Comrade Mulkh Raj ਕਾਮਰੇਡ ਮੁਲਖ ਰਾਜ

ਆਪ ਦਾ ਜਨਮ 1920 ਵਿੱਚ ਅਣਵੰਡੇ ਪੰਜਾਬ (ਹੁਣ ਪੱਛਮੀ ਪੰਜਾਬ) ਦੇ ਪਿੰਡ ਮਲਕ ਪੁਰ ਤਹਿਸੀਲ ਸ਼ਕਰ ਗੜ੍ਹ ਵਿਖੇ ਮਾਤਾ ਧੰਨੀ ਦੀ ਕੁੱਖੋਂ, ਪਿਤਾ ਰਸੀਲਾ ਦੇ ਗ੍ਰਿਹ ਵਿਖੇ ਹੋਇਆ।
ਦੇਸ਼ ਦੀ ਵੰਡ ਪਿੱਛੋਂ ਆਪ ਗੁਰਦਾਸ ਪੁਰ ਸ਼ਹਿਰ ਦੇ ਨਾਲ ਲਗਦੇ ਪਿੰਡ ਲਿੱਤਰ ਵਿਖੇ ਆ ਵੱਸੇ, ਆਪ ਪੇਸ਼ੇ ਵਜੋਂ ਸ਼ੂ -ਮੇਕਰ ਹਨ, ਉਨਾਂ ਦੀ ਇਕ ਪਰਾਣੀ ਛੋਟੀ ਜਿਹੀ ਦੁਕਾਨ ਅਮਾਮ ਬਾੜਾ ਚੌਕ ਗੁਰਦਾਸਪੁਰ ਵਿੱਚ ਅਜੇ ਵੀ ਹੈ, ਜਿੱਥੇ ਕਿਸੇ ਵੇਲੇ ਉਨ੍ਹਾਂ ਕੋਲ ਸਜਨਾਂ ਮਿੱਤਰਾਂ ਦੀ ਆਵਾ ਜਾਈ ਲੱਗੀ ਰਹਿੰਦੀ ਸੀ। ਪਰ ਅੱਜ ਕਲ ਉਹ ਉਮਰ ਦਰਾਜ਼ ਹੋਣ ਕਰਕੇ ਘਰ ਹੀ ਰਹਿੰਦੇ ਹਨ।
ਮਾਰਕਸ ਵਾਦੀ ਲਹਿਰ ਨਾਲ ਜੁੜੇ ਹੋਣ ਕਰਕੇ , ਆਪ ਕਾਮਰੇਡ ਮੁਲਖ ਰਾਜ ਦੇ ਨਾਂ ਨਾਲ ਜਾਣੇ ਜਾਂਦੇ ਹਨ। ਆਪ ਬੜੇ ਧੀਰਜ ਵਾਨ ਅਤੇ ਨਿਘੇ ਸੁਭਾਅ ਵਾਲੇ ਹਨ। ਆਪ ਨੂੰ ਸੁਰੀਲੇ ਗਲੇ ਦੀ ਕਮਾਲ ਦੀ ਆਵਾਜ਼ ਕੁਦਰਤ ਦੀ ਅਨਮੋਲ ਸੌਗਾਤ ਮਿਲੀ ਹੈ। ਇਸੇ ਲਈ ਹੀ ਉਨ੍ਹਾਂ ਨੂੰ ਜਿਸ ਸਾਹਿਤ ਸਭਾ ਵਿੱਚ ਜਦੋਂ ਜਾਣ ਦਾ ਮੌਕਾ ਮਿਲਦਾ ਹੈ ਤਾਂ ਸਭਾ ਦੀ ਸ਼ੁਰੂਆਤ ਉਨ੍ਹਾਂ ਦੇ ਕਿਸੇ ਗੀਤ ਨਾਲ ਹੀ ਹੁੰਦੀ ਹੈ।
ਉਨ੍ਹਾਂ ਦੀ ਇੱਕੋ ਇਕ ਕਿਤਾਬ, “ਮੇਰੇ ਗੀਤ ਤੇਰੇ ਨਾਂ” ਦੀ ਹੈ ,ਜਿਸ ਦੀਆਂ ਕੁੱਝ ਵੰਨਗੀਆਂ ਪੇਸ਼ ਹਨ। -ਰਵੇਲ ਸਿੰਘ ਇਟਲੀ (ਹੁਣ ਪੰਜਾਬ)

Punjabi Poetry : Comrade Mulkh Raj

ਪੰਜਾਬੀ ਕਵਿਤਾਵਾਂ : ਕਾਮਰੇਡ ਮੁਲਖ ਰਾਜ