Khalid Hussain
ਖ਼ਾਲਿਦ ਹੁਸੈਨ

ਖ਼ਾਲਿਦ ਹੁਸੈਨ (1 ਅਪਰੈਲ 1945-) ਪੰਜਾਬੀ ਅਤੇ ਉਰਦੂ ਦੇ ਉੱਘੇ ਕਹਾਣੀਕਾਰ ਹਨ। ਖ਼ਾਲਿਦ ਹੁਸੈਨ ਨੂੰ 'ਸੂਲਾਂ ਦਾ ਸਾਲਣ' ਕਹਾਣੀ ਸੰਗ੍ਰਹਿ ਲਈ 2021 ਦੇ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਨਾਲ਼ ਸਨਮਾਨਿਤ ਕੀਤਾ ਗਿਆ ਹੈ।ਉਨ੍ਹਾਂ ਦਾ ਜਨਮ ਬਰਤਾਨਵੀ ਭਾਰਤ ਦੇ ਸ਼ਹਿਰ ਊਧਮਪੁਰ (ਜੰਮੂ) ਵਿੱਚ ਹੋਇਆ। ੧੯੪੭ ਦੇ ਫ਼ਸਾਦਾਂ ਵਿੱਚ ਉਨ੍ਹਾਂ ਦੇ ਪਰਿਵਾਰ ਦੇ ਨੌਂ ਜੀਅ ਮਾਰੇ ਗਏ ਸਨ। ਉਨ੍ਹਾਂ ਨੇ ਆਪਣੀ ਮਾਂ, ਭੂਆ, ਇੱਕ ਭਰਾ ਤੇ ਭੈਣ ਨਾਲ, ਸੱਤ ਸਾਲ ਸ਼ਰਨਾਰਥੀ ਕੈਂਪਾਂ ਵਿੱਚ ਕੱਟੇ ਅਤੇ ਆਖਰ ਸ੍ਰੀਨਗਰ ਪਹੁੰਚੇ, ਜਿਥੇ ਉਹ ਪੜ੍ਹੇ ਅਤੇ ਵੱਡੇ ਹੋਏ। ਉਨ੍ਹਾਂ ਦੀਆਂ ਰਚਨਾਵਾਂ ਹਨ; ਉਰਦੂ ਕਹਾਣੀ ਸੰਗ੍ਰਹਿ: ਠੰਡੀ ਕਾਂਗੜੀ ਕਾ ਧੂੰਆਂ, ਇਸ਼ਤਿਹਾਰੋਂ ਵਾਲੀ ਹਵੇਲੀ, ਸਤੀਸਰ ਕਾ ਸੂਰਜ; ਪੰਜਾਬੀ ਕਹਾਣੀ ਸੰਗ੍ਰਹਿ: 'ਤੇ ਜਿਹਲਮ ਵਗਦਾ ਰਿਹਾ, ਗੋਰੀ ਫ਼ਸਲ ਦੇ ਸੌਦਾਗਰ, ਡੂੰਘੇ ਪਾਣੀਆਂ ਦਾ ਦੁੱਖ, ਬਲਦੀ ਬਰਫ਼ ਦਾ ਸੇਕ, ਇਸ਼ਕ ਮਲੰਗੀ; ਹੋਰ ਰਚਨਾਵਾਂ: ਸਾਹਿਤ ਸੰਵਾਦ, ਮੇਰੇ ਰੰਗ ਦੇ ਅੱਖਰ (ਖੋਜ ਭਰਪੂਰ ਲੇਖ), ਗੁਆਚੀ ਝਾਂਜਰ ਦੀ ਚੀਖ (ਨਾਵਲਿਟ), ਨੂਰੀ ਰਿਸ਼ਮਾ (ਜੀਵਨੀ ਹਜ਼ਰਤ ਮੁਹੰਮਦ ਬੱਚਿਆਂ ਲਈ), ਮਾਟੀ ਕੁਦਮ ਕਰੇਂਦੀ ਯਾਰ (ਸਵੈ-ਜੀਵਨੀ)।