Gurmail Mudahar
ਗੁਰਮੇਲ ਮਡਾਹੜ

ਗੁਰਮੇਲ ਮਡਾਹੜ (੧ ਜੁਲਾਈ ੧੯੪੫-੨੮ ਨਵੰਬਰ ੨੦੧੧) ਦੀ ਪੰਜਾਬੀ ਦੀ ਨਿੱਕੀ ਕਹਾਣੀ ਦੇ ਖੇਤਰ ਵਿੱਚ ਆਪਣੀ ਵੱਖਰੀ ਪਛਾਣ ਹੈ । ਉਨ੍ਹਾਂ ਨੇ ੧੦੦ ਤੋਂ ਵੱਧ ਕਿਤਾਬਾਂ ਦੀ ਰਚਨਾ ਕੀਤੀ। ਉਨ੍ਹਾਂ ਦੀਆਂ ਮੁੱਖ ਰਚਨਾਵਾਂ ਹਨ; ਕਹਾਣੀ-ਸੰਗ੍ਰਹਿ: ਅਣਗੌਲੇ ਆਦਮੀ, ਜਾਗਦੇ ਲੋਕ , ਕੱਚੇ ਕੋਠਿਆਂ ਦੇ ਵਾਸੀ, ਜੰਗ ਜਾਰੀ ਹੈ, ਧਰਤੀ ਲਹੂ-ਲੁਹਾਣ, ਅਸੀਂ ਹਾਰੇ ਨਹੀਂ, ਕੀੜੀਆਂ , ਸਾਜ਼ਿਸ਼ੀ ਹਵਾ, ਜੁਗਨੂੰਆਂ ਦੀ ਤਲਾਸ਼, ਮਹਾਂਬਲੀ, ਤੀਸਰੀ ਅੱਖ ਦਾ ਜਾਦੂ, ਇਖ਼ਲਾਕ ਗੁੰਮ ਹੈ, ਕਵਿਤਾ-ਸੰਗ੍ਰਹਿ: ਮੈਂ ਕਦੋਂ ਚਾਹਿਆ ਸੀ, ਨਾਵਲ: ਸਮੇਂ ਸਮੇਂ ਦੀਆਂ ਗੱਲਾ, ਸ਼ਬਦ ਚਿੱਤਰ: ਸੂਰਜਾਂ ਦੀ ਸੱਥ, ਕਲਮੀ ਯੋਧੇ, ਅਨੁਵਾਦ: ਉਰਦੂ ਦੀਆਂ ਚੋਣਵੀਆਂ ਕਹਾਣੀਆਂ, ਹਿੰਦੀ: ਗੁਰਮੇਲ ਮਡਾਹੜ ਕੀ ਸ੍ਰੇਸ਼ਟ ਕਹਾਣੀਆਂ ।