Fartool Chand Fakkar ਫ਼ਰਤੂਲ ਚੰਦ ਫ਼ੱਕਰ

ਫ਼ਰਤੂਲ ਚੰਦ ਫ਼ੱਕਰ ਪੰਜਾਬ ਦੇ ਪੁਰਤਾਨ ਲਹਿਜੇ ਦੇ ਕਵੀ ਹਨ।ਪੰਜਾਬ ਦੀ ਵੰਡ ਹੋਣ ਸਮੇਂ ਉਹ ਹਿੰਦੁਸਤਾਨ ਆਏ ਇਧਰ ਪੰਜਾਬ ਆ ਕੇ ਵਸੇ । ਉਹ ਸ਼ਿਵ ਕੁਮਾਰ ਬਟਾਲਵੀ ਦੇ ਕਾਫੀ ਨੇੜੇ ਰਹੇ ਹਨ। ਇਹ ਆਮ ਕਰਕੇ ਦੋਹੇ ਲਿਖਦੇ ਹਨ । ਇਨ੍ਹਾਂ ਦੀ ਪਹਿਲੀ ਕਿਤਾਬ ਦੋਹਿਆਂ ਦੀ ਸੀ ਜੋ 'ਲੋਕ ਗੀਤ' ਨੇ ਛਾਪੀ ਸੀ, ਤੇ ਦੂਜੀ ਕਿਤਾਬ ਸਾਲ 2016 ਵਿੱਚ "ਖ਼ੂਨ ਦੇ ਅੱਥਰੂ ਰਾਵੀ ਰੋਈ" ਵੀ 'ਲੋਕ ਗੀਤ' ਨੇ ਛਾਪੀ ਹੈ। ਅੱਜ ਕੱਲ੍ਹ ਇਹ ਪਠਾਨਕੋਟ ਰਹਿ ਰਹੇ ਹਨ।