Boota Singh Brar ਬੂਟਾ ਸਿੰਘ ਬਰਾੜ

ਡਾ. ਬੂਟਾ ਸਿੰਘ ਬਰਾੜ ਪੰਜਾਬੀ ਭਾਸ਼ਾ ਵਿਗਿਆਨ ਅਤੇ ਵਿਆਕਰਨ ਦੇ ਖੇਤਰ ਦੇ  ਵਿਸ਼ੇਸ਼ੱਗ ਪ੍ਰੋਫੈਸਰ ਹਨ।ਇਸ ਖੇਤਰ ਵਿੱਚ ਉਨ੍ਹਾਂ ਨੇ ਪ੍ਰਮਾਣਿਕ ਖੋਜ ਕਾਰਜ ਕੀਤਾ ਹੈ।ਇਸ ਖੇਤਰ ਵਿੱਚ ਹੁਣ ਤੱਕ ਉਨ੍ਹਾਂ ਦੀਆਂ ਸੱਤ ਕਿਤਾਬਾਂ-ਪੰਜਾਬੀ ਵਿਆਕਰਨ (1995) ਪੰਜਾਬੀ ਭਾਸ਼ਾ: ਸ੍ਰੋਤ ਤੇ ਸਰੂਪ (2004), ਪੰਜਾਬੀ ਵਿਆਕਰਨ :ਸਿਧਾਂਤ ਅਤੇ ਵਿਹਾਰ (2008), ‌ਪੰਜਾਬੀ ਭਾਸ਼ਾ ਅਤੇ ਸਾਹਿਤ :ਭਾਸ਼ਾਈ ਸਰੋਕਾਰ(2009), ਭਾਸ਼ਾ ਵਿਗਿਆਨ: ਸਿਧਾਂਤ ਤੇ ਵਿਹਾਰ(2014), ਪੰਜਾਬੀ ਭਾਸ਼ਾ, ਲਿਪੀ ਅਤੇ ਵਿਆਕਰਨ(2015), ਗੁਰਮੁਖੀ ਲਿਪੀ : ਇਤਿਹਾਸ ਤੇ ਇਤਿਹਾਸਕਾਰੀ(2016),  ਪੰਜਾਬੀ ਦੀ ਅਰਬੀ-ਫਾਰਸੀ ਸ਼ਬਦਸ਼ਾਲਾ(2018)   ਪ੍ਰਕਾਸ਼ਿਤ ਹੋ ਚੁਕੀਆਂ ਹਨ।ਕੁਝ ਕਿਤਾਬਾਂ ਦੇ ਛੇ-ਛੇ ਸੰਸਕਰਨ ਪ੍ਰਕਾਸ਼ਿਤ ਹੋ ਚੁੱਕੇ ਹਨ।ਇਸ ਤੋਂ ਇਲਾਵਾ ਉਨ੍ਹਾਂ ਨੇ ਵਾਰਤਕ ਵਿਰਸਾ(2011) ਅਤੇ ਪੰਜਾਬੀ ਕਿੱਸਾ ਪਰੰਪਰਾ ਅਤੇ ਪ੍ਰਵਾਹ(2013) ਦਾ ਸੰਪਾਦਨ ਵੀ ਕੀਤਾ ਹੈ। ਉਨ੍ਹਾਂ ਦੇ 100 ਤੋਂ ਉਪਰ ਖੋਜ ਪੱਤਰ/ ਆਰਟੀਕਲ ਵੀ ਪ੍ਰਕਾਸ਼ਿਤ ਹੋ ਚੁੱਕੇ ਹਨ। ਪ੍ਰੋਫੈਸਰ ਬਰਾੜ ਪੋਸਟ ਗ੍ਰੈਜੂਏਟ ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਿਟੀ ਰਿਜਨਲ ਸੈਂਟਰ ਤੋਂ ਪ੍ਰੋਫੈਸਰ ਅਤੇ ਮੁਖੀ ਦੀਆਂ ਸੇਵਾਵਾਂ ਨਿਭਾਉਣ ਉਪਰੰਤ ਸੇਵਾ ਮੁਕਤ ਹੋ ਚੁੱਕੇ ਹਨ। ਅੱਜ ਕਲ੍ਹ ਆਪ ਇਸੇ ਵਿਭਾਗ ਵਿਖੇ ਬਤੌਰ ਆਨਰੇਰੀ ਪ੍ਰੋਫੈਸਰ ਵਜੋਂ ਤਾਇਨਾਤ ਹਨ।