Sain Murad ਸਾਈਂ ਮੁਰਾਦ

ਸਾਈਂ ਮੁਰਾਦ (੧੮੮੨,੮੩-੧੯੩੭,੩੮) ਮਸਤ ਮਲੰਗ ਫ਼ਕੀਰ ਕਵੀ ਸਨ । ਉਹ ਕੋਟ ਰਜ਼ਾਦਾ, ਤਹਿਸੀਲ ਅਜਨਾਲਾ (ਜ਼ਿਲ੍ਹਾ ਅੰਮ੍ਰਿਤਸਰ) ਦੇ ਰਹਿਣਵਾਲੇ ਸਨ । ਉਨ੍ਹਾਂ ਨੇ ਕੁਝ ਚਿੱਠੀਆਂ, ਚੁਬਰਗੇ, ਬੈਂਤਾਂ, 'ਸੱਸੀ ਦੀ ਫ਼ੁਗਾਂ' ਤੇ 'ਸੱਸੀ ਪੁਨੂੰ ਦਾ ਕਿੱਸਾ' ਦੀ ਰਚਨਾ ਕੀਤੀ ।

Punjabi Poetry Sain Murad

ਪੰਜਾਬੀ ਕਵਿਤਾ ਸਾਈਂ ਮੁਰਾਦ

ਚੌਬਰਗਾ

ਬਣ ਕੇ ਬੈਠਾ ਯਾਰ ਹੈ ਤੇਰੇ ਰੂਬਰੂ;
ਐਨ ਬਐਨ ਜਮਾਲ ਏ, ਸਮਝੀਂ ਹੂ ਬਹੂ ।
ਫਿਰ ਮੈਂ ਮਾਰੀ ਆਪਣੀ, ਕਹਿ ਕੇ 'ਤੂੰ' ਹੀ 'ਤੂੰ'
ਰਹਿੰਦਾ ਤੇਰੇ ਨਾਲ ਹੈ, ਜਿਉਂ ਗੁਲ ਅੰਦਰ ਬੂ ।

ਸੱਸੀ ਪੁਨੂੰ ਵਿੱਚੋਂ

ਅੰਦਰ ਵੜ ਰੋਵਾਂ ਤੱਤੀ ਮੈਂ ਸੱਸੀ,
ਕੋਠੇ ਚੜ੍ਹ ਵਜਾਏਂ ਤੂੰ ਢੋਲ ਮਾਏ ।
ਹਾਸਲ ਲੱਖ ਲੀਰਾਂ ਹੋਸਣ ਮੂਲ ਤੈਨੂੰ,
ਖੇਹਨੂੰ ਇਸ਼ਕ ਦਾ ਨਾ ਤੂੰ ਫਰੋਲ ਮਾਏ ।