Sahir Ludhianvi ਸਾਹਿਰ ਲੁਧਿਆਣਵੀ

ਸਾਹਿਰ ਲੁਧਿਆਣਵੀ (੮ ਮਾਰਚ ੧੯੨੧-੨੫ ਅਕਤੂਬਰ ੧੯੮੦) ਜਿਨ੍ਹਾਂ ਦਾ ਬਚਪਨ ਦਾ ਨਾਂ ਅਬਦੁਲ ਹਈ ਸੀ, ਇੱਕ ਅਮੀਰ ਮੁਸਲਿਮ ਘਰਾਣੇ ਵਿੱਚ ਪੰਜਾਬ ਦੇ ਸ਼ਹਿਰ ਲੁਧਿਆਣੇ ਵਿੱਚ ਪੈਦਾ ਹੋਏ । ਉਨ੍ਹਾਂ ਨੇ ਉਰਦੂ ਅਤੇ ਹਿੰਦੀ ਵਿੱਚ ਕਵਿਤਾ ਲਿਖੀ । ਉਨ੍ਹਾਂ ਨੇ ਬਹੁਤ ਸਾਰੇ ਫ਼ਿਲਮੀ ਗੀਤਾਂ ਦੀ ਰਚਨਾ ਵੀ ਕੀਤੀ ।ਤਲਖ਼ੀਆਂ ਉਨ੍ਹਾਂ ਦੀ ਮਸ਼ਹੂਰ ਉਰਦੂ ਕਾਵਿ ਰਚਨਾ ਹੈ ।