Fard Faqir ਫ਼ਰਦ ਫ਼ਕੀਰ
ਫ਼ਰਦ ਫ਼ਕੀਰ (੧੭੨੦-੧੭੯੦) ਪੰਜਾਬੀ ਦੇ, ਜਿਸਨੂੰ ਉਹ ਹਿੰਦੀ ਕਹਿੰਦੇ ਹਨ, ਪ੍ਰਸਿੱਧ ਸੂਫ਼ੀ ਕਵੀ ਹੋਏ ਹਨ। ਉਨ੍ਹਾਂ ਦੀ ਜਨਮ ਤਰੀਕ ਦਾ ਉਨ੍ਹਾਂ ਦੀਆਂ ਰਚਨਾਵਾਂ ਵਿਚਲੀਆਂ ਲਿਖੀਆਂ ਤਰੀਕਾਂ ਤੋਂ ਹੀ ਅੰਦਾਜ਼ਾ ਲਾਇਆ ਜਾਂਦਾ ਹੈ। ਉਹ ਪੰਜਾਬ ਦੇ ਗੁਜਰਾਤ ਜ਼ਿਲ੍ਹੇ ਦੇ ਰਹਿਣ ਵਾਲੇ ਸਨ। ਉਨ੍ਹਾਂ ਦੀਆਂ ਰਚਨਾਵਾਂ ਵਿੱਚ ਕਸਬ-ਨਾਮਾ ਬਫ਼ਿੰਦਗਾਂ, ਦਰਿਆ-ਏ-ਮਾਰਫ਼ਤ, ਬਾਰਾਂ ਮਾਹਾ ਅਤੇ ਸੀਹਰਫ਼ੀ ਸ਼ਾਮਿਲ ਹਨ। ਇੱਕ ਹੋਰ ਰਚਨਾ 'ਰੋਸ਼ਨ ਦਿਲ' ਵੀ ਉਨ੍ਹਾਂ ਦੇ ਨਾਂ ਨਾਲ ਜੋੜੀ ਜਾਂਦੀ ਹੈ, ਪਰ ਕਈ ਵਿਦਵਾਨ ਇਸਨੂੰ ਮੌਲਵੀ ਅਬਦੁੱਲਾ ਦੀ ਰਚਨਾ ਮੰਨਦੇ ਹਨ।