Ashraf Suhail

ਅਸ਼ਰਫ਼ ਸੁਹੇਲ

ਅਸ਼ਰਫ਼ ਸੁਹੇਲ (੨੩ ਜੁਲਾਈ ੧੯੬੭-) ਦਾ ਜਨਮ ਚੌਧਰੀ ਕਰਮਦੀਨ ਦੇ ਘਰ ਲਾਹੌਰ (ਪੰਜਾਬ-ਪਾਕਿਸਤਾਨ) ਵਿੱਚ ਹੋਇਆ। ਉਹ ਪੰਜਾਬੀ ਦੇ ਲੇਖਕ, ਕਹਾਣੀਕਾਰ, ਕਵੀ ਅਤੇ ਸੰਪਾਦਕ ਹਨ। ਉਨ੍ਹਾਂ ਨੂੰ ਪੰਜਾਬੀ ਸਾਹਿਤ ਦੀ ਚੇਟਕ 'ਲਹਿਰਾਂ' ਰਸਾਲਾ ਪੜ੍ਹਨ ਤੋਂ ਲੱਗੀ। ਉਹ ਪੰਜਾਬੀ ਦੇ ਬਾਲ ਰਸਾਲੇ 'ਪਖੇਰੂ' ਦੇ ਸੰਪਾਦਕ ਹਨ ਅਤੇ ਬਾਲਾਂ ਨੂੰ ਪੰਜਾਬੀ ਨਾਲ ਜੋੜਨ ਲਈ ਬਹੁਤ ਸ਼ਲਾਘਾਯੋਗ ਕੰਮ ਕਰ ਰਹੇ ਹਨ। ਉਨ੍ਹਾਂ ਦੀਆਂ ਰਚਨਾਵਾਂ ਵਿੱਚ ਉਨ੍ਹਾਂ ਦਾ ਕਹਾਣੀ ਸੰਗ੍ਰਹਿ 'ਮੋਰਾਂ ਵਾਲਾ ਜੰਗਲ' ਸ਼ਾਮਿਲ ਹੈ।