ਗਿਆਨੀ ਕਰਤਾਰ ਸਿੰਘ ਕਲਾਸਵਾਲੀਆ Giani Kartar Singh Kalaswalia

ਕਰਤਾਰ ਸਿੰਘ ਕਲਾਸਵਾਲੀਆ (1882-22 ਫਰਵਰੀ 1952) ਧਰਮ-ਸ਼ਾਸਤਰੀ, ਪੰਜਾਬੀ ਕਵੀ ਅਤੇ ਇਤਿਹਾਸਕਾਰ ਸਨ। ਉਨ੍ਹਾਂ ਦਾ ਜਨਮ ਪੰਜਾਬ ਦੇ ਸਿਆਲਕੋਟ ਜ਼ਿਲ੍ਹੇ ਦੇ ਕਲਾਸਵਾਲਾ ਪਿੰਡ ਵਿੱਚ ਹੋਇਆ। ਉਹ ਦਸ ਵਰ੍ਹਿਆਂ ਦੇ ਹੀ ਸਨ ਕਿ ਉਨ੍ਹਾਂ ਦੇ ਪਿਤਾ ਸ. ਜਗਤ ਸਿੰਘ ਪੈਨਸ਼ਨਰ ਚਲਾਣਾ ਕਰ ਗਏ। ਫਿਰ ਉਨ੍ਹਾਂ ਦੇ ਤਾਏ ਦਸੌਂਧਾ ਸਿੰਘ ਨੇ ਉਨ੍ਹਾਂ ਨੂੰ ਪਾਲਿਆ ਪੋਸਿਆ। ਉਨ੍ਹਾਂ ਨੇ ਆਪਣੇ ਪਿੰਡ ਦੇ ਗੁਰਦੁਆਰੇ ਵਿੱਚ ਹੀ ਪੜ੍ਹਨਾ ਸਿੱਖਿਆ ਅਤੇ ਸਿੱਖ ਧਰਮ-ਗ੍ਰੰਥਾਂ ਦਾ ਗੰਭੀਰ ਅਧਿਐਨ ਕੀਤਾ।
ਕਾਵਿ ਰਚਨਾਵਾਂ : ਨਿਰੰਕਾਰੀ ਜੋਤ (ਗੁਰੂ ਨਾਨਕ ਦੇਵ), ਹਿਤਕਾਰੀ ਜੋਤ (ਸ੍ਰੀ ਗੁਰੂ ਅੰਗਦ ਪ੍ਰਕਾਸ਼), ਦਾਤਾਰੀ ਜੋਤ (ਸ੍ਰੀ ਗੁਰੂ ਅਮਰ ਪ੍ਰਕਾਸ਼), ਉਜਿਆਰੀ ਜੋਤ (ਸ੍ਰੀ ਗੁਰੂ ਰਾਮਦਾਸ ਪ੍ਰਕਾਸ਼), ਜਾਗਦੀ ਜੋਤ (ਸ੍ਰੀ ਗੁਰੂ ਅਰਜਨ ਪ੍ਰਕਾਸ਼), ਦਲਭੰਜਨੀ ਜੋਤ (ਸ੍ਰੀ ਖੜਗੇਸ਼ ਪ੍ਰਕਾਸ਼), ਉਪਕਾਰੀ ਜੋਤ (ਸ੍ਰੀ ਗੁਰੂ ਹਰਿਰਾਇ ਪ੍ਰਕਾਸ਼), ਦੀਦਾਰੀ ਜੋਤ (ਸ੍ਰੀ ਗੁਰੂ ਹਰਿਕ੍ਰਿਸ਼ਨ ਪ੍ਰਕਾਸ਼), ਨਰੰਜਨੀ ਜੋਤ (ਪ੍ਰਸੰਗ ਸ੍ਰੀ ਗੁਰੂ ਤੇਗ ਬਹਾਦਰ ਜੀ), ਅਕਾਲੀ ਜੋਤ (ਸ੍ਰੀ ਗੁਰੂ ਦਸਮੇਸ਼ ਪ੍ਰਕਾਸ਼/ਸ੍ਰੀ ਦੁਸ਼ਟ ਦਮਨ ਪ੍ਰਕਾਸ਼),
ਨਿਰਭੈ ਯੋਧਾ, ਅਜੀਤ ਖ਼ਾਲਸਾ, ਜੌਹਰ ਖ਼ਾਲਸਾ, ਪ੍ਰਕਾਸ਼ ਖ਼ਾਲਸਾ, ਸਰਕਾਰ ਖ਼ਾਲਸਾ, ਦਰਬਾਰ ਖ਼ਾਲਸਾ, ਬੇਤਾਜ ਖ਼ਾਲਸਾ, ਦਲੇਰ ਖ਼ਾਲਸਾ, ਸੁਧਾਰ ਖ਼ਾਲਸਾ, ਬੀਰ ਖ਼ਾਲਸਾ, ਸ੍ਰੀ ਕਲਗੀਧਰ ਦਰਸ਼ਨ, ਪ੍ਰਤਾਪ ਖ਼ਾਲਸਾ, ਦਸਮੇਸ ਦੁਲਾਰੇ, ਵਾਰਾਂ ਧਰਮ ਸ਼ਹੀਦਾਂ, ਸਿੰਘਨੀਆਂ ਦਾ ਸਿਦਕ, ਖ਼ੂਨ-ਏ-ਸ਼ਹੀਦਾਂ, ਬੇਬੇ ਦੀ ਬੇਰ, ਖ਼ੂਨੀ ਸਾਲ ਦੀਆਂ ਖ਼ੂਨੀ ਹੋਲੀਆਂ, ਗਿਆਨ ਪ੍ਰਕਾਸ਼ ਅਰਥਾਤ ਜ਼ਿੰਦਗੀ ਸੁਧਾਰ, ਰੂਪ ਬਸੰਤ, ਪ੍ਰਹਲਾਦ ਭਗਤ, ਸਰਦਾਰਨੀ ਝਾਲਾ ਕੌਰ, ਭਾਈ ਕਲਿਆਣਾ , ਬੁੱਢੇ ਦੀ ਨਾਰ, ਨੱਢੇ ਦੀ ਨਾਰ ਆਦਿ।
ਵਾਰਤਕ ਕਿਰਤਾਂ : ਮਹਾਰਾਨੀ ਸ਼ਕੁੰਤਲਾ, ਜਮਰੋਧ, ਗਗਨ ਦਮਾਮਾ, ਯਾਰੜੇ ਦਾ ਸਥਰ, ਬਾਬਾ ਬੁਢਾ ਜੀ, ਦੁੱਖ ਭੰਜਨੀ, ਸਾਹਿਬ ਕੌਰ, ਮਹਾਰਾਣੀ ਜਿੰਦਾਂ, ਬਾਬਾ ਫੂਲਾ ਸਿੰਘ ਅਕਾਲੀ, ਕਾਲੇ ਪਾਣੀ, ਗੋਲੀ ਚਲਦੀ ਗਈ।

ਸ੍ਰੀ ਦੁਸ਼ਟ ਦਮਨ ਪ੍ਰਕਾਸ਼ : ਕਰਤਾਰ ਸਿੰਘ ਕਲਾਸਵਾਲੀਆ

Sri Dushat Daman Parkash : Kartar Singh Kalaswalia