Amandeep Singh Aman ਅਮਨਦੀਪ ਸਿੰਘ ਅਮਨ
ਅਮਨਦੀਪ ਸਿੰਘ ਅਮਨ ਦਾ ਜਨਮ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਪਿੰਡ ਘੁੜਕਾ ਵਿਚ 1974 ਦੇ ਮਈ ਮਹੀਨੇ ਹੋਇਆ ।
ਦਸਵੀਂ ਤੱਕ ਦੀ ਪੜ੍ਹਾਈ ਪਿੰਡ ਦੇ ਹੀ ਸਕੂਲ ਤੋਂ ਕਰਨ ਉਪਰੰਤ 1990 ਵਿੱਚ ਗੁਰੂ ਗੋਬਿੰਦ ਸਿੰਘ ਸਰਕਾਰੀ ਕਾਲਜ ਜੰਡਿਆਲਾ (ਮੰਜਕੀ) ਵਿੱਚ ਦਾਖਲ ਹੋ ਗਿਆ ।
+2 ਕਰਦੇ ਕਰਦੇ ਹੀ ਉਸ ਵਕਤ ਦੇ ਹਲਾਤ ਨੇ ਕਾਲਜ ਤੇ ਘਰ ਦੋਨੋਂ ਛੱਡਣ ਲਈ ਮਜ਼ਬੂਰ ਕਰ ਦਿੱਤਾ। ਪਿਛਲੇ ਤੀਹ ਸਾਲ ਤੋਂ ਸਕੌਟਲੈਂਡ ਵਿਖੇ ਆਪਣੇ ਪਰਿਵਾਰ ਸਮੇਤ ਵੱਸ ਰਿਹਾ ਏ।
ਹੁਣ ਤੱਕ ਅਮਨ ਦੀਆਂ ਚਾਰ ਕਿਤਾਬਾਂ ਆ ਚੁੱਕੀਆਂ ਨੇ :- 'ਜੰਗ ਜਾਰੀ ਰਹੇਗੀ' ਨਾਵਲ 2010, ਸਫ਼ਰ ਕਾਵਿ ਸੰਗ੍ਰਹਿ 2015, ਪੌਣ ਦਾ ਸਿਮਰਨ ਗ਼ਜ਼ਲ ਸੰਗ੍ਰਹਿ 2018, ਕੁਦਰਤ ਗ਼ਜ਼ਲ ਸੰਗ੍ਰਹਿ 2019,
ਪੰਜਵੀਂ ਕਿਤਾਬ ਛਪਾਈ ਅਧੀਨ ਹੈ। - ਸ਼ਮੀ ਜਲੰਧਰੀ
Punjabi Poetry : Amandeep Singh Aman
ਪੰਜਾਬੀ ਗ਼ਜ਼ਲਾਂ : ਅਮਨਦੀਪ ਸਿੰਘ ਅਮਨ
- ਤਪਦਾ ਸੂਰਜ, ਠੰਡਾ ਚੰਨ ਤੇ,
- ਛੁਪਾ ਕੇ ਹਿੱਕ ਵਿਚ ਸੁਫ਼ਨੇ
- ਜ਼ਿੰਦਗੀ ਭਰ ਝੱਲੀਆਂ ਦੁਸ਼ਵਾਰੀਆਂ
- ਕੀ ਦੱਸਾਂ ਕੀ ਸੱਲ ਜਰੇ ਨੇ
- ਕੂੜ ਭਰੇ ਇਲਜ਼ਾਮ ਇਨ੍ਹਾਂ ਸਿਰ ਧਰਿਓ ਨਾ
- ਹਾਕਮ, ਕਾਤਲ, ਮੁਖਬਰ, ਫੌਜਾਂ
- ਅਕਲੋਂ ਅੰਨੇ ਹੱਥ, ਬੰਦੂਕਾਂ
- ਮੈਂ ਤੇਰੇ ਰਾਂਹੀਂ ਤੁਰਿਆ ਨਹੀਂ
- ਸੁਣਿਉ ਅਕਲਾਂ ਵਾਲਿਓ
- ਚੰਨ ਦੇ ਉੱਤੇ ਆਪਣੇ ਚੰਨ ਦਾ
- ਲੱਖ ਵਾਰੀ ਪੜ੍ਹ ਲਏ ਨੇ ਫ਼ਲਸਫ਼ੇ
- ਰੁੱਤ ਬਰਫੀਲੀ ਨੇ ਇਸ ਤੇ
- ਕਲਪਨਾ ਦੇ ਘਰ ਚ ਤੇਰਾ ਨਾਮ ਹੀ
- ਮੇਰੇ ਆਲ ਦੁਆਲੇ ਰੇਖਾ ਖਿੱਚ ਗਿਆ
- ਨਾ ਪੀੜ ਦਾ ਅਹਿਸਾਸ ਵਿਸਰੇ
- ਬਿਰਖ ਤੋਂ ਉੱਡ ਗਏ ਪਰਿੰਦੇ ਦੂਰ ਨੂੰ
- ਇਸਨੂੰ ਆਪਣੀ ਰੂਹ ਦਾ ਹਾਣੀ
- ਸੂਹੇ ਖ਼ਿਆਲਾਂ ਨੂੰ ਮਾਨਣ ਦੀ ਕੀਮਤ
- ਸ਼ੋਰ ਨੂੰ ਸੁਣ ਕੇ ਐਵੇਂ ਆਹਾਂ ਭਰਦੇ
- ਆਪਣੇ ਹੀ ਮੂੰਹ ਨੂੰ ਖੋਲ੍ਹਣ ਤੇ ਪਬੰਦੀ ਹੈ
- ਜੇਕਰ ਤੈਨੂੰ ਦੋਸ਼ ਮੇਰੇ ਸਿਰ
- ਦੂਰ ਰਹਿ ਕੇ ਕੋਲ ਹੋਵਣ ਦਾ