Harbans Singh Ghai Sathiala ਹਰਬੰਸ ਸਿੰਘ 'ਘੇਈ' ਸਠਿਆਲਾ

ਹਰਬੰਸ ਸਿੰਘ 'ਘੇਈ' ਦਾ ਜਨਮ ੩ ਅਗਸਤ ੧੯੪੬ ਨੂੰ ਅੰਮ੍ਰਿਤਸਰ ਜ਼ਿਲ੍ਹਾ ਦੇ ਪਿੰਡ ਸਠਿਆਲਾ ਵਿਖੇ ਸਰਦਾਰ ਕਰਤਾਰ ਸਿੰਘ ਅਤੇ ਮਾਤਾ ਕਰਤਾਰ ਕੌਰ ਦੇ ਘਰ ਹੋਇਆ । ਇਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਦਾ ਮੈਡਲ ਜਿੱਤ ਕੇ ਬੀ.ਐਸ.ਸੀ (ਆਨਰਜ਼-ਹਿਸਾਬ) ਪਿੰਡ ਦੇ ਕਾਲਜ ਤੋਂ ਅਤੇ ਐਮ.ਐਸ.ਸੀ (ਫਿਜਿਕਸ) ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ੧੯੭੦ ਵਿੱਚ ਪਾਸ ਕੀਤੀ। ਦਸਵੀਂ ਤੋਂ ਐਮ. ਐਸ.ਸੀ ਤੱਕ ਗੌਰਮਿੰਟ ਆਫ਼ ਇੰਡੀਆ ਨੈਸ਼ਨਲ ਮੈਰਿਟ ਸਕਾਲਰਸ਼ਿਪ ਪ੍ਰਾਪਤ ਕੀਤਾ। ਸਰਕਾਰੀ ਸਾਇੰਸ ਕਾਲਜ ਜਗਰਾਉਂ ਵਿੱਚ ਤਿੰਨ ਸਾਲ ਲੈਕਚਰਾਰ ਰਹਿਣ ਤੋਂ ਬਾਅਦ ਪੀ.ਸੀ.ਐਸ ਕਰਕੇ ਇਹ ਈ.ਟੀ.ਓ ਲੱਗ ਗਏ ਜਿਥੇ ਤਰੱਕੀ ਕਰਦੇ ਕਰਦੇ ਇਹ ੨੦੦੫ ਵਿੱਚ ਬਤੌਰ ਵਧੀਕ ਆਬਕਾਰੀ ਤੇ ਕਰ ਕਮਿਸ਼ਨਰ ਰਿਟਾਇਰ ਹੋ ਕੇ ਪਰਿਵਾਰ ਨਾਲ ਲੁਧਿਆਣਾ ਵਿਖੇ ਰਹਿ ਰਹੇ ਹਨ।
ਹਰਬੰਸ ਸਿੰਘ ‘ਘੇਈ’ ਦੇ ਕਿੱਸਾਕਾਰ ਪਿਤਾ ਸ੍ਰ. ਕਰਤਾਰ ਸਿੰਘ ਘੇਈ ਨੇ ਇਨ੍ਹਾਂ ਨੂੰ ਪ੍ਰਾਇਮਰੀ ਸਕੂਲ ਵਿੱਚ ਹੀ ਬੈਂਤ, ਕਬਿੱਤ ਆਦਿ ਲਿਖਣੇ ਸਿਖਾ ਦਿੱਤੇ। ਕਵਿਤਾ ਗੀਤਾਂ ਤੋਂ ਇਲਾਵਾ ਇਨ੍ਹਾਂ ਕਹਾਣੀਆਂ ਤੇ ਵਾਰਤਕ ਵੀ ਲਿਖਿਆ ਹੈ। ਇਨ੍ਹਾਂ ਦੀਆਂ ਕਹਾਣੀਆਂ ਕਵਿਤਾਵਾਂ ਭਾਸ਼ਾ ਵਿਭਾਗ ਦੇ ਤੇ ਹੋਰ ਮੈਗਜ਼ੀਨਾਂ, ਅਖ਼ਬਾਰਾਂ ਵਿੱਚ ਛਪ ਚੁੱਕੀਆਂ/ ਰਹੀਆਂ ਹਨ। ਇਨ੍ਹਾਂ ਦੇ ਹੁਣ ਤੱਕ (ਤਿੰਨ ਗੀਤ ਸੰਗ੍ਰਹਿ) ਛੇਤੀ ਤੁਰ ਗੋਰੀਏ ੧੯੬੮, ਯਾਦ ਕੀਤਾ ਸੱਜਣਾਂ ਨੇ ੧੯੮੬, ਬਿਰਹੁੰ ਦੇ ਤੀਰ ਤਰਿੱਖੜੇ ੧੯੯੯ (ਦੋ ਕਹਾਣੀ ਸੰਗ੍ਰਹਿ) ਰੰਗ ਦੀ ਦੁੱਕੀ ੧੯੯੧, ਸਮਝੌਤਾ ੧੯੯੪ (ਦੋ ਕਾਵਿ ਸੰਗ੍ਰਹਿ) ਦੁਚਿੱਤੀ ੧੯੯੫, ਧਰਤੀ ਬੋਲ ਪਈ ੨੦੨੩, (ਦੋ ਧਾਰਮਿਕ) ਜੀਵਨ ਤੇ ਬਾਣੀ ਭਗਤ ਨਾਮਦੇਵ ਜੀ ੨੦੦੧, ਸ੍ਰੀ ਸੁਖਮਨੀ ਸਾਹਿਬ ਸਟੀਕ ੨੦੦੨ (ਦੋ ਭਾਗ ਸਵੈ ਜੀਵਨੀ) ਕਰਤੇ ਹਥਿ ਵਡਿਆਈਆ ੨੦੧੬, ਸਚੁ ਵਾਪਾਰੁ ਕਰਹੁ ਵਾਪਾਰੀ ੨੦੨੦ ਅਤੇ ਚਾਰ ਸਾਂਝੀਆਂ ਕਿਤਾਬਾਂ ਛਪ ਚੁੱਕੀਆਂ ਹਨ।
ਸਨਮਾਨ : ਇਨ੍ਹਾਂ ਦਾ ਪੰਜਾਬ ਆਰਟ ਥਿਏਟਰ (ਰਜਿ.) ਜਲੰਧਰ (ਨੰਦ ਲਾਲ ਨੂਰਪੁਰੀ ਅਵਾਰਡ), ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ( ਸ੍ਰ. ਪ੍ਰਿਥੀਪਾਲ ਸਿੰਘ ਅਠੌਲਾ ਅਵਾਰਡ), ਸਾਹਿੱਤ ਸੰਗੀਤ ਸਭਾ ਸੰਗਰੂਰ, ਪੰਜਾਬੀ ਕਲਾ ਮੰਚ ਬਰਨਾਲਾ, ਸੱਚੀਆਂ ਮਾਈਆਂ ਸਾਹਿੱਤਕ ਕਲੱਬ ਸਠਿਆਲਾ ਪੰਜਾਬੀ ਕਲਾ ਤੇ ਸਾਹਿਤ ਕੇਂਦਰ ਫਗਵਾੜਾ ਅਤੇ ਕਈ ਹੋਰ ਸਾਹਿੱਤਕ ਸਭਾਵਾਂ, ਸੰਸਥਾਵਾਂ ਵੱਲੋਂ ਸਨਮਾਨ ਕੀਤਾ ਗਿਆ ਹੈ।
Mobile : 94630-74645 / 98885-35825