ਭੂਪਿੰਦਰ ਸਿੰਘ ਸੱਗੂ (ਜੂਨ 7, 1954-) ਵੁਲਵਰਹੈਂਪਟਨ (ਯੂ. ਕੇ.) ਵੱਸਦੇ ਪੰਜਾਬੀ ਦੇ ਕਵੀ, ਅਨੁਵਾਦਕ, ਸੰਪਾਦਕ ਅਤੇ ਲੇਖਕ ਹਨ ।
ਉਨ੍ਹਾਂ ਦਾ ਜਨਮ ਪਿੰਡ ਆਲੋਵਾਲ, ਤਹਿਸੀਲ ਨਕੋਦਰ, ਜਿਲਾ ਜਲੰਧਰ (ਪੰਜਾਬ) ਵਿੱਚ ਹੋਇਆ ।
ਉਨ੍ਹਾਂ ਦੀਆਂ ਪ੍ਰਕਾਸ਼ਿਤ ਪੁਸਤਕਾਂ ਵਿੱਚ ਸ਼ਾਮਿਲ ਹਨ:
• ਰਿਸ਼ਤਿਆਂ ਦਾ ਜੰਗਲ (ਕਵਿਤਾ - ਗ਼ਜ਼ਲ) 1989
• ਸੱਚ ਤੇ ਸੂਲੀ (ਕਾਵਿ ਸੰਗ੍ਰਹਿ) 1993
• ਸਿਮਟੇ ਹੋਏ ਪਲ (ਕਾਵਿ ਸੰਗ੍ਰਹਿ) 1998
• ਕਤਰਾ ਕਤਰਾ ਨੂਰ (ਗ਼ਜ਼ਲ ਸੰਗ੍ਰਹਿ) 2000
• ਫੁੱਲ ਬਣੇ ਅੰਗਿਆਰ (ਕਾਵਿ ਸੰਗ੍ਰਹਿ) 2006
• ਨਿਰੰਜਨ ਸਿੰਘ ਨੂਰ ਸਿਮਰਤੀ ਗ੍ਰੰਥ (ਸੰਪਾਦਨਾ) 2009
• ਉਸ ਨੇ ਕਿਹਾ (ਸੰਵਾਦੀ ਕਵਿਤਾ) 2010
• ਚਾਨਣ ਦੀ ਬਾਤ (ਗ਼ਜ਼ਲ ਸੰਗ੍ਰਹਿ) 2013
• ਮਸ਼ਾਲ (ਗ਼ਜ਼ਲ ਸੰਗ੍ਰਹਿ) 2015
• ਵਗਦੀ ਰਹੇ ਝਨਾਂ (ਗ਼ਜ਼ਲ ਸੰਗ੍ਰਹਿ ਗੁਰਮੁਖੀ ਅਤੇ ਸ਼ਾਹਮੁਖੀ) 2017, 2018
• In The Land of Promise (ਮੌਲਿਕ ਕਵਿਤਾਵਾਂ ਦਾ ਅਨੁਵਾਦ) 2021
• ਤੇਰੀ ਇਬਾਦਤ (ਗ਼ਜ਼ਲ ਸੰਗ੍ਰਹਿ) 2022
• ਤ੍ਰੈਕਾਲ (ਕਾਵਿ-ਸੰਗ੍ਰਹਿ) 2024 ਆਦਿ ।
E-mail: bssagoo1@googlemail.com