Prof. Deedar Singh Deedar Garhdiwala ਪ੍ਰੋਃ ਦੀਦਾਰ ਸਿੰਘ ਦੀਦਾਰ ਗੜ੍ਹਦੀਵਾਲਾ
ਪੰਜਾਬੀ ਸਾਹਿੱਤ ਚ ਦੋ ਦੀਦਾਰ ਸਿੰਘ ਕਵੀ ਹੋਏ ਨੇ, ਦੋਵੇਂ ਪ੍ਰੋਫੈਸਰ ਸਨ। ਇੱਕ ਸਰਕਾਰੀ ਕਾਲਿਜ ਰੋਪੜ ਤੇ ਟਾਂਡਾ ਚ ਪੜ੍ਹਾਉਂਦੇ ਰਹੇ ਤੇ ਦੂਸਰੇ ਫ਼ਰੀਦਕੋਟ ਤੇ ਹੁਸ਼ਿਆਰਪੁਰ।
ਪਹਿਲੇ ਦੀਦਾਰ ਸਿੰਘ ਦੀਆਂ ਲਿਖਤਾਂ ਚੋਂ ਕਿੱਸਾ ਸ਼ਹੀਦ ਭਗਤ ਸਿੰਘ ਪ੍ਰਮੁੱਖ ਹੈ ਭਾਵੇਂ ਉਨ੍ਹਾਂ ਸੁਮੇਲ, ਈਦਾਂ ਵਿੱਸ ਭਰੀਆਂ, ਇਸ਼ਕੋਂ ਰਤਾ ਅਗਾਂਹ ਦੀ ਗੱਲ,ਅਗਨੀ ਫੁੱਲਾਂ ਦੀ ਮਹਾਂਰਾਣੀ
ਤੇ ਮਹਾਂ ਪੰਡਿਤ ਚਾਰਵਾਕ ਵਰਗੀਆਂ ਮੁੱਲਵਾਨ ਲਿਖਤਾਂ ਵੀ ਲਿਖੀਆਂ।
ਦੂਸਰਾ ਪ੍ਰੋਃ ਦੀਦਾਰ ਕਦੇ ਆਪਣੇ ਨਾਮ ਨਾਲ ਗੜ੍ਹਦੀਵਾਲਾ ਵੀ ਲਿਖਦਾ ਰਿਹਾ। ਇਹ ਪ੍ਰੋ. ਦੀਦਾਰ ਸਿੰਘ ਦੀਦਾਰ ਪਿੰਡ ਉਡਰਾ (ਹੁਸ਼ਿਆਰਪੁਰ) ਦਾ ਜੰਮਿਆ ਜਾਇਆ ਸ਼ਾਇਰ ਸੀ।
10 ਜੂਨ 1943 ਨੂੰ ਮਾਂ ਸਵਰਨ ਕੌਰ ਦੀ ਕੁਖੋਂ ਸਃ ਰੱਖਾ ਸਿੰਘ ਦੇ ਘਰ ਜਨਮੇ ਇਸ ਬਾਲਕ ਦੀ ਉਮਰ ਅਜੇ 5-6 ਸਾਲ ਹੀ ਸੀ ਜਦ ਮਾਂ ਵਿਛੋੜਾ ਦੇ ਗਈ। ਦਾਦੀ ਸੰਤ ਕੌਰ ਨੇ ਦਸਵੀਂ ਤੀਕ ਤਾਂ ਪੜ੍ਹਾ ਦਿੱਤਾ ਪਰ ਅਗਲੀ ਉਚੇਰੀ ਪੜ੍ਹਾਈ ਉਸ ਦੇ ਵੱਸੋਂ ਬਾਹਰੀ ਸੀ।
ਨਾਨਾ ਸਃ ਰਘਬੀਰ ਸਿੰਘ ਤੇ ਨਾਨੀ ਕਰਮ ਕੌਰ ਨੇ ਉਸ ਨੂੰ। ਆਪਣੇ ਪਿੰਡ ਭਟੋਲੀਆਂ (ਨੇੜੇ ਹਰਿਆਣਾ -ਭੁੰਗਾ) ਲਿਆ ਕੇ ਉਸ ਨੂੰ ਜੀ ਜੀ ਐੱਸ ਡੀ ਕਾਲਿਜ ਹਰਿਆਨਾ (ਹੁਣ ਹਿੰਦੂ ਨੈਸ਼ਨਲ ਕਾਲਿਜ ਹੁਸ਼ਿਆਰਪੁਰ) ਵਿੱਚ ਦਾਖ਼ਲ ਕਰਵਾ ਦਿੱਤਾ।
ਇਥੋਂ ਗਰੈਜੂਏਸ਼ਨ ਕਰ ਆਪ ਨੇ ਬੀ ਐੱਡ ਕਰਨ ਉਪਰੰਤ ਸਕੂਲ ਅਧਿਆਪਕ ਵਜੋਂ ਰੁਜ਼ਗਾਰ ਆਰੰਭਿਆ।
ਕੁਝ ਸਮਾਂ ਬਾਦ ਆਪ ਐੱਮ ਏ ਪੰਜਾਬੀ ਕਰਕੇ ਸਰਕਾਰੀ ਬਰਜਿੰਦਰਾ ਕਾਲਿਜ ਫ਼ਰੀਦਕੋਟ ਵਿਖੇ ਪ੍ਰਾਅਧਿਆਪਕ ਬਣ ਗਏ। 1982 ਚ ਤਬਦੀਲ ਹੋ ਕੇ 1982 ਚ ਸਰਕਾਰੀ ਕਾਲਿਜ ਹੁਸ਼ਿਆਰਪੁਰ ਚ ਪੜ੍ਹਾਉਣ ਲੱਗ ਪਏ। ਉਸ ਦੀ ਪਹਿਲੀ ਕਾਵਿ
ਪੁਸਤਕ ਧੁਖ਼ਦੇ ਪਲ 1974 ਚ ਅਤੇ ਦੂਸਰੀ ਕਿਤਾਬ ਮਾਰੂਥਲ ਦੀਆਂ ਕਲੀਆਂ 1986 ਵਿੱਚ ਛਪੀ। 30 ਦਸੰਬਰ 1993 ਨੂੰ ਆਪ ਸਾਨੂੰ ਸਦੀਵੀ ਵਿਛੋੜਾ ਦੇ ਗਏ। ਆਪਣੀ ਜੀਵਨ ਸਾਥਣ ਗੁਰਮੀਤ ਕੌਰ ਤੇ ਸਪੁੱਤਰ ਹਰਮਨਜੀਤ ਸਿੰਘ ਦੀਦਾਰ ਨੂੰ ਗ਼ਮ ਦੇ ਡੂੰਘੇ ਸਾਗਰੀਂ ਡੋਬ ਗਏ। 20 ਨਵੰਬਰ 1994 ਨੂੰ ਉਸ ਦੀ ਜੀਵਨ ਸਾਥਣ ਵੀ ਪਰਿਵਾਰ ਨੂੰ ਵਿਛੋੜਾ
ਦੇ ਗਈ, ਦੀਦਾਰ ਤੋਂ ਪੂਰੇ ਗਿਆਰਾਂ ਮਹੀਨੇ ਬਾਦ।
ਉਨ੍ਹਾਂ ਦੇ ਸਪੁੱਤਰ ਹਰਮਨਜੀਤ ਸਿੰਘ ਦੀਦਾਰ ਨੇ ਹਿੰਮਤ ਕਰਕੇ ਦਸੰਬਰ 2013 ਵਿੱਚ ਪ੍ਰੋਃ ਦੀਦਾਰ ਸਿੰਘ ਦੀਦਾਰ ਗੜ੍ਹਦੀਵਾਲਾ ਦੀ ਸਮੁੱਚੀ ਕਾਵਿ ਰਚਨਾ ਮੌਤ ਇੱਕ ਨਗਮੇ ਦੀ ਨਾਮ ਹੇਠ ਅਸੀਮ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਕਰਵਾਇਆ।
ਮੈਨੂੰ ਇਸ ਗੱਲ ਦਾ ਸੁਭਾਗ ਮਿਲਿਆ ਕਿ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦਾ ਪ੍ਰਧਾਨ ਹੋਣ ਨਾਤੇ ਇਸ ਪੁਸਤਕ ਨੂੰ ਦਸੂਹਾ ਵਿਖੇ ਜਨਾਬ ਸਰਦਾਰ ਪੰਛੀ, ਡਾਃ ਸੁਰਜੀਤ ਕੌਰ ਬਾਜਵਾ, ਪ੍ਰੋਃ ਬਲਦੇਵ ਸਿੰਘ ਬੱਲੀ ਤੇ ਮਨਜਿੰਦਰ ਧਨੋਆ ਨਾਲ
ਮਿਲ ਕੇ ਲੋਕ ਅਰਪਨ ਕੀਤਾ। ਇਸ ਸਮਾਗਮ ਵਿੱਚ ਹਰਮਨਜੀਤ ਸਿੰਘ ਦੀਦਾਰ ਤੇ ਉਸ ਦੀ ਜੀਵਨ ਸਾਥਣ ਜੋਗਿੰਦਰ ਕੌਰ ਤੇ ਦੋ ਪੋਤਰੇ ਆਦੇਸ਼ਪਾਲ ਸਿੰਘ ਤੇ ਅਸੀਮਪਾਲ ਸਿੰਘ ਵੀ ਹਾਜ਼ਰ ਸਨ। ਅਫ਼ਸੋਸ ਦੀ ਗੱਲ ਹੈ ਕਿ ਦੀਦਾਰ ਦਾ ਬੇਟਾ
ਹਰਮਨਜੀਤ (ਇੰਸਪੈਕਟਰ, ਪੰਜਾਬ ਪੁਲੀਸ ਹੋਸ਼ਿਆਰਪੁਰ) ਵੀ ਪਿਛਲੇ ਸਮੇਂ ਵਿੱਚ ਸਾਨੂੰ ਸਦੀਵੀ ਅਲਵਿਦਾ ਕਹਿ ਗਿਆ।
ਦੀਦਾਰ ਦੀ ਸ਼ਾਇਰੀ ਬਾਰੇ ਗ਼ਜ਼ਲ ਮਾਰਤੰਡ ਪ੍ਰਿੰਸੀਪਲ ਤਖ਼ਤ ਸਿੰਘ, ਦੀਪਤ ਜੈਤੋਈ, ਸਰਦਾਰ ਪੰਛੀ,ਡਾਃ ਜਗਤਾਰ, ਸੁਰਜੀਤ ਪਾਤਰ,ਪ੍ਰੋਃ ਪ੍ਰਿਤਪਾਲ ਸਿੰਘ ਮਹਿਰੋਕ ਤੇ ਪ੍ਰਿੰਸੀਪਲ ਡਾਃ ਸੁਰਜੀਤ ਕੌਰ ਬਾਜਵਾ ਨੇ ਵੀ ਮੌਤ ਇੱਕ ਨਗਮੇ ਦੀ ਪੁਸਤਕ ਵਿੱਚ ਮਹੱਤਵਪੂਰਨ ਟਿਪਣੀਆਂ ਕੀਤੀਆਂ ਹਨ।
ਪ੍ਰੋਃ ਦੀਦਾਰ ਸਿੰਘ ਦੀਦਾਰ ਸੰਧੂਰੀ ਅੰਬ ਦੀ ਮਹਿਕ ਵਰਗੀ ਸ਼ਾਇਰੀ ਦਾ ਸਿਰਜਕ ਸੀ। ਮੈਨੂੰ ਮਾਣ ਹੈ ਕਿ ਜਦ ਕਦੇ ਵੀ ਮੈਂ ਉਸਨੂੰ ਕਿਸੇ ਕਾਲਿਜ ਜਾਂ ਸਾਹਿੱਤਕ ਸਮਾਗਮਾਂ ਤੇ ਕਵੀ ਦਰਬਾਰ ਲਈ ਬੁਲਾਇਆ, ਉਹ ਹਮੇਸ਼ਾਂ ਹਾਜ਼ਰ ਹੋਇਆ। ਰੱਜ ਕੇ ਸੁਰੀਲਾ ਸੀ ਦੀਦਾਰ।
ਏਨੇ ਵਰ੍ਹੇ ਬੀਤਣ ਦੇ ਬਾਵਜੂਦ ਵੀ ਉਸ ਵੱਡੇ ਵੀਰ ਨੂੰ “ਹੈ” ਤੋਂ ‘ਸੀਂ ਕਹਿਣ ਨੂੰ ਜੀਅ ਨਹੀਂ ਕਰਦਾ। ਮੈਨੂੰ ਉਸ ਦੇ ਕਲਾਮ ਵਿਚੋਂ ਦੋਆਬੇ ਦੇ ਚੋਆਂ ਕੰਢੇ ਵਸਦੇ ਹੁਸੀਨ ਲੋਕਾਂ ਦੇ ਦੁਖ ਸੁਖ ਦੇ ਦਰਸ਼ਨ ਹੁੰਦੇ ਨੇ। ਦੀਦਾਰ ਦੀ ਸੁਰੀਲੀ ਅਵਾਜ਼ ਵਿਚ ਸੁਣੀਆਂ ਗ਼ਜ਼ਲਾਂ ਅੱਜ ਵੀ ਰੂਹ ਵਿਚ
ਮਿਸ਼ਰੀ ਘੋਲਦੀਆਂ ਨੇ। ਡਾ. ਰਣਧੀਰ ਸਿੰਘ ਚੰਦ ਸੁਰਿੰਦਰ ਗਿੱਲ, ਪ੍ਰੋਃ ਪਰਬਿੰਦਰ ਸਿੰਘ, ਜਸਵੰਤ ਸਿੰਘ ਵਿਰਦੀ, ਪ੍ਰੋਃ ਜਾਗੀਰ ਸਿੰਘ ਕਾਹਲੋਂ ਅਤੇ ਡਾ. ਜਗਤਾਰ ਦੇ ਅੰਗ ਸੰਗ ਉਹ ਹੋਰ ਵੀ ਖੂਬਸੂਰਤ ਕਲਾਮ ਕਹਿੰਦਾ।
ਉਸ ਦੇ ਲੋਕ-ਰੰਗ ਨੂੰ ਪੜ੍ਹ ਸੁਣ ਕੇ ਹੀ ਅਸਾਂ ਲੋਕਾਂ ਨੇ ਪੰਜਾਬੀ ਗ਼ਜ਼ਲ ਲਿਖਣੀ ਸਿੱਖੀ ਉਸ ਦਾ ਲੋਕ ਵਾਕੰਸ਼ੀ ਅੰਦਾਜ਼ ਅੱਜ ਵੀ ਪਿਆਰਾ ਲਗਦੈ। ਪ੍ਰੋ. ਦੀਦਾਰ ਦੀ ਖੂਬਸੂਰਤੀ ਅਜਿਹੀ ਸੀ ਕਿ ਲੋਕ-ਜ਼ਬਾਨ ਦੇ ਬੜਾ ਨੇੜੇ ਸੀ ਮਿੱਠੇ ਗੀਤਾਂ ਵਰਗਾ ਅੰਦਾਜ਼ ਸੀ ਉਹਦਾ। -ਗੁਰਭਜਨ ਗਿੱਲ
ਮੌਤ ਇੱਕ ਨਗ਼ਮੇ ਦੀ : ਪ੍ਰੋਃ ਦੀਦਾਰ ਸਿੰਘ ਦੀਦਾਰ ਗੜ੍ਹਦੀਵਾਲਾ
- ਲੋਕਾ ਵੇ, ਸਾਨੂੰ ਲਾਜ ਨਾ ਲਾਇਓ
- ਅਸੀਂ ਜਿਨ੍ਹਾਂ ਨੂੰ ਸੀ ਪਿਆਰ ਕੀਤਾ ਹਾਣੀਆਂ ਦੇ ਵਾਂਗ
- ਤਿੜਕੀ ਥਿੜਕੀ ਹੋਂਦ ਅਸਾਡੀ ਹੁੰਮਸ ਹੈ ਤਨਹਾਈ ਦਾ
- ਖੜੱਪੇ ਪਲ ਰਹੇ ਨੇ ਪੱਤਿਆਂ ਵਿਚ
- ਅੱਖੀਆਂ 'ਚ ਕੁਝ ਕੁ ਰਾਤਾਂ ਇੰਜ ਵੀ ਗੁਜ਼ਰ ਕੇ ਜਾਣ
- ਰਾਤੀਂ ਦਿਲ ਵਿਚ ਵਗਦਾ ਸੀ ਇਕ ਰੀਝਾਂ ਦਾ ਦਰਿਆ
- ਹੁਣ ਤਾਂ ਮੇਰਾ ਪਿਆਰ ਭੁਲਾ ਕੇ ਦੂਰ ਕਿਤੇ ਤੁਰ ਜਾਵੇਂਗਾ
- ਬਾਗ ਵਿਚ ਕਲੀਆਂ ਨੇ ਜਦ ਖੁਸ਼ਬੂ ਖਿੰਡਾਈ ਦਿਨ ਢਲੇ
- ਸ਼ਹਿਰ ਤੇਰੇ ਦੀਆਂ ਠੰਢੀਆਂ ਸੜਕਾਂ ਠੰਢੇ ਇਸਦੇ ਸਾਏ
- ਬੇਬਸੀ ਤੇ ਬੇਕਸੀ ਦੇ ਗੀਤ ਜਦ ਗਾਏ ਗਏ
- ਮਸਤੀਆਂ ਨਾ ਸ਼ੇਖੀਆਂ ਨਾ ਸ਼ੋਖੀਆਂ
- ਅਸਾਂ ਜ਼ਿੰਦਗੀ ਤੋਂ ਹਾਰਿਆਂ ਦੀ ਗੱਲ ਨਾ ਕਰੋ
- ਸੀਨੇ ਵਿਚ ਅੱਗ ਮਚਦੀ, ਪਲਕਾਂ 'ਚ ਤਰੇ ਕੋਲੇ
- ਸਾਥੋਂ ਪੁੱਛਦੈਂ ਕੀ ਸਾਡੀ ਤੂੰ ਜਵਾਨੀ ਦੀਆਂ ਗੱਲਾਂ
- ਜ਼ਿੰਦਗੀ ਕੁਝ ਇਸ ਤਰ੍ਹਾਂ ਭਟਕਾਏਗੀ
- ਅੱਗ ਘਰਾਂ ਨੂੰ ਲਾ ਕੇ ਬੈਠੇ ਛੱਤਾਂ 'ਤੇ
- ਦਿਲ ਚ ਬੀਤੀ ਉਹ ਗੱਲ ਗੁਜ਼ਰੀ ਹੈ
- ਕੌਣ ਕਿਸੇ ਲਈ ਜੀਂਦਾ ਏਥੇ ਕੌਣ ਕਿਸੇ ਲਈ ਮਰਦਾ
- ਰੰਗ ਫਿੱਕੇ ਫੁਲਾਂ ਦੇ, ਹੈ ਮਹਿਕ ਵੀ ਨਜ਼ਰਾਈ
- ਜਿਨ੍ਹਾਂ ਨੂੰ ਉਮਰ ਭਰ ਮੈਂ ਪਾਲਿਆ ਸੀ ਘੁੱਗੀਆਂ ਵਾਂਗੂੰ
- ਬਰਖਾ ਵਿਚ ਜਦ ਚੀਚ ਵਹੁਟੀਆਂ ਨਾਉਣ੍ਹਗੀਆਂ
- ਖੰਡਰ, ਪਰਬਤ, ਮਾਰੂਥਲ ਤੇ ਜੰਗਲ ਬੀਆਬਾਨ
- ਝੁੱਗੀਆਂ ਦੀ ਥਾਂ ਜਦ ਤੋਂ ਏਥੇ ਬਣ ਗਏ ਨਵੇਂ ਮਕਾਨ
- ਚਾਨਣੀਆਂ ਨਈਂ ਮੋਈਆਂ ਹਾਲੇ, ਮਹਿਕ ਅਜੇ ਨਈਂ ਮੋਈ
- ਹੋ ਹੀ ਗਏ ਨੇ ਸਾਜਨ ਕੁਝ ਦੂਰ ਹੌਲੀ ਹੌਲੀ
- ਬੇਬਸ ਹੀ ਸਹੀ ਆਪਾਂ ਪਰ ਕੁਝ ਤਾਂ ਵਫ਼ਾ ਕਰੀਏ
- ਵਲਵਲਾ ਸੀ, ਸਿਲਸਿਲਾ ਸੀ, ਸਿਦਕ ਵੀ ਕੱਚਾ ਨਾ ਸੀ
- ਤੂੰ ਕਦੇ ਤਾਂ ਪਿਆਰ ਦੀ ਇਕ ਸਤਰ ਲਿਖ
- ਇੰਜ ਹੋਇਆ ਲਹਿਰ ਦਾ ਦੀਦਾਰ ਹੈ
- ਐ ਦਿਲ ! ਕਿਸੇ ਦੇ ਵਾਸਤੇ ਹੋ ਕੇ ਹਲਾਲ ਦੱਸ
- ਮਿਧਿਆ ਗਿਆ ਜੇ ਇਸ ਤਰ੍ਹਾਂ ਨਕਸ਼ਾ ਪੰਜਾਬ ਦਾ
- ਘਰਾਂ ਨੂੰ ਅੱਗ ਲਗਾ ਕੇ, ਲੋਕ ਸ਼ਹਿਰੋਂ ਭੱਜਦੇ ਦੇਖੇ
- ਬਚਪਨ ਦਾ ਪਿਆਰ ਅਜੇ ਤੱਕ ਭੁੱਲਦਾ ਨੲ੍ਹੀਂ
- ਜਿਸ ਤਰਫ਼ ਵੀ ਉਠਦੀ ਹੈ ਬਦਬਖ਼ਤ ਨਜ਼ਰ ਅਪਣੀ
- ਜੋ ਬੁਝਣਗੇ ਜਾਂ ਬੁਝ ਰਹੇ ਜਾਂ ਬੁਝ ਗਿਆਂ ਦੇ ਨਾਂ
- ਨਾ ਸੂਰਜ ਚੋਂ ਗਰਮੀ ਲੱਭਦੀ ਨਾ ਰੁੱਖਾਂ ਚੋਂ ਛਾਂ
- ਇੰਜ ਗ਼ਮਾਂ ਨੇ ਕੀਤੀ ਜਿੰਦ ਇੱਕਲੀ ਨਾਲ
- ਸਾਡੇ ਸਾਹਾਂ ਵਿਚ ਰਚ ਗਇਉਂ ਆਹ ਬਣਕੇ
- ਗੀਤ ਗ਼ਮ ਦੇ ਜ਼ਿੰਦਗੀ ਗਾਉਂਦੀ ਰਹੀ
- ਬੱਦਲਵਾਈ, ਜੰਗਲ-ਬੇਲਾ ਰਾਤ ਮਾਰਦੀ ਛਾਲਾਂ
- ਝੱਖੜ ਦੀ ਅੰਨ੍ਹੀ ਅੱਖ ਵਿਚ ਮੁੜ ਦੀਪ ਬਾਲੀਏ
- ਸਾਰੀ ਰਾਤ ਹੀ ਨਾ ਅਸੀਂ ਬੂਹੇ ਅੱਖੀਆਂ ਦੇ ਢੋਏ
- ਤੇਰੇ 'ਦੀਦਾਰ' ਦਾ ਪਿਆਸਾ ਜਾਂ ਤੇਰੇ ਦਰ 'ਚੋਂ ਨਿਕਲੇਗਾ
- ਅੱਖਾਂ ’ਚ ਤੇਰੇ ਰੂਪ ਦੀ ਲਾਲੀ ਖਿੰਡਾ ਲਵਾਂ
- ਆਪਣਾ ਚਿਹਰਾ ਤੂੰ ਰਤਾ ਭਰ ਦੇਖ ਲੈ
- ਯਾਰੋ! ਉਂਜ ਇਹ ਥਾਂ ਨੲ੍ਹੀਂ ਸਾਡੇ ਬੈਠਣ ਦਾ
- ਕੋਠਿਆਂ ਤੇ ਧੁੱਪ ਹੈ ਨਾ ਰੁੱਖਾਂ ਹੇਠ ਛਾਂ ਹੈ
- ਜਦ ਕੋਈ ਯਾਦਾਂ ਚੋਂ ਪਰਛਾਵਾਂ ਉੱਭਰਦਾ
- ਕਿਣਕਾ ਤੇਰੇ ਵਜੂਦ ਦਾ ਮੱਥੇ ਨੂੰ ਲਾ ਲਿਆ
- ਸਿਆਪੇ, ਬਦਅਸੀਸਾਂ ਤੋਹਮਤਾਂ ਵਿਚ
- ਨਿਕਲੀ ਬਦਲ ਚੋਂ ਲਾਟ ਤੇ ਭੜਕੀ ਹੈ ਪਿਆਸ ਫੇਰ
- ਮੰਨਿਆਂ ਕਿ ਇਸ਼ਕ ਦਿਲ-ਦਰਿਆ ਨਹੀਂ
- ਪੈਂਦਾ ਹੈ ਤੇਰੇ ਰੂਪ ਦਾ ਝੌਲਾ ਕਦੇ ਕਦੇ
- ਹੋਣੀਆਂ ਨੂੰ ਹਰ ਸਿਤਮ ਮੇਰੇ ਦੇ ਢਾਈ ਜਾਣ ਦੇ
- ਚਾਰ ਦਿਨ ਦੀ ਰੁੱਤ ਸੁਹਾਣੀ ਮਾਣ ਕੇ
- ਜਿਸ ਰੁੱਤੇ ਇਹ ਚਾਨਣ ਦਾ ਫੁੱਲ ਮੋਇਆ ਹੈ
- ਜ਼ਮਾਨਾ ਆਉਣ ਵਾਲਾ ਹੈ ਲਤਾੜੇ ਬੇਜ਼ਬਾਨਾਂ ਦਾ
- ਗੀਤ ਗ਼ਮ ਦੇ ਜ਼ਿੰਦਗੀ ਗਾਉਂਦੀ ਰਹੀ
- ਤੁਰ ਗਿਆ ਯਾਰ ਬਹਾਰਾਂ ਵਰਗਾ
- ਜਦੋਂ ਵੀ ਧੜਕਦੇ ਦਿਲ ਨੂੰ ਮੇਰੇ ਗ਼ਮ ਨੇ ਸਦਾ ਦਿੱਤੀ
- ਸਾਕੀਆ ਸਰਦਲ ਤੇਰੀ ਤੇ ਬੀਤ ਗਈ ਏ ਜ਼ਿੰਦਗੀ
- ਪੱਤ ਝੜੇ, ਫੁੱਲਾਂ ਦਾ ਮੁੱਖ ਕੁਮਲਾਇਆ ਹੈ
- ਮੇਰੇ ਦਿਲਦਾਰ ਤੂੰ ਏਨਾ ਵੀ ਕਿਉਂ ਮਗ਼ਰੂਰ ਹੋ ਜਾਨੈਂ
- ਦਾਸਤਾਂ ਦਿਲ ਦੀ ਸੁਣਾ ਕੇ ਆ ਗਏ
- ਜਦ ਕੋਈ ਯਾਦਾਂ ਚੋਂ ਪਰਛਾਵਾਂ ਉੱਭਰਦਾ
- ਤੇਰੇ ਦਰ ਦੇ ਸਵਾਲੀ ਹਾਂ
- ਦਿਲ ਜਦੋਂ ਤੋਂ ਬੇਮੁਹਾਰਾ ਕਰ ਲਿਆ
- ਜਿਵੇਂ ਸੀ ਮੁਕੱਦਰ ਦੇ ਮਾਰੇ ਅਸੀਂ
- ਨੈਣੀਂ ਨਾ ਨੂਰ ਜਿਸ ਦੇ, ਦਿਲ ਵਿਚ ਦਇਆ ਨਾ ਹੋਵੇ
- ਸਾਨੂੰ ਵੀ ਸੱਜਣਾ ਦੱਸ ਜਾ ਵੇ
- ਉੱਜੜ ਗਈ ਤਕਦੀਰ ਦੀ ਬਸਤੀ
- ਇਹ ਦਿਨ ਇਕ ਦਿਨ ਤੁਰ ਜਾਣੇ ਨੇ
- ਸਮੇਂ ਦੇ ਰਹਿਬਰੋ ਆਓ ਕਿ ਇਨਸਾਨਾਂ ਦੀ ਗੱਲ ਕਰੀਏ
- ਦਿਲ ਦੀ ਬਸਤੀ ਉੱਜੜੀ ਉੱਜੜੀ, ਲੱਗੀਆਂ ਬੇਪ੍ਰਵਾਹਾਂ ਨਾਲ
- ਜਦ ਮੈਂ ਛੱਡ ਕੇ ਘਰ ਦੇ ਰਾਹ ਨੂੰ ਜੰਗਲ ਦੇ ਰਾਹ ਮੁੜਿਆ
- ਤੂੰ ਜੋ ਬੋਲੀ ਮਾਰੀ ਹੈ
- ਪੀ ਲਈਦੇ ਨੇ ਹੰਝ ਦਰਦ ਹੰਢਾ ਲਈਦਾ
- ਸਾਡੇ ਸਾਹਾਂ ਵਿਚ....
- ਗੁੱਝੀਆਂ ਪੀੜਾਂ ਝੋਲੀ ਪਾ ਕੇ
- ਜੀਵਨ ਸਫਰ ‘ਚ ਕੁਝ ਵੀ ਦਿੰਦਾ ਨਹੀਂ ਦਿਖਾਈ
- ਰਾਹੀਂ ਬੁਝਾਏ ਤਾਰੇ, ਦੀਵੇ ਦਿਨੇ ਜਗਾਏ
- ਲੇਖਾਂ ਦੀ ਖੁੱਲ੍ਹੀ ਪੱਤਰੀ, ਸ਼ਗਨਾ ਦੀ ਰਾਤ ਆਈ
- ਕਦੇ ਹੱਸਦੇ ਹਾਂ ਉੱਠ ਉੱਠ ਕੇ ਕਦੇ ਰੋਂਦੇ ਹਾਂ ਬਹਿ ਬਹਿ ਕੇ
- ਰਹਿਮਤ ਬੜੀ ਹੈ ਤੇਰੀ, ਐਪਰ ਨਸੀਬ ਮੇਰੇ
- ਤੇਰੇ ਘਰ ਤਾਂ ਸੱਜਣਾ ਬੜੀ ਚਾਨਣੀ ਸੀ
- ਨਾਂ ਸੂਰਜ ਚੋਂ ਗਰਮੀ ਲਭਦੀ ਨਾਂ ਰੁੱਖਾਂ ਚੋਂ ਛਾਂ
- ਹੁੰਦੇ ਇਸ ਧਰਤੀ ਤੇ ਅਨਜੋੜ ਬੜੇ ਦੇਖੇ
- ਰੁੱਖਾਂ ਚੋਂ ਜਦ ਅੱਗ ਦੇ ਭਾਂਬੜ ਉਠਣਗੇ
- ਪੈਗਬੰਰ ਹਾਂ, ਖ਼ੁਦਾ ਹਾਂ ਮੈਂ, ਹੋਰ ਕੁਝ ਹਾਂ ਪਤਾ ਕੀ ਕੀ?
- ਮੇਰੇ ਜੇ ਆਲ੍ਹਣੇ 'ਚ ਇਹ ਕੂੰਜਾਂ ਨਾ ਗਾਉਂਦੀਆਂ
- ਇਹ ਜੋ ਦੀਵਾ ਜਗਦਾ, ਬੁਝਦਾ ਜਗਦਾ ਹੈ
- ਕੀਕਣ ਝੱਲੀਆਂ ਤੱਤੀਆਂ ਤੇਜ਼ ਹਵਾਵਾਂ ਦੇਖ
- ਗੀਤ : ਸਾਡੇ ਟੁੱਟਿਆਂ ਦਿਲਾਂ ਦੀ ਗੱਲ ਸੁਣ ਜਾ
- ਹੱਸਦੀ ਦੇ ਪੈ ਗਏ ਜਦੋਂ ਗੱਲ੍ਹਾਂ ਉੱਤੇ ਟੋਏ ਨੀ
- ਨੈਣੀਂ ਕਜਲਾ ਤੇ ਬੁੱਲ੍ਹਾਂ ਤੇ ਦੰਦਾਸਾ ਕੁੜੀਏ
- ਤੇਰੀ ਗੁੱਤ ਦਾ ਖੜੱਪਾ ਮਾਰੇ ਡੰਗ ਕੁੜੀਏ
- ਚਾਨਣ ਧੋਤੇ ਬੋਲ....
- ਫੁੱਲਾ ਵੇ ਤੇਰਾ ਨਾਂ ਕੀ ਲਿਆ
- ਕਦੇ ਪੱਤਿਆਂ ਦੀ ਗੱਲ
- ਸਾਰੀ ਦੁਨੀਆਂ ਬੁਰੀ ਨਹੀਂ
- ਗ਼ਮਾਂ ਦੀ ਦਾਤ ਅਮੁੱਲੀ.....
- ਜ਼ਿੰਦਗੀ ਉਦਾਸ ਜਿਹੀ ਹੋ ਗਈ ਮੇਰੇ ਹਾਣੀਆਂ
- ਮੇਰੇ ਗੀਤਾਂ ਦੇ ਨਸੀਬਾਂ ਵਿਚੋਂ ਦੁੱਖ ਨਾ ਘਟੇ
- ਸਾਡੇ ਚੰਦ ਗਏ ਗੁਆਚ, ਸਾਡੇ ਤਾਰੇ ਗਏ ਗੁਆਚ
- ਉਲਝੇ ਸਵਾਲ ਸਾਡੇ, ਉਲਝੇ ਖਿਆਲ ਸਾਡੇ
- ਅਸੀਂ ਰੇਤ ‘ਚ ਅੱਥਰੂ ਰੋੜ੍ਹੇ ਨੇ
- ਬਸ ਵੱਟ ਲੈ ਕਸੀਸ, ਘੁੰਡੀ ਖੋਲੀਂ ਨਾਂ ਓ ਯਾਰ
- ਬਹਿ ਕੇ ਹੰਝੂਆਂ ਦੀ ਛਾਂਵੇ ਹੁਣ ਰੋਇਆ ਕਰ ਜਿੰਦੇ
- ਜੇ ਤੂੰ ਸਾਨੂੰ ਨਈਂ ਸੀ ਯਾਦ ਰੱਖਣਾ
- ਜਿੰਦ ਫੁੱਲਾਂ ਜਿਹੀ ਸੂਲਾਂ ਤੇ ਨਚਾਈ ਜੋਗੀਆ
- ਕਿਹੜੀ ਰੁੱਤ ਦੀ ਕਹਾਣੀ ਦੱਸ ਮਾਏ ਅਸਾਂ ਪਾਉਣੀ
- ਤੇਰੀ ਬਾਤ ਸੂਰਜਾਂ ਵਾਲੀ ਵੇ
- ਇੰਜ ਨਈਂਓ ਚੰਨਾ ਕਦੇ ਮੁੱਖੜਾ ਲਕਾਈਦਾ
- ਸੱਧਰਾਂ ਦਾ ਸਿਵਾ
- ਸੱਜਣਾ ਵੇ
- ਪਹਿਲਾਂ ਤੇਰੇ ਘਰ ਛੱਡੇ
- ਮਾਏ ਨੀ...
- ਵੇ ਦੂਰ ਵਸੇਂਦਿਆ...
- ਵੇ ਸੱਜਣਾ ਮੇਰਿਆ.....
- ਸਾਨੂੰ ਤੇਰੀਆਂ ਤਾਘਾਂ......
- ਅੱਖੀਆਂ ਤੋਂ ਉਹਲੇ....
- (ਕਵਿਤਾਵਾਂ) ਧੁੱਖਦੇ ਪਲ
- ਹੰਝੂਆਂ ਦਾ ਸਾਕ
- ਆ ਨੀ ਜਿੰਦੇ
- ਜਿੰਦੜੀ ਪਿਆਰ-ਵਿਹੂਣੀ
- ਲਹਿਰ-ਅਖੀਰੀ
- ਵਪਾਰ
- ਅੱਗ ਹਿਜ਼ਰ ਦੀ
- ਹਨੇਰੇ ਦਾ ਰੁੱਖ
- ਅਰਜੋਈ
- ਸਾਡੇ ਨੈਣਾਂ ਸੇਕ ਅਗੰਮ ਦਾ
- ਸਫਰ
- ਇਕ ਸੁਪਨਾ
- ਨਜ਼ਮ
- ਕਾਫੀ