕਰਵਾਈਆਂ। ਬਾਲ ਗੀਤ, ਬਾਲ ਨਾਟਕ, ਬਾਲ ਕਹਾਣੀਆਂ, ਦੀਆਂ 13 ਪੁਸਤਕਾਂ ਪ੍ਰਕਾਸ਼ਤ ਸਰਕਾਰੀ ਸਕੂਲਾਂ ਦੇ ਬੱਚਿਆਂ ਦੀਆਂ ਨਾਟਕਾਂ ਅਤੇ ਕੋਰੀਓਗਰਫੀਆਂ ਦੀਆਂ ਬੰਗਲੌਰ, ਕਲਕੱਤਾ,ਦਿੱਲੀ, ਸ਼ਿਮਲਾ ਆਦਿ ਸ਼ਹਿਰਾਂ ਵਿੱਚ ਪੇਸ਼ਕਾਰੀਆਂ। ਅਖਬਾਰਾਂ ਤੇ ਰਸਾਲਿਆਂ ਵਿੱਚ ਬੱਚਿਆਂ ਤੇ ਨੌਜਵਾਨਾਂ ਨੂੰ ਪ੍ਰੇਰਦੇ ਗੀਤ ਤੇ ਲੇਖ ਛਪਦੇ ਹਨ। 7 ਸਾਲ ਸਕੂਲ ਰਸਾਲੇ ਦੀ ਸੰਪਾਦਕੀ। 200 ਦੇ ਕਰੀਬ ਬੱਚਿਆਂ ਤੇ ਨੌਜਵਾਨਾਂ ਨੂੰ ਪ੍ਰੇਰਦੇ ਆਡੀਓ ਵੀਡੀਓ ਗੀਤ ਬਣਾਏ ਹਨ। ਅਨੇਕਾਂ ਚੈਨਲਾਂ ਤੇ ਪੇਸ਼ਕਾਰੀਆਂ। ਯੂਟਿਊਬ ਤੇ ਗੀਤ ਉਪਲਬਧ ਹਨ। ਪੰਜਾਬ ਸਕੂਲ ਸਿਖਿਆ ਬੋਰਡ ਦੀ ਪੰਜਾਬੀ ਪੁਸਤਕ ਵਿੱਚ ਵੀ ਬਾਲ ਗੀਤ ਸ਼ਾਮਿਲ । ਸਕੂਲਾਂ ਵਿੱਚ ਉਸਾਰੂ ਗੀਤਾਂ ਦੇ ਪ੍ਰੋਗ੍ਰਾਮ ਪੇਸ਼ ਕੀਤੇ ਜਾਂਦੇ ਹਨ। ਅੱਜਕੱਲ ਆਪਣੀ ਜੀਵਨ ਸਾਥਣ ਭਵਨਪ੍ਰੀਤ ਕੌਰ, ਦੋ ਬੇਟਿਆਂ ਦਿਲਨੂਰ ਸਿੰਘ ਅਤੇ ਅਵੀਨੂਰ ਸਿੰਘ ਨਾਲ਼ ਲਲਤੋਂ ਕਲਾਂ ਵਿਖੇ ਰਹਿ ਰਿਹਾ ਹੈ।ਬੱਚਿਆਂ ਤੇ ਨੌਜਵਾਨਾਂ ਨੂੰ ਪ੍ਰੇਰਦੇ ਗੀਤ ਅਤੇ ਨਾਟਕਾਂ ਦੀਆਂ ਪੇਸ਼ਕਾਰੀਆਂ ਲਗਾਤਾਰ ਜਾਰੀ ਹਨ।