Chamandeep Deol ਚਮਨਦੀਪ ਦਿਓਲ

ਚਮਨਦੀਪ ਦਿਓਲ ਪੰਜਾਬੀ ਕਾਵਿ - ਜਗਤ ਦਾ ਜਾਣਿਆ - ਮਾਣਿਆ ਸਥਾਪਿਤ ਹਸਤਾਖ਼ਰ ਹੈ। ਉਸਦੀ ਸ਼ਾਇਰੀ ਅੰਦਰ ਅਜਿਹੇ ਅਹਿਸਾਸਾਂ ਦੀ ਭਰਮਾਰ ਹੈ ਜਿਨ੍ਹਾਂ ਦਾ ਅਸਰ ਹਰ ਦਿਲ ਨੂੰ ਟੁੰਬ ਕੇ ਲੰਘਦਾ ਹੈ। ਉਸਦੀ ਸ਼ਾਇਰੀ ਜ਼ਿਆਦਾਤਰ ਬਿਰਹਾ ਦੇ ਵਜ਼ਨ ਨਾਲ ਲਬਰੇਜ਼ ਹੈ ਇਸਦੇ ਨਾਲ-ਨਾਲ ਹੀ ਉਹ ਸਮਾਜਿਕ ਰੀਤਾਂ-ਰਸਮਾਂ, ਆਰਥਿਕ ਤਾਣੇ-ਬਾਣੇ ਅਤੇ ਰਾਜਨੀਤੀ ਦਾ ਨਕਾਬ ਉਤਾਰਨ ਤੋਂ ਵੀ ਗੁਰੇਜ਼ ਨਹੀਂ ਕਰਦਾ-

"ਤੂੰ ਹੀ ਦੱਸ ਮੈਂ ਕੀਹਦੇ ਉੱਤੇ ਮੋਹਰ ਲਗਾਵਾਂ,
ਸਾਰੇ ਚੋਣ-ਨਿਸ਼ਾਨਾਂ ਤੋਂ ਡਰ ਲਗਦੈ ਮੈਨੂੰ। "

ਚਮਨਦੀਪ ਦਿਓਲ ਦਾ ਜਨਮ 23 ਮਾਰਚ 1977 ਨੂੰ ਪਿੰਡ ਬੇਨੜਾ (ਧੂਰੀ) ਵਿਖੇ ਹੋਇਆ। ਚਮਨਦੀਪ ਨੇ ਛੇਵੀਂ ਤੋਂ ਦਸਵੀਂ ਤੱਕ ਦੀ ਪੜ੍ਹਾਈ ਜਵਾਹਰ ਨਵੋਦਯ ਵਿਦਿਆਲਾ ਤੋਂ ਕੀਤੀ, ਇੱਥੇ ਹੀ ਉਸਨੂੰ ਸਾਹਿਤ ਪੜ੍ਹਣ ਦੀ ਚੇਟਕ ਲੱਗੀ। ਕਿਤਾਬਾਂ ਨਾਲ ਉਹ ਐਨਾਂ ਜੁੜਦਾ ਗਿਆ ਕਿ ਸਹਿਜੇ-ਸਹਿਜੇ ਫ਼ਿਰ ਉਸਦੇ ਅੰਦਰੋਂ ਆਪ- ਮੁਹਾਰੇ ਬੋਲ ਫੁੱਟਣ ਲੱਗ ਪਏ ਤੇ ਇਹ ਜਜ਼ਬਾਤ ਉਹ ਕਲਮਬੱਧ ਕਰਦਾ ਰਹਿੰਦਾ। ਫ਼ਿਰ ਉਸਨੇ ਗਿਆਰਵੀਂ-ਬਾਰਵੀਂ ਕਰਨ ਤੋਂ ਬਾਅਦ ਗ੍ਰੈਜੂਏਸ਼ਨ ਲਈ ਦੇਸ਼ ਭਗਤ ਕਾਲਜ ਬਰੜਵਾਲ (ਧੂਰੀ) ਵਿੱਚ ਦਾਖ਼ਲਾ ਲੈ ਲਿਆ ਅਤੇ ਇੱਥੋਂ ਦੀ ਲਾਇਬ੍ਰੇਰੀ ਦਾ ਸਕੂਲੀ ਪੱਧਰ ਦੀ ਲਾਇਬ੍ਰੇਰੀ ਤੋਂ ਕਿਤੇ ਵੱਡਾ ਹੋਣਾ ਉਸਨੂੰ ਬੇਹੱਦ ਪਸੰਦ ਆਇਆ। ਉਹ ਗਿਆਨ ਦੇ ਇਸ ਸਾਗਰ ਵਿੱਚ ਦਿਨ-ਬ-ਦਿਨ ਗੋਤੇ ਲਾਉਂਦਾ-ਲਾਉਂਦਾ ਖ਼ੁਦ ਕਿਤਾਬ ਦਾ ਮਲਾਹ ਹੋ ਗਿਆ - 'ਅੰਬਰ ਦੀ ਤਲਾਸ਼' ਕਿਤਾਬ ਦੇ ਚਰਚਿਆਂ ਨੇ ਉਸਨੂੰ ਵਿਸ਼ੇਸ਼ ਵਰਗ ਦਾ ਵਿਦਿਆਰਥੀ ਬਣਾ ਦਿੱਤਾ, ਕਾਲਜ ਦੇ ਪ੍ਰੋਫ਼ੈਸਰ ਸਾਹਿਬਾਨ ਅਤੇ ਵਿਦਿਆਰਥੀ ਉਸ ਨਾਲ ਦਿਲੀ ਸਨੇਹ ਰੱਖਣ ਲੱਗ ਪਏ ਅਤੇ ਇਸ ਕਿਤਾਬ ਦੇ ਉਪਰੰਤ ਉਸਨੂੰ ਤਕਰੀਬਨ ਵੀਹ ਸਾਲ ਦੀ ਉਮਰ ਵਿੱਚ ਹੀ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੀ ਮੈਂਬਰਸ਼ਿਪ ਮਿਲ ਗਈ ਜਿਸ ਨਾਲ ਉਹ ਪੰਜਾਬ ਦੇ ਉੱਘੇ ਕਵੀਆਂ ਵਿੱਚ ਸ਼ਾਮਿਲ ਹੋ ਗਿਆ। ਇਸ ਤੋਂ ਬਾਅਦ ਉਸਨੇ ਪੋਸਟ ਗ੍ਰੈਜੂਏਸ਼ਨ ਦੇ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਦਾਖਲਾ ਲੈ ਲਿਆ ਅਤੇ ਪੰਜਾਬੀ ਕਾਵਿ-ਸੰਸਾਰ ਦੀ ਬੁੱਕਲ ਵਿੱਚ ਦੋ ਹੋਰ ਕਿਤਾਬਾਂ - 'ਨਦੀ ਤੋਂ ਦੂਰ’ਤੇ ‘ਸ਼ੀਸ਼ੇ ਦਾ ਬਦਨ’ਤੋਂ ਇਲਾਵਾ ਇਨ੍ਹਾਂ ਸਤਰਾਂ ਦੇ ਲੇਖਕ ਨੇ ਉਸ ਦੀ ਚੋਣਵੀ ਕਵਿਤਾ “ਜੀਅ ਲੈਂਦਾ ਹਾਂ ਕਦੇ ਕਦੇ” ਨਾਮ ਹੇਠ 2024 ਵਿੱਚ ਸੰਪਾਦਿਤ ਕੀਤੀ ਹੈ।

“ਪਹੁੰਚ ਜਾਵਾਂਗਾ ਕੰਢੇ, ਕਾਹਲ ਕਾਹਦੀ?
ਮਲਾਹ ਵੀ ਮੈਂ ਹਾਂ, ਕਿਸ਼ਤੀ ਵੀ, ਨਦੀ ਵੀ।"

ਜੱਗ ਦੇ ਨਿਹੋਰਿਆਂ ਦਾ ਸਾਹਮਣਾ ਕਰਦੇ ਹੋਇਆਂ ਵੀ ਉਸਨੇ ਇਸ਼ਕ ਦੀ ਪਵਿੱਤਰਤਾ ਬਰਕਰਾਰ ਰੱਖਦਿਆਂ ਇਸ ਤਰ੍ਹਾਂ ਜਵਾਬ ਦਿੱਤਾ ਹੈ :

"ਇਸ਼ਕ ਹੈ,ਇਹ ਕੋਈ ਸੌਦਾ ਤਾਂ ਨਹੀਂ ਹੈ ਦੋਸਤੋਂ !
ਕਿਉਂ ਕਹੀ ਜਾਂਦੇ ਓ ਮੈਨੂੰ, ਇਸ਼ਕ 'ਚੋਂ ਤੂੰ ਕੀ ਲਿਆ। "

ਸਾਡੇ ਵੇਲਿਆਂ 'ਚ ਆਰਥਿਕਤਾ ਦੀ ਛਾਪ ਹਰ ਇੱਕ ਦੇ ਮਨ 'ਤੇ ਗਹਿਰੇ ਢੰਗ ਨਾਲ ਅਸਰ ਕਰ ਚੁੱਕੀ ਹੈ ਅਤੇ ਇਸ ਦੇ ਪ੍ਰਭਾਵ ਸਦਕਾ ਕਈ ਵਾਰ ਆਦਮੀ ਦਿਲ ਨੂੰ ਤੁੱਛ ਕਰਕੇ ਪਦਾਰਥਾਂ ਵਿੱਚ ਗੁਆਚ ਜਾਂਦਾ ਹੈ। ਲੇਕਿਨ ਚਮਨਦੀਪ ਦਿਉਲ ਦੇ ਸ਼ਿਅਰ ਫ਼ੱਕਰਪੁਣਾ ਹੰਢਾਉਂਦੇ ਹੋਏ ਆਪਣੀ ਹੋਂਦ ਬਣਾਈ ਬੈਠੇ ਬੇਬਸੀ ਦਾ ਇਜ਼ਹਾਰ ਕਰਦੇ ਹਨ :

"ਉਨ੍ਹਾਂ ਨੇ ਕਾਰ ਲੈ ਲਈ ਏ ਗਰਾਂ ਤੇ ਸ਼ਹਿਰ ਘੁੰਮਣ ਲਈ।
ਮੈਂ ਰਾਹ ਦੀ ਰੇਤ ਬਣਿਆਂ ਸੀ ਜਿਨ੍ਹਾਂ ਦੇ ਪੈਰ ਚੁੰਮਣ ਲਈ।"

ਉਸਦੇ ਸ਼ਿਅਰ ਇਸ ਤਰ੍ਹਾਂ ਵੱਖੋ-ਵੱਖਰੀਆਂ ਵੰਨਗੀਆਂ ਨਾਲ ਭਰੇ ਪਏ ਹਨ, ਤਕਰੀਬਨ ਹਰ ਇੱਕ ਵਿਸ਼ੇ ਨੂੰ ਉਸਦੀ ਸ਼ਾਇਰੀ ਛੋਹ ਚੁੱਕੀ ਹੈ। ਇਸ ਕਿਤਾਬ ਦੇ ਸ਼ਿਅਰਾਂ ਦੇ ਫੁੱਲ ਤੁਹਾਡੇ ਅੰਤਰੀਵੀਂ ਸਮਾਜ ਨੂੰ ਮਹਿਕਾਉਂਦੇ ਰਹਿਣਗੇ ਅਤੇ ਮੈਨੂੰ ਸ਼ਾਇਰੀ ਦੇ ਜਿਸ ਆਲਮ ਦਾ ਇਲਮ ਇਸ ਨੂੰ ਸੰਪਾਦਿਤ ਕਰਦਿਆਂ ਹੋਇਆ ਹੈ, ਉਮੀਦ ਕਰਦਾ ਹਾਂ ਤੁਸੀਂ ਵੀ ਉਸਦੀ ਯਾਤਰਾ ਕਰੋਂਗੇ। ਚਮਨਦੀਪ ਪੰਜਾਬੀ ਕਾਵਿ-ਜਗਤ ਦਾ ਟਿਮ-ਟਿਮਾਉਂਦਾ ਸਿਤਾਰਾ ਹੈ ਤੇ ਮੈਨੂੰ ਪੂਰਨ ਆਸ ਹੈ ਕਿ ਉਹ ਭਵਿੱਖ ਵਿੱਚ ਵੀ ਮਾਂ-ਬੋਲੀ ਦੀ ਦਹਿਲੀਜ਼ ਤੇ ਆਸ਼ਿਆਨੇ ਨੂੰ ਇਸੇ ਕਦਰ ਆਪਣੀ ਲੋਅ ਤੇ ਰੌਸ਼ਨੀ ਨਾਲ ਰੁਸ਼ਨਾਉਂਦਾ ਰਹੇਗਾ। - ਸਤਨਾਮ ਸਾਦਿਕ

ਜੀਅ ਲੈਂਦਾ ਹਾਂ ਕਦੇ ਕਦੇ : ਚਮਨਦੀਪ ਦਿਓਲ

Jee Lainda Han Kde Kde : Chamandeep Deol

  • ਸੀਨੇ ਵਿੱਚ ਇੱਕ ਮੁੱਦਤ ਤੋਂ ਇਹ ਰੀਝ ਪਲ਼ੇ
  • ਨਦੀ ਵੀ ਕੋਲ਼ ਸੀ ਤੇ ਤਿਸ਼ਨਗੀ ਵੀ
  • ਅਸੀਂ ਕਿੱਕਰਾਂ ਤੋਂ ਕਿਰੇ ਹੋਏ ਫੁੱਲ ਹਾਣੀਆਂ
  • ਸ਼ੀਸ਼ੇ ਦਾ ਬਦਨ ਲੈ ਕੇ
  • ਇਹ ਸਿਰਫ਼ ਮੇਰੀ ਹੀ ਨਹੀਂ
  • ਕਿਉਂ ਨਾ ਇਸ ਵਿਉਪਾਰ 'ਤੇ ਹੋਵੇ ਗੁਮਾਨ?
  • ਵਹਿਮ ਸੀ ਮੈਨੂੰ ਕਿ ਦਰਿਆ
  • ਤੇਰੇ ਗਲ਼ ਲੱਗ ਨੈਣ ਜਦੋਂ ਵੀ ਮੁੰਦੇ ਨੇ
  • ਖੌਰੇ ਮਿਲ ਜਾਈਏ ਦੁਬਾਰਾ
  • ਗ਼ਮ ਦੀ ਗਰਮ ਹਵਾ 'ਚ ਜੋ ਜਜ਼ਬੇ
  • ਡਰ ਕੇ ਮੈਥੋਂ, ਓਸ ਨੇ ਮਾਰੀ ਉਡਾਰੀ
  • ਡੁੱਬ ਗਈ ਹਰੇਕ ਖਾਹਿਸ਼
  • ਕਲੀਆਂ ਦੇ ਭਰਮ ਅੰਦਰ
  • ਜੱਗ ਦੀਆਂ ਨਜ਼ਰਾਂ ਦੇ ਅੰਦਰ
  • ਗ਼ਮ ਕੀ ਜੇ ਮੇਘ ਹਾਂ ਮੈਂ
  • ਪੌਣਾਂ ਦੀ ਸੰਗ-ਦਿਲੀ ਨੂੰ
  • ਲੈ ਜਾਵਣਗੇ ਸੂਲੀ ਤੀਕਰ, ਲਗਦੈ ਮੈਨੂੰ
  • ਟਿਕ ਗਈ ਜ਼ਮੀਰ ਗਹਿਣੇ
  • ਹੋ ਗਈ ਪਾਗਲ, ਦੀਵਾਨੀ
  • ਜ਼ਮੀਰਾਂ ਨੂੰ ਮਿਲੋ ਯਾਰੋ !
  • ਉਨ੍ਹਾਂ ਨੇ ਕਾਰ ਲੈ ਲਈ ਏ
  • ਮੇਰੇ ਲਈ ਤੇਰੇ ਘਰ 'ਚ ਹੈ 'ਨ੍ਹੇਰਾ
  • ਮੈਂ ਨੱਚਾਂਗਾ ਜ਼ਮੀਂ 'ਤੇ ਪਰ
  • ਵਹਿ ਰਹੇ ਦਰਿਆ ਨੂੰ ਇਹ ਅਹਿਸਾਸ ਹੈ
  • ਨਾ ਪੈਂਦੇ ਭੋਗਣੇ ਰਾਤਾਂ ਜਹੇ
  • ਜਦ ਮੈਂ ਖ਼ੁਦ ਨੂੰ ਪਹਿਚਾਣ ਲਿਆ
  • ਗ਼ਮ ਹਯਾਤੀ ਤੋਂ ਵੀ ਭਾਰਾ ਲੈ ਲਿਆ
  • ਤੂੰ ਹੀ ਸੀ ਜੋ ਨਾ ਮੈਨੂੰ ਦੇ-ਦੇ ਕੇ
  • ਹਰ ਟੁੱਕੜੇ 'ਚੋਂ ਫਿਰ ਤੈਨੂੰ ਵੀ
  • ਮੇਰੇ ਹਰ ਲਫ਼ਜ਼ ਹਰ ਇੱਕ ਬਹਿਰ ਵਿੱਚ
  • ਤਲਖ਼ੀਆਂ, ਮਾਯੂਸੀਆਂ ਵਿੱਚ
  • ਅਸਾਡਾ ਹਾਲ ਜੇ ਵੇਖੇ ਤਾਂ ਪਤਝੜ ਦੀ
  • ਗ਼ਮ ਮੇਰੇ ਕੁਝ ਇਸ ਤਰ੍ਹਾਂ
  • ਵੇਖੋ ਫ਼ਕੀਰ ਨੂੰ ਤਾਂ, ਹੋ ਜਾਏ
  • ਜਲਾਇਆ ਸੌ ਦਫ਼ਾ ਤੂੰ
  • ਤੇਰੀ ਬਗਲ 'ਚ ਕੋਈ
  • ਨਾ ਇਤਰਾ! ਕਿ ਵਾਲ਼ ਨੇ ਤੇਰੇ
  • ਤੇਰੇ ਮਗਰੋਂ ਤਾਂ ਮੇਰੇ ਹੋਂਠ
  • ਗਿਲਾ ਕੀ! 'ਦਿਓਲ!' ਜੱਗ ਦੀ ਨਿੰਦਿਆ ਜੇ
  • ਇਸ ਹੋਣੀ 'ਤੇ ਰੋਵਾਂ ਵੀ
  • ਉੱਗ ਪਏ ਥਾਂ-ਥਾਂ ਤੇ ਬੂਟੇ ਵੈਰ ਦੇ
  • ਜਿਸਨੂੰ ਜਿਉਂਦਾ ਤੇ ਸਮਝਦਾ ਆ ਰਿਹਾਂ
  • ਮੇਰੀ ਦਾਸਤਾਂ ਵੀ ਅਜੀਬ ਹੈ
  • ਹਜ਼ਾਰਾਂ ਵਾਰ ਜਿਸਨੇ ਦਿਲ
  • ਅੱਖ ਵਿੱਚ ਅੱਖ ਵੀ ਕਦੇ
  • ਸੁਪਨੇ ਹਕੀਕਤਾਂ 'ਤੇ ਕੁਰਬਾਨ ਹੋ ਗਏ ਨੇ
  • ਮੇਰੀ ਜ਼ਮੀਰ ਨੇ ਜੇਕਰ
  • ਉਹ ਕਦੀ ਸਾਧ ਕਦੀ ਚੋਰ
  • ਅਦਾਲਤ ਦੀ ਖ਼ਤਾ ਸੀ ਉਹ
  • ਇਸ਼ਕ ਦੇ ਲੜ, ਜਦ ਮੈਂ ਲਾਈ ਜ਼ਿੰਦਗੀ
  • ਭਰ ਗਿਆ ਫੱਟ
  • ਪਹਿਲਾਂ ਮੈਂ ਹੱਸ ਪਿਆ ਫਿਰ
  • ਝੂਠੇ-ਫਰੇਬੀਆਂ ਦਾ, ਮਸ਼ਕੂਰ ਮੈਂ ਨਹੀਂ ਹਾਂ
  • ਕਰਦੇ ਨਾ ਇਸ਼ਕ ਤੈਨੂੰ
  • ਯਾਦ ਉਹ ਆਏ ਤਾਂ, ਨਾ ਹੋਇਆ ਸਬਰ
  • ਬੋਲ ਮੇਰੇ ਨੂੰ , ਹੋਂਠੀਂ ਲਾ ਕੇ
  • ਉੱਜੜੇ ਅਤੀਤ ਵਾਲੀ, ਉੱਖੜੀ ਕਿਤਾਬ ਲੈ ਕੇ
  • ਜਿਸ ਨਾਲ ਜ਼ਹਿਰ ਨੂੰ ਅੰਮ੍ਰਿਤ
  • ਉਹ ਮਿੱਟੀ, ਅਗਨ, ਜਲ, ਆਕਾਸ਼
  • ਮੁੱਕ ਗਏ ਨੇ ਸੁਆਸ
  • ਮਿਟਾ ਦੇ ਦੂਰੀਆਂ ਦਿਲਬਰ
  • ਤੇਰੇ ਸਾਹ ਵਿਚ ਸਾਹ ਕਿੰਝ ਲੈਂਦੇ
  • ਯਾਰਾ! ਤੈਨੂੰ ਬੇਇਤਬਾਰੀ ਕਾਹਦੀ ਏ?
  • ਜੋ ਮੈਨੂੰ ਹਾਸ਼ੀਏ 'ਤੇ ਕਰ ਰਹੇ ਨੇ
  • ਸਿਤਮ ਦੀ ਇੰਤਿਹਾ ਹੋ ਗਈ
  • ਲੱਖ ਸ਼ੁਕਰ ਕਿ ਇੱਕ ਬੂਹਾ
  • ਬਾਬੇ ਨਾਨਕ ਦੇ 550ਵੇਂ ਪ੍ਰਕਾਸ਼ਪੁਰਬ 'ਤੇ
  • ਸ਼ੀਸ਼ੇ ਦਾ ਬਦਨ ਲੈ ਕੇ
  • ਦੋਰਾਹੇ 'ਤੇ ਖੜ੍ਹੀ ਸੋਚ
  • ਮੌਤ ਦੇ ਕੋਲੋਂ ਅੱਖ ਬਚਾ ਕੇ
  • ਸਾਵਣ
  • ਕਦਮ-ਕਦਮ 'ਤੇ ਖਾਈਆਂ ਜਿੱਥੇ
  • ਨਹੀਂ ਪੂਰ ਚੜ੍ਹਨੀ
  • ਮੇਰੀ ਨਬਜ਼ ਤਾਂ ਵੇਖੋ ਅੜੀਓ
  • ਜੇ ਤੂੰ ਰੁੱਸਿਆ ਅਸਾਡੇ ਨਾਲ਼ ਢੋਲਣਾ
  • ਲੈ ਗਿਓਂ ਚੁਰਾਕੇ ਸਾਡੀ ਜ਼ਿੰਦਗੀ 'ਚੋਂ
  • ਟੱਪੇ (ਮਾਹੀਆ)