Chandra Gurung ਚੰਦ੍ਰ ਗੁਰੁੰਗ

ਚੰਦ੍ਰ ਗੁਰੁੰਗ/ਗੁਰੁਙ (5 ਅਗਸਤ 1976) ਨੇਪਾਲੀ ਬੋਲੀ ਦੇ ਉੱਘੇ ਕਵੀ ਹਨ । ਉਨ੍ਹਾਂ ਦੀਆਂ ਰਚਨਾਵਾਂ ਨੇਪਾਲੀ ਜੀਵਨ ਦੇ ਸਾਰੇ ਪੱਖਾਂ ਨੂੰ ਉਜਾਗਰ ਕਰਦੀਆਂ ਹਨ । ਉਨ੍ਹਾਂ ਨੇ ਰਾਜਨੀਤਕ, ਸਮਾਜਿਕ ਅਤੇ ਆਰਥਿਕ ਵਿਸ਼ਿਆਂ ਉੱਤੇ ਕਵਿਤਾਵਾਂ ਲਿਖੀਆਂ ਹਨ । ਉਨ੍ਹਾਂ ਦੀ ਕਵਿਤਾ ਸਰਲ ਹੋਣ ਕਰਕੇ ਪਾਠਕਾਂ ਦੀ ਸਮਝ ਵਿੱਚ ਛੇਤੀ ਆ ਜਾਂਦੀ ਹੈ ।