Shammi Jalandhari ਸ਼ਮੀ ਜਲੰਧਰੀ

ਸ਼ਮੀ ਜਲੰਧਰੀ ਪੰਜਾਬੀ ਦੇ ਸ਼ਾਇਰ ਹਨ, ਜੋ ਅੱਜ ਕੱਲ੍ਹ ਆਸਟ੍ਰੇਲੀਆ ਦੇਸ਼ ਦੇ ਵਸਨੀਕ ਹਨ । ਉਹ ਪੰਜਾਬੀ ਅਤੇ ਹਿੰਦੀ ਫਿਲਮਾਂ ਲਈ ਵੀ ਗੀਤ ਲਿਖਦੇ ਹਨ । ਉਨ੍ਹਾਂ ਦੇ ਗੀਤਾਂ ਨੂੰ ਕਈ ਭਾਰਤੀ ਤੇ ਪਾਕਸਤਾਨੀ ਨਾਮਵਰ ਫ਼ਨਕਾਰ ਆਵਾਜ਼ ਦੇ ਚੁੱਕੇ ਹਨ । "ਪਹਿਲੀ ਬਾਰਿਸ਼" ਉਨ੍ਹਾਂ ਦੀਆਂ ਨਜ਼ਮਾਂ ਦੀ ਤੀਜੀ ਪੁਸਤਕ ਹੈ ਜਿਹੜੀ ਗੁਰਮੁਖੀ ਤੇ ਸ਼ਾਹਮੁਖੀ ਦੋਵੇਂ ਲਿਪੀਆਂ ਵਿੱਚ ਛਪ ਚੁੱਕੀ ਹੈ ।