Balbir Atish ਬਲਬੀਰ ਆਤਿਸ਼
ਬਲਬੀਰ ਆਤਿਸ਼ ਪੰਜਾਬੀ ਜ਼ਬਾਨ ਦਾ ਸਮਰੱਥ ਸ਼ਾਇਰ ਸੀ। ਖੰਨਾ ਦੇ ਏ ਐੱਸ ਕਾਲਿਜ ਵਿੱਚੋਂ ਪੜ੍ਹ ਕੇ ਉਹ ਪੰਜਾਬ ਸਰਕਾਰ ਦੇ ਲੋਕਲ ਆਡਿਟ ਵਿਭਾਗ ਵਿੱਚ ਆਡੀਟਰ ਬਣ ਗਿਆ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਆਡਿਟ ਵਿਭਾਗ ਵਿੱਚ ਸੇਵਾ ਕਾਰਨ ਉਮਰ ਦੇ ਆਖ਼ਰੀ ਸੋਲਾਂ ਸਾਲ ਉਹ ਸਾਡੇ ਸਭ ਅਦਬੀ ਦੋਸਤਾਂ ਦੇ ਸੰਪਰਕ ਵਿੱਚ ਰਿਹਾ। ਨਿੰਦਰ ਗਿੱਲ
ਵੀ ਇਸੇ ਮਹਿਕਮੇ ਵਿੱਚ ਹੋਣ ਕਾਰਨ ਸਾਡੀਆਂ ਕਈ ਦੁਪਹਿਰਾਂ ਇਕੱਠੀਆ ਲੰਘੀਆਂ। ਉਹ ਮੁਹੱਬਤੀ ਤੇ ਅਗਾਂਹਵਧੂ ਸੋਚ ਵਾਲਾ ਮਿੱਤਰ ਸੀ। ਇਪਟਾ ਦੀ ਸਿਲਵਰ ਜੁਬਲੀ ਸਮਾਗਮ ਵਿੱਚ
ਉਸ ਨੇ ਕੈਫ਼ੀ ਆਜ਼ਮੀ ਸਾਹਿਬ ਦੀ ਜੀਵਨ ਸਾਥਣ ਸ਼ੌਕਤ ਆਜ਼ਮੀ, ਤੇਰਾ ਸਿੰਘ ਚੰਨ, ਅਮਰਜੀਤ ਗੁਰਦਾਸਪੁਰੀ ਜੀ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਵਿਸ਼ਾਲ ਸਮਾਗਮ ਵਿੱਚ ਬੁਲਾਇਆ।
ਬਲਬੀਰ ਪਹਿਲਾਂ ਖੰਨਾ ਵਿੱਚ ਤੇ ਮਗਰੋਂ ਲੁਧਿਆਣਾ ਦੀ ਇਪਟਾ ਇਕਾਈ ਦਾ ਸਰਗਰਮ ਮੈਂਬਰ ਤੇ ਅਹੁਦੇਦਾਰ ਸੀ।
ਬਲਬੀਰ ਆਤਿਸ਼ ਦਾ ਜਨਮ 12 ਦਸੰਬਰ 1950 ਨੂੰ ਹੋਇਆ ਤੇ 1 ਜੁਲਾਈ 1999 ਨੂੰ ਉਹ ਪੀ ਏ ਯੂ ਵਿਖੇ ਸੇਵਾ ਦੌਰਾਨ ਹੀ ਸੁਰਗਵਾਸ ਹੋ ਗਿਆ।
ਉਹ ਰੋਜ਼ਾਨਾ ਨਵਾਂ ਜ਼ਮਾਨਾ ਵਿੱਚ “ਗੋਪ ਗਪੰਗਮ “ ਨਾਮ ਹੇਠ ਕਾਵਿ-ਵਿਅੰਗ ਲਿਖਦਾ ਹੁੰਦਾ ਸੀ।
ਬਲਬੀਰ ਆਤਿਸ਼ ਦੀਆਂ ਚਾਰ ਕਾਵਿ ਰਚਨਾਵਾਂ “ਕਲਮ ਦਾ ਕਰਜ਼” “ਮੌਸਮ ਕਿੰਨਾ ਬਦਲ ਗਿਆ ਹੈ” ,“ਪਾਗਲ ਘੋੜਿਆਂ ਦੇ ਸੁੰਮਾਂ ਹੇਠ” ਤੇ “ਅਨੁਭਵ”
ਪ੍ਰਕਾਸ਼ਿਤ ਹੋਏ।
ਉਘੇ ਕਮਿਊਨਿਸਟ ਆਗੂ ਕਾ. ਗੁਰਬਖਸ਼ ਸਿੰਘ ਦੇ ਘਰ ਖੰਨਾ ਵਿਖੇ ਪੈਦਾ ਹੋਇਆ ਬਲਬੀਰ ਚਾਰ ਭੈਣ-ਭਰਾਵਾਂ ਵਿੱਚੋਂ ਸਭ ਤੋਂ ਵੱਡਾ ਸੀ।
ਇੱਕ ਪੁੱਤਰ ਤੇ ਧੀ ਦਾ ਬਾਬਲ ਸੀ।
ਉਸ ਦਾ ਕਾਵਿ ਮੈਨੀਫੈਸਟੋ ਪੜ੍ਹੋ।
“ਕਵਿਤਾ ਨਾ ਤਾਂ ਮੇਰੇ ਲਈ ਫ਼ੈਸ਼ਨ ਵਜੋਂ ਅਪਣਾਇਆ ਵਾਦ ਹੀ ਹੈ ਅਤੇ ਨਾ ਹੀ ਜਾਣ ਬੁੱਝ ਕੇ ਅਗਲੇਰੀਆਂ ਸਫ਼ਾਂ ਵਿਚ ਜਬਰਦਸਤੀ ਖੜੋਣ ਲਈ ਛੇੜਿਆ ਵਾਦ-ਵਿਵਾਦ। ਮੈਂ ਸਾਹਾਂ ਵਾਂਗ ਕਵਿਤਾ ਰਚੀ ਹੈ
ਅਤੇ ਜ਼ਿੰਦਗੀ ਵਾਂਗ ਜੀਵੀ ਹੈ – ਬਿਨਾਂ ਕਿਸੇ ਪਰਹੇਜ਼ ਜਾਂ ਉਚੇਚ ਤੋਂ”
-ਗੁਰਭਜਨ ਗਿੱਲ।
Pagal Ghorian De Summa Heth : Balbir Atish
ਪਾਗਲ ਘੋੜਿਆਂ ਦੇ ਸੁੰਮਾਂ ਹੇਠ : ਬਲਬੀਰ ਆਤਿਸ਼
- ਪਾਗਲ ਘੋੜਿਆਂ ਦੇ ਸੁੰਮਾਂ ਹੇਠ
- ਪੇਤਲੀ ਨਜ਼ਰ ਦਾ ਸੰਤਾਪ
- ਵਿਰਾਸਤ ਨਾਲ ਇਕ ਸੰਵਾਦ
- ਤਿਤਲੀ ਦੇ ਪਰਾਂ ਉੱਪਰ ਲਿਖਿਆ ਸੰਪਾਦਕੀ
- ਬੁਲਡੋਜ਼ਰਾਂ ਦੇ ਚੁੱਪ ਹੋ ਜਾਣ ਤੱਕ
- ਖੁਰਚੋਗੇ ਕਿਵੇਂ
- ਸਥਾਪਤੀ
- ਚਾਬੁਕ
- ਬੇਪਰਦ ਸਥਿਤੀ
- ਮਾਹੌਲ
- ਹਿਜਰਤ
- ਗੱਲ ਸਿਰਫ਼ ਏਨੀ ਨਹੀਂ
- ਫ਼ਿਕਰ
- ਰਿਸ਼ਤਿਆਂ ਦੇ ਆਰ ਪਾਰ
- ਵਲਗਣ
- ਫੈਸਲਾਕੁਨ ਲੜਾਈ
- ਸੁਗੰਧ ਦੀ ਮਹਿਫੂਜ਼ੀ
- ਦੋਸਾਂਗੇ ਡੰਗ
- ਘਰ ਮੁੜਨ ਤੱਕ
- ਚੁੱਲ੍ਹਾ
- ਐਂਟੀਨੇ ਤੇ ਬੈਠਾ ਕਬੂਤਰ
- ਮੁਕਤੀ ਦਾ ਗੀਤ
- ਸੰਸਾ
- ਇਸ ਪੰਜ ਪਾਣੀ ਦੀ ਧਰਤੀ ਦੇ-ਗੀਤ
- ਆਵਾਜ਼ ਹੈ ਸ਼ਾਇਰ ਦੀ
- ਸੱਚ ਦਾ, ਤਖ਼ਲੀਕ ਦਾ, ਅਹਿਸਾਸ ਦਾ
- ਖਿੰਡਰੇ ਪੁੰਡਰੇ ਉੱਜੜੇ ਘਰ 'ਚੋਂ
- ਮੇਰੇ ਘਰ 'ਚੋਂ ਹਵਾ ਇਹ ਜਿਧਰ ਜਾਂਦੀ ਹੈ
- ਤਿੜਕਿਆ ਸ਼ੀਸ਼ਾ ਰਹਾਂ ਤੇ ਅਕਸ ਦਾ
- ਤੇਰੇ ਰੇਤ ਹੋਏ ਦਰਿਆਵਾਂ ਵਿਚ
- ਰੇਜ਼ਾ ਰੇਜ਼ਾ ਹੋ ਗਈ ਪੱਤੀ ਗੁਲਾਬ ਦੀ
ਅਨੁਭਵ : ਬਲਬੀਰ ਆਤਿਸ਼
- ਬੇਦੀ
- ਜੰਗਲ, ਕਲਮ ਤੇ ਪਿੱਪਲ
- ਬੱਚੇ ਦਾ ਸੁਪਨਾ
- ਮੈਨੂੰ ਜਦ ਕਵਿਤਾ ਲੱਭੀ
- ਯਕਸ਼ੀ
- ਵਿੱਥ
- ਸ਼ੱਕ
- ਪਾਟਦੀ ਜਾ ਰਹੀ ਨਦੀ
- ਆਪਣੇ ਅੰਦਰ ਖੁੱਲ੍ਹਦੀ ਬਾਰੀ
- ਸਾਧਨ, ਹਥਿਆਰ ਤੇ ਸ਼ਿਕਾਰ
- ਅਗਨੀ ਹਵਾ ਤੇ ਆਕਾਸ਼
- ਕਵਿਤਾ
- ਸ਼ਾਇਦ
- ਆਦਮੀ ਨੂੰ ਕੁਝ ਨਹੀਂ ਮਿਲੇਗਾ
- ਰਿਸ਼ਤਾ
- ਰੰਗਾਂ ਦਾ ਇਲਮ
- ਮੁੜ ਜਦੋਂ
- ਆਵਾਜ਼
- ਇਹ ਮੈਂ ਨਹੀਂ
- ਵਾਅਦਾ
- ਹੱਸਣਾ, ਰੋਣਾ ਅਤੇ ਟੁਰਨਾ
- ਹਿੱਕ ਦੇ ਜ਼ੋਰ 'ਤੇ
- ਪ੍ਰਸਥਾਨ
- ਥਾਪ
- ਅਨੁਭਵ
- ਤਲਾਸ਼
- ਕੈਚੀਆਂ
- ਭਰਮ
- ਇਕ ਬੂਟਾ ਰੁਦਨ ਕਰੇ
- ਆਸਥਾ
- ਪੰਜਾਬ-1
- ਪੰਜਾਬ-2
- ਨਾਲ-ਨਾਲ
- ਇਕ ਨੇਜ਼ੇ ਦੀ ਵਿੱਥ ਤੇ
- ਅਖੰਡਿਤ ਅਨੁਭੂਤੀਆਂ ਦੀ ਤਲਾਸ਼
- ਚੰਨ, ਸੂਰਜ ਅਤੇ ਧਰਤੀ
- ਦੇਵ ਨਾਲ ਸੰਵਾਦ
- ਸੁੱਕਿਆ ਹੋਇਆ ਅੱਥਰੂ ਹਾਂ ਮੈਂ
- ਹਵਾ ਵਿਚ ਲਟਕਦੇ ਖੰਜਰ
- ਹੁਣ ਜਦੋਂ ਵੀ ਗਮਲਿਆਂ ਵਿਚ ਫੁੱਲ
- ਪੀੜ ਦਾ ਪਰਚਮ ਮੇਰਾ ਜਿਸ ਸੋਚ ਵਿਚ
- ਤਾਰਿਆਂ ਦੀ ਬੰਦ ਖਿੜਕੀ ਰਾਤ ਦਾ
- ਕੰਧ 'ਤੇ ਲਿਖਿਆ ਪੜ੍ਹਿਆ ਕਰ ਤੂੰ
- ਤਾਰਾਂ ਦੇ ਵਿਚ ਵੀ ਹਲਚਲ ਹੈ