Bhagat Namdev Ji ਭਗਤ ਨਾਮਦੇਵ ਜੀ

(੨੯ ਅਕਤੂਬਰ, ੧੨੭੦ – ੧੩੫੦)

ਸੰਤ ਨਾਮਦੇਵ ਜੀ (੨੯ ਅਕਤੂਬਰ, ੧੨੭੦ – ੧੩੫੦) ਦਾ ਜਨਮ ਮਹਾਰਾਸ਼ਟਰ ਦੇ ਪਿੰਡ ਨਰਸੀ-ਵਾਮਨੀ ਵਿੱਚ ਹੋਇਆ । ਇਹ ਪਿੰਡ ਜ਼ਿਲ੍ਹਾ ਸਤਾਰਾ ਵਿੱਚ ਹੈ ਤੇ ਹੁਣ ਇਸਦਾ ਨਾਂ ਨਰਸੀ ਨਾਮਦੇਵ ਹੈ । ਉਨ੍ਹਾਂ ਦੇ ਪਿਤਾ ਜੀ ਦਾ ਨਾਂ ਦਮਸ਼ੇਟੀ ਅਤੇ ਮਾਤਾ ਜੀ ਦਾ ਨਾਂ ਗੋਨਾਬਾਈ ਸੀ । ਉਨ੍ਹਾਂ ਦੇ ਪਿਤਾ ਜੀ ਦਰਜੀ (ਛੀਂਬੇ) ਦਾ ਕਿੱਤਾ ਕਰਦੇ ਸਨ । ਉਨ੍ਹਾਂ ਰੱਬ ਦੀ ਭਗਤੀ ਅਤੇ ਗ੍ਰਹਿਸਥ ਜੀਵਨ ਦੀ ਉੱਚਤਾ ਉੱਤੇ ਜ਼ੋਰ ਦਿੱਤਾ । ਸੰਤ ਗਿਆਨਦੇਵ ਅਤੇ ਹੋਰ ਸੰਤਾਂ ਸੰਗ ਆਪ ਨੇ ਸਾਰੇ ਦੇਸ਼ ਦਾ ਭ੍ਰਮਣ ਕੀਤਾ । ਉਹ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਘੁਮਾਣ ਵਿੱਚ ਵੀਹ ਸਾਲ ਰਹੇ । ਉਨ੍ਹਾਂ ਨੇ ਮਰਾਠੀ, ਹਿੰਦੀ ਅਤੇ ਪੰਜਾਬੀ ਵਿੱਚ ਕਾਵਿ ਰਚਨਾ ਕੀਤੀ । ਉਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਦਰਜ ਹੈ ।

ਭਗਤ ਨਾਮਦੇਵ ਜੀ ਕਵੀ

ਭਗਤ ਨਾਮਦੇਵ ਜੀ : ਮੁੱਖ ਭਾਗ

Bhagat Namdev Ji : Main Sections

ਸ਼ਬਦ ਭਗਤ ਨਾਮਦੇਵ ਜੀ

Shabad Bhagat Namdev Ji