Bhagat Surdas Ji
ਭਗਤ ਸੂਰਦਾਸ ਜੀ

ਭਗਤ ਸੂਰਦਾਸ ਜੀ ਪੰਦਰ੍ਹਵੀਂ ਸਦੀ ਦੇ ਪ੍ਰਸਿੱਧ ਸੰਤ, ਕਵੀ ਤੇ ਸੰਗੀਤਕਾਰ ਸਨ । ਕਿਹਾ ਜਾਂਦਾ ਹੈ ਕਿ ਉਹ ਜਨਮ ਤੋਂ ਹੀ ਨਜ਼ਰ ਤੋਂ ਬਿਨਾਂ ਸਨ । ਉਨ੍ਹਾਂ ਦੇ ਭਜਨ ਕ੍ਰਿਸ਼ਨ ਭਗਤੀ ਵਿੱਚ ਓਤਪ੍ਰੋਤ ਹਨ । ਉਹ ਸ਼੍ਰੀ ਵੱਲਭਾਚਾਰੀਆ ਜੀ ਦੇ ਅੱਠ ਚੇਲਿਆਂ ਵਿੱਚੋਂ ਸਨ । ਇਨ੍ਹਾਂ ਅੱਠਾਂ ਚੇਲਿਆਂ ਨੂੰ ਅਸਟ-ਛਾਪ ਦੇ ਨਾਂ ਨਾਲ ਵੀ ਜਾਣਿਆਂ ਜਾਂਦਾ ਹੈ । ਸੰਤ ਸੂਰਦਾਸ ਜੀ ਦੀਆਂ ਕਾਵਿ ਰਚਨਾਵਾਂ ਸੂਰ ਸਾਗਰ, ਸੂਰ ਸਾਰਾਵਲੀ ਅਤੇ ਸਾਹਿਤਯ-ਲਹਿਰੀ ਹਨ । ਉਨ੍ਹਾਂ ਦੀ ਰਚਨਾ ਹਿੰਦੀ ਬੋਲੀ ਦੀ ਉਪਬੋਲੀ ਬ੍ਰਜ ਭਾਸ਼ਾ ਵਿੱਚ ਹੈ ।