Sohan Singh Misha ਸੋਹਣ ਸਿੰਘ ਮੀਸ਼ਾ

ਸੋਹਣ ਸਿੰਘ ਮੀਸ਼ਾ (੩੦ ਅਗਸਤ ੧੯੩੪-੨੨ ਸਤੰਬਰ ੧੯੮੬) ਦਾ ਜਨਮ ਪਿੰਡ ਭੇਟ, ਕਪੂਰਥਲਾ ਰਿਆਸਤ (ਪੰਜਾਬ) ਵਿੱਚ ਹੋਇਆ ।ਉਨ੍ਹਾਂ ਦੀ ਸਿੱਖਿਆ ਐਮ.ਏ. ਅੰਗ੍ਰੇਜ਼ੀ ਹੈ । ਉਹ ਪੰਜਾਬੀ ਕਵਿਤਾ ਦੇ ਆਧੁਨਿਕ ਦੌਰ ਦੇ ਉੱਘੇ ਰੁਮਾਂਟਿਕ, ਭਰਮ-ਭੁਲੇਖੇ ਤੋੜਨ ਵਾਲੇ ਯਥਾਰਥਵਾਦੀ ਕਵੀ ਹਨ । ਉਨ੍ਹਾਂ ਨੂੰ ਕੱਚ ਦੇ ਵਸਤਰ ਉੱਪਰ ਭਾਰਤੀ ਸਾਹਿਤ ਅਕਾਦਮੀ ਦਾ ਰਾਸ਼ਟਰੀ ਪੁਰਸਕਾਰ ਪ੍ਰਾਪਤ ਹੋਇਆ।ਉਨ੍ਹਾਂ ਦੀਆਂ ਕਾਵਿ-ਰਚਨਾਵਾਂ ਹਨ: ਚੁਰਸਤਾ (੧੯੬੧), ਦਸਤਕ (੧੯੬੬), ਧੀਮੇ ਬੋਲ (੧੯੭੨), ਕੱਚ ਦੇ ਵਸਤਰ (੧੯੭੪), ਚਪਲ ਚੇਤਨਾ (ਮੌਤ ਤੋਂ ਬਾਅਦ ਪ੍ਰਕਾਸ਼ਿਤ) ।