Punjabi Proverbs ਪੰਜਾਬੀ ਅਖਾਣ

ਅਖਾਣ: ਕਿਸੇ ਅਜਿਹੀ ਆਖੀ ਹੋਈ ਗੱਲ ਨੂੰ ਅਖਾਣ ਕਹਿੰਦੇ ਹਨ ਜਿਸ ਦੇ ਥੋੜ੍ਹੇ ਜਿਹੇ ਸ਼ਬਦਾਂ ਵਿੱਚ ਜੀਵਨ ਦਾ ਤੱਤ ਨਿਚੋੜ ਸਮੋਇਆ ਹੋਵੇ । ਅਖਾਣਾਂ ਦੇ ਸ਼ਬਦਾਂ ਵਿੱਚ ਸਦੀਵੀ ਸੱਚ ਹੁੰਦਾ ਹੈ ਜਿਸ ਨੂੰ ਥੋੜ੍ਹੀ ਕੀਤੇ ਝੁਠਲਾਇਆ ਨਹੀਂ ਜਾ ਸਕਦਾ । ਇਸ ਲਈ ਅਖਾਣ ਕਾਫ਼ੀ ਹੱਦ ਤੱਕ ਸਰਬ ਪ੍ਰਵਾਨਿਤ ਹੁੰਦੇ ਹਨ । ਵਿਦਵਾਨਾਂ ਵੱਲੋਂ ਇਹ ਗੱਲ ਮੰਨੀ ਗਈ ਹੈ ਕਿ ਕਿਸੇ ਵੀ ਭਾਸ਼ਾ ਨੂੰ ਚੁਸਤ ਅਤੇ ਟਕਸਾਲੀ (ਸਿੱਕੇ ਬੰਦ) ਬਣਾਉਣ ਵਿੱਚ ਮੁਹਾਵਰੇ ਅਤੇ ਅਖਾਣਾਂ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ । ਕਿਉਂਕਿ ਅਖਾਣ ਰੂਪਕ ਪੱਖ ਤੋਂ (ਆਕਾਰ ਵਿੱਚ) ਛੋਟੇ, ਭਾਵ ਵਿੱਚ ਤਿੱਖੇ ਅਤੇ ਸ਼ੈਲੀ ਪੱਖੋਂ ਗੁੰਦਵੀਂ ਵਿਧੀ ਵਾਲੇ ਹੁੰਦੇ ਹਨ । ਇਹਨਾਂ ਦੀ ਘਾੜਤ ਬੜੀ ਜੋਖਵੀਂ (ਸੰਤੁਲਿਤ) ਅਤੇ ਚਾਲ ਲੈਅ ਭਰਪੂਰ ਹੁੰਦੀ ਹੈ । ਇਸੇ ਲਈ ਇਹਨਾਂ ਦਾ ਰੂਪ ਕਾਵਿਕ ਹੋਣ ਦੇ ਨਾਲ-ਨਾਲ ਕਈ ਤਰ੍ਹਾਂ ਦੇ ਗੁਣਾਂ ਵਾਲਾ ਹੁੰਦਾ ਹੈ । (ਕਿਰਪਾਲ ਕਜ਼ਾਕ)