Ani Rai
ਅਣੀ ਰਾਇ

ਪੰਜਾਬੀ ਕਵਿਤਾ ਅਣੀ ਰਾਇ

ਅਣੀ ਰਾਇ

ਅਣੀ ਰਾਇ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਅਨੰਦਪੁਰ ਵਿਚ ਸ਼ਾਹੀ
ਫੌਜਾਂ ਨਾਲ ਹੋਈ ਟੱਕਰ ਨੂੰ ' ਜੰਗਨਾਮਾ ਗੁਰੂ ਗੋਬਿੰਦ ਸਿੰਘ' ਵਿਚ
ਵਰਨਣ ਕੀਤਾ ਹੈ ।

'ਜੰਗਨਾਮਾ ਗੁਰੂ ਗੋਬਿੰਦ ਸਿੰਘ' ਵਿੱਚੋਂ

ਪਉੜੀ

੧.

ਸਤਿਗੁਰ ਸੇਵਾ ਹੋਈਐ, ਤਨ ਤਾਨ ਸਤਾਨੇ
ਦੁਖ ਨਸੇ ਸੁਖ ਊਪਜੇ, ਭਾਵਨ ਮਨ ਭਾਨੇ
ਤੇਗ ਬਲੀ ਗੋਬਿੰਦ ਸਿੰਘ, ਸਾਚੇ ਬਲਵਾਨੇ
ਕਲਜੁਗ ਸਾਚੋ ਸੂਰ ਤੂੰ, ਨੌਂ ਖੰਡੀਂ ਜਾਨੇ ।੧।

੨.

ਖੰਡਾ ਦਾਨ ਸੰਭਾਰਿਆ, ਕੁਲ ਦਿਤੀ ਓਪ
ਭੇੜ ਭਜਾਏ ਸੂਰਮੇ, ਕਟਿ ਬਖਤ੍ਰ ਟੋਪ
ਤਰਵਾਰੀਂ ਤੇ ਕੈਬਰਾਂ, ਜਿੱਤੋ ਰਣ ਰੋਪ
ਸ੍ਰੀ ਗੁਰ ਗੋਬਿੰਦ ਸਿੰਘ ਦਾ, ਕੌਣ ਝੱਲੇ ਕੋਪ ।੨।

੩.

ਘੋਰ ਦਮਾਮੀ ਸੰਚਰੇ, ਤੀਰੇ ਝਰ ਲਾਵਨ
ਖੰਡਾ ਬਿੱਜ ਚਮਕਈ, ਵੈਰੀ ਤਨ ਤਾਵਨ
ਬੱਦਲ ਮਾਰੂ ਬਰ ਤੁਰੇ, ਭਰ ਜੋਸ਼ੀਂ ਧਾਵਨ
ਕੜਕਣ ਗੋਲੇ ਸ਼ੁਤਰ ਨਾਲ, ਕਾਇਰ ਕੰਪਾਵਨ
ਅਰਿ ਘਰ ਕਾਲ ਪਰਖੀਏ, ਘਰਨੀ ਬਿਰਲਾਵਨ
ਚੜ੍ਹਿਆ ਗੁਰੂ ਗੋਬਿੰਦ ਸਿੰਘ, ਸਾਰ ਸੰਦਾ ਸਾਵਨ ।੩।

੪.

ਸੱਤੇ ਧਾਰਾਂ ਆਈਆਂ ਚੜ੍ਹਿ ਬਡੇ ਰਾਜੇ
ਖੇਤ ਮਚਾਇਆ ਸੂਰਮੇ, ਦਲ ਮਾਰੂ ਬਾਜੇ
ਝੰਡੇ ਨੇਜੇ ਬੈਰਕਾਂ, ਤਨ ਪੱਖਰ ਸਾਜੇ
ਨਾਰਦ ਦੁੰਦ ਮਚਾਇਆ, ਬੀਰ ਤੱਕਣ ਖਾਜੇ
ਕਲ ਨੱਚੀ ਮੁਹ ਜੁੱਟਿਆ, ਸੁਣ ਕਾਇਰ ਭਾਜੇ
ਤੇਗ ਸਰਾਹੀ ਸਿੰਘ ਦੀ, ਜਿਨ ਸਭੈ ਰਾਜੇ
ਸਉਂਹੇ ਹੋਇਆ ਖਾਲਸਾ, ਜਿਨ ਗੈਵਰ ਗਾਜੇ
ਫਤੇ ਕਰੀ ਸ੍ਰੀ ਸਾਹਿਬਾਂ, ਜਗ ਮੈਂ ਜਸ ਛਾਜੇ ।੪।



ਖੋਟੀ ਮਸਲਤਿ ਧੋਹਿ ਦਿਲ, ਚੜ੍ਹ ਚਲੇ ਪਠਾਣ
ਧਾਏ ਨਾਮ ਲਿਖਾਇਕੈ, ਸਜਿ ਵਡੈ ਮਾਣ
ਤੀਰਾਂ ਤੇਗਾਂ ਗੋਲੀਆਂ, ਜੁੱਟੇ ਘਮਸਾਣ
ਅੱਗੇ ਗੁਰੂ ਗੋਬਿੰਦ ਸਿੰਘ, ਬਲ ਭੀਮ ਸਮਾਨ
ਮਾਰੇ ਖੇਤ ਖਰਾਬ ਕਰ, ਘਾਇਲ ਘਬਰਾਨ
ਲਗੇ ਕੈਬਰ ਕਹਰ ਦੇ, ਚੁਗ ਗਏ ਚਵਾਨ
ਖੋਹਨ ਵਾਲ ਚੁੜੇਲੀਆਂ, ਮਹਿਲੀਂ ਕੁਰਲਾਣ
ਢੂੰਡੇ ਹੱਥ ਨ ਆਉਂਦੇ, ਰਣ ਰੁੜ੍ਹੇ ਪਠਾਣ ।੫।



ਖੰਡੇ ਧੂਹੇ ਮਿਆਨ ਤੇ, ਵੈਰੀ ਬਿਲਖਾਨੇ
ਜੁੱਟੇ ਦੁਹੂੰ ਮੁਕਾਬਲੇ, ਬਿੱਜੂ ਝਰਲਾਨੇ
ਵਾਹਣ ਮੁਣਸਾਂ ਘੋੜਿਆਂ, ਘਾਇਲ ਘੁੰਮਾਨੇ
ਜੂਝਨ ਸਉਹੇ ਸਾਰ ਦੇ, ਦਰਗਹਿ ਪਰਵਾਨੇ
ਮੁੰਡ ਮੁੰਡਕਨ ਮੇਦਨੀ, ਏਹੀ ਨੈਸਾਨੇ
ਜਣੂ ਮਾਲੀ ਸਿਟੇ ਬਾੜਿਆਂ, ਖਰਬੂਜੇ ਕਾਣੇ ।੬।