Qasoor Mand ਕ਼ਸੂਰ ਮੰਦ

ਮੀਆਂ ਮੁਹੰਮਦ ਇਨਾਇਤ ਜੱਟ, ਜਿਨ੍ਹਾਂ ਨੂੰ ਕ਼ਸੂਰ ਵੰਦ ਜਾਂ ਕ਼ਸੂਰ ਮੰਦ ਕਰਕੇ ਜਾਣਿਆ ਜਾਂਦਾ ਹੈ, ਸਾਦੇ ਜ਼ਿਮੀਂਦਾਰ ਘਰਾਣੇ ਨਾਲ ਤੁਅੱਲਕ ਰੱਖਣ ਵਾਲੇ 'ਵੜੈਚ ਜੱਟ' ਸਨ । ਉਨ੍ਹਾਂ ਦੇ ਪਿਉ ਫ਼ਤੇਹ ਅਲੀ ਸਨ। ਉਨ੍ਹਾਂ ਦਾ ਪਿੰਡ ਕੱਸੋਕੀ, ਥਾਣਾ ਜਲਾਲਪੁਰ ਜੱਟਾਂ ਅਤੇ ਜ਼ਿਲ੍ਹਾ ਗੁਜਰਾਤ ਸੀ । ਮੀਆਂ ਕਸੂਰ ਮੰਦ ਅਨਪੜ੍ਹ ਸਨ ਅਤੇ ਉਨ੍ਹਾਂ ਦੇ ਸੁਖ਼ਨਾਂ ਨੂੰ ਹੋਰ ਕਾਤਬ ਕਲਮਬੰਦ ਕਰਦੇ ਸਨ। ਉਹ ਪੀਰਾਂ ਫ਼ਕੀਰਾਂ ਦੇ ਤਬਿਆਦਾਰ ਸਨ । ਸਾਈਂ ਸਰਦਾਰ ਅਤੇ ਜੈਨ ਸਾਹਿਬ ਉਨ੍ਹਾਂ ਦੇ ਗੂੜ੍ਹੇ ਦੋਸਤ ਸਨ । ਉਨ੍ਹਾਂ ਦੀ ਕਬਰ ਉਨ੍ਹਾਂ ਦੀ ਹਵੇਲੀ ਵਿੱਚ ਹੈ ਜਿੱਥੇ ਹਰ ਸਾਲ ਮੇਲਾ ਲਗਦਾ ਹੈ ਅਤੇ ਲੋਕੀਂ ਉਨ੍ਹਾਂ ਦਾ ਕਲਾਮ ਪੜ੍ਹਦੇ ਅਤੇ ਸੁਣਦੇ ਹਨ।– ਚੌਧਰੀ ਅਹਿਸਾਨ ਉੱਲਾ ਵੜੈਚ