Mian Muhammad Bakhsh ਮੀਆਂ ਮੁਹੰਮਦ ਬਖ਼ਸ਼

ਮੀਆਂ ਮੁਹੰਮਦ ਬਖ਼ਸ਼ (੧੮੩੦-੧੯੦੭) ਇਕ ਸੂਫ਼ੀ ਸੰਤ ਅਤੇ ਪੰਜਾਬੀ ਕਵੀ ਸਨ ਅਤੇ ਉਨ੍ਹਾਂ ਦਾ ਸੰਬੰਧ ਕਾਦਿਰੀ ਪੰਥ ਨਾਲ ਸੀ ।ਉਨ੍ਹਾਂ ਦਾ ਜਨਮ ਕਸ਼ਮੀਰ ਦੇ ਮੀਰਪੁਰ ਪਿੰਡ ਵਿੱਚ ਹੋਇਆ । ਉਨ੍ਹਾਂ ਦੀ ਪਾਲਣਾ ਧਾਰਮਿਕ ਵਾਤਾਵਰਣ ਵਿੱਚ ਹੋਈ ਅਤੇ ਸਿਖਿਆ ਘਰੋਂ ਹੀ ਮਿਲੀ । ਉਨ੍ਹਾਂ ਨੇ ਬਹੁਤ ਕਾਵਿ ਰਚਨਾ ਕੀਤੀ ਪਰ ਸਭ ਤੋਂ ਵੱਧ ਪ੍ਰਸਿੱਧੀ ਉਨ੍ਹਾਂ ਨੂੰ ਕਿੱਸਾ ਸੈਫ਼ੁਲ-ਮਲੂਕ (ਸਫ਼ਰੁਲ-ਇਸ਼ਕ) ਲਿਖਣ ਕਰ ਕੇ ਮਿਲੀ ਹੈ ।ਉਨ੍ਹਾਂ ਦੀ ਕਵਿਤਾ ਪੰਜਾਬੀ ਦੀ ਪੋਠੋਹਾਰੀ ਉਪ-ਭਾਖਾ ਵਿੱਚ ਹੈ ਅਤੇ ਉਨ੍ਹਾਂ ਨੇ ਫ਼ਾਰਸੀ ਅਤੇ ਅਰਬੀ ਦੇ ਸ਼ਬਦਾਂ ਦੀ ਵਰਤੋਂ ਵੀ ਦਿਲ ਖੋਲ੍ਹ ਕੇ ਕੀਤੀ ਹੈ ।