Alberto Moravia
ਅਲਬਰਤੋ ਮੋਰਾਵੀਆ

ਅਲਬਰਤੋ (ਐਲਬਰਟੋ) ਮੋਰਾਵੀਆ (੨੮ ਨਵੰਬਰ ੧੯੦੭-੨੬ ਸਿਤੰਬਰ ੧੯੯੦) ਇਤਾਲਵੀ (Italian) ਦੇ ਉੱਘੇ ਨਾਵਲਕਾਰ ਸਨ । ਉਨ੍ਹਾਂ ਦਾ ਜਨਮ ਇਟਲੀ ਦੀ ਰਾਜਧਾਨੀ ਰੋਮ ਵਿੱਚ ਹੋਇਆ ਸੀ । ਉਨਾਂ ਦੀ ਸਭ ਤੋਂ ਮਸ਼ਹੂਰ ਰਚਨਾ 'ਦ ਕਨਫਰਮਿਸਟ' ਸੀ, ਜਿਸ ਦੇ ਆਧਾਰ 'ਤੇ ੧੯੭੦ ਵਿੱਚ ਇੱਕ ਫਿਲਮ ਵੀ ਬਣੀ । ਉਨ੍ਹਾਂ ਨੇ ਆਪਣੀਆਂ ਰਚਨਾਵਾਂ ਵਿੱਚ ਪ੍ਰੇਮ-ਰਹਿਤ ਵਾਸਨਾ ਨੂੰ ਵਿਖਾਇਆ ਹੈ । ਇਟਲੀ ਦੇ ਸਾਮਾਜਿਕ ਜੀਵਨ ਨੂੰ ਉਨ੍ਹਾਂ ਨੇ ਬੜੇ ਵਧੀਆ ਢੰਗ ਨਾਲ ਚਿਤਰਿਆ ਹੈ; ਜਿਸ ਲਈ ਸੰਸਾਰ ਸਾਹਿਤ ਜਗਤ ਵਿੱਚ ਉਨ੍ਹਾਂ ਦੀ ਵਿਸ਼ੇਸ਼ ਥਾਂ ਹੈ । 'ਅ ਸਿਕ ਬੁਆਏ'ਜ਼ ਵਿੰਟਰ' ਉਨ੍ਹਾਂ ਦਾ ਪਹਿਲਾ ਕਹਾਣੀ-ਸੰਗ੍ਰਿਹ ਸੀ । ੧੯੫੩ ਵਿੱਚ ਉਨ੍ਹਾਂ ਨੂੰ ਮੇਰਜੋਟੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ।

ਅਲਬਰਤੋ ਮੋਰਾਵੀਆ ਦੀਆਂ ਕਹਾਣੀਆਂ ਪੰਜਾਬੀ ਵਿੱਚ

Alberto Moravia Stories in Punjabi