Hansram Bajpeyi ਹੰਸਰਾਮ ਬਾਜਪੇਈ

ਹੰਸਰਾਮ ਬਾਜਪੇਈ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰੀ ਕਵੀ ਸਨ ।

ਗੁਰੂ ਜੀ ਕੀ ਤਲਵਾਰ

ਸੂਰਨ ਕੀ ਪਤਿ ਅਤਿ ਜਾਨਤ ਜਹਾਨ ਜਾਂ ਕੋ
ਤਾਂ ਕੋ ਫਲ ਦੇਤ ਸਦਾ ਅਰਿ ਪਰ ਜੀਤ ਹੈ ।
ਪੂਰ ਜੇ ਹਰੀ ਕੇ ਹੀਏ ਕਾਮਨਾ ਥਮਤ ਜਾਂਤੇ
ਹੰਸਰਾਮ ਕਹਹਿ ਸਦਾ ਪਾਨਿਪ ਸੋਂ ਪ੍ਰੀਤਿ ਹੈ ।
ਜੋਗਿਨ ਕੀ ਜੀਵਨਿ ਸੰਜੀਵਨਿ ਹੈ ਭੂਤਲ ਕੀ
ਮੂਤਨ ਸੁਹੀਨ ਨਿਤ ਬਾਢਤ ਪੁਨੀਤ ਹੈ ।
ਪ੍ਰਬਲ ਪ੍ਰਤਾਪੀ ਪਾਤਸ਼ਾਹ ਗੁਰੂ ਗੋਬਿੰਦ ਸਿੰਘ
ਤੇਰੀ ਕਰਾਚੋਲੀ, ਕਾਮਤਰੁ ਕੀ ਸੀ ਰੀਤਿ ਹੈ ।