Dr. Jatinder Randhawa ਡਾ. ਜਤਿੰਦਰ ਰੰਧਾਵਾ

ਡਾ. ਜਤਿੰਦਰ ਰੰਧਾਵਾ (੨੦ ਫਰਵਰੀ ੧੯੬੭-) ਬ੍ਰੈਂਪਟਨ (ਕੈਨੇਡਾ) ਰਹਿੰਦੇ ਪੰਜਾਬੀ ਦੇ ਲੇਖਕ, ਕਹਾਣੀਕਾਰ ਅਤੇ ਕਵਿਤਰੀ ਹਨ । ਉਨ੍ਹਾਂ ਦਾ ਜਨਮ ਹਰਿਯਾਣਾ ਦੇ ਸ਼ਹਿਰ ਟੋਹਾਨਾ (ਭਾਰਤ) ਵਿਖੇ ਪਿਤਾ ਸਰਦਾਰ ਪਿਆਰਾ ਸਿੰਘ ਢਿਲੋਂ ਅਤੇ ਮਾਤਾ ਸਰਦਾਰਨੀ ਪ੍ਰੀਤਮ ਕੌਰ ਦੇ ਘਰ ਹੋਇਆ ।ਉਨ੍ਹਾਂ ਨੇ ਪੀ ਐਚ ਡੀ ( ਲੋਕ ਗੀਤਾਂ ਵਿਚ ਨਾਰੀ ਸਵੇਂਦਨਾ) ਵਿਸ਼ੇ ਤੇ ਕੁਰੁਕਸ਼ੇਤਰਾ ਯੁਨੀਵਰਸਿਟੀ ਤੋਂ ਕੀਤੀ । ਉਹ ੨੦੦੮ ਵਿੱਚ ਕੈਨੇਡਾ ਪਰਵਾਸ ਕਰ ਗਏ । ਉਨ੍ਹਾਂ ਦੀਆਂ ਰਚਨਾਵਾਂ 'ਮੈਂ ਵੇਲ ਹਾਂ' (ਮਈ ੨੦੧੩) ਅਤੇ ਪੰਜਾਬੀ ਗੀਤਾਂ ਵਿੱਚ ਨਾਰੀ ਸਰੋਕਾਰ (ਦਿਸੰਬਰ ੨੦੧੩) ਵਿੱਚ ਛਪੀਆਂ ਅਤੇ ਤੀਜੀ ਰਚਨਾ ਛਪਾਈ ਅਧੀਨ ਹੈ । ਉਨ੍ਹਾਂ ਦੀਆਂ ਰਚਨਾਵਾਂ ਪੰਜਾਬੀ ਦੇ ਅਖ਼ਬਾਰਾਂ ਅਤੇ ਰਸਾਲਿਆਂ ਵਿਚ ਛਪਦੀਆਂ ਰਹਿੰਦੀਆਂ ਹਨ । ਉਨ੍ਹਾਂ ਨੇ 'ਇੰਟਰਨੇਸ਼ਨਲ ਜਰਨਲ ਆਫ ਪੰਜਾਬੀ ਲਿਟਰੇਚਰ' (ਜਨਵਰੀ ੨੦੧੬) ਦੀ ਸੰਪਾਦਨਾ ਵੀ ਕੀਤੀ । ਉਨ੍ਹਾਂ ਨੇ ੨੦੧੧ ਅਤੇ ੨੦੧੫ ਵਿੱਚ ਦੋ ਵਿਸ਼ਵ ਪੰਜਾਬੀ ਕਾਨਫਰੈਂਸਾਂ ਦਾ ਸਫਲ ਸੰਚਾਲਣ ਵੀ ਕੀਤਾ ਅਤੇ 'ਅੰਤਰਰਾਸ਼ਟਰੀ ਜੀਵਨਜਾਚ ਸੰਮੇਲਨ' ਦਿਸੰਬਰ ੨੦੧੩ ਦੇ ਕਾਰਡੀਨੇਟਰ ਵੀ ਰਹੇ ।ਉਨ੍ਹਾਂ ਦੇ ਸ਼ੌਕ ਸਾਹਿਤ ਰਚਨਾ ਕਰਨਾ ਅਤੇ ਚੰਗੀਆਂ ਕਿਤਾਬਾਂ ਪੜ੍ਹਨਾ ਹਨ । ਉਨ੍ਹਾਂ ਦੇ ਮਨ ਦੀ ਤਾਂਘ ਫੁਲ ਟਾਈਮ ਲੇਖਕ ਬਣਨਾ ਅਤੇ ਸਮਾਜ ਸੇਵਾ ਕਰਨੀ ਹੈ ।