Aman Chahal ਅਮਨ ਚਾਹਲ

ਅਮਨ ਚਾਹਲ ਦਾ ਜਨਮ (23ਫਰਵਰੀ 1984-) ਮਾਝੇ ਦੇ ਪਿੰਡ ਮਾਨੋਚਾਹਲ ਦਾ ਹੈ। ਇਹ ਕਵੀ, ਗਾਇਕ ਤੇ ਗੀਤਕਾਰ ਹਨ । ਅੱਜ ਕੱਲ ਤਰਨ ਤਾਰਨ ਸ਼ਹਿਰ ਵਿਖੇ ਰਹਿ ਰਹੇ ਹਨ ਅਤੇ ਪੇਸ਼ੇ ਵਜੋਂ ਸਿਹਤ ਵਿਭਾਗ ਦੀਆਂ ਸੇਵਾਵਾਂ ਆਪਣੇ ਹੀ ਪਿੰਡ ਵਿਖੇ ਨਿਭਾ ਰਹੇ ਹਨ। ਇਹਨਾਂ ਦੇ ਪਿਤਾ ਸ੍ਰ. ਜਸਵਿੰਦਰ ਸਿੰਘ ਮਾਨੋਚਾਹਲ ਵੀ ਪੰਜਾਬੀ ਦੇ ਉੱਘੇ ਕਹਾਣੀਕਾਰ ਹਨ । ਇਹਨਾਂ ਦਾ ਕਾਵਿ ਸੰਗ੍ਰਹਿ 'ਕਿਰਨਾਂ ਦਾ ਕਾਫ਼ਲਾ' ਪ੍ਰਕਾਸ਼ਿਤ ਹੋ ਚੁੱਕਿਆ ਹੈ ।