Rajwant Kaur
ਰਾਜਵੰਤ ਕੌਰ

ਰਾਜਵੰਤ ਕੌਰ ਦਾ ਜਨਮ 30 ਮਈ 1971 ਨੂੰ ਪਿਤਾ ਸ. ਹਰਭਗਤ ਸਿੰਘ ਸਰਪੰਚ ਅਤੇ ਮਾਤਾ ਸ਼੍ਰੀਮਤੀ ਕਰਨੈਲ ਕੌਰ ਦੇ ਘਰ ਜ਼ਿਲ੍ਹਾ ਲੁਧਿਆਣਾ ਦੀ ਤਹਿਸੀਲ ਸਮਰਾਲ਼ਾ ਦੇ ਪਿੰਡ ਸਰਵਰਪੁਰ ਵਿਖੇ ਹੋਇਆ। ਮੁੱਢਲੀ ਵਿੱਦਿਆ ਪਿੰਡ ਦੇ ਹੀ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਮੈਟ੍ਰਿਕ ਸਰਕਾਰੀ ਹਾਈ ਸਕੂਲ ਘੁੰਗਰਾਲ਼ੀ ਸਿੱਖਾਂ ਤੋਂ ਪ੍ਰਾਪਤ ਕੀਤੀ। ਐੱਮ.ਏ., ਬੀ. ਐੱਡ. ਤੱਕ ਦੀ ਵਿੱਦਿਆ ਖਾਲਸਾ ਕਾਲਜ ਫਾਰ ਵੂਮੈਨ ਲੁਧਿਆਣਾ ਅਤੇ ਮਾਲਵਾ ਸੈਂਟਰਲ ਕਾਲਜ ਆਫ ਐਜੂਕੇਸ਼ਨ ਲੁਧਿਆਣਾ ਤੋਂ ਪ੍ਰਾਪਤ ਕੀਤੀ। ਨੌਂ ਕੁ ਸਾਲ ਦੀ ਉਮਰ ਵਿੱਚ ਹੋਈ ਮਾਂ ਦੀ ਬੇਵਕਤੀ ਮੌਤ ਨੇ ਝੰਜੋੜ ਕੇ ਰੱਖ ਦਿੱਤਾ। ਰਾਜਵੰਤ ਦਾ ਵਿਆਹ 3 ਦਸੰਬਰ 1998 ਨੂੰ ਖੰਨਾ ਤਹਿਸੀਲ ਦੇ ਪਿੰਡ ਭੁਮੱਦੀ ਵਿਖੇ ਸ.ਪਵਿੱਤਰ ਸਿੰਘ ਨਾਲ਼ ਹੋਇਆ ਅਤੇ ਹੁਣ ਉਹ ਦੋ ਬੇਟਿਆਂ ਦੀ ਮਾਂ ਹੈ।ਬਤੌਰ ਪੰਜਾਬੀ ਮਿਸਟ੍ਰੈੱਸ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦਹਿੜੂ ਵਿਖੇ ਸੇਵਾ ਨਿਭਾਅ ਰਹੀ ਹੈ ਅਤੇ ਆਪਣੇ ਪਰਿਵਾਰ ਨਾਲ਼ ਨਿਊ ਖੰਨਾ ਸਿਟੀ ਐਕਸਟੈਨਸ਼ਨ (ਸੁਨੇਤ ਨਗਰ) ਅਮਲੋਹ ਰੋਡ ਖੰਨਾ (ਲੁਧਿਆਣਾ) ਵਿਖੇ ਰਹਿ ਰਹੀ ਹੈ।

ਸ. ਮੁਖਤਿਆਰ ਸਿੰਘ ਕਹਾਣੀਕਾਰ (ਵੱਡੇ ਭਰਾ) ਅਤੇ ਉੱਘੇ ਢਾਡੀ ਗਿਆਨੀ ਤਰਲੋਚਨ ਸਿੰਘ ਭੁਮੱਦੀ ਤੇ ਪ੍ਰੋ: ਗੁਰਭਜਨ ਸਿੰਘ ਗਿੱਲ ਹੋਰਾਂ ਵੱਲੋਂ ਹੋਰ ਲਿਖਣ ਲਈ ਉਤਸ਼ਾਹ ਮਿਲਦਾ ਰਹਿੰਦਾ ਹੈ।