Mann Kaur ਮਨ ਕੌਰ

ਮਨ ਕੌਰ (ਮਨਿੰਦਰ ਕੌਰ) (28-ਮਾਰਚ, 1997-) ਦਾ ਜਨਮ ਜ਼ਿਲ੍ਹਾ ਜਲੰਧਰ ਦੇ ਪਿੰਡ ਕੋਟਲੀ ਖੱਖਿਆ (ਪੰਜਾਬ) ਵਿੱਚ ਪਿਤਾ ਗਿਆਨ ਸਿੰਘ ਦੇ ਘਰ ਮਾਤਾ ਲਖਵੀਰ ਕੌਰ ਦੀ ਕੁੱਖੋਂ ਹੋਇਆ । ਉਹਨਾਂ ਦੀ ਵਿੱਦਿਅਕ ਯੋਗਤਾ ਐੱਮ.ਏ.(ਪੰਜਾਬੀ) ਹੈ। ਉਹ ਕਾਲਜ ਵਿੱਚ ਬਤੌਰ ਪੰਜਾਬੀ ਪ੍ਰੋਫੈਸਰ ਇੱਕ ਸਾਲ ਪੜ੍ਹਾ ਚੁੱਕੇ ਹਨ। ਉਹਨਾਂ ਨੂੰ ਸਾਹਿਤ ਦੇ ਸਾਰੇ ਰੂਪਾਂ ਨੂੰ ਕਾਗਜ਼ ਤੇ ਉਤਾਰਨਾ ਚੰਗਾ ਲੱਗਦਾ ਹੈ। ਇਹਨਾਂ ਵਿੱਚ ਕਵਿਤਾ, ਨਿੱਕੀ ਕਹਾਣੀ, ਵਾਰਤਾਲਾਪ, ਲਲਿਤ ਨਿਬੰਧ ਆਦਿ ਉਸਦੇ ਪਸੰਦੀਦਾ ਰੂਪ ਹਨ।