Darshan Singh Awara ਦਰਸ਼ਨ ਸਿੰਘ ਅਵਾਰਾ

ਦਰਸ਼ਨ ਸਿੰਘ ਅਵਾਰਾ (੩੦ ਦਸੰਬਰ ੧੯੦੬-੧੦ ਦਸੰਬਰ ੧੯੮੨) ਪੰਜਾਬੀ ਦੀ ਸਟੇਜੀ ਕਾਵਿ ਧਾਰਾ ਦੇ ਉੱਘੇ ਕਵੀ ਸਨ । ਉਹ ਪਿੰਡ ਕਾਲ ਗੁਜਰਾਂ ਜਿਲ੍ਹਾ ਜਿਹਲਮ ਵਿਖੇ ਸ੍ਰ. ਅੰਤਰ ਸਿੰਘ ਦੇ ਗ੍ਰਹਿ ਪੈਦਾ ਹੋਏ। ਉਨ੍ਹਾਂ ਨੇ ਭਾਰਤ ਦੀ ਆਜ਼ਾਦੀ ਦੇ ਅੰਦੋਲਨ ਦੇ ਪ੍ਰਭਾਵ ਹੇਠ ਲਿਖਣਾ ਸ਼ੁਰੂ ਕੀਤਾ ਸੀ। ੧੯੩੨ ਵਿੱਚ ਉਹਨਾਂ ਦਾ ਪਹਿਲਾ ਸੰਗ੍ਰਹਿ ʻਬਿਜਲੀ ਦੀ ਕੜਕʼ ਪ੍ਰਕਾਸ਼ਤ ਹੋਇਆ । ਜਿਸ ਨੂੰ ਅੰਗਰੇਜ ਸਰਕਾਰ ਨੇ ਜ਼ਬਤ ਕਰ ਲਿਆ । ਉਨ੍ਹਾਂ ਦੀ ਕਵਿਤਾ ਅਜ਼ਾਦੀ ਲਈ ਤੜਪ, ਗੁਲਾਮੀ ਵਿਰੁੱਧ ਨਫ਼ਰਤ, ਰੱਬ ਦੇ ਨਾਂ ਤੇ ਹੁੰਦੀਆਂ ਠੱਗੀਆਂ, ਗਲਤ ਧਾਰਮਕ ਕਾਰਾਂ-ਵਿਹਾਰਾਂ ਵਿਰੁਧ ਵੰਗਾਰ ਹੈ । ਉਨ੍ਹਾਂ ਦੀਆਂ ਰਚਨਾਵਾਂ ਹਨ: ਮੈਂ ਬਾਗ਼ੀ ਹਾਂ (੧੯੪੨), ਇਨਕਲਾਬ ਦੀ ਰਾਹ (੧੯੪੪), ਹਲਚਲ (੧੯੫੨), ਬਗ਼ਾਵਤ (੧੯੫੨), ਗੁਸਤਾਖੀਆਂ (੧੯੫੨), ਬਾਗ਼ੀ (੧੯੬੪) ਅਤੇ ਆਵਾਰਗੀਆਂ ।

ਬਗ਼ਾਵਤ (ਕਾਵਿ ਸੰਗ੍ਰਹਿ)