Adhraini : Dr Harbhajan Singh

ਅਧਰੈਣੀ : ਡਾ. ਹਰਿਭਜਨ ਸਿੰਘ


ਨ ਕੇਰ ਅੱਖੀਆਂ 'ਚੋਂ ਅੱਖੀਆਂ ਮੈਂ ਫੇਰ ਆਵਾਂਗਾ ਹਨੇਰੀ ਰਾਤ ਦੇ ਕੇਸਾਂ 'ਚ ਗੁੰਦ ਲਵਾਂ ਤਾਰੇ ਤੇਰੇ ਗਗਨ 'ਚ ਵੀ ਬਣਕੇ ਸਵੇਰ ਆਵਾਂਗਾ ਮੈਨੂੰ ਤਾਂ ਤੇਰੇ ਹੀ ਨੈਣਾਂ ਦੇ ਤੁਬਕਿਆਂ ਦੀ ਤਮ੍ਹਾਂ ਜੇ ਰਾਤ ਮੋਤੀ ਵੀ ਦਿੱਤੇ ਖਲੇਰ ਆਵਾਂਗਾ ਤੂੰ ਇੰਤਜਾਰ 'ਚ ਮਨ ਦੀ ਮਹਿਕ ਨ ਡੋਲ੍ਹ ਦਈਂ ਜ਼ਰੂਰ ਆਵਾਂਗਾ ਭਾਵੇਂ ਅਵੇਰ ਆਵਾਂਗਾ 1 ਵੇ ਮੈਂ ਭਰੀ ਸੁਗੰਧੀਆਂ ਪੌਣ ਸਜਨ ਤੇਰੇ ਬੂਹੇ ਵੇ ਤੂੰ ਇਕ ਵਾਰੀ ਤਕ ਲੈ ਕੌਣ ਸਜਨ ਤੇਰੇ ਬੂਹੇ ਮੇਰੀ ਕਚੜੀ ਪਹਿਲ ਵਰੇਸ ਸੰਗ ਤੇਰਾ ਚਾਹੇ ਮੇਰੇ ਸੁਚੜੇ ਸੁਚੜੇ ਅੰਗ ਕੇਸ ਅਣਵਾਹੇ ਹਿਕ ਧੁਖੇ ਪਹਿਲੜੀ ਰੀਝ ਵੇਸ ਮੇਰੇ ਸੂਹੇ ਮੇਰੀ ਸੁਫਨੇ-ਵਰਗੀ ਜਿੰਦ ਆਸ-ਜਹੀ ਸੋਹਣੀ ਵੇ ਮੈਂ ਉਹ ਸਰ ਆਈ ਨ੍ਹਾ ਨਾਉਂ ਜਿਹਦਾ ਹੋਣੀ ਮੈਨੂੰ ਭਲਕੇ ਦੀ ਪਰਭਾਤ ਸਜਨ ਅਜ ਛੂਹੇ ਮੈਂ ਖੜੀ ਸਜਨ ਤੇਰੇ ਦੁਆਰ ਝੋਲ ਤਕਦੀਰਾਂ ਮੇਰੀ ਰੁਸ ਨਾ ਜਾਏ ਸੁਗੰਧ ਉਡੀਕ ਅਖੀਰਾਂ ਕਹੀ ਤਤੜੀ ਤਤੜੀ 'ਵਾ ਮੇਰਾ ਤਨ ਲੂਹੇ ਵੇ ਮੈਂ ਭਰੀ ਸੁਗੰਧੀਆਂ ਪੌਣ ਸਜਨ ਤੇਰੇ ਬੂਹੇ ਵੇ ਤੂੰ ਇਕ ਵਾਰੀ ਤਕ ਲੈ ਕੌਣ ਸਜਨ ਤੇਰੇ ਬੂਹੇ 2 ਅੱਧੀ ਅੱਧੀ ਰਾਤੀਂ ਖਿੜੇ ਮੋਤੀਆ ਡੁਲ੍ਹ ਡੁੱਲ੍ਹ ਪੈਂਦੇ ਚਾਅ ਅੱਧੀ ਅੱਧੀ ਰਾਤ ਹਵਾ ਦੇ ਹੋਏ ਗੀਤਾਂ ਵਰਗੇ ਸਾਹ ਅੱਧੀ ਅੱਧੀ ਰਾਤੀਂ ਨਗਨ ਚਾਨਣੀ ਨਰਮ ਸਰੋਵਰ-ਸੇਜ ਪਰਸ ਪੌਣ ਦਾ ਪੋਲਾ ਪੋਲਾ ਜਾਵੇ ਲਖ ਵਲ ਖਾ ਅੱਧੀ ਅੱਧੀ ਰਾਤੀਂ ਪੌਣ ਜੁ ਲੰਘੇ ਚੁੰਮ ਅੰਬੀਆਂ ਦੇ ਬੂਰ ਕਿਸ ਪੰਛੀ ਦਾ ਸੁਪਨ ਗੁਆਚੇ ਨੀਂਦ ਪਏ ਕੁਰਲਾ ਰੰਗ ਪੌਣ ਦਾ ਗੋਰਾ ਚਾਨਣ ਚੰਨਣ-ਚੰਨਣ ਸਾਹ ਅੰਗ ਪੌਣ ਦੇ ਡੰਗ ਪਰੁਚਿਆ ਸੁਪਨ ਗੁਆਚੇ ਦਾ ਸੁਪਨ ਢੂੰਡੇਂਦੀ ਪੌਣ ਵਿਚਰਦੀ ਸਰਕੰਡਿਆਂ ਦੇ ਦੇਸ ਏਸ ਦਰਦ ਨੂੰ ਕੋਈ ਨਾ ਜਾਣੇ ਮੇਰੀ ਨਜ਼ਰ ਸਿਵਾ ਅੱਧੀ ਅੱਧੀ ਰਾਤੀਂ ਖਿੜੇ ਮੋਤੀਆ ਡੁਲ੍ਹ ਡੁੱਲ੍ਹ ਪੈਂਦੇ ਚਾਅ ਅੱਧੀ ਅੱਧੀ ਰਾਤ ਹਵਾ ਦੇ ਹੋਏ ਮਹਿਕਾਂ ਵਰਗੇ ਸਾਹ 3 ਅੱਧੀ ਅੱਧੀ ਰਾਤੀਂ ਚੰਬੇ ਤਾਈਂ ਸਾਹ ਮਹਿਕਾਂ ਦੇ ਆਏ ਅੱਧੀ ਅੱਧੀ ਰਾਤੀਂ ਮਹਿਕ ਚੰਬੇ ਦੀ ਕਾਲਖਾਂ 'ਚ ਡੁਲ੍ਹਦੀ ਜਾਏ ਅੱਧੀ ਅੱਧੀ ਰਾਤੀਂ ਨੀਰ ਉਦਾਸੇ ਤਾਰੇ ਪੁੱਛਣ ਆਏ ਬੋਲ ਉਨ੍ਹਾਂ ਦੇ ਝਿਲਮਿਲ ਝਿਲਮਿਲ ਪੌਣਾਂ ਆਣ ਬੁਝਾਏ ਅੱਧੀ ਅੱਧੀ ਰਾਤੀਂ ਪੰਛੀ ਜਾਗੇ ਤੁਰ ਗਏ ਦੂਰ ਦਿਸੌਰੀਂ ਇਕ ਪਲ ਲਿਸ਼ਕੀ ਪੈੜ ਉਨ੍ਹਾਂ ਦੀ ਮੁੜ ਕਾਲਖ ਦੇ ਸਾਏ ਅੱਧੀ ਅੱਧੀ ਰਾਤੀਂ ਗੀਤ ਹਿਜਰ ਦੇ ਤੂੰ ਗਾਵੇਂ ਮੈਂ ਗਾਵਾਂ ਵੇਖੋ ਕਿਸ ਦੀ ਲੀਕ ਕਿਰਮਚੀ ਨ੍ਹੇਰੇ ਵਿਚ ਖਿਚ ਜਾਏ ਅੱਧੀ ਅੱਧੀ ਰਾਤੀਂ ਚੰਬੇ ਤਾਈਂ ਸਾਹ ਮਹਿਕਾਂ ਦੇ ਆਏ ਅੱਧੀ ਅੱਧੀ ਰਾਤੀਂ ਮਹਿਕ ਚੰਬੇ ਦੀ ਕਾਲਖਾਂ 'ਚ ਡੁਲ੍ਹਦੀ ਜਾਏ 4 ਰਾਹ ਵਿਚ ਆਈ ਰਾਤ ਚਾਨਣੀ ਪੈਰ ਨਾ ਪੁਟਿਆ ਜਾਏ ਕਿਸ ਵੈਰੀ ਨੇ ਪੋਟਾ ਪੋਟਾ ਭੋਂ ਤੇ ਸਿਹਰ ਵਿਛਾਏ ? ਰਾਹਾਂ ਦੇ ਵਿਚ ਚਾਨਣ ਸੁੱਤਾ ਧਰਤ ਸੁਹਾਗਣ ਹੋਈ ਵਸਲਾਂ ਵਰਗੀ ਮਿੱਟੀ ਤੇ ਅਜ ਕਿਹੜਾ ਪੈਰ ਟਿਕਾਏ ! ਘੜੀ ਪਲਾਂ ਲਈ ਬਿਰਛਾਂ ਤਾਈਂ ਬੂਰ ਰਿਸ਼ਮ ਦਾ ਲੱਗਾ ਮੈਂ ਨਾ ਤੁਰਾਂ ਮਤੇ 'ਵਾ ਡੋਲੇ ਬੂਰ ਹੁਣੇ ਝੜ ਜਾਏ ਪਾਣੀ ਦੇ ਬੁਲ੍ਹਾਂ ਤੇ ਚਾਨਣ ਚੁੰਮਣ ਹੁਣੇ ਸੁਆਏ ਪਾਣੀ ਪੈਰ ਨਾ ਪਾਂ, ਚੁੰਮਣ ਦੀ ਅੱਖ ਮਤੇ ਹੁੰਗਲਾਏ ਸੱਭੇ ਰਾਹ ਚਾਨਣ ਨੇ ਮੱਲੇ ਦਸ ਕਿਹੜੇ ਰਾਹ ਆਵਾਂ ਚਾਨਣ ਦੀ ਬਰਸਾਤ 'ਚ ਤੇਰੇ ਮੇਰੇ ਅੰਗ ਤਿਹਾਏ ਰਾਹ ਵਿਚ ਆਈ ਰਾਤ ਚਾਨਣੀ ਪੈਰ ਨਾ ਪੁਟਿਆ ਜਾਏ ਕਿਸ ਵੈਰੀ ਨੇ ਪੋਟਾ ਪੋਟਾ ਭੋਂ ਤੇ ਸਿਹਰ ਵਿਛਾਏ ? 5 ਰੀਝ ਅਸਾਡੀ ਚਾਨਣੀ ਪੁੰਨਿਆ-ਵਾਂਙ ਜਵਾਨ ਤੂੰ ਨਾ ਆਇਓਂ ਹਾਣੀਆਂ ਸਭ ਤਾਰੇ ਡੁਲ੍ਹ ਡੁਲ੍ਹ ਜਾਣ ਅਸੀਂ ਰਾਹਾਂ ਤੇ ਚੁੰਮਦੇ ਰਹੇ ਜਿਸ ਕਿਸ ਰਾਹੀ ਦੀ ਪੈੜ ਜਿਹੜੇ ਚਾਨਣ ਦੇ ਵਲ ਜਾਂਵਦੇ ਉਹ ਮਿਲਦੇ ਨਹੀਂ ਨਿਸ਼ਾਨ ਅਸੀਂ ਸਾਹ ਫਰੋਲੇ ਪੌਣ ਦੇ ਲੈ ਰਿਸ਼ਮਾਂ-ਵਰਗੀ ਨੀਝ ਹਾਇ ਉਹ ਹਉਕਾ ਨਹੀਂ ਲੱਭਦਾ ਜੋ ਚਾਨਣ ਤੋਂ ਕੁਰਬਾਨ ਦਸ ਦਸ ਵੇ ਸਾਗਰ ਮਹਿੰਡਿਆ ਕੀ ਹਿਜਰਾਂ ਦੀ ਤਕਸੀਰ ? ਕਿਉਂ ਪਹੁੰਚ ਪਹੁੰਚ ਅਧਵਾਟੜੇ ਨਿਤ ਟੁਟਦੇ ਰਹਿਣ ਪਰਾਣ ? ਅਜ ਜਾਗੀ ਭੋਂ ਦੇ ਕਾਲਜੇ ਕੁਝ ਹਿਜਰਾਂ ਦੀ ਖੁਸ਼ਬੋ ਜੇ ਛੋਹ ਲਏ ਅੰਗ ਅਸਾਡੜੇ ਨਾ ਜਾਵੇ ਜਿੰਦ ਵਰਾਨ ਰੀਝ ਅਸਾਡੀ ਚਾਨਣੀ ਪੁੰਨਿਆਂ-ਵਾਂਙ ਜਵਾਨ ਤੂੰ ਨਾ ਆਇਓਂ ਹਾਣੀਆਂ ਸਭ ਤਾਰੇ ਡੁਲ੍ਹ ਡੁੱਲ੍ਹ ਜਾਣ 6 ਨੀ ਸਈਓ ਸੂਰਜ ਕੌਣ ਬੁਝਾਏ ਪਿਆਰ ਦਾ ਚੰਬਾ ਖਿੜੇ ਹਨੇਰੇ ਲੋਅ ਲਗਿਆਂ ਕੁਮਲਾਏ ਸੇਜ ਸਜਣ ਦੀ ਜਿੰਦ ਵਿਛਾਈ ਦੀਵੇ ਕੁਲ ਬੁਝਾ ਕੇ ਮਹਿਕ-ਜਹੀ ਸਾਹਾਂ ਤੋਂ ਸਹਿਜੇ ਪਾਈ ਬਾਤ ਲਜਾ ਕੇ ਅਜੇ ਹੁੰਗਾਰੇ ਫੁਰੇ ਨਾ ਸਈਓ ਅਜੇ ਨਾ ਲੱਥੇ ਝਾਕੇ ਸਾਹਾਂ ਗਲ ਸਾਹ ਮਿਲਦੇ ਰਹਿ ਗਏ ਕਿਰਨਾਂ ਪਾਟਕ ਪਾਏ ਨੀ ਸਈਓ ਸੂਰਜ ਕੌਣ ਬੁਝਾਏ ਧੂਫ਼ ਵਾਂਗ ਮੇਰੀ ਧੁਖੇ ਜਵਾਨੀ ਹੰਢੇ ਬਣ ਖੁਸ਼ਬੋਆਂ ਸਜਨ ਮੇਰਾ ਪੌਣਾਂ ਦਾ ਬੁੱਲਾ ਮੰਗਦਾ ਰੋਆਂ ਰੋਆਂ ਜੇ ਕੁਲ ਉਮਰਾ ਹੋਇ ਹਨੇਰਾ ਸਗਲੀ ਤੈਂਡੀ ਹੋਆਂ ਚਾਨਣ ਵਿਚ ਹਰ ਪੰਧ ਲਮੇਰਾ ਸ਼ੌਕ ਮੇਰਾ ਲਲਚਾਏ ਨੀ ਸਈਓ ਸੂਰਜ ਕੌਣ ਬੁਝਾਏ ਅੰਬਰਾ ਵੇ ਤੇਰੇ ਤਾਰੇ ਡੋਬਾਂ ਸ਼ੌਹ ਸਮੁੰਦਰ ਖਾਰੇ ਭੋਏਂ ਨੀ ਤੇਰੇ ਨੈਣ ਬੁਝਾਵਾਂ ਨਿੰਦਿਆ ਦੇ ਵਣਜਾਰੇ ਚੰਨ ਧੁਆਂਖਾਂ, ਦੀਪ ਹਿਸਾਵਾਂ ਕਰਾਂ ਹਨੇਰਾ ਸਾਰੇ ਇਕ ਚਾਨਣ ਮੇਰੇ ਲੂੰ ਲੂੰ ਜਾਗੇ ਉਸ ਨੂੰ ਕੌਣ ਸੁਆਏ ਨੀ ਸਈਓ ਸੂਰਜ ਕੌਣ ਬੁਝਾਏ 7 ਸਈਓ ਨੀ ਜਗ ਬਾਗ਼ ਸੁਹਾਵੇ ਲੱਗੀ ਵੇਲ ਉਮਰ ਦੀ ਲੂੰ ਲੂੰ ਸਾਡੇ ਬਾਸ ਨਰੋਈ ਸਾਹੀਂ ਪੌਣ ਫ਼ਜਰ ਦੀ ਬਾਗ਼ ਸੁਹਾਵੇ ਪੌਣ ਜੁ ਆਵੇ ਆਣ ਕਹਾਣੀ ਛੋਵ੍ਹੇ ਥਰਹਰ-ਥਰਹਰ ਖੰਭੜੀ ਖੰਭੜੀ ਮਹਿਕ-ਮਹਿਕ ਦਿਲ ਹੋਵੇ ਬਾਗ਼ ਸੁਹਾਵੇ ਪੌਣ ਜੁ ਆਵੇ ਲੈ ਕੇ ਅਜਬ ਸੁਨੇਹੁੜੇ ਦਿਲ ਸਾਡੇ ਉਹ ਮੌਤ ਸਹੇੜੇ ਨੈਣ ਨਾ ਡਿਠੜੇ ਜੇਹੜੇ ਬਾਗ਼ ਸੁਹਾਵੇ ਕੋਇਲ ਬੋਲੇ ਕੱਸੀਏ ਬੋਲੇ ਪਾਣੀ ਇਕ ਨ ਸਜਣ ਦਾ ਬੋਲ ਸੁਣੀਵੇ ਝੂਰੇ ਜਿੰਦ ਨਿਮਾਣੀ ਬਾਗ਼ ਸੁਹਾਵੇ ਸਪਣੀ ਸੂਈ ਘਾ ਵਿਚ ਫਿਰਨ ਸਪੋਲੇ ਇਕ ਜੀ ਚਾਹੇ ਸੱਦ ਬੁਲਾਵਾਂ ਡਰਦੀ ਜੀਭ ਨ ਬੋਲੇ ਨਾ ਪੌਣਾਂ ਹਥ ਖੰਭੜੀ ਪਹੁੰਚੇ ਨਾ ਪਹੁੰਚੇ ਅਰਜੋਈ ਸਾਹਾਂ ਨੇ ਜੋ ਮਹਿਕ ਉਗਾਈ ਸੱਪਾਂ ਜੋਗੀ ਹੋਈ ਕੀ ਹੋਇਆ ਜੇ ਸੱਪਣੀ ਸੂਈ ਉਮਰੋਂ ਦੂਰ ਕਲਾਵਾ ਪੌਣਾਂ ਦੇ ਵਿਚ ਮਹਿਕ ਸਜਣ ਦੀ ਦੁਨੀਆਂ ਬਾਗ਼ ਸੁਹਾਵਾ 8 ਚੰਨਾ ਵੇ ਤੇਰੇ ਦਰ ਤੇ ਆਏ ਚਾਨਣ ਦੇ ਤਰਿਹਾਏ ਇਕ ਬੁਕ ਪੁੰਨ ਦਾ ਪਿਆਲ ਕਿ ਤੇਰੀ ਪੁੰਨਿਆ ਡੁਲ੍ਹ ਡੁਲ੍ਹ ਜਾਏ ਬਾਝ ਤੇਰੇ ਜੋ ਜੀਵਨ ਜਰਨਾ ਹਿਜਰ ਚਰੱਖੜੀ ਚੜ੍ਹਨਾ ਹਉਕੇ ਵਰਗੀ ਤੰਦ ਉਮਰ ਦੀ ਮੁੱਕਣ ਵਿਚ ਨਾ ਆਏ ਰੇਤ 'ਚ ਚੰਨ ਦਾ ਚੀਣਾ ਡੁੱਲ੍ਹਿਆ ਭੋਂ ਵਿਚ ਰਿਸ਼ਮਾਂ ਉੱਗੀਆਂ ਕੀ ਤਕਸੀਰ ਮੇਰੀ ਮਿੱਟੀ ਦੇ ਅੰਗ ਕਾਲੇ ਕੁਮਲਾਏ ਸੁੱਚੇ ਸਾਹ ਮਿੱਟੀ ਵਿਚ ਮਿਲਕੇ ਮਿੱਟੀ-ਰੰਗੇ ਹੋਏ ਦੇ ਇਕ ਰਿਸ਼ਮ ਮੇਰੀ ਮਿੱਟੀ ਦਾ ਤਨ-ਮਨ ਮੁੜ ਰੁਸ਼ਨਾਏ ਚੰਨਾ ਵੇ ਤੇਰੇ ਦਰ ਤੇ ਆਏ ਚਾਨਣ ਦੇ ਤਰਿਹਾਏ ਇਕ ਬੁਕ ਪੁੰਨ ਦਾ ਪਿਆਲ ਕਿ ਤੇਰੀ ਪੁੰਨਿਆ ਡੁਲ੍ਹ-ਡੁਲ੍ਹ ਜਾਏ 9 ਯਾਰੜਾ ਜੀ, ਸਾਡੇ ਯਾਰੜਾ ਪਿਆਰੜਾ ਜੀ, ਬਹੁੰ ਪਿਆਰੜਾ ਤੈਂਡੀਆਂ ਸਜਨ ਮੁਸਕੜੀਆਂ ਜਿਵੇਂ ਕਿਣਣ ਕਿਣਣ ਮਿਣ ਝੜੀਆਂ ਤੈਂਡੀ ਗਲ ਜਿਵੇਂ ਪੌਣ ਪੁਰੇ ਦੀ ਤੈਂਡਾ ਨੇੜ ਸਾਡਾ ਤਨ ਮਨ ਠਾਰੜਾ ਯਾਰੜਾ ਜੀ, ਸਾਡੇ ਯਾਰੜਾ ਕਾਹਨੂੰ ਜੀ ਸਜਨ ਤੁਸੀਂ ਰੁਸੜੇ ਸਾਡਾ ਚਿੱਤ ਮਿਤਰਾਂ ਬਿਨ ਹੁਸੜੇ ਦੁਖ ਜੀ ਜੁਦਾਈ ਵਾਲੇ ਤੱਕੜੇ ਹੌਂਸਲਾ ਸਜਨ ਸਾਡਾ ਮਾਰੜਾ ਯਾਰੜਾ ਜੀ, ਸਾਡੇ ਯਾਰੜਾ ਪਿਆਰ ਨਾ ਸਕਣ ਇਉਂ ਪੁੱਗ ਵੇ ਤੈਂਡੀ ਮੁਠ ਸਾਡੀ ਜਿੰਦੜੀ ਦੀ ਰੁੱਗ ਵੇ ਨਿੱਤ ਜੀ ਸਜਨ ਤੇਰੇ ਰੋਸੜੇ ਨਿੱਤ ਜੀ ਸਜਨ ਸਾਡਾ ਹਾਰੜਾ ਯਾਰੜਾ ਜੀ, ਸਾਡੇ ਯਾਰੜਾ ਹੋਰ ਨਾ ਭਰੀਵੇਂ ਸਾਥੋਂ ਪਾਣੀ ਸਾਡੀ ਉਮਰਾ ਵੀ ਗਰਬ ਗੁਮਾਨੀ ਜਿੰਦ ਵੀ ਸਜਨ ਸਾਡੀ ਛਿੰਦੜੀ ਰੂਪ ਵੀ ਸਜਨ ਸਾਡਾ ਗਾਰ੍ਹੜਾ ਯਾਰੜਾ ਜੀ, ਸਾਡੇ ਯਾਰੜਾ 10 ਕਿਹੜੀ ਰਾਤੀਂ ਪਿਆਰ ਜਾਗਿਆ ਚੰਨ-ਚਾਨਣੀ ਨ ਤਾਰਿਆਂ ਦੀ ਲੋਅ ਕਿਹੜੀ ਰੁੱਤੇ ਫੁੱਲ ਮੌਲਿਆ ਕੂਲੀ ਖੰਭੜੀ ਨ ਭੋਰਾ ਖੁਸ਼ਬੋ ਅਸਾਂ ਜੇ ਸੁਗੰਧ ਮੰਗ ਲਈ ਜਗ ਸੁਟ ਗਿਆ ਕੰਡਿਆਂ ਵਿਚਾਲ ਜੇ ਤੂੰ ਸਾਡਾ ਫੁਲ ਸੁੰਘਣਾ ਸਾਡੇ ਕੰਡਿਆਂ ਦੇ ਨੇੜੇ ਨੇੜੇ ਹੋ ਨ੍ਹੇਰਿਆਂ 'ਚ ਮੀਤ ਮਿਲਿਆ ਵੈਰੀ ਨ੍ਹੇਰਿਆਂ 'ਚ ਗਿਆ ਈ ਗਵਾਚ ਅੱਖਾਂ ਨੂੰ ਸਿਞਾਣ ਕੋਈ ਨਾ ਜਿਹੜੀ ਯਾਦ ਵਿਚ ਰਖੀਏ ਪਰੋ ਨ੍ਹੇਰਿਆਂ 'ਚ ਕਹੇ ਮੀਤ ਨੇ ਸਾਨੂੰ ਹਿਕ-ਧੜਕਣ ਜਹੇ ਬੋਲ ਸਾਹਾਂ 'ਚ ਸਵਾਦ ਜਾਗਿਆ ਸਾਡੇ ਕੰਨਾਂ 'ਚ ਨ ਜਾਗੀ ਕਣਸੋ ਸੂਹਾ ਸੂਹਾ ਦਿਹੁੰ ਚੜ੍ਹਿਆ ਸਾਡੀ ਜਿੰਦੜੀ ਦੇ ਲੂਹੇ ਲੂਹੇ ਸਾਹ ਸੱਭੋ ਰੂਪ ਅੱਖ ਵੇਖਦੀ ਪਰ ਆਪਣਾ ਪਛਾਣਦੀ ਨ ਕੋ ਕਿਹੜੇ ਨਾਉਂ ਵਾਜ ਮਾਰੀਏ ਕਿਵੇਂ ਮਿਤਰਾਂ ਦੀ ਲਭੀਏ ਨੁਹਾਰ ਪੌਣਾਂ ਦੇ ਉਦਾਸ ਹਉਕਿਆਂ ਜੇ ਤੂੰ ਜਾਣਦੈਂ ਤਾਂ ਰਤਾ ਕੁ ਖਲੋ ਕਿਹੜੀ ਰਾਤੀਂ ਪਿਆਰ ਜਾਗਿਆ ਚੰਨ ਚਾਨਣੀ ਨ ਤਾਰਿਆਂ ਦੀ ਲੋਅ ਕਿਹੜੀ ਰੁਤੇ ਫੂਲ ਮੌਲਿਆ ਕੂਲੀ ਖੰਭੜੀ ਨ ਭੋਰਾ ਖੁਸ਼ਬੋ 11 ਬੋਲ ਸਜਨ ਤੇਰੇ ਮਿਠੜੇ ਮਿਠੜੇ ਬੋਲ ਸਜਨ ਤੇਰੇ ਖੁਸ਼ਬੋਈਆਂ ਫੁੱਲ ਪੱਤੀਆਂ ਨੇ ਗੱਲਾਂ ਛੋਹੀਆਂ ਸਾਹ ਸਾਡੇ ਦਾ ਸੁਆਦ ਸੰਵਰਿਆ ਸਵਾਦ ਬਦਲ ਗਏ ਕੌੜੇ ਰਿਠੜੇ ਬੋਲ ਸਜਨ ਤੇਰੇ ਮਿਠੜੇ ਮਿਠੜੇ ਤੈਂਡੀਆਂ ਜੀ ਸਜਨਾਂ ਗਲ-ਕਥੀਆਂ ਝੀਲ ਕੰਢੇ ਜਿਉਂ ਫ਼ਜਰਾਂ ਲਥੀਆਂ ਤੁਸੀਂ ਤਾਂ ਤੁਰ ਗਏ ਰੰਗ ਕੇ ਪਾਣੀ ਇਕ ਵਾਰੀ ਵਿਛੜੇ ਫੇਰ ਨਾ ਡਿਠੜੇ ਬੋਲ ਸਜਨ ਤੇਰੇ ਮਿਠੜੇ ਮਿਠੜੇ ਬੋਲ ਤੇਰੇ ਦੇ ਅਸੀਂ ਵਿਜੋਗੀ ਬਿੜਕਾਂ ਲੈ ਲੈ ਉਮਰਾ ਭੋਗੀ ਗੀਤ ਦੀਆਂ ਲਿਸ਼ਕੋਰਾਂ ਫੜਦੇ ਕਦੀ ਨਾ ਬੈਠੇ ਹੋ ਕੇ ਨਿਠੜੇ ਬੋਲ ਸਜਨ ਤੇਰੇ ਮਿਠੜੇ ਇਹ ਜੋ ਸਜਨ ਤੇਰੀ ਬਿਰ੍ਹੋਂ ਨਿਸ਼ਾਨੀ ਅਜ ਨਿਬੜੀ ਕੁਝ ਕਲ ਨਿਭ ਜਾਣੀ ਜੋ ਮਨ ਨੂੰ ਦਿਤੜੇ ਧਰਵਾਸੇ ਉਹ ਨ ਕਿਸੇ ਬਿਧ ਜਾਣ ਨਜਿਠੜੇ ਬੋਲ ਸਜਨ ਤੇਰੇ ਮਿਠੜੇ 12 ਸਜਣਾ ਜੀ ਝਿਮ ਝਿਮ ਝਿਮ ਝਿਮ ਝਿਮ ਮੈਂ ਲਿਸ਼ਕੰਦੜਾ ਪਾਣੀ ਸਜਣਾ ਜੀ ਤਨ ਇਕ ਦੋ ਰਿਸ਼ਮਾਂ ਦੋ ਘੁਟ ਜਿੰਦ ਨਿਮਾਣੀ ਸਜਣਾ ਜੀ ਤੇਰੇ ਮੂੰਹ ਤੇ ਔੜਾਂ ਜਿੰਦੜੀ ਪਿਆਸ-ਰਞਾਣੀ ਸਜਣਾ ਜੀ ਤੇਰੇ ਅੰਕ ਸਮਾਵਾਂ ਸਿਮ ਸਿਮ ਤ੍ਰੇੜਾਂ ਥਾਣੀ ਸਜਣਾ ਜੀ ਝਿਮ ਝਿਮ ਝਿਮ ਝਿਮ ਝਿਮ ਮੈਂ ਲਿਸ਼ਕੰਦੜਾ ਪਾਣੀ ਸਜਣਾ ਜੀ ਮੇਰੀ ਚੜ੍ਹੀ ਜਵਾਨੀ ਅੰਬਰ ਬਾਂਹ ਉਲਾਰਾਂ ਸਜਣਾ ਜੀ ਇਸ ਜਿੰਦ ਦੇ ਪੱਲੇ ਇਕ ਦੋ ਮਸਾਂ ਬਹਾਰਾਂ ਸਜਣਾ ਜੀ ਤੂੰ ਨਜ਼ਰ ਨਾ ਆਵੇਂ ਪੌਣੀਂ ਹਿਜਰ ਹਜ਼ਾਰਾਂ ਸਜਣਾ ਜੀ ਤੇਰੇ ਅੰਬਰ ਸੁੰਨੇ ਡੁਲ੍ਹ ਪਵਾਂ ਬਣ ਡਾਰਾਂ ਸਜਣਾ ਜੀ ਅਸਾਂ ਇਕ ਪਲ ਏਥੇ ਲੀਕ ਕਿਰਮਚੀ ਵਾਹਣੀ ਸਜਣਾ ਜੀ ਝਿਮ ਝਿਮ ਝਿਮ ਝਿਮ ਝਿਮ ਮੈਂ ਲਿਸ਼ਕੰਦੜਾ ਪਾਣੀ ਸਜਣਾ ਜੀ ਮੇਰੇ ਸਾਹ ਰਾਂਗਲੇ ਕਿਤ ਮੁਖ ਰੂਪ ਸਲਾਹਵਾਂ ਸਜਣਾ ਜੀ ਜਿੰਦ ਡਾਹਡੀ ਸੋਹਣੀ ਡਰ ਡਰ ਮਸਾਂ ਹੰਢਾਵਾਂ ਸਜਣਾ ਜੀ ਚਾਅ ਕੋਟ ਉਗਾਏ ਨਿਸਰੇ ਟਾਵਾਂ ਟਾਵਾਂ ਸਜਣਾ ਜੀ ਤੇਰੇ ਰਾਹ ਉਦਾਸੇ ਭਰੀ ਭਰੀ ਡੁਲ੍ਹ ਜਾਵਾਂ ਸਜਣਾ ਜੀ ਅਸਾਂ ਵੇਲ ਉਮਰ ਦੀ ਵਿਹੜੇ ਤੇਰੇ ਲਾਣੀ ਸਜਣਾ ਜੀ ਝਿਮ ਝਿਮ ਝਿਮ ਝਿਮ ਝਿਮ ਮੈਂ ਲਿਸ਼ਕੰਦੜਾ ਪਾਣੀ 13 ਚਿਰ ਹੋਇਆ ਮੇਰੇ ਮੀਤ ਵਿਛੁੰਨੇ ਦਿਲ ਮੇਰੇ ਦਿਲਗੀਰੀ ਹੁਣੇ ਹੁਣੇ ਮੇਰਾ ਗੀਤ ਗੁਆਚਾ ਜੀਕਣ ਵਕਤ ਅਖ਼ੀਰੀ ਮੀਤ ਬਿਨਾ ਜਿੰਦ ਜੀਣਾ ਸਿਖਿਆ ਗੀਤ ਬਿਨਾ ਨਾ ਜੀਵੇ ਗੀਤ ਗਵਾ ਕੇ ਜੇ ਜਿੰਦ ਜੀਵੇ ਘੋਲ ਹਲਾਹਲ ਪੀਵੇ ਹਰ ਥਾਂ ਹੁਸਨਾਂ ਦਾ ਹੜ੍ਹ ਆਇਆ ਹਰ ਥਾਂ ਧਰਤੀ ਗੋਰੀ ਇਸ ਜਿੰਦੜੀ ਨੂੰ ਕੀ ਕੁਝ ਮਿਲਿਆ ਪਲ ਦੋ ਪਲ ਦੀ ਚੋਰੀ ਸਜਣਾਂ ਨੇ ਸਾਨੂੰ ਊਣਾਂ ਦਿੱਤੀਆਂ ਊਣਾਂ ਨੇ ਗਹਿਰਾਈਆਂ ਉਹ ਵੀ ਜਗ ਨੂੰ ਰਾਸ ਨ ਆਈਆਂ ਅੱਖੀਆਂ ਸਾਣ-ਚੜ੍ਹਾਈਆਂ ਨੈਣੀਂ ਰੂਪ ਭਰੇ, ਭਰ ਡੁਲ੍ਹੇ ਇਹ ਤਾਂ ਗੱਲ ਪੁਰਾਣੀ ਫੁਲ ਗਵਾ ਕੇ ਇਸ ਜਿੰਦੜੀ ਨੇ ਸਿੱਖੀ ਮਹਿਕ ਉਗਾਣੀ ਇਕ ਦੋ ਮਹਿਕਾਂ ਰਾਸ ਉਮਰ ਦੀ ਬਾਕੀ ਸਖਣੇ ਕਾਸੇ ਸਾਹਾਂ ਵਿੱਚੋਂ ਮਹਿਕ ਗਵਾ ਕੇ ਜੀਣਾ ਕਿਤੁ ਭਰਵਾਸੇ 14 ਇਕ ਅਖੜੀ ਅਜ ਹੰਝੂ ਜਣਿਆ ਇਕ ਅੱਖ ਬੂੰਦ ਪੁਰਾਣੀ ਕੌਣ ਸਜਣ ਤੇਰੀ ਭੇਟ ਚੜ੍ਹਾਵਾਂ ਕੋਇ ਨ ਤੇਰਾ ਹਾਣੀ ਹੁਣੇ ਹੁਣੇ ਇਕ ਕਿਰਨ ਫੜੀ ਮੈਂ ਉਮਰਾਂ ਦੇ ਥਲ ਗਾਹ ਕੇ ਹੁਣ ਦੀ ਗੱਲ ਵੀ ਅਜ ਦੀ ਗਲ ਤੋਂ ਉਮਰਾਂ ਜੇਡ ਅੰਞਾਣੀ ਮੋਈ ਮਿਟੜੀ ਦੇ ਤਨ ਜਾਗੇ ਹਰ ਪਲ ਮਹਿਕ ਨਰੋਈ ਜਿਉਂਦੀ ਮਿਟੜੀ 'ਚ ਮੋਈਆਂ ਯਾਦਾਂ ਗੰਧਲਾ ਗੰਧਲਾ ਪਾਣੀ ਕਲ੍ਹ ਦਾ ਸੂਰਜ ਅੱਜ ਮੁੜ ਆਇਆ ਲੈ ਕੇ ਕਿਰਨ ਨਵੇਰੀ ਨੈਣ ਮੇਰੇ ਵਿਚ ਨੀਝ ਪੁਰਾਣੀ ਕਿਰਨ ਨ ਜਾਇ ਪਛਾਣੀ ਚੋਗ ਸਿਤਾਰੇ, ਚਾਨਣ, ਪਾਣੀ ਨਿੱਕੀਆਂ ਨਿੱਕੀਆਂ ਖ਼ੈਰਾਂ ਦੇ ਨੈਣਾਂ ਨੂੰ ਨੀਝ ਦਾ ਕਿਣਕਾ ਹੇ ਨਜ਼ਰਾਂ ਦੇ ਦਾਨੀ 15 ਮੁੜ ਆਈਆਂ ਤਿਰਕਾਲਾਂ ਡੁਬ ਮੋਇਆ ਡੁਬ ਮੋਇਆ ਚਾਨਣ ਛਾਲ ਨਦੀ ਵਿਚ ਮਾਰਾਂ ਮਾਰ ਨਹੁੰਦਰਾਂ ਨਦੀ ਦਾ ਸੀਨਾ ਚੀਰਾਂ ਚੀਰ ਹੰਗਾਲਾਂ ਮੁੜ ਆਈਆਂ ਤਿਰਕਾਲਾਂ ਕਦੀ ਤਾਂ ਚਾਨਣ ਅੰਬਰ ਰੰਗੇ ਕਦੀ ਤਾਂ ਰੰਗੇ ਪਾਣੀ ਜੂਨ ਅਸਾਡੀ ਸੁੰਞੀ ਸਖਣੀ ਚਾਨਣ ਬਾਝ ਵਿਹਾਣੀ ਕਦੀ ਤਾਂ ਅੰਗੀਂ ਸੂਰਜ ਖੋਰਾਂ ਤੇਹ ਨੂੰ ਕਿਰਨ ਪਿਆਲਾਂ ਮੁੜ ਆਈਆਂ ਤਿਰਕਾਲਾਂ ਕਿਤੇ ਕਿਤੇ ਪੱਤਿਆਂ ਤੇ ਕਿਰਨਾਂ ਜਿਉਂ ਤਲੀਆਂ ਤੇ ਲੂਹਣਾਂ ਥਰਹਰ ਚਾਨਣ ਡਿਗ ਡਿਗ ਜਾਵੇ ਪੌਣਾਂ ਦੇਣ ਹਲੂਣਾ ਇਕ ਅਧ ਤੁਰੀ ਕਿਰਨ-ਕੇਸਰ ਦੀ ਮੈਂ ਵੀ ਨੈਣ ਸੰਭਾਲਾਂ ਮੁੜ ਆਈਆਂ ਤਿਰਕਾਲਾਂ ਸੂਹੀ ਲਾਲ ਜਵਾਨੀ ਸੂਰਜ ਡੂੰਘ ਨਦੀ ਵਿਚ ਖੋਰੀ ਉਡਦੇ ਪੰਛੀ ਚੁੰਝ ਨ ਬੋੜਣ ਰੂਪ ਨ ਡੀਕਣ ਭੋਰੀ ਮੈਂ ਲੋਚਾਂ ਇਹ ਤਿਖਾ ਘਨੇਰੀ ਇਕੋ ਡੀਕ ਬੁਝਾ ਲਾਂ ਮੁੜ ਆਈਆਂ ਤਿਰਕਾਲਾਂ 16 ਮਾਤ ਕੁਸ਼ੱਲਿਆ ਅੰਗਣ ਬੈਠੀ ਰੰਗਲਾ ਪੀੜ੍ਹਾ ਡਾਹ ਦੂਰ ਵਣਾਂ 'ਚੋਂ ਹਰਨੀ ਆਈ ਲੈਂਦੀ ਉੱਭੇ ਸਾਹ ਨੈਣ 'ਚ ਸੇਮਾਂ ਬੋਲ ਹਲੇਮਾ ਕਹਿੰਦੀ ਤਰਲਾ ਪਾ : ਸ਼ੋਹਦਾ ਕੰਤ ਮੇਰਾ ਹਰਨੋਟਾ ਜੰਗਲ ਚੁਗਦਾ ਘਾਹ ਰਾਜੇ ਕੰਤ ਤੇਰੇ ਨੇ ਮਾਤਾ ਦਿਤਾ ਆਹੂ ਲਾਹ ਘਾਹ ਚੁਗਦੇ ਨੂੰ ਤੀਰ ਨੇ ਸੁੰਘਿਆ ਡਿੱਗਾ ਗਿਰਦੀ ਖਾ ਅੱਖੀਆਂ ਵਿਚ ਅਣਡੁਲ੍ਹੇ ਅਥਰੂ ਮੂੰਹ ਅਣਚਿਥਿਆ ਘਾਹ ਜੇ ਜਾਣਾ ਮੈਂ ਤਿੜ੍ਹਾਂ ਕੁਆਰੀਆਂ ਚੁੰਮਣਾ ਦੋਸ ਬੁਰਾ ਕਮਲਾ ਕੰਤ ਮੇਰਾ ਹਰਨੋਟਾ ਮੈਂ ਰਖਦੀ ਸਮਝਾ ਮਾਸ ਹਿਰਨ ਦਾ ਮਹਿਲੀਂ ਰਿਝਦਾ ਜੰਗਲ ਪਹੁੰਚੀ 'ਵਾ ਖੱਲ ਹਿਰਨ ਦੀ ਫੁੱਲੋਂ ਕੂਲੀ ਦਿੱਤੀ ਸੁਕਣੇ ਪਾ ਤੂੰ ਸਭਨਾਂ ਦੀ ਮਾਤ ਕੁਸੱਲਿਆ ਡਾਹਡੀ ਦਾਤਵਰਾ ਮੰਨ ਅਰਜ਼ੋਈ ਖੱਲ ਹਿਰਨ ਦੀ ਝੋਲ ਅਸਾਡੀ ਪਾ ਖੱਲ ਭੁਲੇਵੇਂ ਕੰਤ ਭੁਲਾਵਾਂ ਮਨ ਨੂੰ ਲਾਂ ਪਰਚਾ ਸੁਣ ਹਰਨੀ ਦੀ ਵਿਥਿਆ ਰਾਣੀ ਕਹਿੰਦੀ ਰੋਸ ਵਿਖਾ : ਖੱਲ ਹਰਨ ਦੀ ਮੈਂ ਨਾ ਦੇਵਾਂ ਦੇਵਣ ਦਾ ਕੀ ਰਾਹ ਖੱਲ ਹਰਨ ਦੀ ਢੋਲ ਮੜ੍ਹਾਵਾਂ ਰਾਮ ਵਜਾਏਗਾ ਜਿਉਂ ਜਿਉਂ ਢੋਲ ਵਜਾਉਣ ਰਾਮ ਜੀ ਜੰਗਲ ਪਹੁੰਚੇ 'ਵਾ ਜੰਗਲ ਵਿਚ ਸ਼ੋਹਦੀ ਹਰਨੋਟੀ ਚੁਗੇ ਕੁਆਰਾ ਘਾਹ ਘਾਹ ਚੁਗਦੀ ਨੂੰ ਢੋਲ ਜੁ ਸੁੰਘੇ ਡਿੱਗੇ ਗਿਰਦੀ ਖਾ ਅੱਖੀਆਂ ਵਿਚ ਅਣਡੁਲ੍ਹੇ ਅੱਥਰੂ ਮੂੰਹ ਅਣਚਿਥਿਆ ਘਾਹ 17 ਤੂੰ ਤੁਰਿਓਂ ਸੂਰਜ ਅਸਤਿਆ ਕੋਈ ਗਿਆ ਹਨੇਰੇ ਡੋਲ੍ਹ ਅਸਾਂ ਤਕਵਾ ਲੈ ਕੇ ਇਸ਼ਕ ਦਾ ਕੁਲ ਕਾਲਖ ਦਿੱਤੀ ਫੋਲ ਅਸਾਂ ਦੀਵੇ ਬਾਲੀ ਚਾਨਣੀ ਵਿਚ ਘਉਂ ਕੇ ਮਹਿਕਾਂ ਸੋਲ੍ਹ ਅਸਾਂ ਲੂੰ ਲੂੰ ਗੀਤ ਜਗਾਇਆ ਜਿਦ੍ਹੇ ਕਿਸਮਤ ਵਰਗੇ ਬੋਲ ਔਹ ਤਾਰੇ ਸਾਡੀ ਮੁਠ ਵਿਚ ਅਹਿ ਦੀਵੇ ਸਾਡੀ ਝੋਲ ਕੁਝ ਕਿਸਮਤ ਸਾਡੇ ਵਲ ਵੇ ਇਕ ਤੂੰ ਨਾ ਸਾਡੇ ਕੋਲ 18 ਕਿੱਥੇ ਸੈਂ ਤੂੰ ਜਿੰਦ ਮੇਰੀਏ ਜਦੋਂ ਸਾਉਣ ਘਟਾ ਚੜ੍ਹ ਆਈ ? ਕਿੱਥੇ ਸੈਂ ਤੂੰ ਜਿੰਦ ਮੇਰੀਏ ਜਦੋਂ ਪੌਣਾਂ ਪੁਰੇ ਦੀਆਂ ਝੁਲੀਆਂ ਮਹਿਕ ਦੀਆਂ ਬਾਂਵਰੀਆਂ ਜਦੋਂ 'ਵਾ ਵਿਚ ਉਡ ਉਡ ਖੁਲ੍ਹੀਆਂ ਕਿੱਥੇ ਸੈਂ ਤੂੰ ਜਿੰਦ ਮੇਰੀਏ ਜਦੋਂ ਕਿਣਮਿਣ ਕਿਣਮਿਣ ਹੋਈ ਨੀ ਤੇਰੇ ਮੇਰੇ ਰਾਹੀਂ ਡੁਲ੍ਹ ਪਈ ਜਦੋਂ ਹੰਝੂਆਂ ਦੀ ਅਰਜੋਈ ਕਿੱਥੇ ਸੈਂ ਤੂੰ ਜਿੰਦ ਮੇਰੀਏ ਜਦੋਂ ਨਿਉਂ ਨਿਉਂ ਮੇਘ ਜੀ ਆਏ ਹੰਝੂ ਵਾਲੇ ਨੈਣ ਜਿੰਦੀਏ ਉਨ੍ਹੇ ਕਦਮਾਂ 'ਚ ਆਣ ਵਿਛਾਏ ਓਦੋਂ ਕਿਉਂ ਨਾ ਘੁਟ ਭਰਿਆ ਤੇਰੀ ਲੂੰ ਲੂੰ ਰੀਝ ਤਿਹਾਈ ਹੁਣ ਕਾਹਨੂੰ ਝੂਰਨੀ ਏਂ ਰੁਤ ਜੋਬਨ-ਜਹੀ ਵਿਹਾਈ ਕਿੱਥੇ ਸੈਂ ਤੂੰ ਜਿੰਦ ਮੇਰੀਏ ਜਦੋਂ ਸਾਉਣ ਘਟਾ ਚੜ੍ਹ ਆਈ 19 ਜੋਬਨ ਦੀ ਰੁਤ ਕੋਈ ਨ ਮਾਹੀਆ ਪਿਆਰ ਦਾ ਨਾ ਦਿਨ ਕੋਈ ਜਿਸ ਪਲ ਸਾਡੀ ਦੇਹ ਝੁਣਿਆਏ ਜੋਬਨ ਦਾ ਪਲ ਸੋਈ ਹੰਝੂ ਵੀ ਅਣਰੁੱਤੇ ਆਏ ਹਉਕੇ ਵੀ ਅਣਰੁਤ ਵੇ ਕੀ ਜਾਣਾ ਕਿਸ ਰੁੱਤੇ ਤਨ ਮਨ ਮੌਲੇ ਚਿਣਗ ਨਰੋਈ ਪੌਣ ਪੁਰੇ ਦੀ ਹਉਕੇ ਭਰਦੀ ਨਿਤ ਆਵੇ ਨਿਤ ਜਾਵੇ ਉਹੀਓ ਪੂਰਾ ਜਿਦ੍ਹੇ ਵਿਚ ਜਾਗੇ ਹਿਜਰਾਂ ਦੀ ਖੁਸ਼ਬੋਈ ਪੁੰਨਿਆਂ ਦੇ ਲਖ ਚੰਨ ਤੋਂ ਸੋਹਣਾ ਜਗਦਾ ਬੁਝਦਾ ਦੀਵਾ ਜਿਸ ਦੀਵੇ ਇਕ ਤੰਦ ਰੂਪ ਦੀ ਮੇਰੀ ਜਿੰਦ ਪਰੋਈ ਅੰਬਰ 'ਚੋਂ ਲਖ ਡਾਰਾਂ ਲੰਘੀਆਂ ਭੋਂ ਤੋਂ ਲਖ ਪਰਛਾਵੇਂ ਔਹ ਜੋ ਖੰਭ ਚਿੜੀ ਦਾ ਡਿੱਗਾ ਮੇਰਾ ਤਾਂ ਮਹਿਰਮ ਸੋਈ ਸ਼ਾਮ ਹੋਈ ਪੱਛੋਂ ਦੇ ਬੁਲ੍ਹ ਤੇ ਸੂਰਜ ਬੁਲ੍ਹ ਧਰ ਦਿੱਤੇ ਉਮਰਾ ਦੀ ਦੰਦੀ ਉੱਤੇ ਵੀ ਪਿਆਰ ਨੂੰ ਦੇਰ ਨਾ ਹੋਈ ਜੋਬਨ ਦੀ ਰੁੱਤ ਕੋਈ ਨ ਮਾਹੀਆ ਪਿਆਰ ਦਾ ਨਾ ਦਿਨ ਕੋਈ ਜਿਸ ਰੁਤ ਸਾਡੀ ਦੇਹ ਝੁਣਿਆਏ ਜੋਬਨ ਦੀ ਰੁਤ ਸੋਈ 20 ਰਾਤੀਂ ਤਾਰਿਆਂ ਦੇ ਨਾਲ ਅਸਾਂ ਗੱਲਾਂ ਕੀਤੀਆਂ ਉਹਨਾਂ ਸੁਣੀਆਂ, ਸੁਣਾਈਆਂ ਅਸਾਂ ਜੋ ਜੋ ਬੀਤੀਆਂ ਰਾਤੀਂ ਕਾਲਖਾਂ 'ਚ ਰਾਹ ਬੇਨਿਸ਼ਾਨ ਹੋ ਗਏ ਵੇਲੇ ਤੈਂਡੜੀ ਉਡੀਕ ਦੇ ਵਿਰਾਨ ਹੋ ਗਏ ਤੂੰ ਨਾ ਆਇਓਂ ਚੰਨਾ ਤਾਰੇ ਮਿਹਰਬਾਨ ਹੋ ਗਏ ਪਾਈਆਂ ਦੁਖੀਆਂ ਨੇ ਦੁਖੀਆਂ ਦੇ ਨਾਲ ਪ੍ਰੀਤੀਆਂ ਰਾਤੀਂ ਤਾਰਿਆਂ ਦੇ ਨਾਲ ਅਸਾਂ ਗੱਲਾਂ ਕੀਤੀਆਂ ਸਾਡੀ ਗੱਲ ਸੁਣ ਅੰਬਰਾਂ ਦੀ ਅੱਖ ਡੁਲ੍ਹ ਗਈ ਤਾਰਾ ਡਿੱਗਾ ਉਹਦੀ ਅਗ ਵਾਲੀ ਗੰਢ ਖੁਲ੍ਹ ਗਈ ਕਹਿੰਦਾ ਨਿਕੀ ਜਿਹੀ ਜਿੰਦ ਤੇਰੀ ਕਿਵੇਂ ਰੁਲ ਗਈ ਕਿਵੇਂ ਮਿੱਟੀ ਤੇਰੀ ਮਹੁਰੇ ਦੀਆਂ ਬੁੱਕਾਂ ਪੀਤੀਆਂ ਰਾਤੀਂ ਤਾਰਿਆਂ ਦੇ ਨਾਲ ਅਸਾਂ ਗੱਲਾਂ ਕੀਤੀਆਂ ਸਾਡੇ ਅੰਗ ਅੰਗ ਤਾਰਿਆਂ ਨੇ ਲੋਆਂ ਗੁੰਦੀਆਂ ਹੰਝੂ ਵਾਲਿਆਂ ਨੂੰ ਲੋਆਂ ਦੀਆਂ ਲੋੜਾਂ ਹੁੰਦੀਆਂ ਲੈ ਕੇ ਅੱਗ ਅਸਾਂ ਅੱਖੀਆਂ ਨ ਕਦੇ ਮੁੰਦੀਆਂ ਹੰਝੂ ਦੇ ਕੇ ਅਸਾਂ ਚਿਣਗਾਂ ਵਿਹਾਝ ਲੀਤੀਆਂ ਰਾਤੀਂ ਤਾਰਿਆਂ ਦੇ ਨਾਲ ਅਸਾਂ ਗੱਲਾਂ ਕੀਤੀਆਂ 21 ਚੰਨਾ ਵੇ ਤੇਰੀ ਚਾਨਣੀ ਫੁੱਲਾ ਤੇਰੀ ਖੁਸ਼ਬੋ ਨੈਣ ਤਾਂ ਮੰਗਦੇ ਚਾਨਣੀ ਸਾਹ ਮੰਗਦੇ ਖ਼ੁਸ਼ਬੋ ਅੱਖ ਭਰ ਦੇ ਦੇ ਚਾਨਣੀ ਹਉਕਾ ਭਰ ਖ਼ੁਸ਼ਬੋ ਚੰਨ ਤਾਂ ਦੀਵਾ ਦੂਰ ਦਾ ਫੁਲ ਨੇੜੇ ਦਾ ਮੋਹ ਰਿਸ਼ਮਾਂ ਸੱਦਾ ਭੇਜਿਆ ਲੰਘ ਆ ਕਾਲੇ ਕੋਹ ਫੁਲ ਵਖਾਣੇ ਬੇਨਤੀ : ਪਲ ਭਰ ਲਈ ਖਲੋ ਪੈਂਡੇ ਬਾਝੋਂ ਨਾ ਸਰੇ ਹੋਇਆ ਨ ਜਾਇ ਨਮੋਹ ਨਾ ਮੈਂ ਦੇਸਾਂ ਵਾਲੜਾ ਨਾ ਪਰਦੇਸੀ ਵੋ ਮੈਂ ਇਕ ਕਿਣਕਾ ਫਰਸ਼ ਦਾ ਮੈਨੂੰ ਲਗੀ ਅਰਸ਼ ਦੀ ਛੋਹ ਚੰਨਾ ਵੇ ਤੇਰੀ ਚਾਨਣੀ ਫੁੱਲਾ ਤੇਰੀ ਖ਼ੁਸ਼ਬੋ 22 ਕਾਲੀ ਡੂੰਘੀ ਰਾਤ ਹਿਜਰ ਦੀ ਵਿਚ ਵਿਚ ਲਿਸ਼ਕਣ ਤਾਰੇ ਕਦੇ ਕਦੇ ਕੋਈ ਅੱਥਰ ਡੁਲ੍ਹੇ ਅੰਗ ਜਿਮੀਂ ਦੇ ਠਾਰੇ ਤੁਬਕਾ ਤੁਬਕਾ ਤਾਰਾ ਤਾਰਾ ਵਧਦਾ ਜਾਇ ਖਿਲਾਰਾ ਰੂਪ ਵਿਹੂਣਾ ਦਰਦੋਂ ਊਣਾ ਸੁੱਤਾ ਆਲਮ ਸਾਰਾ ਰਾਤ ਵਿਚਾਰੀ ਜੁਗਾਂ ਜੁਗਾਂ ਤੋਂ ਬਾਤ ਹੁਸਨ ਦੀ ਪਾਵੇ ਪਰ ਇਹ ਦੁਨੀਆਂ ਹੰਭੀ ਹਾਰੀ ਗ਼ਮ ਖਾਵੇ ਸੌਂ ਜਾਵੇ ਕਿਤੇ ਕਿਤੇ ਕੋਈ ਪਾਂਧੀ ਜਾਗੇ ਕਿਤੇ ਕਿਤੇ ਬੈਰਾਗੀ ਉਸ ਕੀ ਸੌਣਾ ਜਿਸ ਦੀ ਮਿੱਟੀ ਰੁੱਤ ਹਿਜਰ ਦੀ ਜਾਗੀ ਪੌਣ ਪੁਰੇ ਦੀ ਹਉਕਾ ਹਉਕਾ ਕਰਕੇ ਅਸਾਂ ਲੰਘਾਈ ਮੈਂ ਵੀ ਜਾਗ ਰਿਹਾ ਸਾਂ ਯਾਰਾ ਰਾਤ ਜਦੋਂ ਹੰਝੂਆਈ ਬਾਤ ਹੁਸਨ ਦੀ ਮੁਕਦੀ ਜਾਵੇ ਉਠ ਉਠ ਦਿਉ ਹੁੰਗਾਰੇ ਏਸ ਰਾਤ ਦੀ ਝੋਲੀ ਪਾਵੇ ਕੁਝ ਹੰਝੂ ਕੁਝ ਤਾਰੇ 23 ਯਾਰ ਬਦਨੀਤੀਆ, ਕੇਹੀ ਗੱਲ ਕੀਤੀਆ ਇਸ਼ਕ ਵਾਲੀ ਗੱਲ ਸਾਡਾ ਦਿਲ ਵੇ ਪਛਾਣਦਾ ਬੋਲਣਾ ਤਾਂ ਬੋਲ ਕੋਈ ਬੋਲ ਸਾਡੇ ਹਾਣ ਦਾ ਸੱਚ ਤੋਂ ਸਿਆਣੀ ਗੱਲ, ਇਸ਼ਕ ਤੋਂ ਅਞਾਣੀ ਗਲ ਕਿਥੋਂ ਸਿਖ ਲੀਤੀਆ ਯਾਰ ਬਦਨੀਤੀਆ, ਕੇਹੀ ਗੱਲ ਕੀਤੀਆ ਸਾਡੇ ਕੋਲ ਬੈਠ ਕੇ ਨਜ਼ਾਰਾ ਕਰੇਂ ਦੂਰ ਦਾ ਤੈਨੂੰ ਨ ਅਦਬ ਮੀਆਂ ਖ਼ਾਕ ਦੇ ਹਜ਼ੂਰ ਦਾ ਖ਼ਾਕ ਦੇ ਪਲੀਤੀਆਂ ਨੂੰ ਰਹਿਮਤਾਂ ਦੇ ਦਰ ਖੁਲ੍ਹੇ ਝੂਰ ਵੇ ਮਸੀਤੀਆ ਯਾਰ ਬਦਨੀਤੀਆ, ਕੇਹੀ ਗੱਲ ਕੀਤੀਆ ਕਿਸੇ ਵੀ ਨ ਪਾਇਆ ਕੁਝ ਬੁੱਤਾਂ ਨੂੰ ਉਲੰਘ ਕੇ ਸੱਭੇ ਪਾਸੇ ਰਾਹ ਜਾਂਦੇ ਬੁੱਤਾਂ ਥਾਣੀ ਲੰਘ ਕੇ ਆ ਜਾ ਸਾਥੋਂ ਅੱਖਾਂ ਲਈ ਰੂਪ ਦੀ ਸ਼ਨਾਸ ਲੈ ਜਾ ਸਿਖ ਲੈ ਪਰੀਤੀਆ ਯਾਰ ਬਦਨੀਤੀਆ, ਕੇਹੀ ਗਲ ਕੀਤੀਆ 24 ਵਿਚ ਪਰਦੇਸੀਂ ਸਾਉਣ ਮਹੀਨਾ ਬਾਝ ਤੇਰੇ ਵੀ ਓੜਕ ਜੀਣਾ ਤੁਰੀ ਜਾਣ ਫੰਬਿਆਂ ਦੇ ਜੋੜੇ ਗਲ ਬਿਜਲੀ ਦੀ ਗਾਨੀ ਕਿਰੀ ਜਾਣ ਅੰਗਾਂ 'ਚੋਂ ਜਾਦੂ ਡੁਲ੍ਹਦੀ ਜਾਏ ਜਵਾਨੀ ਕਿਸ ਬਿਧ ਨੀਰ ਨਜ਼ਰ ਦਾ ਰੋਕਾਂ ਕਿਸ ਬਿਧ ਧੀਰ ਧਰੇ ਇਹ ਸੀਨਾ ਵਿਚ ਪਰਦੇਸੀਂ ਸਾਉਣ ਮਹੀਨਾ ਪਹਿਲੀ ਕਿਣਮਿਣ ਉਡ ਗਏ ਪੰਛੀ ਆਲ੍ਹਣਿਆਂ ਵਲ ਸਾਰੇ ਕਿਰਨ-ਮਕਿਰਨੀ ਤੁਰ ਗਏ ਸਾਥੀ ਛਡ ਮੈਨੂੰ ਵਿਚਕਾਰੇ ਰਾਹਾਂ ਵਿਚ ਅਸੀਂ ਦੋਵੇਂ ਸਾਥੀ ਇਕ ਪੈਂਡਾ ਇਕ ਦਿਲ ਬੇਦੀਨਾ ਵਿਚ ਪਰਦੇਸੀਂ ਸਾਉਣ ਮਹੀਨਾ ਭਰਪੁਰ ਗਈਆਂ ਰਾਹ ਦੀਆਂ ਖੋੜਾਂ ਰੂਹ ਮੇਰੀ ਤਰਿਹਾਈ ਜਿਸ ਥਾਂ ਮਿਲਣੀ ਬੂੰਦ ਮਹਿਕ ਦੀ ਉਹ ਥਾਂ ਅਜੇ ਨ ਆਈ ਮਹਿਕਾਂ ਵਲ ਵੀ ਤੁਰਿਆ ਜਾਵੇ ਪਰ ਹੋਵੇ ਦਿਲ ਦਾਨਾ-ਬੀਨਾ ਵਿਚ ਪਰਦੇਸੀਂ ਸਾਉਣ ਮਹੀਨਾ ਬਾਝ ਤੇਰੇ ਵੀ ਓੜਕ ਜੀਣਾ 25 ਗਿੱਟੇ ਗਿੱਟੇ ਪਾਣੀ, ਗਲ ਗਲ ਚਾਨਣ ਕਿਸ ਬਿਧ ਜਾਣਾ ਪਾਰ ਨੀ ਅੰਮੀਏ ਅਜ ਸਾਡੇ ਰਾਹੀਂ ਲਖ ਲਖ ਤਰਲੇ ਮੰਗਦੇ ਰੀਝ ਉਧਾਰ ਨੀ ਅੰਮੀਏ ਰੁਤ ਰਿਸ਼ਮਾਂ ਦੀ ਦੂਰ ਦਿਸੌਰੋਂ ਮੁਰਲੀ ਮੀਤ ਵਜਾਈ ਉਤ ਵਲ ਧਾਈ, ਰੂਹ ਬਉਰਾਈ, ਪੈਂਡੇ ਦੀ ਤਰ੍ਹਿਆਈ ਮਸਾਂ ਮਸਾਂ ਦਿਲ-ਵਾਰ ਸੁਲੱਖਣੇ ਵਾਰ ਮੇਰੀ ਵੀ ਆਈ ਅੱਜ ਮੇਰੀ ਉਮਰਾ ਪੁੰਨਿਆ-ਵਰਗੀ ਕਲ੍ਹ ਦਾ ਕੀ ਇਤਬਾਰ ਨੀ ਅੰਮੀਏ ਗਿੱਟੇ ਗਿੱਟੇ ਪਾਣੀ ਗਲ ਗਲ ਚਾਨਣ ਕਿਸ ਬਿਧ ਜਾਣਾ ਪਾਰ ਨੀ ਅੰਮੀਏ ਰਾਹ ਵਿਚ ਕੂਲ੍ਹ ਪਈ ਸੁਤ-ਨੀਂਦੀ ਲੋਰੀ ਜਿਉਂ ਉਂਘਲਾਣੀ ਕੂਲ ਵਗੇ ਮੇਰੀ ਅੰਮੜੀ ਦੀ ਮਮਤਾ ਠੰਡੜਾ ਠੰਡੜਾ ਪਾਣੀ ਨਾ ਰੋ ਨੀ ਅੰਮੀਏ, ਕੇਰ ਨ ਅਥਰਾਂ ਧੀ ਤੇਰੀ ਹੋਈ ਬਿਗਾਨੀ ਕੋਲ ਤੇਰੇ ਲਖ ਮੋਹ ਮੁਹਬਤਾਂ ਮੀਤ ਮੁਹਬਤੋਂ ਪਾਰ ਨੀ ਅਮੀਏ ਗਿੱਟੇ ਗਿੱਟੇ ਪਾਣੀ ਗਲ ਗਲ ਚਾਨਣ ਕਿਸ ਬਿਧ ਜਾਣਾ ਪਾਰ ਨੀ ਅੰਮੀਏ ਰਾਹ ਮੇਰੇ ਵਿਚ ਵਾਂਙ ਬੇਨਤੀ ਚਾਨਣ ਅੰਗ ਵਿਛਾਏ ਕੌਣ ਨ ਜੋ ਰਿਸ਼ਮਾਂ ਦੀ ਸੇਜੇ ਉਮਰ ਲਈ ਸੌਂ ਜਾਏ ਕੌਣ ਨ ਸੁਣ-ਦੇਹੀ ਵਿਛ ਜਾਏ ਜੇ ਚੰਨ ਤਰਲਾ ਪਾਏ ਰੂਪ ਦੂਧੀਆ ਜੇ ਲੰਘ ਜਾਈਏ ਤਾਂ ਹੋਵੇ ਦੀਦਾਰ ਨੀ ਅੰਮੀਏ ਗਿੱਟੇ ਗਿੱਟੇ ਪਾਣੀ, ਗਲ ਗਲ ਚਾਨਣ ਕਿਸ ਬਿਧ ਜਾਣਾ ਪਾਰ ਨੀ ਅੰਮੀਏ ਬਹੁੰ ਜਿੰਦੀਆਂ ਨੂੰ ਤੁਰਨਾ ਆਵੇ ਕੰਡਿਆਂ ਤੇ ਪਬ ਧਰ ਕੇ ਇਸ਼ਕ ਕਮਾਈਏ ਜੇ ਸ਼ਹੁ ਪਾਈਏ ਰਿਸ਼ਮਾਂ ਦਾ ਸੁਖ ਜਰ ਕੇ ਮੀਤ-ਨਗਰ ਵਲ ਕੋਈ ਕੋਈ ਆਵੇ ਮੋਹ-ਸਮੁੰਦਰ ਤਰ ਕੇ ਕਲ੍ਹ ਦੇ ਹੰਝੂ ਵਿਹਾਝੇ ਕੋਈ ਅੱਜ ਦੇ ਹਾਸੇ ਹਾਰ ਨੀ ਅੰਮੀਏ ਗਿੱਟੇ ਗਿੱਟੇ ਪਾਣੀ, ਗਲ ਗਲ ਚਾਨਣ ਕਿਸ ਬਿਧ ਜਾਣਾ ਪਾਰ ਨੀ ਅੰਮੀਏ 26 ਚਾਨਣੀ ਨੂੰ ਜਾਣ ਵਾਲਿਆ ਤੈਨੂੰ ਕੀ ਕੁਝ ਭੇਟ ਚੜ੍ਹਾਵਾਂ ਬਿੜਕ ਨ ਜਾਵੇ ਕਦਮ ਹਨੇਰੇ ਤੇਰੇ ਕਦਮਾਂ 'ਚ ਅਖੀਆਂ ਲਾਵਾਂ ਚਾਨਣੀ ਨੂੰ ਜਾਣ ਵਾਲਿਆ ਚਿਰ ਹੋਇਆ ਮੈਂਡੀ ਵਸਤ ਗੁਆਚੀ ਚਾਨਣ ਵਰਗੀ ਸੋਹਣੀ ਚਿਰ ਹੋਇਆ ਮੈਨੂੰ ਨਜ਼ਰ ਮਿਲੀ ਨਾ ਪੁੰਨਿਆ ਦੇ ਵਿਚ ਧੋਣੀ ਉਸ ਪੁੰਨਿਆ ਬਿਨ ਕਿਸ ਕੰਮ ਯਾਰਾ ਇਹ ਅੱਖ ਕਾਲਖ-ਚੋਣੀ ਤੈਨੂੰ ਬਹੁਤ ਨਜ਼ਰ ਦੀਆਂ ਲੋੜਾਂ ਮੈਂ ਲੈ ਕੇ ਪਛਤਾਵਾਂ ਚਾਨਣੀ ਨੂੰ ਜਾਣ ਵਾਲਿਆ 27 ਮੇਰੀ ਨਿਕੜੀ ਨਿਕੜੀ ਗੱਲ ਵੇ ਸਜਨ ਸੁਣ ਜਾਵੀਂ ਅੱਜ ਨਿਕੜੀ ਨਿਕੜੀ ਫੂਹਰ ਰੀਝ ਮੇਰੀ ਊਣੀ ਜਿੰਦ ਨਿਕੜਾ ਨਿਕੜਾ ਬੂਰ ਅਜੇ ਨ ਝੂਣੀ ਮੇਰੇ ਨਿਕੜੇ ਨਿਕੜੇ ਝਲ ਵੇ ਮਤੇ ਲੁਣ ਜਾਵੀਂ ਮੇਰੀ ਨਿਕੜੀ ਨਿਕੜੀ ਗੱਲ ਵੇ ਸਜਨ ਸੁਣ ਜਾਵੀਂ ਮੇਰੀ ਬੋਲ ਤੋਂ ਨਿਕੜੀ ਗੱਲ ਵੇ, ਮੈਂ ਕਿਵੇਂ ਸੁਣਾਵਾਂ ਜੇ ਤੂੰ ਸਾਹਾਂ ਦੇ ਨੇੜੇ ਨੇੜੇ ਹੋਇੰ ਤਾਂ ਕੁਝ ਸਮਝਾਵਾਂ ਮੇਰੇ ਨੀਝ ਤੋਂ ਨਿਕੜੇ ਸਲ ਵੇ ਸਜਨ ਚੁਣ ਜਾਵੀਂ ਮੇਰੀ ਨਿਕੜੀ ਨਿਕੜੀ ਗੱਲ ਵੇ ਸਜਨ ਸੁਣ ਜਾਵੀਂ ਅਜ ਅੰਗ ਅੰਗ ਵਿਚ ਲੋਅ ਲਿਸ਼ਕ ਨਹੀਂ ਰੁਕਦੀ ਅਜ ਸਾਹ ਵਖਰੀ ਖੁਸ਼ਬੋ ਸਜਨ ਨਹੀਂ ਲੁਕਦੀ ਮੇਰੀ ਅਖ ਵਿਚ ਵਖਰਾ ਜਲ ਵੇ ਸਜਨ ਪੁਣ ਜਾਵੀਂ ਮੇਰੀ ਨਿਕੜੀ ਨਿਕੜੀ ਗੱਲ ਵੇ ਸਜਨ ਸੁਣ ਜਾਵੀਂ 28 ਦੂਰੋਂ ਤਾਂ ਆਏ ਸਾਡੇ ਸਜਨ ਸਲੋਨੜੇ ਬਹਿ ਗਏ ਅੱਖਾਂ ਵਿਚਕਾਰ ਜੋੜਾ ਤੇ ਜਾਮਾ ਥਾਂ ਥਾਂ ਕੰਡਿਆਂ ਝਰੀਟੜੇ ਪੈਰਾਂ 'ਚ ਭਖੜੇ ਹਜ਼ਾਰ ਰੂਪ ਤਾਂ ਉਹਦਾ ਜਿਵੇਂ ਸੂਰਜ ਨੀ ਆਥਣੇਂ ਸੂਹੀ ਸੂਹੀ ਥਕੜੀ ਨੁਹਾਰ ਨੈਣਾਂ ਦੇ ਵਿਹੜੇ ਅਸਾਂ ਪਲੰਘ ਡਹਾਇਆ ਚਿੱਟੀ ਚਿੱਟੀ ਨੀਝ ਦੀ ਨਵਾਰ ਬੁਲ੍ਹਾਂ ਦੀ ਥਾਲੀ ਸੁੱਚਾ ਹਾਸਾ ਪਰੋਸਿਆ ਭੋਰਾ ਭੋਰਾ ਜਿੰਦੜੀ ਅਹਾਰ ਸੰਗਦੇ ਸੰਗਉਂਦੇ ਸੁਖ-ਸਮਾਚਾਰ ਪੁੱਛਿਆ ਮਿੱਠੀ ਮਿੱਠੀ ਰਸਨਾ ਉਚਾਰ ਕਿਹੜੇ ਤਾਂ ਦੇਸੋਂ ਥੋਡਾ ਚਿੱਤ ਜੀ ਉਦਾਸਿਆ ਕਿਹੜੇ ਤਾਂ ਦੇਸ ਨੂੰ ਤਿਆਰ ਐਦਾਂ ਤਾਂ ਬੋਲੇ ਸਾਡੇ ਸਜਨ ਸਲੋਨੇ ਜਿਵੇਂ ਪਹਿਲੇ ਪਹਿਲੇ ਸੌਣ ਦੀ ਫੁਹਾਰ : ਸੱਭੋ ਤਾਂ ਦੇਸ ਸਾਨੂੰ ਹੋਏ ਬਿਗਾਨੜੇ ਕੋਈ ਨਾ ਦਿਸੰਦੜੀ ਠਾਹਰ ਇਕ ਵਾਰੀ ਡਿੱਗੇ ਅਸੀਂ ਨੈਣਾਂ ਦਿਆ ਧੌਲਰੋਂ ਸੱਭੋ ਪਹਿਰ ਘੜੀਆਂ ਖੁਆਰ ਸੁੱਤੇ ਕੰਡਿਆਰੀਆਂ ਤੇ ਜਾਗੇ ਅੰਗਿਆਰੀਆਂ ਤੇ ਭੁਬਲਾਂ ਸਹਾਰੀਆਂ ਅਪਾਰ ਛਾਵੇਂ-ਪਰਛਾਵੇਂ ਸੱਭੋ ਬਲ-ਬਲ ਉਠਦੇ ਤਪਸ਼ਾਂ ਦਾ ਕੋਈ ਨ ਸ਼ੁਮਾਰ ਹੰਝੂਆਂ ਦੀ ਅਉਧ ਦੁਖਾਂ-ਭੁੱਖਾਂ ਵਿਚ ਬੀਤ ਗਈ ਸੁੱਖਾਂ ਵਾਲਾ ਪਲ ਨਾ ਉਧਾਰ ਰਖ ਲੈ ਹਮੇਸ਼ ਲਈ ਅਖੀਆਂ ਦੇ ਵਿਚ ਸਾਨੂੰ ਹੁਣ ਨਾ ਤੂੰ ਭੇਜ ਸਾਨੂੰ ਬਾਹਰ 29 ਪਲਾਂ ਛਿਨਾਂ ਦੇ ਵਿਰਲਾਂ ਥਾਣੀ ਡੁਲ੍ਹਦੀ ਜਾਇ ਜਵਾਨੀ ਤੁਬਕਾ ਤੁਬਕਾ ਊਣਾ ਹੁੰਦਾ ਜਾਇ ਹੜ੍ਹਾਂ ਦਾ ਪਾਣੀ ਫੜਦਿਆਂ ਫੜਦਿਆਂ ਉਡ ਪੁਡ ਗਈਆਂ ਉਮਰ ਦੀਆਂ ਖੁਸ਼ਬੋਈਆਂ ਹੁਣੇ ਹੁਣੇ ਵਿਚ ਕੁਲ ਤਕਦੀਰਾਂ ਅੰਤ ਨ ਮੇਰੀਆਂ ਹੋਈਆਂ ਛਿਣ ਭਰ ਰੈਣ ਚੁਲੀ ਭਰ ਪਾਣੀ ਵਿਚ ਅੰਬਰ ਦੇ ਤਾਰੇ ਪੀਣ ਲਗੇ ਹੋਈਆਂ ਪਰਭਾਤਾਂ ਕੌਣ ਸਮਾਂ ਖਲ੍ਹਿਆਰੇ ਲੰਘ ਲੰਘ ਜਾਣ ਨਜ਼ਰ ਦੇ ਸਾਹਵੇਂ ਲੱਖਾਂ ਹੁਸਨ ਬਲੌਰੀ ਡਲੀ ਉਮਰ ਦੀ ਹਵਾ-ਪਿਆਜ਼ੀ ਅਸਾਂ ਨਦੀ ਵਿਚ ਖੋਰੀ ਛਿਨ ਤੋਂ ਛੋਹਲੀ, ਪਉਣੋ ਪਤਲੀ ਮੁਸਕਣ-ਜਹੀ ਅਞਾਣੀ ਪਾਣੀ ਵਿਚ ਇਕ ਲੀਕ ਭੋਗ ਕੇ ਓੜਕ ਉਮਰ ਵਿਹਾਣੀ ਪਲਾਂ ਛਿਨਾਂ ਦੇ ਵਿਰਲਾਂ ਥਾਣੀ ਡੁਲ੍ਹਦੀ ਜਾਇ ਜਵਾਨੀ ਤੁਬਕਾ ਤੁਬਕਾ ਊਣਾ ਹੁੰਦਾ ਜਾਇ ਹੜ੍ਹਾਂ ਦਾ ਪਾਣੀ 30 ਸਜਨ ਤੁਸੀਂ ਬਹੁੰ ਦਿਨ ਚੜ੍ਹਿਆਂ ਆਏ ਹੁਣ ਤਾਂ ਸਜਨ ਦਿਹੁੰ ਗੋਡੇ ਗੋਡੇ ਹੋਇਆ ਚਾਨਣ ਰੁੜੁ ਰੁੜ੍ਹ ਆਏ ਇਹ ਜਲ ਲੰਘਦਿਆਂ ਜ਼ਿੰਦ ਕਚੜੀ ਦਾ ਸਭ ਰੰਗ ਖੁਰਦਾ ਜਾਏ ਸਜਨ ਤੁਸੀਂ ਬਹੁੰ ਦਿਨ ਚੜ੍ਹਿਆਂ ਆਏ ਸ਼ਾਮ ਸਜਨ ਸਨ ਤੇਰੀਆਂ ਉਡੀਕਾਂ ਕਚਪਕ ਸੁਤੀਆਂ ਰਾਹਾਂ ਕਚੜੀ ਉਮਰ ਦੇ ਪਰ ਭਰਵਾਸੇ ਨਿਘੀਆਂ ਨਿਘੀਆਂ ਸਾਹਾਂ ਜਿਉਂ ਜਿਉਂ ਬੁਝ ਬੁਝ ਜਾਣ ਤਿਕਾਲਾਂ ਲਿਸ਼ਕਣ ਸਗੋਂ ਨਿਗਾਹਾਂ ਉਹ ਸਾਹ ਰਹਿਣ ਤਾਂ ਹਰ ਸਾਹ ਤੇਰਾ ਜੁਗ ਜੁਗ ਸਗਨ ਮਨਾਏ ਸਜਨ ਤੁਸੀਂ ਬਹੁੰ ਦਿਨ ਚੜ੍ਹਿਆਂ ਆਏ ਰਾਤ ਸਜਨ ਸਨ ਤੇਰੀਆਂ ਉਡੀਕਾਂ (ਜਦੋਂ) ਚਾਨਣ ਕੋਈ ਨ ਜੀਵੇ ਨੈਣ ਅਸਾਡੇ ਇਸ਼ਕ ਮਸਾਲਾਂ ਅੰਗ ਹੁਸਨ ਦੇ ਦੀਵੇ ਜੀ ਚਾਹੇ ਕੋਈ ਇਸ ਰੁਤ ਆਵੇ ਡੀਕ ਚਾਨਣਾ ਪੀਵੇ ਸਜਣਾ ਜੀ ਤੇਰੀ ਡੀਕ-ਵਿਛੁੰਨੇ ਚਸ਼ਮੇ ਰਹੇ ਤਿਹਾਏ ਸਜਨ ਤੁਸੀਂ ਬਹੁੰ ਦਿਨ ਚੜਿਆਂ ਆਏ ਪਹੁ-ਵਤ ਪਾਟੀ ਹਿਕ ਸਜਨ ਜਦ ਪਹਿਲ ਚਿੜੀ ਚਿਚਲਾਣੀ ਐਸਾ ਝੂਣ ਉਮਰ ਨੂੰ ਆਇਆ ਡੋਲ ਗਏ ਮੇਰੇ ਪਾਣੀ ਕਿਸ ਬਿਧ ਅੱਗ ਬੁਝਾਵਾਂ, ਕਹਿ ਕੇ ਸਗਲੀ ਰੈਣ ਵਿਹਾਣੀ ਜੀ ਚਾਹੇ, ਮੁੜ ਰਾਹ ਸੌਂ ਜਾਏ ਸਮਾਂ ਹੁਣੇ ਟਿਕ ਜਾਏ ਸਜਨ ਤੁਸੀਂ ਬਹੁੰ ਦਿਨ ਚੜਿਆਂ ਆਏ । 31 ਕੱਚੀ ਕੱਚੀ ਨਿੰਮ ਦੀ ਨਿਮੋਲੀ ਛੇਤੀ ਛੇਤੀ ਆ ਜਾ ਸਾਵਣਾ ਕੱਚੇ ਕੱਚੇ ਅੰਗਾਂ ਗੰਧ ਘੋਲੀ ਛੇਤੀ ਛੇਤੀ ਆ ਜਾ ਜਾਵਣਾ ਅੰਗਾਂ ਦੀ ਬਹਾਰ ਨਹੀਉਂ ਤੇਰੇ ਮੇਰੇ ਵੱਸ ਦੀ ਹੋਣੀ ਅਣਹੋਣੀ ਜਦੋਂ ਚਾਹੇ ਓਦੋਂ ਹੱਸਦੀ ਫੁਲ ਆਪੇ ਆਪੇ ਡਿੱਗਾ ਮੇਰੀ ਝੋਲੀ ਛੇਤੀ ਛੇਤੀ ਆ ਜਾ ਸਾਵਣਾ ਕੱਚੀ ਕੱਚੀ ਨਿੰਮ ਦੀ ਨਿਮੋਲੀ ਛੇਤੀ ਛੇਤੀ ਆ ਜਾ ਸਾਵਣਾ ਅੰਗਾਂ ਵਿਚ ਘੁਲੀ ਜਾਵੇ ਨਿੱਕਾ ਨਿੱਕਾ ਚਾਨਣਾ ਨਜ਼ਰਾਂ ਤੋਂ ਪਾਰ ਉਹ ਵੀ ਪਿਆ ਅੱਜ ਜਾਨਣਾ ਜਿੰਦ ਬੁਲਿਆਂ 'ਚ ਪਤਿਆਂ ਨੇ ਤੋਲੀ ਛੇਤੀ ਛੇਤੀ ਆ ਜਾ ਸਾਵਣਾ ਕੱਚੀ ਕੱਚੀ ਨਿੰਮ ਦੀ ਨਿਮੋਲੀ ਛੇਤੀ ਛੇਤੀ ਆ ਜਾ ਸਾਵਣਾ ਉਹੀਓ ਰੁਤ ਪਿਆਰ ਜਦੋਂ ਪਹਿਲੀ ਪਹਿਲੀ ਲੋਅ ਵੇ ਦੂਜੀ ਤੀਜੀ ਲੋਏ ਚਿਤ ਜਾਂਦਾ ਹੋਰ ਹੋ ਵੇ ਸਾਡੀ ਗੰਧ ਨਾ ਬਣੇ ਹਮਜੋਲੀ ਛੇਤੀ ਛੇਤੀ ਆ ਜਾ ਸਾਵਣਾ ਕੱਚੀ ਕੱਚੀ ਨਿੰਮ ਦੀ ਨਿਮੋਲੀ ਛੇਤੀ ਛੇਤੀ ਆ ਜਾ ਸਾਵਣਾ 32 ਚਲ ਚਲੀਏ ਦੇਸ ਪਰਾਏ ਅਪਣੇ ਦੇਸ਼ 'ਚ ਰਹਿੰਦਿਆਂ ਹੋਇਆਂ ਜੋਬਨ ਉਮਰਾ ਵਾਲਾ ਮੈਲਾ ਪੈ ਗਿਆ ਹੁਸਨ ਹੰਢਾ ਕੇ ਮੈਲਾ ਆਲ-ਦੁਆਲਾ ਆ ਵਿੰਨ੍ਹ ਤੁਰੀਏ ਸੜਦੀਆਂ ਰੇਤਾਂ, ਚੀਰੀਏ ਸਰਦ ਹਿਮਾਲਾ ਆ ਤੁਰ ਚਲੀਏ ਦੇਸ ਅਜੇਹੇ ਜਿਸ ਥਾਂ ਸਿਆਲ-ਹੁਨਾਲਾ ਇੱਕੋ ਸਾਹੇ ਕਰ ਕੇ ਕਰੀਏ ਪਿੰਡਾ ਲਾਸਾਂ-ਵਾਲਾ ਕਦੀ ਕਦਾਈ ਠਰਨਾ-ਤਪਣਾ ਮੈਨੂੰ ਮੂਲ ਨ ਭਾਏ ਚਲ ਚਲੀਏ ਦੇਸ ਪਰਾਏ ਬਹੁਤ ਵਿਹਾਈ ਜਾਗ ਜਾਗ, ਆ ਗ਼ਸ਼ ਖਾ ਕੇ ਸੌਂ ਜਾਈਏ ਜਾਂ ਪੈਰਾਂ ਨੂੰ ਹੋਰਸ ਰਾਹ ਦੇ ਕੰਡਿਆਂ ਤੇ ਅਜ਼ਮਾਈਏ ਆ ਵੇ ਮਿਲਕੇ ਢੂੰਡਨ ਚਲੀਏ ਰੁੱਸੀ ਉਮਰ-ਅਞਾਣੀ ਆ ਜੀਵਨ ਵਿਚ ਜੋਬਨ ਭਰੀਏ ਲੰਘ ਕੇ ਸੂਰਜ ਥਾਣੀ ਜੀ ਕਰਦਾ ਕੋਈ ਪਿੰਡੇ ਤੇ ਮਘਦੇ ਅੰਗਿਆਰ ਵਿਛਾਏ ਚਲ ਚਲੀਏ ਦੇਸ ਪਰਾਏ ਜਾਗ ਜਾਗ ਕੇ ਸੂਰਜ ਥੱਕਾ, ਸੌ ਸੌ ਅੰਬੀ ਧਰਤੀ ਵਿਚ ਜ਼ੰਜੀਰਾਂ ਥਕਿਆ ਪਰਬਤ ਪਵਨ ਅਵਾਰਾ ਫਿਰਦੀ ਅੰਬਰ ਤਕ ਤਕ ਥਕੀਆਂ ਧੌਣਾਂ, ਮੂਧੇ ਪੈ ਪੈ ਤਾਰੇ ਪੈਂਡਾ ਕਰ ਕਰ ਬੇੜੇ ਥੱਕੇ, ਇਕ ਥਾਂ ਪਏ ਕਿਨਾਰੇ ਕੁੰਜ ਦੀ ਕੈਦ 'ਚ ਜ਼ਹਿਰੀ ਹੋਈ, ਘੁਲ ਘੁਲ ਨਾਗ-ਜਵਾਨੀ ਧਰਤ ਕਹੇ ਕੋਈ ਮੈਨੂੰ ਉਧਾਲੇ, ਲੈ ਜਾਵੇ ਅਸਮਾਨੀਂ ਲਖ ਦੇਸਾਂ ਵਿਚ ਘੁਮ ਘੁਮ ਹਾਰੇ, ਪਰ ਪਰਦੇਸ ਨ ਆਏ ਚਲ ਚਲੀਏ ਦੇਸ ਪਰਾਏ। 33 ਸੇਜ ਸੁਖਾਲੀ, ਜਿੰਦ ਹੰਗਾਲੀ ਅੱਖੀਆਂ ਉਮਰ-ਉਨੀਂਦੜੀਆਂ ਸ਼ਹਿਦ-ਪਿਆਲੀ, ਸੁਫ਼ਨੇ ਵਾਲੀ ਅਜੇ ਨ ਅੱਖੀਆਂ ਪੀਂਦੜੀਆਂ ਸਰਕੰਡਿਆਂ ਦੀਆਂ ਨੋਕਾਂ ਉਤੇ ਆਈ ਨੀਂਦ ਤਰੇਲਾਂ ਨੂੰ ਸਾਡੀਆਂ ਅੱਖੀਆਂ ਚਿਣਗਾਂ ਭਖੀਆਂ ਸੜ ਬਲ ਗਈਆਂ ਨੀਂਦੜੀਆਂ ਪਿੱਪਲੀਆਂ 'ਚੋਂ ਪੁਣ ਪੁਣ ਆਏ ਚਾਨਣ ਡੱਬ-ਖੜਬੜੇ ਹੋ ਦਿਲ ਵਿਚ ਦਾਗ਼, ਨਜ਼ਰ ਵਿਚ ਚਾਨਣ ਇਉਂ ਵੀ ਜਿੰਦੀਆਂ ਜੀਂਦੜੀਆਂ ਅਜ ਅਧਰੈਣੀਂ ਜਦ ਕੋਈ ਪੰਛੀ ਗੀਤ ਸੁਲਗਦਾ ਗਾਏਗਾ ਕੌਣ ਸੁਣੇਗਾ ਜੇ ਸੌਂ ਗਈਆਂ ਅੱਖੀਆਂ ਕੁਲ ਜ਼ਮੀਂਦੜੀਆਂ ਜਿਉਂ ਕਿਸਮਤ ਦੀ ਰੇਖ ਰੁਪਹਿਰੀ ਅਜੇ ਵੀ ਰਸਤਾ ਜਾਗ ਰਿਹਾ ਮੈਂ ਸੌ ਜਾਵਾਂ, ਮੈਂ ਝੌਂ ਜਾਵਾਂ ਇਉਂ ਨ ਯਾਰੀਆਂ ਥੀਂਦੜੀਆਂ 34 ਸਾਡੇ ਹੰਝੂ ਮੋੜ ਦੇ ਧਰਤੀਏ ਤਿਹਾਈਏ ਸਾਡੇ ਹੰਝੂ ਮੋੜ ਦੇ ਹੰਝੂਆਂ ਦੇ ਬਾਝ ਨੈਣ ਸਖਣੇ-ਮਸਖਣੇ ਹੰਝੂਆਂ ਦੇ ਬਾਝ ਅਸਾਂ ਨਿਜ ਨੈਣ ਰਖਣੇ ਸਾਡੇ ਹੰਝੂ ਮੋੜ ਦੇ ਕਿਹੜੇ ਨੀ ਸਰਾਪ ਸਾਨੂੰ ਤੇਰੇ ਰਾਹੀਂ ਪਾ ਗਏ ਤੇਰੀ ਸੁੰਞ ਵੇਖੀ ਸਾਡੇ ਨੈਣੀਂ ਹੰਝੂ ਆ ਗਏ ਡਿੱਗੇ ਵੀ ਨ ਹੰਝੂ ਤੇਰੀ ਪਿਆਸ 'ਚ ਸਮਾ ਗਏ ਯਾ ਤਾਂ ਇਹਨਾਂ ਹੰਝੂਆਂ ਦੀ ਝੋਲ 'ਚ ਬਹਾਰ ਪਾ ਯਾ ਜਿਹੜੇ ਨੈਣੋਂ ਡਿੱਗੇ ਉਹਨਾਂ ਨੈਣਾਂ ਨਾਲ ਜੋੜ ਦੇ ਸਾਡੇ ਹੰਝੂ ਮੋੜ ਦੇ ਮਿੱਟੀ ਰੰਗੇ ਲੇਖ ਤੇਰੇ ਮਿੱਟੀ-ਰੰਗੇ ਖ਼ਾਬ ਨੀ ਸਾਹਾਂ ਵਿਚ ਜਾਗੇ ਸਾਡੇ ਭਖਦੇ ਗੁਲਾਬ ਨੀ ਜਿੰਨ੍ਹਾਂ ਦੀ ਸੁਗੰਧ ਤੇਜ਼ ਤਿਖੜੀ ਸ਼ਰਾਬ ਨੀ ਯਾ ਤਾਂ ਫੁੱਲ-ਪਿਆਲਿਆਂ ਚੋਂ ਸਾਰੀ ਅੱਗ ਡੀਕ ਲੈ ਯਾ ਜਿਹੜਾ ਇਹਨੂੰ ਤੋੜੇ ਓਸ ਹੱਥ ਤਾਈਂ ਹੋੜ ਦੇ ਸਾਡੇ ਹੰਝੂ ਮੋੜ ਦੇ 35 ਕੀ ਵੇ ਸਜਨ ਤਕਸੀਰ ਅਸਾਡੀ ਕੀ ਵੇ ਸਜਨ ਤਕਸੀਰ ? ਕੀ ਵੇ ਸਜਨ ਮੈਂ ਮਿਰਗ ਨਸਾਏ ਕੂਲ੍ਹੀਂ ਪੀਂਦੇ ਨੀਰ ? ਕੀ ਵੇ ਸਜਨ ਮੈਂ ਕੂੰਜ ਨਿਖੇੜੀ ਮਿੱਤਰਾਂ ਤੋਂ ਦਿਲਗੀਰ ? ਕੀ ਵੇ ਸਜਨ ਮੈਂ ਕੇਲੋਂ ਪੱਛੀ ਲਾਗੇ ਬੀਜ ਕਰੀਰ ? ਕੀ ਮੈਂ ਉਠਾਏ ਪਿਪਲੀ ਦੀ ਛਾਓਂ ਮੁੜ੍ਹਕੇ ਭਰੇ ਸਰੀਰ ? ਮੈਂ ਤਾਂ ਸਜਨ ਕੱਖ ਕਾਨਿਆਂ ਦੀ ਅੱਖੀਓਂ ਮੂਲ ਨ ਡੋਲ੍ਹੇ ਨੀਰ ਕੀ ਵੇ ਸਜਨ ਤਕਸੀਰ ? ਕੀ ਵੇ ਸਜਨ ਮੈਨੂੰ ਰੂਪ ਨ ਚੜ੍ਹਿਆ ਵਾਂਙ ਹਨੇਰੀ ਝੁੱਲ ? ਕੀ ਵੇ ਸਜਨ ਲਖ ਗੰਢ ਚੰਬੇ ਦੀ ਲੂੰ ਲੂੰ ਗਈ ਨ ਖੁੱਲ੍ਹ ? ਕੀ ਵੇ ਸਜਨ ਮੇਰੀ ਵੇਲ ਨ ਲਗੜੇ ਰਤੜੇ ਰਤੜੇ ਫੁੱਲ ? ਕੀ ਵੇ ਸਜਨ ਮੇਰੇ ਸਾਹੀਂ ਨ ਚੰਦਨ ਮਹਿੰਗਾ ਜਿਸਦਾ ਮੁੱਲ ? ਕਿਧਰੋਂ ਮੈਂ ਊਣੀ, ਕਿਧਰੋਂ ਵਿਹੂਣੀ ਕਿਧਰੋਂ ਵੇ ਕੋਝੜਾ ਸਰੀਰ ? ਕੀ ਵੇ ਸਜਨ ਤਕਸੀਰ ? ਜੇ ਵੇ ਸਜਨ ਮੈਨੂੰ ਊਣ ਨ ਕੋਈ ਕਿਉਂ ਚਲਿਐਂ ਪਰਦੇਸ ? ਸ਼ੌਕ ਸਜਨ ਮੇਰਾ ਰਜਵਾਂ ਰਜਵਾਂ ਤਿਲ ਤਿਲ ਤੇਰੇ ਪੇਸ਼ ਰੂਪ ਸਜਨ ਮੇਰਾ ਅਜਵਾਂ ਅਜਵਾਂ ਇਕ ਦਿਨ ਦਾ ਦਰਵੇਸ਼ ਅੱਜ ਦੀਆਂ ਘੜੀਆਂ ਤਾਂ ਅੱਜ ਅੱਜ ਮਿਲਦੀਆਂ ਕਲ੍ਹ ਦੇ ਵਰ੍ਹੇ ਹਮੇਸ਼ ਜੇ ਨ ਸਜਨ ਤੇਰੀ ਤਲਬ ਅਜੋਕੀ ਮੈਂ ਨਾ ਤੁਸਾਡੜੀ ਹੀਰ ਕੀ ਵੇ ਸਜਨ ਤਕਸੀਰ ? 36 ਸਜਣ, ਸਾਨੂੰ ਕਿਣਮਿਣ ਕਣੀਆਂ ਨ ਮਾਰ ਪਿਆਰ ਤੇਰੀ ਦੀ ਹਉਂ ਅਪਰਾਧਣ ਝੋਲ ਮੇਰੀ ਅੰਗਿਆਰ ਤੇਰੀ ਖਾਤਰ ਅਗ ਦਾ ਭੋਛਣ ਅਗ ਦਾ ਸਰਬ ਸ਼ਿੰਗਾਰ ਅਗਨ ਹੰਢਾ ਕੇ ਜੇ ਸ਼ੌਹ ਪਾਵਾਂ ਹੋਰ ਨ ਕੁਝ ਦਰਕਾਰ ਕਿਣਮਿਣ ਕਣੀਆਂ ਆਸ-ਕੁੜਾਵੀ ਨਾ ਸਾਹਵੇਂ ਖਲ੍ਹਿਆਰ ਸਜਣ, ਸਾਨੂੰ ਕਿਣਮਿਣ ਕਣੀਆਂ ਨ ਮਾਰ ਇਹ ਕਣੀਆਂ ਰੁੱਤਾਂ ਦੀਆਂ ਜਣੀਆਂ ਪਲ ਦੋ ਪਲ ਮਹਿਮਾਨ ਇਕ ਦੋ ਬੁੱਲੇ ਉਮਰ ਇਨ੍ਹਾਂ ਦੀ ਹਉਕੇ ਵਰਗੀ ਜਾਣ ਮੁਸ਼ਕਣੀਆਂ ਵਿਚ ਬਿਰ੍ਹੋਂ ਨ ਬੁਝਦੇ ਇਸ਼ਕ ਨ ਏਡ ਅਸਾਨ ਖ਼ਾਕ ਮੇਰੀ ਨੂੰ ਕਿਰਨ ਬਣਨ ਦੇ ਸੂਰਜ ਜ਼ਿੰਦ-ਪਰਾਣ ਦਿਲ ਸ਼ੁਹਦੇ ਤੇ ਅਜੇ ਨ ਚਾੜ੍ਹੀਂ ਦਿਲਬਰੀਆਂ ਦਾ ਭਾਰ ਸਜਣ, ਸਾਨੂੰ ਕਿਣਮਿਣ ਕਣੀਆਂ ਨ ਮਾਰ ਅਸੀਂ ਤਾਂ ਲੰਘ ਕੇ ਦੇਹੀ ਥਾਣੀ ਢੁਕੀਏ ਤੇਰੇ ਕੋਲ ਸ਼ਾਹ ਤੇਰੇ ਦੀ ਸੁੱਚਮ ਅੱਗੇ ਸਾਹ ਮੇਰੇ ਦੀ ਝੋਲ ਸਾਥੋਂ ਤਾਂ ਵਿਥ ਜਰਨ ਨ ਹੋਵੇ ਮਹਿਕਾਂ ਵਰਗੀ ਸੁਹਲ ਤੂੰ ਫੁਲਾਂ ਦੀ ਕੰਧ ਉਸਾਰੇਂ ਮਿਠੜੇ ਮਿਠੜੇ ਬੋਲ ਵੇਖ ਲਵਾਂ ਚੁੰਮਣਾਂ ਦਾ ਚਿਹਰਾ ਮੁਖ ਤੇਰੇ ਤੋਂ ਪਾਰ ਸੱਜਣ, ਸਾਨੂੰ ਕਿਣਮਿਣ ਕਣੀਆਂ ਨ ਮਾਰ 37 ਪਹਿਲੇ ਪਹਿਰੜੇ ਹਿਜਰ ਦਾ ਬੂਰ ਲੱਗਾ ਜਿੰਦ ਜੰਮਦਿਆਂ ਹੀ ਸੋਗਵਾਰ ਹੋਈ ਪੈਰਾਂ ਵਿਚ ਸੁਗੰਧੀਆਂ ਜਾਗ ਪਈਆਂ ਲੰਮੇ ਰਾਹ ਤੇ ਜ਼ਿੰਦ ਤਿਆਰ ਹੋਈ ਸਾਡੇ ਸ਼ੌਕ ਨੂੰ ਜਾਪਦਾ ਜਗ ਸੌੜਾ ਸਾਡੀ ਰੀਝ ਕਾਹਲੀ ਬੇਸ਼ੁਮਾਰ ਹੋਈ ਚੰਨਾ ਨਾਲ ਪਰੀਤੀਆਂ ਪਾ ਬੈਠੇ ਦੂਰ ਜਾਪਦਾ ਨਾ ਸਾਨੂੰ ਪਾਰ ਕੋਈ ਦੂਜੇ ਪਹਿਰੜੇ ਸਫ਼ਰ-ਸਵਾਰ ਹੋਏ ਪੌਣ ਨਾਲ ਹੌਲੀ ਹੌਲੀ ਵਹਿਣ ਲੱਗੀ ਸਾਡੇ ਲੂੰ ਲੂੰ ਫੁਲ ਦਾ ਜਨਮ ਜਾਪੇ ਜਿੰਦ ਪੀੜ ਮਿੱਠੀ ਮਿੱਠੀ ਸਹਿਣ ਲੱਗੀ ਜਦੋਂ ਸੂਰਜਾਂ ਥਲਾਂ ਤੇ ਕਰਮ ਕੀਤਾ ਖੂਬ-ਖੂਬ ਵਾਹ-ਵਾਹ ਜਿੰਦ ਕਹਿਣ ਲੱਗੀ ਸਾਰੇ ਜਗ ਸੁਗੰਧੀਆਂ ਫੈਲ ਗਈਆਂ ਸਾਡੀ ਗੱਲ ਜਹਾਨ ਤੇ ਰਹਿਣ ਲੱਗੀ ਤੀਜੇ ਪਹਿਰੜੇ ਬਾਹਾਂ ਉਲਾਰੀਆਂ ਜਾਂ ਹੱਥ ਆ ਆ ਕੇ ਤਾਰੇ ਜਾਣ ਲੱਗੇ ਇਹਨਾਂ ਤਾਰਿਆਂ ਦੀ ਹੈ ਸੀ ਰੀਝ ਸਾਨੂੰ ਅਪਣੀ ਰੀਝ ਤੋ ਆਪ ਪੱਛੋਤਾਣ ਲੱਗੇ ਸਾਨੂੰ ਮਨਜ਼ਿਲਾਂ ਨੇ ਜਦੋਂ ਕਾਹਲ ਪਾਈ ਹੱਥ ਜੋੜ ਕੇ ਤਾਰੇ ਬੁਲਾਉਣ ਲੱਗੇ ਚੰਨਾ-ਤਾਰਿਆਂ ਦੀ ਭਲਾ ਗੱਲ ਕਿਹੜੀ ਅਪਣੇ ਆਪ ਤੋਂ ਅਸੀਂ ਲੰਘ ਜਾਣ ਲੱਗੇ 38 ਅੱਖੀਆਂ ਵਿਚ ਇਕ ਯਾਰ ਪਾਲਿਆ ਹੰਝੂ ਕੋਮਲ-ਸੋਹਲ ਦੁਖ-ਸੁਖ ਵਾਂਙੂ ਲੂੰ ਲੂੰ ਰਚਿਆ ਸ਼ਾਹ-ਰਗ ਤੋਂ ਵੀ ਕੋਲ ਗ਼ਮ ਦੀ ਕਾਲੀ ਰਾਤ 'ਚ ਝਿਲਮਿਲ ਝਿਲਮਿਲ ਉਹਦੇ ਬੋਲ ਸੰਗ ਉਹਦੇ ਨੇਰੇ ਵੀ ਸੁਹਣੇ ਨੈਣ ਨ ਸੱਕਾਂ ਖੋਲ੍ਹ ਇਕ ਦਿਨ ਕਿਰਨ ਸੁਨੱਖੀ ਆਈ ਭਰ ਅੰਗਾਂ ਵਿਚ ਨੂਰ ਬੁਲ੍ਹ ਓਸਦੇ ਝਿੰਮਣਾਂ ਉੱਤੇ ਲੂਹਣਾਂ ਗਏ ਬਰੂਰ ਜਿੰਦ ਮੇਰੀ ਨੂੰ ਸੁਫਨੇ ਲੱਗੇ ਜਿਓਂ ਅੰਬੀਆਂ ਨੂੰ ਬੂਰ ਮੁਸ਼ਕ-ਝਕੋਲੇ ਅੰਗ ਅਸਾਡੇ ਡੁਲ੍ਹਣ ਤੇ ਮਜਬੂਰ ਡੁਲ੍ਹੀ ਮਹਿਕ ਸਰੀਰੋਂ, ਖੁਲ੍ਹੇ ਆਪ-ਮੁਹਾਰੇ ਨੈਣ ਦਹਿਦਿਸ ਦਾ ਮੂੰਹ ਝਮ ਝਮ ਕਰਦਾ ਚਾਨਣ-ਵੰਨੇ ਬੈਣ ਜਲਚਾਦਰ ਤੇ ਉਣੇ ਕਿਰਨ ਨੇ ਫੁੱਲ ਬੂਟੇ ਬੇਚੈਨ ਦੂਰ ਦੁਮੇਲੀ ਅਗਨ ਬੁਲਬੁਲਾ ਕਰਦਾ ਜਾਪੇ ਸੈਨ ਤਕ ਹਰ ਥਾਂ ਏਨੀ ਹੁਸ਼ਨਾਕੀ ਅੱਖੀਉਂ ਡੁਲ੍ਹਾ ਨੀਰ ਜੀ ਚਾਹੇ ਚਾਨਣ ਨੂੰ ਫੜ ਲਾਂ ਸਹਿਸ ਵਲੱਖਾਂ ਚੀਰ ਤ੍ਰੇਲਾਂ ਵਿਚ ਕਿਰਨਾਂ ਦੇ ਕਿਣਕੇ ਚੁਗ ਲਾਂ ਸੁਹਲ-ਸਰੀਰ ਜਲ-ਚਾਦਰ ਤੇ ਚਾਨਣ ਦੇ ਫੁਲ ਟੁੱਟਣ ਲਈ ਅਧੀਰ ਜਾਂ ਪੂਰਬ ਵਲ ਰੱਖਣ ਲੱਗਾ ਅਪਣਾ ਕਦਮ ਅਡੋਲ ਦੂਰ ਗਗਨ ਤੋਂ ਉਡ ਕੇ ਆਏ ਸੂਰਜ-ਮੂੰਹੇ ਬੋਲ ਸਾਡੇ ਘਰ ਨਾ ਲੈ ਕੇ ਆਵੀਂ ਨੀਰ-ਵਿਹੂਣੀ ਝੋਲ ਚਾਨਣ ਦੇ ਦਰ ਓਹੋ ਆਵੇ ਹੰਝੂ ਜਿਸਦੇ ਕੋਲ 39 ਮਾਏ ਨੀ, ਕਿ ਅੰਬਰਾਂ 'ਚ ਰਹਿਣ ਵਾਲੀਏ ਸਾਨੂੰ ਚੰਨ ਦੀ ਗਰਾਹੀ ਦੇ ਦੇ ਮਾਏ ਨੀ, ਕਿ ਅੰਬਰਾਂ 'ਚ ਰਹਿਣ ਵਾਲੀਏ ਸਾਡੇ ਲਿਖ ਦੇ ਨਸੀਬੀਂ ਤਾਰੇ ਮਾਏ ਨੀ, ਜੇ ਪੁਤ ਨੂੰ ਜਗਾਇਆ ਨੀਂਦ ਤੋਂ ਚੰਨ ਖੋਰ ਕੇ ਪਿਆ ਦੇ ਛੰਨਾ ਦੁਧ ਦਾ ਮਾਏ ਨੀ, ਕਿ ਸੂਈ 'ਚ ਪਰੋ ਕੇ ਚਾਨਣੀ ਸਾਡੇ ਗੰਢ ਦੇ ਨਸੀਬ ਲੰਗਾਰੇ ਮਾਏ ਨੀ, ਕਿ ਪੁਤ ਤੇਰਾ ਡੌਰ-ਬੋਰੀਆ ਚੰਨ ਮੰਗਦਾ ਨ ਕੁਝ ਸ਼ਰਮਾਵੇ। 40 ਅਖੀਆਂ 'ਚ ਅਖੀਆਂ ਨੂੰ ਪਾ ਮੰਨਿਆਂ ਇਹ ਅਖੀਆਂ ਨੇ ਟੂਣੇਹਾਰੀਆਂ ਲੈਂਦੀਆਂ ਮਨ ਭਰਮਾ ਮੰਨਿਆਂ ਇਹ ਅਖੀਆਂ ਨੇ ਰੁਗ ਭਰ ਲੈਂਦੀਆਂ ਲੁਟ ਪੁਟ ਪੈਂਦੀਆਂ ਰਾਹ ਮੰਨਿਆਂ ਇਹ ਦੀਨੋ ਕਰਨ ਬੇਦੀਨਾ ਰਬ ਨੂੰ ਦੇਣ ਭੁਲਾ ਮੰਨਿਆ ਕਿ ਦਾਰੂ ਦਾ ਪੀਣ ਨ ਚੰਗਾ ਤੇ ਅਖੀਆਂ 'ਚ ਰਹਿੰਦੈ ਨਸ਼ਾ ਫੇਰ ਵੀ ਅਖੀਆਂ 'ਚ ਅਖੀਆਂ ਨੂੰ ਪਾ ਅਖੀਆਂ ਨੂੰ, ਜੀਵੇਂ, ਸਾਰ ਹਿਜਰ ਦੀ ਅਖੀਆਂ ਦੇ ਦੁਖ ਅਸਗਾਹ ਅਖੀਆਂ ਦੇ ਬਾਝੋਂ ਕਿਹੜਾ ਮਹਿਰਮ ਗ਼ਮ ਦਾ ਕੌਣ ਗਵਾਹ ਅਖੀਆਂ 'ਚ ਜੀਵੇਂ ਸੂਹੇ ਸੂਹੇ ਸੁਫ਼ਨੇ ਅਖੀਆਂ 'ਚ ਲੰਮੇ ਲੰਮੇ ਰਾਹ ਅਖੀਆਂ ਦੇ ਬਾਝੋਂ ਸਹਿਸ ਹਨੇਰੇ ਨ੍ਹੇਰਿਆਂ ਦਾ ਕੌਣ ਵਸਾਹ ਸਜਨ ਵੇ ਅਖੀਆਂ 'ਚ ਅਖੀਆਂ ਨੂੰ ਪਾ 41 ਫੇਰ ਮਿਲਾਂਗੇ ਜਾਨ ਅਜ ਤਾਂ ਸੰਕ੍ਰਾਂਤੀ ਦਾ ਵੇਲਾ ਅਜ ਤਾਂ ਸੰਕ੍ਰਾਂਤੀ ਦਾ ਵੇਲਾ ਨਾ ਮੈਂ ਆਹਰੇ ਨਾ ਮੈਂ ਵਿਹਲਾ ਜੇ ਮੇਲੇ ਭਗਵਾਨ ਫੇਰ ਮਿਲਾਂਗੇ ਜਾਨ ਮਿਲੀਏ ਤਾਂ ਮਿਲੀਏ ਕਿਸ ਥਾਵੇਂ ਨਾ ਅਸੀਂ ਧੁੱਪੇ ਨਾ ਅਸੀਂ ਛਾਵੇਂ ਨਾ ਮਨ ਵਿਚ ਵਿਸ਼ਵਾਸ ਪੁਰਾਣਾ ਨਵਾਂ ਕੋਈ ਧਰਵਾਸ ਨ ਜਾਣਾਂ ਕਲ੍ਹ ਦੇ ਵਾਅਦੇ ਕਿਸ ਭਰਵਾਸੇ ਕਲ੍ਹ ਤੋਂ ਪਹਿਲਾਂ ਮੈਂ ਮਰ ਜਾਣਾ ਹੁਣ ਦਾ ਹੁਣ ਮਿਹਮਾਨ ਫੇਰ ਮਿਲਾਂਗੇ ਜਾਨ ਅਜ ਤਾਂ ਸੰਕ੍ਰਾਂਤੀ ਦਾ ਵੇਲਾ ਹਰ ਪਲ ਸੂਰਜ ਨਵਾਂ ਜਗਾਵਾਂ ਵਫ਼ਾ ਕਰਾਂ ਪਲ ਵਿਚ ਬੁਝ ਜਾਵਾਂ ਹੰਢਣ ਲਈ ਨਿਤ ਨਵੀਆਂ ਜਾਚਾਂ ਰਾਤ ਰਾਤ ਵਿਚ ਲਖ ਪਰਭਾਤਾਂ ਅਜ ਤਾਂ ਹੈ ਬਸ ਥੀਣਾ-ਥੀਣਾ ਖ਼ਬਰੇ ਮੈਂ ਕਿਸ ਰੁੱਤੇ ਜੀਣਾ ਹਰ ਸਾਹ ਨਵੀਂ ਪਛਾਣ ਫੇਰ ਮਿਲਾਂਗੇ ਜਾਨ ਅਜ ਤਾਂ ਸੰਕ੍ਰਾਂਤੀ ਦਾ ਵੇਲਾ ਵਗਦੇ ਰਾਹ ਦਾ ਹਰ ਡਗ ਛੋਹਲਾ ਸਭ ਦੀ ਕਾਹਲੀ, ਸਾਡਾ ਉਹਲਾ ਮੈਂ ਤੂੰ ਕਾਹਲੇ ਚੁੰਮਣ-ਰੁੱਝੇ ਏਸ ਰਾਹ ਤੇ ਬਹਿ ਇਕ ਥਾਵੇਂ ਸਾਡੇ ਉੱਤੋਂ ਲੰਘ ਲੰਘ ਜਾਂਦੇ ਰਾਹਗੀਰਾਂ ਦੇ ਲਖ ਪਰਛਾਵੇਂ ਪਿਆਰ-ਹੀਨ ਨਿਰਲੱਜ ਘੜੀ ਵਿਚ ਮੈਂ ਤੂੰ ਦੋਵੇਂ ਸਿਰਜ ਰਹੇ ਹਾਂ, ਅੱਜ ਭਾਵੀ-ਸੰਤਾਨ ਫੇਰ ਮਿਲਾਂਗੇ ਜਾਨ ਅੱਜ ਤਾਂ ਸੰਕ੍ਰਾਂਤੀ ਦਾ ਵੇਲਾ 42 ਆ ਯਾਰਾ ਰਲ ਗੱਲਾਂ ਕਰੀਏ ਭਲਕੇ ਮੈਂ ਮਰ ਜਾਣਾ ਆ ਯਾਰਾ ਰਲ ਗੱਲਾਂ ਕਰੀਏ ਭਲਕੇ ਤੂੰ ਮਰ ਜਾਣਾ ਅੱਜ ਤਾਂ ਤੇਰੇ ਮੁਖ ਵਿਚ ਯਾਰਾ ਮਹਿਕਾਂ-ਜਹੀਆਂ ਗੱਲਾਂ ਜੀ ਚਾਹੇ ਇਹ ਮਹਿਕਾਂ ਅਪਣੇ ਹਉਕੇ ਤਕ ਲੈ ਚਲਾਂ ਭਲਕੇ ਤੇਰਾ ਫੁਲ ਕੁਮਲਾਏ ਜਾਂ ਹਉਕਾ ਮਰ ਜਾਏ ਕਲ੍ਹ ਵੀ ਅੱਜ ਦਾ ਦਿਨ ਚੜ੍ਹ ਆਏ ਰੱਬ ਨਹੀਂ ਏਡ ਅਞਾਣਾ ਆ ਯਾਰਾ ਰਲ ਗੱਲਾਂ ਕਰੀਏ ਭਲਕੇ ਮੈਂ ਮਰ ਜਾਣਾ ਭਲਕੇ ਤੂੰ ਮਰ ਜਾਣਾ ਅਪਣਾ ਸਭ ਕੁਝ ਮਾਰ ਕੇ ਜੀਉਣਾ ਇਹ ਸਾਡੀ ਮਜਬੂਰੀ ਪਹਿਲੇ ਸਾਹ ਤੋਂ ਦੂਜੇ ਸਾਹ ਤਕ ਕੋਟ ਜਨਮ ਦੀ ਦੂਰੀ ਜੋ ਹੰਝੂ ਅੱਜ ਅੱਖ ਵਿਚ ਸੌਣਾ ਕਲ੍ਹ ਜਾਗੇ ਨਾ ਜਾਗੇ ਹੰਝੂ ਕੋਲ ਅੱਜ ਮਹਿਰਮ ਆਏ ਨਿਤ ਨਿਤ ਕਿਸ ਨੇ ਆਣਾ ਆ ਯਾਰਾ ਮਿਲ ਗੱਲਾਂ ਕਰੀਏ ਭਲਕੇ ਮੈਂ ਮਰ ਜਾਣਾ ਭਲਕੇ ਤੂੰ ਮਰ ਜਾਣਾ ਅੱਜ ਤਾਂ ਪਹਿਲੀ ਵਾਰ ਹੈ ਤੇਰੀ ਦਰਦ ਸੰਗ ਅਸ਼ਨਾਈ ਕਲ੍ਹ ਦਾ ਵਾਅਦਾ ਮੋੜ ਲੈ, ਤੇਰੀ ਕਲ੍ਹ ਅਜੇ ਨਹੀਂ ਆਈ ਡੰਗ ਅਸਾਡਾ, ਅੰਗ ਤੁਹਾਡੇ ਇਹ ਗੱਲ ਤੋੜ ਨ ਜਾਣੀ ਅਪਣੇ ਨ੍ਹੇਰੇ, ਦੀਪ ਤੁਹਾਡਾ ਪਲ ਭਰ ਅਸਾਂ ਜਗਾਣਾ ਆ ਯਾਰਾ ਰਲ ਗੱਲਾਂ ਕਰੀਏ ਭਲਕੇ ਮੈਂ ਮਰ ਜਾਣਾ ਭਲਕੇ ਤੂੰ ਮਰ ਜਾਣਾ 43 ਕਲ੍ਹ ਵਾਲੀ ਰਾਤ ਆ ਕੇ ਮੇਰੇ ਕੋਲ ਬਹਿ ਗਈ ਤਾਰਿਆਂ ਦੀ ਬਾਤ ਮੇਰੇ ਕੰਨਾਂ ਵਿਚ ਕਹਿ ਗਈ ਸੋਹਣੀ ਸਉਲੀ ਰਾਤ ਉਹਦਾ ਮੁਖੜਾ ਉਦਾਸ ਸੀ ਅੱਖਾਂ 'ਚ ਉਨੀਂਦਰੇ ਤੇ ਬੁਲ੍ਹਾਂ ਉਤੇ ਪਿਆਸ ਸੀ ਨਿੱਕੇ ਨਿੱਕੇ ਤ੍ਰੇਲ-ਜਿਹੇ ਓਸਨੇ ਉਚਾਰੇ ਬੋਲ ਮੇਰੀ ਹੀ ਸੀ ਜਿੰਦ ਜਿਹੜੀ ਇਹ ਵੀ ਬੋਲ ਸਹਿ ਗਈ ਕਲ੍ਹ ਵਾਲੀ ਰਾਤ ਆ ਕੇ ਮੇਰੇ ਕੋਲ ਬਹਿ ਗਈ ਕਹਿੰਦੀ ਤੇਰੇ ਸਾਗਰਾਂ 'ਚ ਤਾਰਿਆਂ ਨੂੰ ਘੋਲਿਆ ਚਿਣਗਾਂ ਦਾ ਚੀਣਾ ਵੇ ਮੈਂ ਕੱਖ਼ ਕੱਖ ਡੋਲ੍ਹਿਆ ਪਾਣੀ ਅੱਗ ਬੁਝਦੀ ਨਾ, ਮਿੱਟੀ ਅੱਗ ਉਗਦੀ ਨਾ ਅੱਗ ਦੀ ਜਵਾਨੀ ਬੀਬਾ, ਅੱਧੀ-ਵਾਟ ਰਹਿ ਗਈ ਕਲ੍ਹ ਵਾਲੀ ਰਾਤ ਆ ਕੇ ਮੇਰੇ ਕੋਲ ਬਹਿ ਗਈ ਯਾ ਤਾਂ ਮੇਰੇ ਤਾਰਿਆਂ ਨੂੰ ਗੀਤ ਦੀ ਜ਼ਬਾਨ ਦੇ ਨਹੀਂ ਤਾਂ ਕੋਈ ਤਾਰਾ ਗੀਤਾਂ ਵਿਚ ਬੈਠ ਜਾਣ ਦੇ ਅੱਗ ਸੜੇ ਗੀਤ ਬਿਨਾ, ਗੀਤ ਠਰੇ ਅੱਗ ਬਿਨਾ ਪੀੜ ਇਹ ਦੁਵੱਲੀ ਮੇਰੇ ਕਾਲਜੇ 'ਚ ਲਹਿ ਗਈ ਕਲ੍ਹ ਵਾਲੀ ਰਾਤ ਮੇਰੇ ਕੋਲ ਆ ਕੇ ਬਹਿ ਗਈ 44 ਹੈ ਸ਼ੁਕਰ ਅਜੇ ਵੀ ਸੂਰਜ ਹੈ, ਪਰਛਾਈਂ ਹੈ ਮੈਂ ਧੁਪ-ਛਾਵਾਂ ਨੂੰ ਅਪਣਾ ਗੀਤ ਸੁਣਾ ਲਾਂਗਾ ਮੈਂ ਫੁੱਲ ਉਗਾਇਆ ਸੀ ਏਸੇ ਹੀ ਧਰਤੀ ਤੇ ਪਰ ਫੁੱਲ ਨਾਲ ਖੁਸ਼ਬੋ ਆਪੇ ਤੁਰ ਆਈ ਹੈ ਮੈਂ ਪਹਿਲੀ ਵਾਰੀ ਤੇਰੇ ਮੂੰਹੋਂ ਸੁਣਿਆ ਹੈ ‘ਫੁੱਲਾਂ ਨੂੰ ਖੁਸ਼ਬੋਆਂ ਦੀ ਸਦਾ ਮਨਾਹੀ ਹੈ' ਜੇ ਤੈਨੂੰ ਮਹਿਕਾਂ ਨਾਲ ਰਤਾ ਵੀ ਪਿਆਰ ਨਹੀਂ ਯਾ ਮਹਿਕਾਂ ਸਾਹਵੇਂ ਅਪਣੇ ਤੇ ਇਤਬਾਰ ਨਹੀਂ ਤੂੰ ਮਹਿਕਾਂ ਤੇ ਦੋ ਡੰਗ ਚਲਾ ਕੇ ਤੁਰਦਾ ਹੋ ਹਾਂ ਤੁਰਦਾ ਹੋ ਮੈਂ ਰਾਹਾਂ ਵਿਚ ਹੀ ਅਪਣੀ ਮਹਿਕ ਖਿੰਡਾਂ ਲਾਂਗਾ ਹੈ ਸ਼ੁਕਰ ਅਜੇ ਤਾਂ ਰਾਹ ਵੀ ਨੇ, ਰਾਹੀ ਵੀ ਨੇ ਮੈਂ ਧੁਪ-ਛਾਵਾਂ ਨੂੰ ਅਪਣਾ ਗੀਤ ਸੁਣਾ ਲਾਂਗਾ ਹੈ ਸ਼ੁਕਰ ਅਜੇ ਤਾਂ ਸੂਰਜ ਹੈ ਪਰਛਾਈਂ ਹੈ। ਮੈਂ ਜਦ ਵੀ ਤੈਨੂੰ ਆਪਣੇ ਕੋਲ ਬੁਲਾਇਆ ਹੈ ਉਸ ਦਿਨ ਪੁੰਨਿਆ ਦਾ ਚੰਨ ਆਪੇ ਚੜ੍ਹ ਆਇਆ ਹੈ ਮੈਂ ਪਹਿਲੀ ਵਾਰੀ ਤੇਰੇ ਮੂੰਹੋਂ ਸੁਣਿਆ ਹੈ : 'ਸਾਡੇ ਪਿਆਰਾਂ ਤੇ ਚੰਨ ਦਾ ਕਾਲਾ ਸਾਇਆ ਹੈ' ਜੇ ਤੈਨੂੰ ਪੁੰਨਿਆ ਨਾਲ ਰਤਾ ਵੀ ਪਿਆਰ ਨਹੀਂ ਜਾਂ ਪੁੰਨਿਆ ਸਾਹਵੇਂ ਅਪਣੇ ਤੇ ਇਤਬਾਰ ਨਹੀਂ ਤੂੰ ਪੁੰਨਿਆ ਉਤੇ ਪੱਥਰ ਸੁਟਕੇ ਤੁਰਦਾ ਹੋ ਹਾਂ ਤੁਰਦਾ ਹੋ ਮੈਂ ਪੌਣਾਂ ਨੂੰ ਪੁੰਨਿਆ ਦਾ ਜਾਮ ਪਿਆ ਲਾਂਗਾ ਹੈ ਸ਼ੁਕਰ ਅਜੇ ਤਾਂ ਪੌਣਾਂ ਨੇ, ਪੌਣਾਂ ਵਿਚ ਜੀਉਂਦੇ ਬੰਦੇ ਨੇ ਮੈਂ ਧੁਪ-ਛਾਵਾਂ ਨੂੰ ਅਪਣਾ ਗੀਤ ਸੁਣਾ ਲਾਂਗਾ ਹੈ ਸ਼ੁਕਰ ਅਜੇ ਤਾਂ ਸੂਰਜ ਹੈ ਪਰਛਾਈਂ ਹੈ। ਮੈਂ ਜਦ ਵੀ ਤੇਰੇ ਨਾਲ ਕੋਈ ਗੱਲ ਕਰਦਾ ਹਾਂ ਮੇਰੇ ਸਾਹ ਵਿਚ ਬੰਸੀ ਦਾ ਸੁਰ ਜਗ ਪੈਂਦਾ ਹੈ ਮੈਂ ਪਹਿਲੀ ਵਾਰੀ ਤੇਰੇ ਮੂੰਹੋਂ ਸੁਣਿਆ ਹੈ ‘ਮੇਰਾ ਮਨ ਤਾਂ ਬਸ ਖਰ੍ਹਵਾ ਸੁਰ ਹੀ ਸਹਿੰਦਾ ਹੈ' ਜੇ ਤੈਨੂੰ ਬੰਸੀ ਨਾਲ ਰਤਾ ਵੀ ਪਿਆਰ ਨਹੀਂ ਜਾਂ ਬੰਸੀ ਸਾਹਵੇਂ ਅਪਣੇ ਤੇ ਇਤਬਾਰ ਨਹੀਂ ਤੂੰ ਬੰਸੀ ਤੇ ਤਲਵਾਰ ਚਲਾ ਕੇ ਤੁਰਦਾ ਹੋ ਹਾਂ ਤੁਰਦਾ ਹੋ ਮੈਂ ਨਦੀਆਂ ਵਿਚ ਰਾਗਾਂ ਦੇ ਰੋੜ੍ਹ ਉਛਾਲਾਂਗਾ ਹੈ ਸ਼ੁਕਰ ਅਜੇ ਤਾਂ ਨਦੀਆਂ ਨੇ ਨਦੀਆਂ ਵਿਚ ਤਰਦੇ ਬੇੜੇ ਨੇ ਮੈਂ ਧੁਪ-ਛਾਵਾਂ ਨੂੰ ਅਪਣਾ ਗੀਤ ਸੁਣਾ ਲਾਂਗਾ ਹੈ ਸ਼ੁਕਰ ਅਜੇ ਤਾਂ ਸੂਰਜ ਹੈ ਪਰਛਾਈਂ ਹੈ। 45 ਨੈਣ ਤਾਂ ਵਿੰਹਦੇ ਤਨ ਦੀਆਂ ਅਹੁਰਾਂ ਸਾਡੀ ਮਰਜ਼ ਬਰੀਕ ਜੋ ਤਲੀਆਂ ਵਿਚ ਚੁਭਕਾਂ ਮਾਰੇ ਮੈਂ ਪੈਂਡੇ ਦੀ ਲੀਕ ਮੈਂ ਤੇਰੀ ਬੁਕ ਵਿਚ ਦੋ ਘੁਟ ਧੁਪੜੀ ਕੋਸੀ ਕੋਸੀ ਡੀਕ ਚਿੰਤ-ਅਚਿੰਤੀ ਮਿਲਖ ਤੁਹਾਡੀ ਅਸੀਂ ਰਤਾ ਨਜ਼ਦੀਕ ਤੇਰੀ ਵੇਦਨ ਇਸ਼ਕਾਂ ਤੀਕਣ ਸਾਡੀ ਰਤਾ ਵਧੀਕ

  • ਮੁੱਖ ਪੰਨਾ : ਪੰਜਾਬੀ ਕਵਿਤਾਵਾਂ - ਹਰਿਭਜਨ ਸਿੰਘ ਡਾ.
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ