Muhammad Ramzan Hamdam ਮੁਹੰਮਦ ਰਮਜ਼ਾਨ ਹਮਦਮ

ਉਸਤਾਦ ਮੁਹੰਮਦ ਰਮਜ਼ਾਨ ਹਮਦਮ (1877-1954) ਉਸਤਾਦ ਸ਼ਾਇਰ ਸਨ । ਉਨ੍ਹਾਂ ਦੇ ਸ਼ਾਗਿਰਦਾਂ ਵਿਚ ਫੀਰੋਜ਼ਦੀਨ ਸ਼ਰਫ, ਕਰਤਾਰ ਸਿੰਘ ਬਲੱਗਣ, ਜਸਵੰਤ ਰਾਏ, ਉਸਤਾਦ ਚਿਰਾਗ਼ਦੀਨ ਦਾਮਨ ਵਰਗੇ ਪ੍ਰਸਿੱਧ ਕਵੀ ਸਨ । ਉਨ੍ਹਾਂ ਰੇਲਵੇ ਵਿਚ ਨੌਕਰੀ ਕੀਤੀ ਅਤੇ ਪਿੱਛੋਂ ਡਰਾਮਾ ਕੰਪਨੀ ਵੀ ਚਲਾਉਂਦੇ ਰਹੇ ਅਤੇ ਗਿਆਨੀ ਕਾਲਜ ਵੀ ਚਲਾਉਂਦੇ ਰਹੇ । ਉਹ ਕਵੀ ਦਰਬਾਰਾਂ ਦੀ ਸ਼ਾਨ ਸਨ । ਹੀਰਿਆਂ ਦੀ ਖਾਣ, ਲਾਲਾਂ ਦੀਆਂ ਲੜੀਆਂ ਆਪ ਜੀ ਦੀਆਂ ਪ੍ਰਸਿੱਧ ਪੁਸਤਕਾਂ ਹਨ । ਦੇਸ਼ ਭਗਤੀ ਦੇ ਜਜ਼ਬੇ ਵਾਲੀਆਂ ਕਵਿਤਾਵਾਂ ਲਿਖਣ ਕਰਕੇ ਉਨ੍ਹਾਂ ਨੂੰ ਜੇਲ੍ਹ ਵੀ ਜਾਣਾ ਪਿਆ ।