Chetna Di Mashal : Kulwant Jagraon

ਚੇਤਨਾ ਦੀ ਮਸ਼ਾਲ : ਕੁਲਵੰਤ ਜਗਰਾਓਂ



ਦੁਆ

ਰੱਬ ਮਿਹਰ ਕਰੇ ਇਸ ਧਰਤੀ 'ਤੇ ਅਸੀਂ ਛੱਡੀਏ ਨਫ਼ਰਤ ਸਾੜੇ ਨੂੰ ਤੇ ਮੇਟੀਏ ਦਿਲਾਂ ਦੇ ਪਾੜੇ ਨੂੰ ਸੁੱਖ ਮੰਗੀਏ ਪੰਜ ਦਰਿਆਵਾਂ ਦੀ ਤੇ ਮੰਗੀਏ ਖ਼ੈਰ ਭਰਾਵਾਂ ਦੀ ਉਹ ਆਰ ਰਹਿਣ ਜਾਂ ਪਾਰ ਰਹਿਣ ਪਰ ਬਣ ਕੇ ਬੇਲੀ ਯਾਰ ਰਹਿਣ ਸੁੱਖ ਮੰਗੀਏ ਨਿੱਕਿਆਂ ਬਾਲਾਂ ਦੀ ਇਸ ਧਰਤੀ ਦੇ ਸਭ ਲਾਲਾਂ ਦੀ ਇਹ ਧਰਤੀ ਨਾਨਕ ਬੁੱਲ੍ਹੇ ਦੀ ਇਹ ਧਰਤ ਭਗਤ ਸਿੰਘ ਦੁੱਲੇ ਦੀ ਇਸ ਧਰਤੀ ਤੇ ਨਾ ਜੰਗ ਹੋਵੇ ਕੋਈ ਰੋਟੀ ਤੋਂ ਨਾ ਤੰਗ ਹੋਵੇ ਨਾ ਕਿਸੇ ਦੀ ਕਤਲ ਉਮੰਗ ਹੋਵੇ ਏਥੇ ਰਹੇ ਮੁਹੱਬਤ ਅਮਨ ਸਦਾ ਤੇ ਖਿੜਿਆ ਰਹੇ ਇਹ ਚਮਨ ਸਦਾ ਮੇਰੀ ਕਰੀਂ ਕਬੂਲ ਦੁਆ ਮੌਲਾ ਦੇ ਖੁਸ਼ੀਆਂ ਸਭ ਨੂੰ ਚਾਅ ਮੌਲਾ।

ਲੋਕ ਜੰਗ ਨਹੀਂ ਚਾਹੁੰਦੇ

ਲੋਕ ਜੰਗ ਨਹੀਂ ਚਾਹੁੰਦੇ ਹਨ ਕੋਈ ਵੀ ਮਾਂ-ਬਾਪ ਨਹੀਂ ਚਾਹੁੰਦਾ ਕਿ ਉਨ੍ਹਾਂ ਦਾ ਪੁੱਤ ਕਦੀ ਜੰਗ ਦੀ ਭੱਠੀ ਦਾ ਬਾਲਣ ਬਣੇ ਹਰ ਫੌਜੀ ਦੀ ਪਤਨੀ ਆਪਣੇ ਸੁਹਾਗ ਦੀ ਖ਼ੈਰ ਮੰਗਦੀ ਹੈ ਤੇ ਉਸ ਦੇ ਬੱਚੇ ਪਾਪਾ ਦੇ ਸੁੱਖੀ ਸਾਂਦੀ ਘਰ ਛੁੱਟੀ ਪਰਤ ਆਉਣ ਤੇ ਉਨ੍ਹਾਂ ਲਈ ਖਿਡਾਉਣੇ, ਸੁਗਾਤਾਂ ਤੇ ਰੱਜਵਾਂ ਪਿਆਰ ਲੈ ਕੇ ਆਉਣ ਦੀ ਸਾਲ ਭਰ ਉਡੀਕ ਕਰਦੇ ਹਨ ਉਹ ਮਾਸੂਮ ਹਰ ਰੋਜ਼ ਨਿੱਕੇ-ਨਿੱਕੇ ਹੱਥ ਜੋੜ ਆਪਣੇ ਬਾਪ ਦੀ ਸਲਾਮਤੀ ਲਈ ਅਰਦਾਸ ਕਰਦੇ ਹਨ ਤੇ ਉਸ ਦੀ ਭੈਣ ਆਪਣੇ ਵੀਰੇ ਨੂੰ ਰੱਖੜੀ ਭੇਜਣ ਲਈ ਸਾਰਾ ਸਾਲ ਤਰਸਦੀ ਰਹਿੰਦੀ ਹੈ ਸਰਹੱਦ ਤੇ ਇਸ ਪਾਸੇ ਜਾਂ ਉਸ ਪਾਰ ਜਨਤਾ ਕਦੀ ਵੀ ਜੰਗ ਨਹੀਂ ਚਾਹੁੰਦੀ ਲੋਕ ਤਾਂ ਚਾਹੁੰਦੇ ਹਨ ਕਿ ਅਮਨ ਸ਼ਾਂਤੀ ਹੋਵੇ ਉਨ੍ਹਾਂ ਲਈ ਰੋਜ਼ਗਾਰ ਹੋਵੇ ਖੁਸ਼ੀਆਂ ਭਰਿਆ ਘਰ-ਬਾਰ ਹੋਵੇ ਗਰੀਬੀ, ਭੁੱਖ, ਅਨਪੜ੍ਹਤਾ ਦਾ ਖਾਤਮਾ ਹੋਵੇ ਘਰਾਂ ਵਿਚ ਬੱਚਿਆਂ ਦੀਆਂ ਕਿਲਕਾਰੀਆਂ ਹੋਣ ਅਤੇ ਖੁਸ਼ ਹਰ ਸੀਤੋ-ਸੀਤਾ, ਫਾਤਿਮਾ ਹੋਵੇ ਪਿਆਰ ਦੇ ਨਵੇਂ ਪੁੱਲ ਉਸਰਨ ਤੇ ਮੋਹ ਦੀਆਂ ਤੰਦਾਂ ਕਦੇ ਨਾ ਟੁੱਟਣ। ਜੰਗ ਤਾਂ ਮਨੁੱਖਤਾ ਦੇ ਮੱਥੇ 'ਤੇ ਲੱਗੇ ਕਲੰਕ ਜੰਗਬਾਜ਼ ਸਾਮਰਾਜੀ, ਹਥਿਆਰਾਂ ਦੇ ਵਪਾਰੀ ਕੁਰਸੀ ਦੇ ਭੁੱਖੇ, ਭ੍ਰਿਸ਼ਟ ਬੇਈਮਾਨ ਅੰਨ੍ਹੇ , ਅਪਰਾਧੀ ਸਿਆਸਤਦਾਨ ਜਾਂ ਮੁੱਠੀ ਭਰ ਕੱਟੜ ਜਨੂੰਨੀ ਹੀ ਚਾਹੁੰਦੇ ਹਨ ਜੋ ਕਦੀ ਦੇਸ਼ ਭਗਤੀ ਤੇ ਕਦੀ ਜਹਾਦ ਦੇ ਨਾਅਰੇ ਲਗਾਉਂਦੇ ਹਨ ਲੋਕਾਂ ਨੂੰ ਪਤਾ ਹੀ ਨਹੀਂ ਲੱਗਣ ਦਿੰਦੇ ਕਿ ਕਿਵੇਂ ਉਹ ਉਨ੍ਹਾਂ ਦੇ ਲਹੂ ਵਿਚ ਨਹਾਉਂਦੇ ਹਨ ਜੋ ਜੰਗ ਨੂੰ ਹਵਾ ਦਿੰਦੇ ਹਨ ਅਮਨ ਨੂੰ ਅੱਗ ਲਗਾਉਂਦੇ ਹਨ ਉਨ੍ਹਾਂ ਦੇ ਆਪਣੇ ਪੁੱਤਰ ਕਦੀ ਜੰਗ ਵਿਚ ਨਹੀਂ ਲੜਦੇ ਕਦੀ ਜੰਗ ਵਿਚ ਨਹੀਂ ਮਰਦੇ ਲੋਕਾਂ ਦੇ ਘਰਾਂ ਵਿਚ ਪੈਂਦੇ ਵੈਣਾਂ ਦਾ ਦਰਦ ਉਨ੍ਹਾਂ ਨੂੰ ਕਦੀ ਮਹਿਸੂਸ ਨਹੀਂ ਹੁੰਦਾ ਉਹ ਤਾਂ ਫੌਜੀ ਵਿਧਵਾਵਾਂ ਨੂੰ ਚੈੱਕ ਦੇ ਕੇ ਮੁਸਕਰਾ ਕੇ ਫੋਟੋ ਖਿਚਾਉਣਾ ਹੀ ਜਾਣਦੇ ਹਨ ਉਨ੍ਹਾਂ ਨੂੰ ਕੀ ਪਤਾ ਕਿ ਇਕ ਫੌਜੀ ਦੇ ਜੰਗ ਵਿਚ ਮਰ ਜਾਣ 'ਤੇ ਉਸ ਨੂੰ ਸ਼ਹੀਦ ਆਖਣ ਨਾਲ ਉਸ ਦੇ ਪਰਿਵਾਰ ਦਾ ਵਰਤਮਾਨ ਤੇ ਭਵਿੱਖ ਹਨੇਰੇ ਤੋਂ ਕਦੇ ਵੀ ਰੌਸ਼ਨ ਨਹੀਂ ਹੁੰਦਾ ਲੋਕ ਕਦੀ ਵੀ ਜੰਗ ਨਹੀਂ ਚਾਹੁੰਦੇ ਉਹ ਤਾਂ ਅਮਨ ਚਾਹੁੰਦੇ ਹਨ।

ਧਰਮ

ਧਰਮ ਤਾਂ ਇਨਸਾਨ ਦੇ ਮਨ ਮਸਤਕ ‘ਚ ਬਲਦਾ ਉਹ ਦੀਪ ਹੈ, ਜਿਸ ਦੀ ਲੋਅ ਸਭ ਨਫ਼ਰਤ ਦੂਈ ਦਵੈਤ ਮੇਟ ਦੇਂਦੀ ਹੈ ਇਹ ਤਾਂ ਉਹ ਫੁੱਲ ਹੈ ਜੋ ਜਦ ਹਿਰਦੇ ਚ ਖਿੜਦਾ ਹੈ ਤਾਂ ਬੰਦਾ ਵਿਸਮਾਦ ਦੀ ਮਸਤੀ 'ਚ ਇਲਾਹੀ ਪ੍ਰੀਤ ਦੇ ਬ੍ਰਹਿਮੰਡੀ ਗੀਤ ਗਾਉਂਦਾ ਹੈ ਇਸ ਦਾ ਆਲੌਕਿਕ ਪ੍ਰਕਾਸ਼ ਤਨ ਮਨ ਬੁੱਧੀ ਤੇ ਰੂਹ ਸਭ ਰੁਸ਼ਨਾ ਦੇਂਦਾ ਹੈ ਫਿਰ ਹਨੇਰੇ ਦਾ ਕੋਈ ਬੰਧਨ ਨਹੀਂ ਰਹਿੰਦਾ ਫਿਰ ਕੋਈ ਨੀਵਾਂ, ਪਰਾਇਆ ਵੈਰੀ ਨਹੀਂ ਲਗਦਾ ਇਸ ਦੀ ਖੁਸ਼ਬੂ ਤੇ ਚਾਨਣ ਨੂੰ ਕੁਝ ਮੁੱਠੀ ਭਰ ਲੋਕ ਰਸਮਾਂ ਰੀਤਾਂ ਪਰੰਪਰਾਵਾਂ ਦੀ ਵਲਗਣ ‘ਚ ਕਿਵੇਂ ਜਕੜ ਸਕਦੇ ਹਨ ਧਰਮ ਦੇ ਨਾਂ ਤੇ ਖੁਲ੍ਹੀਆਂ ਦੁਕਾਨਾਂ 'ਚ ਝੂਠ, ਦੰਭ, ਤੇ ਜਿਸਮਾਂ ਦਾ ਵਿਉਪਾਰ ਹੁੰਦਾ ਹੈ ਸੋ ਨਾ, ਚਾਂਦੀ ਤਾਂ ਮੁੱਲ ਮਿਲ ਸਕਦੇ ਹਨ ਪਰ ਧਰਮ ਕਿਸੇ ਵੀ ਹਟੀਓਂ ਮੁੱਲ ਮਿਲ ਨਹੀਂ ਸਕਦਾ ਤਲਵਾਰਾਂ ਤ੍ਰਿਸ਼ੂਲਾਂ, ਬਰਛਿਆਂ, ਬੰਦੂਕਾਂ, ਪਿਸਤੌਲਾਂ ਦੇ ਪਹਿਰੇ ਵਿਚ ਆਲੀਸ਼ਾਨ ਡੇਰਿਆਂ ਵਿਚ ਰਹਿਣ ਵਾਲੇ ਤੇ ਕਾਰਾਂ ਦੇ ਕਾਫਲੇ ਲੈ ਕੇ ਮਹਿਲਾਂ ਕੋਠੀਆਂ ਵਿਚ ਜਾਣ ਵਾਲੇ ਕਦੀ ਵੀ ਸੱਚੇ ਸੰਤ ਹੋ ਨਹੀਂ ਸਕਦੇ ਧਰਮ ਤਾਂ ਪਿਆਰ ਸੱਚ ਨੇਕੀ ਦਾ ਚਸ਼ਮਾ ਹੈ ਜੋ ਕਦੀ ਕਦਾਈਂ ਜਿਸ ਕਿਸੇ ਦੇ ਵੀ ਹਿਰਦੇ 'ਚੋਂ ਫੁੱਟਦਾ ਹੈ ਉਹ ਬੁੱਧ, ਈਸਾ, ਕਬੀਰ, ਰਵੀਦਾਸ ਨਾਨਕ ਹੋ ਜਾਂਦੇ ਨੇ ਜਿਸ ਦੀ ਸੁਗੰਧ ਚਹੁੰ ਕੂੰਟਾਂ 'ਚ ਫੈਲ ਜਾਂਦੀ ਹੈ ਸ਼ੋਰ ਹਉਮੇਂ ਮੁਨਾਦੀ, ਇਸ਼ਤਿਹਾਰਬਾਜ਼ੀ ਕਦੀ ਵੀ ਧਰਮ ਨਹੀਂ ਹੁੰਦੇ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਕੁਲਵੰਤ ਜਗਰਾਓਂ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ