Amarjit Singh Sabhra
ਅਮਰਜੀਤ ਸਿੰਘ ਸਭਰਾ

ਅਮਰਜੀਤ ਸਿੰਘ ਸਭਰਾ (੨ ਜੂਨ ੧੯੭੮-) ਦਾ ਜਨਮ ਪਿੰਡ ਸਭਰਾ ਤਹਿਸੀਲ ਪੱਟੀ ਜਿਲ੍ਹਾ ਤਰਨ ਤਾਰਨ (ਪੰਜਾਬ) ਵਿਖੇ ਪਿਤਾ ਸ਼੍ਰੋਮਣੀ ਕਵੀਸ਼ਰ ਗਿਆਨੀ ਜਰਨੈਲ ਸਿੰਘ ਸਭਰਾ ਦੇ ਘਰ ਮਾਤਾ ਸਰਦਾਰਨੀ ਗੁਰਦੇਵ ਕੌਰ ਦੀ ਕੁੱਖੋਂ ਹੋਇਆ । ਇਨ੍ਹਾਂ ਨੇ ਦਸਵੀਂ ਤੱਕ ਦੀ ਪੜ੍ਹਾਈ ਸੀਨੀਅਰ ਸੈਕੰਡਰੀ ਸਕੂਲ ਸਭਰਾ ਤੋਂ ਕੀਤੀ ।ਇਨ੍ਹਾਂ ਨੂੰ ਕਵੀਸ਼ਰੀ ਕਲਾ ਵਿਰਸੇ ਵਿੱਚ ਮਿਲੀ ।ਇਨ੍ਹਾਂ ਨੂੰ ਤਿੰਨ ਵਾਰ ਗੋਲਡਮੈਡਲ ਨਾਲ ਸਨਮਾਨਿਤ ਕੀਤਾ ਗਿਆ । ਇਨ੍ਹਾਂ ਦੀਆ ਕਿਤਾਬਾਂ 'ਅਮਰ ਉੁਡਾਰੀਆਂ', 'ਅਮਰ ਜਰਨੈਲ', 'ਧਰਮੀ ਜਰਨੈਲ', 'ਭਿੰਡਰਾਵਾਲਿਆਂ ਦੀ ਚੜ੍ਹਤ', 'ਅਮਰ ਇੱਛਾਵਾਂ', ਪਟਨੇ ਤੋ ਨੰਦੇੜ ਤੱਕ ਭਾਗ-੧, ਭਾਗ-੨ ਅਤੇ ੬੫ ਤੋ ਵੱਧ ਆਡਿਓ ਵੀਡਿਓ ਕੈਸਟਾਂ ਵੀ ਮਾਰਕੀਟ ਵਿੱਚ ਮੌਜੂਦ ਹਨ ।